ਮਹਲਾ ਗਉੜੀ ਪੂਰਬੀ

Fourth Mehl, Gauree Poorbee:

ਪਾਤਸ਼ਾਹੀ ਚੌਥੀ, ਗਊੜੀ ਪੂਰਬੀ।

ਹਰਿ ਦਇਆਲਿ ਦਇਆ ਪ੍ਰਭਿ ਕੀਨੀ ਮੇਰੈ ਮਨਿ ਤਨਿ ਮੁਖਿ ਹਰਿ ਬੋਲੀ

The Merciful Lord God showered me with His Mercy; with mind and body and mouth, I chant the Lord's Name.

ਦਇਆਲ ਹਰਿ-ਪ੍ਰਭੂ ਨੇ ਮੇਰੇ ਉਤੇ ਮਿਹਰ ਕੀਤੀ ਤੇ ਉਸ ਮੇਰੇ ਮਨ ਵਿਚ ਤਨ ਵਿਚ ਮੇਰੇ ਮੂੰਹ ਵਿਚ ਆਪਣੀ ਸਿਫ਼ਤ-ਸਾਲਾਹ ਦੀ ਬਾਣੀ ਰੱਖ ਦਿੱਤੀ। ਦਇਆਲਿ = ਦਇਆਲ ਨੇ। ਪ੍ਰਭਿ = ਪ੍ਰਭੂ ਨੇ। ਮਨਿ = ਮਨ ਵਿਚ। ਤਨਿ = ਤਨ ਵਿਚ। ਮੁਖਿ = ਮੂੰਹ ਵਿਚ। ਹਰਿ ਬੋਲੀ = ਹਰੀ ਦੀ ਸਿਫ਼ਤਿ-ਸਾਲਾਹ ਦੀ ਬਾਣੀ।

ਗੁਰਮੁਖਿ ਰੰਗੁ ਭਇਆ ਅਤਿ ਗੂੜਾ ਹਰਿ ਰੰਗਿ ਭੀਨੀ ਮੇਰੀ ਚੋਲੀ ॥੧॥

As Gurmukh, I have been dyed in the deep and lasting color of the Lord's Love. The robe of my body is drenched with His Love. ||1||

ਮੇਰੇ ਹਿਰਦੇ ਦੀ ਚੋਲੀ (ਭਾਵ, ਮੇਰਾ ਹਿਰਦਾ) ਪ੍ਰਭੂ-ਨਾਮ ਦੇ ਰੰਗ ਵਿਚ ਭਿੱਜ ਗਈ, ਗੁਰੂ ਦੀ ਸਰਨ ਪੈ ਕੇ ਉਹ ਰੰਗ ਬਹੁਤ ਗੂੜ੍ਹਾ ਹੋ ਗਿਆ ॥੧॥ ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਰੰਗਿ = ਰੰਗ ਵਿਚ। ਭੀਨੀ = ਭਿੱਜ ਗਈ ॥੧॥

ਅਪੁਨੇ ਹਰਿ ਪ੍ਰਭ ਕੀ ਹਉ ਗੋਲੀ

I am the maid-servant of my Lord God.

ਮੈਂ ਆਪਣੇ ਹਰੀ ਦੀ ਪ੍ਰਭੂ ਦੀ ਦਾਸੀ (ਬਣ ਗਈ) ਹਾਂ। ਹਉ = ਮੈਂ। ਗੋਲੀ = ਦਾਸੀ।

ਜਬ ਹਮ ਹਰਿ ਸੇਤੀ ਮਨੁ ਮਾਨਿਆ ਕਰਿ ਦੀਨੋ ਜਗਤੁ ਸਭੁ ਗੋਲ ਅਮੋਲੀ ॥੧॥ ਰਹਾਉ

When my mind surrendered to the Lord, He made all the world my slave. ||1||Pause||

ਜਦੋਂ ਮੇਰਾ ਮਨ ਪਰਮਾਤਮਾ (ਦੀ ਯਾਦ ਦੇ) ਨਾਲ ਗਿੱਝ ਗਿਆ, ਪਰਮਾਤਮਾ ਨੇ ਸਾਰੇ ਜਗਤ ਨੂੰ ਮੇਰਾ ਬੇ-ਮੁੱਲਾ ਦਾਸ ਬਣਾ ਦਿੱਤਾ ॥੧॥ ਰਹਾਉ ॥ ਸੇਤੀ = ਨਾਲ। ਗੋਲ = ਗੋਲਾ, ਸੇਵਕ। ਅਮੋਲੀ = ਬਿਨਾ ਮੁੱਲ ਦਿੱਤਿਆਂ ॥੧॥ ਰਹਾਉ ॥

ਕਰਹੁ ਬਿਬੇਕੁ ਸੰਤ ਜਨ ਭਾਈ ਖੋਜਿ ਹਿਰਦੈ ਦੇਖਿ ਢੰਢੋਲੀ

Consider this well, O Saints, O Siblings of Destiny - search your own hearts, seek and find Him there.

ਹੇ ਸੰਤ ਜਨ ਭਰਾਵੋ! ਤੁਸੀ ਆਪਣੇ ਹਿਰਦੇ ਵਿਚ ਖੋਜ-ਭਾਲ ਕਰ ਕੇ ਵੇਖ ਕੇ ਵਿਚਾਰ ਕਰੋ (ਤੁਹਾਨੂੰ ਇਹ ਗੱਲ ਪਰਤੱਖ ਦਿੱਸ ਪਏਗੀ. ਬਿਬੇਕੁ = ਪਰਖ। ਖੋਜਿ = ਖੋਜ ਕੇ। ਦੇਖਿ = ਵੇਖ। ਢੰਢੋਲੀ = ਢੰਢੋਲਿ, ਭਾਲ ਕਰ ਕੇ।

ਹਰਿ ਹਰਿ ਰੂਪੁ ਸਭ ਜੋਤਿ ਸਬਾਈ ਹਰਿ ਨਿਕਟਿ ਵਸੈ ਹਰਿ ਕੋਲੀ ॥੨॥

The Beauty and the Light of the Lord, Har, Har, is present in all. In all places, the Lord dwells near by, close at hand. ||2||

ਕਿ ਇਹ ਸਾਰਾ ਜਗਤ) ਪਰਮਾਤਮਾ ਦਾ ਹੀ ਰੂਪ ਹੈ, ਸਾਰੀ ਸ੍ਰਿਸ਼ਟੀ ਵਿਚ ਪਰਮਾਤਮਾ ਦੀ ਹੀ ਜੋਤਿ ਵੱਸ ਰਹੀ ਹੈ। ਪਰਮਾਤਮਾ ਹਰੇਕ ਜੀਵ ਦੇ ਨੇੜੇ ਵੱਸਦਾ ਹੈ ਕੋਲ ਵੱਸਦਾ ਹੈ ॥੨॥ ਸਬਾਈ = ਸਾਰੀ ਸ੍ਰਿਸ਼ਟੀ ਵਿਚ। ਨਿਕਟਿ = ਨੇੜੇ। ਕੋਲੀ = ਕੋਲ ॥੨॥

ਹਰਿ ਹਰਿ ਨਿਕਟਿ ਵਸੈ ਸਭ ਜਗ ਕੈ ਅਪਰੰਪਰ ਪੁਰਖੁ ਅਤੋਲੀ

The Lord, Har, Har, dwells close by, all over the world. He is Infinite, All-powerful and Immeasurable.

ਉਹ ਪਰਮਾਤਮਾ, ਜੋ ਪਰੇ ਤੋਂ ਪਰੇ ਹੈ ਜੋ ਸਰਬ-ਵਿਆਪਕ ਹੈ ਜਿਸ ਦੇ ਗੁਣ-ਸਮੂਹ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ, ਸਾਰੇ ਜਗਤ ਦੇ ਨੇੜੇ ਵੱਸ ਰਿਹਾ ਹੈ। ਅਪਰੰਪਰ = ਪਰੇ ਤੋਂ ਪਰੇ।

ਹਰਿ ਹਰਿ ਪ੍ਰਗਟੁ ਕੀਓ ਗੁਰਿ ਪੂਰੈ ਸਿਰੁ ਵੇਚਿਓ ਗੁਰ ਪਹਿ ਮੋਲੀ ॥੩॥

The Perfect Guru has revealed the Lord, Har, Har, to me. I have sold my head to the Guru. ||3||

ਉਸ ਪਰਮਾਤਮਾ ਨੂੰ ਪੂਰੇ ਗੁਰੂ ਨੇ ਮੇਰੇ ਅੰਦਰ ਪਰਗਟ ਕੀਤਾ ਹੈ, (ਇਸ ਵਾਸਤੇ) ਮੈਂ ਆਪਣਾ ਸਿਰ ਗੁਰੂ ਪਾਸ ਮੁੱਲ ਤੋਂ ਵੇਚ ਦਿੱਤਾ ਹੈ (ਭਾਵ, ਆਪਣਾ ਕੋਈ ਹੱਕ-ਦਾਅਵਾ ਨਹੀਂ ਰੱਖਿਆ ਜਿਵੇਂ ਮੁੱਲ ਲੈ ਕੇ ਵੇਚੀ ਕਿਸੇ ਚੀਜ਼ ਉੱਤੇ ਹੱਕ ਨਹੀਂ ਰਹਿ ਜਾਂਦਾ) ॥੩॥ ਗੁਰਿ = ਗੁਰੂ ਨੇ। ਮੋਲੀ = ਮੁੱਲ ਤੋਂ ॥੩॥

ਹਰਿ ਜੀ ਅੰਤਰਿ ਬਾਹਰਿ ਤੁਮ ਸਰਣਾਗਤਿ ਤੁਮ ਵਡ ਪੁਰਖ ਵਡੋਲੀ

O Dear Lord, inside and outside, I am in the protection of Your Sanctuary; You are the Greatest of the Great, All-powerful Lord.

ਹੇ ਹਰੀ! (ਸਾਰੇ ਜਗਤ ਵਿਚ ਸਭ ਜੀਵਾਂ ਦੇ) ਅੰਦਰ ਬਾਹਰ ਤੂੰ ਵੱਸ ਰਿਹਾ ਹੈਂ। ਮੈਂ ਤੇਰੀ ਸਰਨ ਆਇਆ ਹਾਂ। ਮੇਰੇ ਵਾਸਤੇ ਤੂੰ ਹੀ ਸਭ ਤੋਂ ਵੱਡਾ ਮਾਲਕ ਹੈਂ। ਤੁਮ ਸਰਣਾਗਤਿ = ਤੇਰੀ ਸਰਨ ਆਇਆ ਹਾਂ। ਵਡੋਲੀ = ਵੱਡਾ।

ਜਨੁ ਨਾਨਕੁ ਅਨਦਿਨੁ ਹਰਿ ਗੁਣ ਗਾਵੈ ਮਿਲਿ ਸਤਿਗੁਰ ਗੁਰ ਵੇਚੋਲੀ ॥੪॥੧॥੧੫॥੫੩॥

Servant Nanak sings the Glorious Praises of the Lord, night and day, meeting the Guru, the True Guru, the Divine Intermediary. ||4||1||15||53||

ਦਾਸ ਨਾਨਕ ਗੁਰੂ-ਵਿਚੋਲੇ ਨੂੰ ਮਿਲ ਕੇ ਹਰ ਰੋਜ਼ ਹਰੀ ਦੇ ਗੁਣ ਗਾਂਦਾ ਹੈ ॥੪॥੧॥੧੫॥੫੩॥ ਅਨਦਿਨੁ = ਹਰ ਰੋਜ਼। ਵੇਚੋਲੀ = ਵਕੀਲ, ਵਿਛੋਲਾ ॥੪॥