ਮਾਝ ਮਹਲਾ ੫ ਦਿਨ ਰੈਣਿ ॥
Maajh, Fifth Mehl: Day And Night:
ਮਾਝ ਪੰਜਵੀਂ ਪਾਤਸ਼ਾਹੀ। ਦਿਹੂੰ ਅਤੇ ਰਾਤ੍ਰੀ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
ਸੇਵੀ ਸਤਿਗੁਰੁ ਆਪਣਾ ਹਰਿ ਸਿਮਰੀ ਦਿਨ ਸਭਿ ਰੈਣ ॥
I serve my True Guru, and meditate on Him all day and night.
(ਹੇ ਭੈਣ! ਪ੍ਰਭੂ ਮਿਹਰ ਕਰੇ) ਮੈਂ ਆਪਣੇ ਗੁਰੂ ਦੀ ਸਰਨ ਪਵਾਂ, ਤੇ ਮੈਂ ਆਪਣੀ ਜ਼ਿੰਦਗੀ ਦੇ ਸਾਰੇ ਦਿਨ ਤੇ ਸਾਰੀਆਂ ਰਾਤਾਂ ਪਰਮਾਤਮਾ ਦਾ ਸਿਮਰਨ ਕਰਦੀ ਰਹਾਂ। ਰੈਣਿ = {रजनि, रअणि} ਰਾਤ। ਸੇਵੀ = ਸੇਵੀਂ, ਮੈਂ ਸੇਵਾਂ। ਸਿਮਰੀ = ਸਿਮਰੀਂ, ਮੈਂ ਸਿਮਰਾਂ। ਸਭਿ = ਸਾਰੇ।
ਆਪੁ ਤਿਆਗਿ ਸਰਣੀ ਪਵਾਂ ਮੁਖਿ ਬੋਲੀ ਮਿਠੜੇ ਵੈਣ ॥
Renouncing selfishness and conceit, I seek His Sanctuary, and speak sweet words to Him.
ਆਪਾ-ਭਾਵ ਤਿਆਗ ਕੇ (ਹਉਮੈ ਅਹੰਕਾਰ ਛੱਡ ਕੇ) ਮੈਂ ਗੁਰੂ ਦੀ ਸਰਨ ਪਵਾਂ ਤੇ ਮੂੰਹ ਨਾਲ (ਉਸ ਅੱਗੇ ਇਹ) ਮਿੱਠੇ ਬੋਲ ਬੋਲਾਂ, ਆਪੁ = ਆਪਾ-ਭਾਵ। ਮੁਖਿ = ਮੂੰਹ ਨਾਲ। ਬੋਲੀ = ਬੋਲੀਂ, ਮੈਂ ਬੋਲਾਂ। ਵੈਣ = {वचन, वअण} ਬੋਲ।
ਜਨਮ ਜਨਮ ਕਾ ਵਿਛੁੜਿਆ ਹਰਿ ਮੇਲਹੁ ਸਜਣੁ ਸੈਣ ॥
Through countless lifetimes and incarnations, I was separated from Him. O Lord, you are my Friend and Companion-please unite me with Yourself.
(ਕਿ ਹੇ ਸਤਿਗੁਰੂ!) ਮੈਨੂੰ ਸੱਜਣ ਪ੍ਰਭੂ ਮਿਲਾ ਦੇਹ, ਮੇਰਾ ਮਨ ਕਈ ਜਨਮਾਂ ਦਾ ਉਸ ਤੋਂ ਵਿੱਛੁੜਿਆ ਹੋਇਆ ਹੈ। ਜਨਮ ਜਨਮ ਕਾ = ਕਈ ਜਨਮਾਂ ਦਾ। ਸੈਣ = ਸੱਜਣ।
ਜੋ ਜੀਅ ਹਰਿ ਤੇ ਵਿਛੁੜੇ ਸੇ ਸੁਖਿ ਨ ਵਸਨਿ ਭੈਣ ॥
Those who are separated from the Lord do not dwell in peace, O sister.
ਹੇ ਭੈਣ! ਜੇਹੜੇ ਜੀਵ ਪਰਮਾਤਮਾ ਤੋਂ ਵਿੱਛੁੜੇ ਰਹਿੰਦੇ ਹਨ ਉਹ ਸੁਖ ਨਾਲ ਨਹੀਂ ਵੱਸ ਸਕਦੇ। ਜੀਅ = {ਲਫ਼ਜ਼ 'ਜੀਉ' ਤੋਂ ਬਹੁ-ਵਚਨ}। ਜੋ ਜੀਅ = ਜੇਹੜੇ ਜੀਵ। ਸੁਖਿ = ਸੁਖ ਨਾਲ। ਭੈਣ = ਹੇ ਭੈਣ! {"ਡਣੁਹ}। ਚੈਨੁ = ਸ਼ਾਂਤੀ।
ਹਰਿ ਪਿਰ ਬਿਨੁ ਚੈਨੁ ਨ ਪਾਈਐ ਖੋਜਿ ਡਿਠੇ ਸਭਿ ਗੈਣ ॥
Without their Husband Lord, they find no comfort. I have searched and seen all realms.
ਮੈਂ ਸਾਰੇ (ਧਰਤੀ) ਆਕਾਸ਼ ਖੋਜ ਕੇ ਵੇਖ ਲਿਆ ਹੈ ਕਿ ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ ਆਤਮਕ ਸੁਖ ਨਹੀਂ ਮਿਲ ਸਕਦਾ। ਗੈਣ = {ਣਣੁ} ਆਕਾਸ਼।
ਆਪ ਕਮਾਣੈ ਵਿਛੁੜੀ ਦੋਸੁ ਨ ਕਾਹੂ ਦੇਣ ॥
My own evil actions have kept me separate from Him; why should I accuse anyone else?
(ਹੇ ਭੈਣ!) ਮੈਂ ਆਪਣੇ ਕੀਤੇ ਕਰਮਾਂ ਅਨੁਸਾਰ (ਪ੍ਰਭੂ-ਪਤੀ ਤੋਂ) ਵਿੱਛੁੜੀ ਹੋਈ ਹਾਂ (ਇਸ ਬਾਰੇ) ਮੈਂ ਕਿਸੇ ਹੋਰ ਨੂੰ ਦੋਸ਼ ਨਹੀਂ ਦੇ ਸਕਦੀ। ਆਪ ਕਮਾਣੈ = ਆਪਣੇ ਕੀਤੇ ਕਰਮਾਂ ਅਨੁਸਾਰ। ਕਾਹੂ = ਕਿਸੇ (ਹੋਰ) ਨੂੰ।
ਕਰਿ ਕਿਰਪਾ ਪ੍ਰਭ ਰਾਖਿ ਲੇਹੁ ਹੋਰੁ ਨਾਹੀ ਕਰਣ ਕਰੇਣ ॥
Bestow Your Mercy, God, and save me! No one else can bestow Your Mercy.
ਹੇ ਪ੍ਰਭੂ! ਮਿਹਰ ਕਰ, ਮੇਰੀ ਰੱਖਿਆ ਕਰ, ਤੈਥੋਂ ਬਿਨਾ ਹੋਰ ਕੋਈ ਕੁਝ ਕਰਨ ਕਰਾਵਨ ਦੀ ਸਮਰੱਥਾ ਨਹੀਂ ਰੱਖਦਾ। ਪ੍ਰਭ = ਹੇ ਪ੍ਰਭੂ! ਕਰਣ ਕਰੇਣ = ਕਰਨ ਕਰਾਵਨ ਜੋਗਾ।
ਹਰਿ ਤੁਧੁ ਵਿਣੁ ਖਾਕੂ ਰੂਲਣਾ ਕਹੀਐ ਕਿਥੈ ਵੈਣ ॥
Without You, Lord, we roll around in the dust. Unto whom should we utter our cries of distress?
ਹੇ ਹਰੀ! ਤੇਰੇ ਮਿਲਾਪ ਤੋਂ ਬਿਨਾ ਮਿੱਟੀ ਵਿਚ ਰੁਲ ਜਾਈਦਾ ਹੈ। (ਇਸ ਦੁੱਖ ਦੇ) ਕੀਰਨੇ ਹੋਰ ਕਿਸ ਨੂੰ ਦੱਸੀਏ? ਹਰਿ = ਹੇ ਹਰੀ! ਖਾਕੂ = ਖ਼ਾਕ ਵਿਚ {ਲਫ਼ਜ਼ 'ਖਾਕੁ' ਤੋਂ 'ਖਾਕੂ'। ਵੇਖੋ 'ਗੁਰਬਾਣੀ ਵਿਆਕਰਣ}। ਕਹੀਐ = (ਅਸੀਂ ਜੀਵ) ਆਖੀਏ। ਵੈਣ = ਬਚਨ, ਤਰਲੇ, ਬੇਨਤੀਆਂ।
ਨਾਨਕ ਕੀ ਬੇਨੰਤੀਆ ਹਰਿ ਸੁਰਜਨੁ ਦੇਖਾ ਨੈਣ ॥੧॥
This is Nanak's prayer: "May my eyes behold the Lord, the Angelic Being." ||1||
(ਹੇ ਭੈਣ!) ਨਾਨਕ ਦੀ ਇਹ ਬੇਨਤੀ ਹੈ ਕਿ ਮੈਂ ਕਿਸੇ ਤਰ੍ਹਾਂ ਆਪਣੀ ਅੱਖੀਂ ਉਸ ਉੱਤਮ ਪੁਰਖ ਪਰਮਾਤਮਾ ਦਾ ਦਰਸਨ ਕਰਾਂ ॥੧॥ ਸੁਰਜਨੁ = ਉੱਤਮ ਪੁਰਖ। ਦੇਖਾ = ਦੇਖਾਂ, ਮੈਂ ਵੇਖਾਂ ॥੧॥
ਜੀਅ ਕੀ ਬਿਰਥਾ ਸੋ ਸੁਣੇ ਹਰਿ ਸੰਮ੍ਰਿਥ ਪੁਰਖੁ ਅਪਾਰੁ ॥
The Lord hears the anguish of the soul; He is the All-powerful and Infinite Primal Being.
ਪਰਮਾਤਮਾ ਸਭ ਤਾਕਤਾਂ ਦਾ ਮਾਲਕ ਹੈ, ਸਭ ਵਿਚ ਵਿਆਪਕ ਹੈ ਤੇ ਬੇਅੰਤ ਹੈ, ਉਹੀ ਜਿੰਦ ਦਾ ਦੁਖ-ਦਰਦ ਸੁਣਦਾ ਹੈ। ਜੀਅ ਕੀ = ਜਿੰਦ ਦੀ। ਬਿਰਥਾ = {व्यथा} ਪੀੜਾ। ਸੰਮ੍ਰਿਥ = {समर्थ} ਹਰੇਕ ਕਿਸਮ ਦੀ ਤਾਕਤ ਰੱਖਣ ਵਾਲਾ। ਪੁਰਖੁ = ਸਭ ਵਿਚ ਵਿਆਪਕ।
ਮਰਣਿ ਜੀਵਣਿ ਆਰਾਧਣਾ ਸਭਨਾ ਕਾ ਆਧਾਰੁ ॥
In death and in life, worship and adore the Lord, the Support of all.
ਸਾਰੀ ਹੀ ਉਮਰ ਉਸਦਾ ਆਰਾਧਨ ਕਰਨਾ ਚਾਹੀਦਾ ਹੈ, ਉਹ ਸਭ ਜੀਵਾਂ ਦਾ ਆਸਰਾ-ਪਰਨਾ ਹੈ। ਮਰਣਿ ਜੀਵਣਿ = ਸਾਰੀ ਉਮਰ। ਆਧਾਰੁ = ਆਸਰਾ।
ਸਸੁਰੈ ਪੇਈਐ ਤਿਸੁ ਕੰਤ ਕੀ ਵਡਾ ਜਿਸੁ ਪਰਵਾਰੁ ॥
In this world and in the next, the soul-bride belongs to her Husband Lord, who has such a vast family.
(ਸ੍ਰਿਸ਼ਟੀ ਦੇ ਬੇਅੰਤ ਹੀ ਜੀਵ) ਜਿਸ ਪ੍ਰਭੂ-ਪਤੀ ਦਾ (ਬੇਅੰਤ) ਵੱਡਾ ਪਰਵਾਰ ਹੈ, ਜੀਵ-ਇਸਤ੍ਰੀ ਲੋਕ ਪਰਲੋਕ ਵਿਚ ਉਸੇ ਦੇ ਆਸਰੇ ਹੀ ਰਹਿ ਸਕਦੀ ਹੈ। ਸਸੁਰੈ = ਸਹੁਰੇ ਘਰ ਵਿਚ, ਪਰਲੋਕ ਵਿਚ। ਪੇਈਐ = ਪੇਕੇ ਘਰ ਵਿਚ, ਇਸ ਲੋਕ ਵਿਚ। ਜਿਸੁ = ਜਿਸ (ਕੰਤ) ਦਾ।
ਊਚਾ ਅਗਮ ਅਗਾਧਿ ਬੋਧ ਕਿਛੁ ਅੰਤੁ ਨ ਪਾਰਾਵਾਰੁ ॥
He is Lofty and Inaccessible. His Wisdom is Unfathomable.
ਉਹ ਪਰਮਾਤਮਾ (ਆਤਮਾ ਉਡਾਰੀਆਂ ਵਿਚ ਸਭ ਤੋਂ) ਉੱਚਾ ਹੈ, ਅਪਹੁੰਚ ਹੈ, ਅਥਾਹ ਗਿਆਨ ਦਾ ਮਾਲਕ ਹੈ, ਉਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ। ਅਗਾਧਿ ਬੋਧ = ਜਿਸ ਦਾ ਬੋਧ ਅਗਾਧ ਹੈ, ਅਥਾਹ ਗਿਆਨ ਦਾ ਮਾਲਕ।
ਸੇਵਾ ਸਾ ਤਿਸੁ ਭਾਵਸੀ ਸੰਤਾ ਕੀ ਹੋਇ ਛਾਰੁ ॥
He has no end or limitation. That service is pleasing to Him, which makes one humble, like the dust of the feet of the Saints.
ਉਹੀ ਸੇਵਾ ਉਸ ਪ੍ਰਭੂ ਨੂੰ ਪਸੰਦ ਆਉਂਦੀ ਹੈ, ਜੇਹੜੀ ਉਸਦੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣ ਕੇ ਕੀਤੀ ਜਾਏ। ਛਾਰੁ = ਸੁਆਹ, ਚਰਨ-ਧੂੜ।
ਦੀਨਾ ਨਾਥ ਦੈਆਲ ਦੇਵ ਪਤਿਤ ਉਧਾਰਣਹਾਰੁ ॥
He is the Patron of the poor, the Merciful, Luminous Lord, the Redeemer of sinners.
ਉਹ ਗਰੀਬਾਂ ਦਾ ਖਸਮ-ਸਹਾਰਾ ਹੈ, ਉਹ ਵਿਕਾਰਾਂ ਵਿਚ ਡਿੱਗੇ ਜੀਵਾਂ ਨੂੰ ਬਚਾਣ ਵਾਲਾ ਹੈ। ਦੈਆਲ = {ਨ;ਕ ਵਕੇ;} ਦਇਆ ਦਾ ਘਰ।
ਆਦਿ ਜੁਗਾਦੀ ਰਖਦਾ ਸਚੁ ਨਾਮੁ ਕਰਤਾਰੁ ॥
From the very beginning, and throughout the ages, the True Name of the Creator has been our Saving Grace.
ਉਹ ਕਰਤਾਰ ਸ਼ੁਰੂ ਤੋਂ ਹੀ (ਜੀਵਾਂ) ਦੀ ਰੱਖਿਆ ਕਰਦਾ ਆ ਰਿਹਾ ਹੈ, ਉਸ ਦਾ ਨਾਮ ਸਦਾ ਕਾਇਮ ਰਹਿਣ ਵਾਲਾ ਹੈ। ਆਦਿ ਜੁਗਾਦੀ = ਮੁੱਢ ਤੋਂ ਹੀ।
ਕੀਮਤਿ ਕੋਇ ਨ ਜਾਣਈ ਕੋ ਨਾਹੀ ਤੋਲਣਹਾਰੁ ॥
No one can know His Value; no one can weigh it.
ਕੋਈ ਜੀਵ ਉਸ ਦਾ ਮੁੱਲ ਨਹੀਂ ਪਾ ਸਕਦਾ, ਕੋਈ ਜੀਵ ਉਸਦੀ ਹਸਤੀ ਦਾ ਅੰਦਾਜ਼ਾ ਨਹੀਂ ਲਾ ਸਕਦਾ।
ਮਨ ਤਨ ਅੰਤਰਿ ਵਸਿ ਰਹੇ ਨਾਨਕ ਨਹੀ ਸੁਮਾਰੁ ॥
He dwells deep within the mind and body. O Nanak, He cannot be measured.
ਹੇ ਨਾਨਕ! ਉਹ ਪ੍ਰਭੂ ਜੀ ਹਰੇਕ ਜੀਵ ਦੇ ਮਨ ਵਿਚ ਤਨ ਵਿਚ ਮੌਜੂਦ ਹਨ। ਉਸ ਪ੍ਰਭੂ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਸੁਮਾਰੁ = ਗਿਣਤੀ, ਅੰਦਾਜ਼ਾ।
ਦਿਨੁ ਰੈਣਿ ਜਿ ਪ੍ਰਭ ਕੰਉ ਸੇਵਦੇ ਤਿਨ ਕੈ ਸਦ ਬਲਿਹਾਰ ॥੨॥
I am forever a sacrifice to those who serve God, day and night. ||2||
ਮੈਂ ਉਹਨਾਂ ਬੰਦਿਆਂ ਤੋਂ ਸਦਾ ਕੁਰਬਾਨ ਜਾਂਦਾ ਹਾਂ, ਜੇਹੜੇ ਦਿਨ ਰਾਤ ਪ੍ਰਭੂ ਦਾ ਸਿਮਰਨ ਕਰਦੇ ਰਹਿੰਦੇ ਹਨ ॥੨॥ ਤਿਨ ਕੈ = ਉਹਨਾਂ ਤੋਂ। ਸਦ = ਸਦਾ ॥੨॥
ਸੰਤ ਅਰਾਧਨਿ ਸਦ ਸਦਾ ਸਭਨਾ ਕਾ ਬਖਸਿੰਦੁ ॥
The Saints worship and adore Him forever and ever; He is the Forgiver of all.
ਜੋ ਸਭ ਜੀਵਾਂ ਉੱਤੇ ਬਖ਼ਸ਼ਸ਼ਾਂ ਕਰਨ ਵਾਲਾ ਹੈ, ਜਿਸ ਨੂੰ ਸੰਤ ਜਨ ਸਦਾ ਹੀ ਆਰਾਧਦੇ ਹਨ, ਅਰਾਧਨਿ = ਆਰਾਧਦੇ ਹਨ। ਸਦ = ਸਦਾ। ਬਖਸਿੰਦੁ = ਬਖਸ਼ਣ ਵਾਲਾ।
ਜੀਉ ਪਿੰਡੁ ਜਿਨਿ ਸਾਜਿਆ ਕਰਿ ਕਿਰਪਾ ਦਿਤੀਨੁ ਜਿੰਦੁ ॥
He fashioned the soul and the body, and by His Kindness, He bestowed the soul.
ਜਿਸ (ਪਰਮਾਤਮਾ) ਨੇ (ਸਭ ਜੀਵਾਂ ਦੀ) ਜਿੰਦ ਸਾਜੀ ਹੈ (ਸਭ ਦਾ) ਸਰੀਰ ਪੈਦਾ ਕੀਤਾ ਹੈ, ਮਿਹਰ ਕਰ ਕੇ (ਸਭ ਨੂੰ) ਜਿੰਦ ਦਿੱਤੀ ਹੈ, ਜੀਉ = ਜਿੰਦ, ਜੀਵਾਤਮਾ। ਪਿੰਡੁ = ਸਰੀਰ। ਜਿਨਿ = ਜਿਸ (ਪਰਮਾਤਮਾ) ਨੇ। ਦਿਤੀਨੁ = ਦਿਤੀ ਉਨਿ, ਉਸ ਨੇ ਦਿੱਤੀ ਹੈ।
ਗੁਰਸਬਦੀ ਆਰਾਧੀਐ ਜਪੀਐ ਨਿਰਮਲ ਮੰਤੁ ॥
Through the Word of the Guru's Shabad, worship and adore Him, and chant His Pure Mantra.
ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦਾ ਸਿਮਰਨ ਕਰਨਾ ਚਾਹੀਦਾ ਹੈ ਉਸ ਦਾ ਪਵਿਤ੍ਰ ਜਾਪ ਜਪਣਾ ਚਾਹੀਦਾ ਹੈ। ਜਪੀਐ = ਜਪਣਾ ਚਾਹੀਦਾ ਹੈ। ਮੰਤੁ = ਮੰਤਰ, ਜਾਪ।
ਕੀਮਤਿ ਕਹਣੁ ਨ ਜਾਈਐ ਪਰਮੇਸੁਰੁ ਬੇਅੰਤੁ ॥
His Value cannot be evaluated. The Transcendent Lord is endless.
ਉਹ ਪਰਮਾਤਮਾ ਸਭ ਤੋਂ ਵਡਾ ਮਾਲਕ (ਈਸ਼ਰ) ਹੈ, ਉਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਉਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ।
ਜਿਸੁ ਮਨਿ ਵਸੈ ਨਰਾਇਣੋ ਸੋ ਕਹੀਐ ਭਗਵੰਤੁ ॥
That one, within whose mind the Lord abides, is said to be most fortunate.
ਜਿਸ ਨੇ ਮਨ ਵਿੱਚ ਪਰਮਾਤਮਾ ਵੱਸ ਜਾਵੇ, ਉਹ (ਮਨੁੱਖ) ਭਾਗਾਂ ਵਾਲਾ ਆਖਿਆ ਜਾਂਦਾ ਹੈ। ਮਨਿ = ਮਨ ਵਿਚ। ਨਰਾਇਣੋ = ਨਰਾਇਣੁ। ਭਗਵੰਤੁ = ਭਾਗਾਂ ਵਾਲਾ।
ਜੀਅ ਕੀ ਲੋਚਾ ਪੂਰੀਐ ਮਿਲੈ ਸੁਆਮੀ ਕੰਤੁ ॥
The soul's desires are fulfilled, upon meeting the Master, our Husband Lord.
ਜੇ ਉਹ ਪਤੀ ਪਰਮਾਤਮਾ ਮਿਲ ਜਾਵੇ ਤਾਂ ਜਿੰਦ ਦੀ ਤਾਂਘ ਪੂਰੀ ਹੋ ਜਾਂਦੀ ਹੈ। ਜੀਅ ਕੀ = ਜਿੰਦ ਦੀ। ਲੋਚਾ = ਤਾਂਘ।
ਨਾਨਕੁ ਜੀਵੈ ਜਪਿ ਹਰੀ ਦੋਖ ਸਭੇ ਹੀ ਹੰਤੁ ॥
Nanak lives by chanting the Lord's Name; all sorrows have been erased.
ਨਾਨਕ ਉਹ ਹਰੀ ਦਾ ਨਾਮ ਜਪ ਕੇ ਜਿਉਂਦਾ ਹੈ, ਜਿਸ ਦਾ (ਨਾਮ ਜਪਿਆਂ) ਸਾਰੇ ਹੀ ਪਾਪ ਨਾਸ ਹੋ ਜਾਂਦੇ ਹਨ। ਦੋਖ = ਪਾਪ। ਹੰਤੁ = ਨਾਸ ਹੋ ਜਾਂਦੇ ਹਨ।
ਦਿਨੁ ਰੈਣਿ ਜਿਸੁ ਨ ਵਿਸਰੈ ਸੋ ਹਰਿਆ ਹੋਵੈ ਜੰਤੁ ॥੩॥
One who does not forget Him, day and night, is continually rejuvenated. ||3||
ਜਿਸ ਮਨੁੱਖ ਨੂੰ ਨਾਹ ਦਿਨੇ ਨਾਹ ਰਾਤ ਕਿਸੇ ਵੇਲੇ ਭੀ ਪਰਮਾਤਮਾ ਨਹੀਂ ਭੁਲਦਾ ਉਸ ਦੇ ਸਾਰੇ ਪਾਪ ਨਾਸ ਹੋ ਜਾਂਦੇ ਹਨ, ਉਹ ਮਨੁੱਖ ਆਤਮਕ ਜੀਵਨ ਵਾਲਾ ਹੋ ਜਾਂਦਾ ਹੈ (ਜਿਵੇਂ ਪਾਣੀ ਖੁਣੋਂ ਸੁੱਕ ਰਿਹਾ ਰੁੱਖ ਪਾਣੀ ਨਾਲ ਹਰਾ ਹੋ ਜਾਂਦਾ ਹੈ) ॥੩॥ ਹਰਿਆ = ਆਤਮਕ ਜੀਵਨ ਵਾਲਾ (ਜਿਵੇਂ ਸੁੱਕਾ ਹੋਇਆ ਰੁੱਖ ਪਾਣੀ ਨਾਲ ਹਰਾ ਹੋ ਜਾਂਦਾ ਹੈ, ਜਿਊ ਪੈਂਦਾ ਹੈ) ॥੩॥
ਸਰਬ ਕਲਾ ਪ੍ਰਭ ਪੂਰਣੋ ਮੰਞੁ ਨਿਮਾਣੀ ਥਾਉ ॥
God is overflowing with all powers. I have no honor-He is my resting place.
ਹੇ ਪ੍ਰਭੂ! ਤੂੰ ਸਾਰੀਆਂ ਸ਼ਕਤੀਆਂ ਨਾਲ ਭਰਪੂਰ ਹੈਂ, ਮੈਂ ਨਿਮਾਣੀ ਦਾ ਤੂੰ ਆਸਰਾ ਹੈਂ। ਪੂਰਣੋ = ਪੂਰਣੁ। ਕਲਾ = ਸ਼ਕਤੀ। ਸਰਬ ਕਲਾ ਪੂਰਣੋ = ਸਾਰੀਆਂ ਸ਼ਕਤੀਆਂ ਨਾਲ ਭਰਪੂਰ। ਪ੍ਰਭੂ = ਹੇ ਪ੍ਰਭੂ! ਮੰਞੁ = ਮੇਰਾ। ਥਾਉ = ਥਾਂ, ਆਸਰਾ।
ਹਰਿ ਓਟ ਗਹੀ ਮਨ ਅੰਦਰੇ ਜਪਿ ਜਪਿ ਜੀਵਾਂ ਨਾਉ ॥
I have grasped the Support of the Lord within my mind; I live by chanting and meditating on His Name.
ਹੇ ਹਰੀ! ਮੈਂ ਆਪਣੇ ਮਨ ਵਿਚ ਤੇਰੀ ਓਟ ਲਈ ਹੈ, ਤੇਰਾ ਨਾਮ ਜਪ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ। ਹਰਿ = ਹੇ ਹਰੀ! ਓਟ = ਸਹਾਰਾ, ਆਸਰਾ। ਗਹੀ = ਫੜੀ। ਜੀਵਾਂ = ਮੈਂ ਜੀਊਂਦਾ ਹਾਂ, ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ।
ਕਰਿ ਕਿਰਪਾ ਪ੍ਰਭ ਆਪਣੀ ਜਨ ਧੂੜੀ ਸੰਗਿ ਸਮਾਉ ॥
Grant Your Grace, God, and bless me, that I may merge into the dust of the feet of the humble.
ਹੇ ਪ੍ਰਭੂ! ਆਪਣੀ ਮਿਹਰ ਕਰ ਮੈਂ ਤੇਰੇ ਸੰਤ ਜਨਾਂ ਦੀ ਚਰਨ-ਧੂੜ ਵਿਚ ਸਮਾਇਆ ਰਹਾਂ। ਪ੍ਰਭ = ਹੇ ਪ੍ਰਭੂ! ਸਮਾਉ = ਸਮਾਉਂ, ਮੈਂ ਸਮਾਇਆ ਰਹਾਂ।
ਜਿਉ ਤੂੰ ਰਾਖਹਿ ਤਿਉ ਰਹਾ ਤੇਰਾ ਦਿਤਾ ਪੈਨਾ ਖਾਉ ॥
As You keep me, so do I live. I wear and eat whatever You give me.
ਜਿਸ ਹਾਲ ਵਿਚ ਤੂੰ ਮੈਨੂੰ ਰੱਖਦਾ ਹੈਂ ਮੈਂ (ਖ਼ੁਸ਼ੀ ਨਾਲ) ਉਸੇ ਹਾਲ ਵਿਚ ਰਹਿੰਦਾ ਹਾਂ, ਜੋ ਕੁਝ ਤੂੰ ਮੈਨੂੰ ਦੇਂਦਾ ਹੈਂ ਉਹੀ ਮੈਂ ਪਹਿਨਦਾ ਹਾਂ ਉਹੀ ਮੈਂ ਖਾਂਦਾ ਹਾਂ।
ਉਦਮੁ ਸੋਈ ਕਰਾਇ ਪ੍ਰਭ ਮਿਲਿ ਸਾਧੂ ਗੁਣ ਗਾਉ ॥
May I make the effort, O God, to sing Your Glorious Praises in the Company of the Holy.
ਹੇ ਪ੍ਰਭੂ! ਮੇਰੇ ਪਾਸੋਂ ਉਹੀ ਉੱਦਮ ਕਰਾ (ਜਿਸ ਦੀ ਬਰਕਤਿ ਨਾਲ) ਮੈਂ ਗੁਰੂ ਨੂੰ ਮਿਲ ਕੇ ਤੇਰੇ ਗੁਣ ਗਾਂਦਾ ਰਹਾਂ। ਮਿਲਿ = ਮਿਲਿ ਕੇ। ਸਾਧੂ = ਗੁਰੂ।
ਦੂਜੀ ਜਾਇ ਨ ਸੁਝਈ ਕਿਥੈ ਕੂਕਣ ਜਾਉ ॥
I can conceive of no other place; where could I go to lodge a complaint?
(ਤੈਥੋਂ ਬਿਨਾ) ਮੈਨੂੰ ਹੋਰ ਕੋਈ ਥਾਂ ਨਹੀਂ ਸੁੱਝਦੀ। ਤੈਥੋਂ ਬਿਨਾ ਮੈਂ ਹੋਰ ਕਿਸ ਦੇ ਅੱਗੇ ਫਰਿਆਦ ਕਰਾਂ? ਜਾਇ ਥਾਂ।
ਅਗਿਆਨ ਬਿਨਾਸਨ ਤਮ ਹਰਣ ਊਚੇ ਅਗਮ ਅਮਾਉ ॥
You are the Dispeller of ignorance, the Destroyer of darkness, O Lofty, Unfathomable and Unapproachable Lord.
ਹੇ ਅਗਿਆਨਤਾ ਦਾ ਨਾਸ ਕਰਨ ਵਾਲੇ ਹਰੀ! ਹੇ (ਮੋਹ ਦਾ) ਹਨੇਰਾ ਦੂਰ ਕਰਨ ਵਾਲੇ ਹਰੀ! ਹੇ (ਸਭ ਤੋਂ) ਉੱਚੇ! ਹੇ ਅਪਹੁੰਚ! ਹੇ ਅਮਿੱਤ ਹਰੀ! ਅਗਿਆਨ ਬਿਨਾਸਨ = ਹੇ ਅਗਿਆਨ ਨਾਸ ਕਰਨ ਵਾਲੇ! ਤਮ ਹਰਨ = ਹੇ ਹਨੇਰਾ ਦੂਰ ਕਰਨ ਵਾਲੇ! ਅਮਾਉ = ਅਮਾਪ, ਅਮਿੱਤ।
ਮਨੁ ਵਿਛੁੜਿਆ ਹਰਿ ਮੇਲੀਐ ਨਾਨਕ ਏਹੁ ਸੁਆਉ ॥
Please unite this separated one with Yourself; this is Nanak's yearning.
ਨਾਨਕ ਦਾ ਇਹ ਮਨੋਰਥ ਹੈ ਕਿ (ਨਾਨਕ ਦੇ) ਵਿੱਛੁੜੇ ਹੋਏ ਮਨ ਨੂੰ (ਆਪਣੇ ਚਰਨਾਂ ਵਿਚ ਮਿਲਾ ਲੈ। ਹਰਿ = ਹੇ ਹਰੀ! ਸੁਆਉ = ਸੁਆਰਥ, ਮਨੋਰਥ।
ਸਰਬ ਕਲਿਆਣਾ ਤਿਤੁ ਦਿਨਿ ਹਰਿ ਪਰਸੀ ਗੁਰ ਕੇ ਪਾਉ ॥੪॥੧॥
That day shall bring every joy, O Lord, when I take to the Feet of the Guru. ||4||1||
ਹੇ ਹਰੀ! (ਮੈਨੂੰ ਨਾਨਕ ਨੂੰ) ਉਸ ਦਿਨ ਸਾਰੇ ਹੀ ਸੁਖ (ਪ੍ਰਾਪਤ ਹੋ ਜਾਂਦੇ ਹਨ) ਜਦੋਂ ਮੈਂ ਗੁਰੂ ਦੇ ਚਰਨ ਛੁੰਹਦਾ ਹਾਂ ॥੪॥੧॥ ਤਿਤੁ = ਉਸ ਵਿਚ। ਦਿਨਿ = ਦਿਨ ਵਿਚ। ਤਿਤ ਦਿਨਿ = ਉਸ ਦਿਨ ਵਿਚ। ਹਰਿ = ਹੇ ਹਰੀ! ਪਰਸੀ = ਪਰਸੀਂ, ਮੈਂ ਛੁਹਾਂ। ਪਾਉ = ਪੈਰ ॥੪॥