ਸਲੋਕੁ

Salok:

ਸਲੋਕ।

ਰਾਚਿ ਰਹੇ ਬਨਿਤਾ ਬਿਨੋਦ ਕੁਸਮ ਰੰਗ ਬਿਖ ਸੋਰ

Man remains engrossed in women and playful pleasures; the tumult of his passion is like the dye of the safflower, which fades away all too soon.

(ਅਸੀਂ ਜੀਵ) ਇਸਤ੍ਰੀ ਆਦਿਕ ਦੇ ਰੰਗ-ਤਮਾਸ਼ਿਆਂ ਵਿਚ ਮਸਤ ਹੋ ਰਹੇ ਹਾਂ, ਪਰ ਇਹ ਮਾਇਆ ਦੀ ਫੂੰ-ਫਾਂ ਕਸੁੰਭੇ ਦੇ ਰੰਗ (ਵਾਂਗ ਖਿਨ-ਭੰਗਰ ਹੀ ਹੈ)। ਬਨਿਤਾ = ਇਸਤ੍ਰੀ। ਬਿਨੋਦ = ਚੋਜ = ਤਮਾਸ਼ੇ। ਕੁਸਮ = ਫੁੱਲ, ਕਸੁੰਭਾ ਫੁੱਲ। ਬਿਖ ਸੋਰ = ਬਿਖਿਆ ਦੇ ਸ਼ੋਰ, ਮਾਇਆ ਦੀ ਫੂੰ-ਫਾਂ।

ਨਾਨਕ ਤਿਹ ਸਰਨੀ ਪਰਉ ਬਿਨਸਿ ਜਾਇ ਮੈ ਮੋਰ ॥੧॥

O Nanak, seek God's Sanctuary, and your selfishness and conceit shall be taken away. ||1||

ਹੇ ਨਾਨਕ! (ਆਖ-) ਮੈਂ ਤਾਂ ਉਸ ਪ੍ਰਭੂ ਦੀ ਸਰਨ ਪੈਂਦਾ ਹਾਂ (ਜਿਸ ਦੀ ਮਿਹਰ ਨਾਲ) ਹਉਮੈ ਤੇ ਮਮਤਾ ਦੂਰ ਹੋ ਜਾਂਦੀ ਹੈ ॥੧॥ ਪਰਉ = ਪਰਾਉਂ, ਮੈਂ ਪੈਂਦਾ ਹਾਂ। ਮੈ = ਹਉਮੈ। ਮੋਰ = ਮੇਰੀ, ਮਮਤਾ ॥੧॥