ਸਲੋਕੁ ॥
Salok:
ਸਲੋਕ।
ਫਾਹੇ ਕਾਟੇ ਮਿਟੇ ਗਵਨ ਫਤਿਹ ਭਈ ਮਨਿ ਜੀਤ ॥
The noose of Death is cut, and one's wanderings cease; victory is obtained, when one conquers his own mind.
ਜੇ ਆਪਣੇ ਮਨ ਨੂੰ ਜਿੱਤ ਲਈਏ, (ਵੱਸ ਵਿਚ ਕਰ ਲਈਏ) ਤਾਂ (ਵਿਕਾਰਾਂ ਉਤੇ) ਜਿੱਤ ਪ੍ਰਾਪਤ ਹੋ ਜਾਂਦੀ ਹੈ, ਮਾਇਆ ਦੇ ਮੋਹ ਦੇ ਬੰਧਨ ਕੱਟੇ ਜਾਂਦੇ ਹਨ, ਤੇ (ਮਾਇਆ ਪਿਛੇ) ਭਟਕਣਾ ਮੁੱਕ ਜਾਂਦੀ ਹੈ। ਗਵਨ = ਭਟਕਣ। ਫਤਿਹ = ਵਿਕਾਰਾਂ ਤੇ ਜਿੱਤ। ਮਨਿ ਜੀਤ = ਮਨਿ ਜੀਤੈ, ਮਨ ਜਿੱਤਿਆਂ।
ਨਾਨਕ ਗੁਰ ਤੇ ਥਿਤ ਪਾਈ ਫਿਰਨ ਮਿਟੇ ਨਿਤ ਨੀਤ ॥੧॥
O Nanak, eternal stability is obtained from the Guru, and one's day-to-day wanderings cease. ||1||
ਹੇ ਨਾਨਕ! ਜਿਸ ਮਨੁੱਖ ਨੂੰ ਗੁਰੂ ਪਾਸੋਂ ਮਨ ਦੀ ਅਡੋਲਤਾ ਮਿਲ ਜਾਂਦੀ ਹੈ, ਉਸ ਦੇ ਜਨਮ ਮਰਨ ਦੇ ਗੇੜ ਸਦਾ ਲਈ ਮੁੱਕ ਜਾਂਦੇ ਹਨ ॥੧॥ ਥਿਤਿ = ਇਸਥਿਤੀ, ਮਨ ਦੀ ਅਡੋਲਤਾ। ਨਿਤ ਨੀਤ = ਸਦਾ ਲਈ। ਫਿਰਨ = ਜਨਮ ਮਰਨ ਦੇ ਗੇੜ ॥੧॥