ਜਹ ਆਪਿ ਰਚਿਓ ਪਰਪੰਚੁ ਅਕਾਰੁ ॥

When He Himself fashioned the visible world of the creation,

ਜਦੋਂ ਪ੍ਰਭੂ ਨੇ ਆਪ ਜਗਤ ਦੀ ਖੇਡ ਰਚ ਦਿੱਤੀ, ਪਰਪੰਚੁ = {Skt. प्रपंच} ਦ੍ਰਿਸ਼ਟਮਾਨ ਸੰਸਾਰ।

ਤਿਹੁ ਗੁਣ ਮਹਿ ਕੀਨੋ ਬਿਸਥਾਰੁ ॥

he made the world subject to the three dispositions.

ਤੇ ਮਾਇਆ ਦੇ ਤਿੰਨ ਗੁਣਾਂ ਦਾ ਖਿਲਾਰਾ ਖਲੇਰ ਦਿੱਤਾ। ਬਿਸਥਾਰੁ = ਪਸਾਰਾ।

ਪਾਪੁ ਪੁੰਨੁ ਤਹ ਭਈ ਕਹਾਵਤ ॥

Sin and virtue then began to be spoken of.

ਤਦੋਂ ਇਹ ਗੱਲ ਚੱਲ ਪਈ ਕਿ ਇਹ ਪਾਪ ਹੈ ਇਹ ਪੁੰਨ ਹੈ, ਕਹਾਵਤ = ਗੱਲ।

ਕੋਊ ਨਰਕ ਕੋਊ ਸੁਰਗ ਬੰਛਾਵਤ ॥

Some have gone to hell, and some yearn for paradise.

ਤਦੋਂ ਕੋਈ ਜੀਵ ਨਰਕਾਂ ਦਾ ਭਾਗੀ ਤੇ ਕੋਈ ਸੁਰਗਾਂ ਦਾ ਚਾਹਵਾਨ ਬਣਿਆ। ਬੰਛਾਵਤ = ਚਾਹੁਣ ਵਾਲਾ।

ਆਲ ਜਾਲ ਮਾਇਆ ਜੰਜਾਲ ॥

Worldly snares and entanglements of Maya,

ਘਰਾਂ ਦੇ ਧੰਧੇ, ਮਾਇਆ ਦੇ ਬੰਧਨ, ਆਲ ਜਾਲ = ਘਰਾਂ ਦਾ ਬੰਧਨ।

ਹਉਮੈ ਮੋਹ ਭਰਮ ਭੈ ਭਾਰ ॥

egotism, attachment, doubt and loads of fear;

ਅਹੰਕਾਰ, ਮੋਹ, ਭੁਲੇਖੇ, ਡਰ,

ਦੂਖ ਸੂਖ ਮਾਨ ਅਪਮਾਨ ॥

pain and pleasure, honor and dishonor

ਦੁੱਖ, ਸੁਖ, ਆਦਰ ਨਿਰਾਦਰੀ- ਮਾਨ = ਆਦਰ। ਅਪਮਾਨ = ਨਿਰਾਦਰੀ।

ਅਨਿਕ ਪ੍ਰਕਾਰ ਕੀਓ ਬਖੵਾਨ ॥

these came to be described in various ways.

ਇਹੋ ਜਿਹੀਆਂ ਕਈ ਕਿਸਮ ਦੀਆਂ ਗੱਲਾਂ ਚੱਲ ਪਈਆਂ। ਕੀਓ ਬਖ੍ਯ੍ਯਾਨ = ਦੱਸੇ ਗਏ।

ਆਪਨ ਖੇਲੁ ਆਪਿ ਕਰਿ ਦੇਖੈ ॥

He Himself creates and beholds His own drama.

ਪ੍ਰਭੂ ਆਪਣਾ ਤਮਾਸ਼ਾ ਕਰ ਕੇ ਆਪ ਵੇਖ ਰਿਹਾ ਹੈ।

ਖੇਲੁ ਸੰਕੋਚੈ ਤਉ ਨਾਨਕ ਏਕੈ ॥੭॥

He winds up the drama, and then, O Nanak, He alone remains. ||7||

ਹੇ ਨਾਨਕ! ਜਦੋਂ ਇਸ ਖੇਡ ਨੂੰ ਸਮੇਟਦਾ ਹੈ ਤਾਂ ਇਕ ਆਪ ਹੀ ਆਪ ਹੋ ਜਾਂਦਾ ਹੈ ॥੭॥ ਸੰਕੋਚੈ = ਇਕੱਠਾ ਕਰਦਾ ਹੈ, ਸਮੇਟਦਾ ਹੈ ॥੭॥