ਸਾਰਗ ਮਹਲਾ ੫ ॥
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
ਅਬ ਮੋਹਿ ਸਰਬ ਉਪਾਵ ਬਿਰਕਾਤੇ ॥
Now I have abandoned all efforts and devices.
ਹੁਣ ਮੈਂ ਹੋਰ ਸਾਰੇ ਹੀਲੇ ਛੱਡ ਦਿੱਤੇ ਹਨ। ਅਬ = ਹੁਣ (ਗੁਰ ਮਿਲਿ)। ਮੋਹਿ = ਮੈਂ। ਉਪਾਵ = {ਲਫ਼ਜ਼ 'ਉਪਾਉ' ਤੋਂ ਬਹੁ-ਵਚਨ}। ਬਿਰਕਾਤੇ = ਛੱਡ ਦਿੱਤੇ ਹਨ।
ਕਰਣ ਕਾਰਣ ਸਮਰਥ ਸੁਆਮੀ ਹਰਿ ਏਕਸੁ ਤੇ ਮੇਰੀ ਗਾਤੇ ॥੧॥ ਰਹਾਉ ॥
My Lord and Master is the All-powerful Creator, the Cause of causes, my only Saving Grace. ||1||Pause||
ਹੇ ਜਗਤ ਦੇ ਮੂਲ ਹਰੀ! ਹੇ ਸਾਰੀਆਂ ਤਾਕਤਾਂ ਦੇ ਮਾਲਕ ਸੁਆਮੀ! (ਗੁਰੂ ਨੂੰ ਮਿਲ ਕੇ ਮੈਨੂੰ ਨਿਸ਼ਚਾ ਹੋ ਗਿਆ ਹੈ ਕਿ) ਸਿਰਫ਼ ਤੇਰੇ ਦਰ ਤੋਂ ਹੀ ਮੇਰੀ ਉੱਚੀ ਆਤਮਕ ਅਵਸਥਾ ਬਣ ਸਕਦੀ ਹੈ ॥੧॥ ਰਹਾਉ ॥ ਕਰਣ = ਜਗਤ। ਕਰਣ ਕਾਰਣ = ਹੇ ਜਗਤ ਦੇ ਮੂਲ! ਸਮਰਥ = ਹੇ ਸਾਰੀਆਂ ਤਾਕਤਾਂ ਦੇ ਮਾਲਕ! ਸੁਆਮੀ = ਹੇ ਮਾਲਕ! ਏਕਸੁ ਤੇ = ਇਕ ਤੈਥੋਂ ਹੀ। ਗਾਤੇ = ਗਤਿ, ਉੱਚੀ ਆਤਮਕ ਅਵਸਥਾ ॥੧॥ ਰਹਾਉ ॥
ਦੇਖੇ ਨਾਨਾ ਰੂਪ ਬਹੁ ਰੰਗਾ ਅਨ ਨਾਹੀ ਤੁਮ ਭਾਂਤੇ ॥
I have seen numerous forms of incomparable beauty, but nothing is like You.
ਹੇ ਪ੍ਰਭੂ! ਮੈਂ (ਜਗਤ ਦੇ) ਅਨੇਕਾਂ ਕਈ ਕਿਸਮਾਂ ਦੇ ਰੂਪ ਰੰਗ ਵੇਖ ਲਏ ਹਨ, ਤੇਰੇ ਵਰਗਾ (ਸੋਹਣਾ) ਹੋਰ ਕੋਈ ਨਹੀਂ ਹੈ। ਨਾਨਾ = ਕਈ ਕਿਸਮਾਂ ਦੇ। ਬਹੁ = ਅਨੇਕਾਂ। ਅਨ = {अन्य} ਕੋਈ ਹੋਰ। ਭਾਂਤੇ = ਵਰਗਾ।
ਦੇਂਹਿ ਅਧਾਰੁ ਸਰਬ ਕਉ ਠਾਕੁਰ ਜੀਅ ਪ੍ਰਾਨ ਸੁਖਦਾਤੇ ॥੧॥
You give Your Support to all, O my Lord and Master; You are the Giver of peace, of the soul and the breath of life. ||1||
ਹੇ ਠਾਕੁਰ! ਹੇ ਜਿੰਦ ਦਾਤੇ! ਹੇ ਪ੍ਰਾਣ ਦਾਤੇ! ਹੇ ਸੁਖਦਾਤੇ! ਸਭ ਜੀਵਾਂ ਨੂੰ ਤੂੰ ਹੀ ਆਸਰਾ ਦੇਂਦਾ ਹੈਂ ॥੧॥ ਦੇਂਹਿ = ਤੂੰ ਦੇਂਦਾ ਹੈਂ {ਇਹ (ਂ) ਵੰਨਗੀ-ਮਾਤ੍ਰ ਹੈ ਰਾਹਬਰੀ ਵਾਸਤੇ। ਜਦੋਂ ਭੀ ਕਿਤੇ ਵਰਤਮਾਨ ਕਾਲ ਮੱਧਮ ਪੁਰਖ ਇਕ-ਵਚਨ ਦੀ ਕ੍ਰਿਆ ਹੋਵੇ, ਤਦੋਂ ਉਸ ਦੇ 'ਹ' ਦੇ ਨਾਲ ਬਿੰਦੀ (ਂ) ਦਾ ਉਚਾਰਨ ਕਰਨਾ ਹੈ}। ਅਧਾਰੁ = ਆਸਰਾ। ਠਾਕੁਰ = ਹੇ ਠਾਕੁਰ! ਜੀਅ ਦਾਤੇ = ਹੇ ਜਿੰਦ ਦੇ ਦੇਣ ਵਾਲੇ! ਪ੍ਰਾਨ ਦਾਤੇ = ਹੇ ਪ੍ਰਾਣ ਦੇਣ ਵਾਲੇ! ਸੁਖ ਦਾਤੇ = ਹੇ ਸੁਖ ਦੇਣ ਵਾਲੇ! ॥੧॥
ਭ੍ਰਮਤੌ ਭ੍ਰਮਤੌ ਹਾਰਿ ਜਉ ਪਰਿਓ ਤਉ ਗੁਰ ਮਿਲਿ ਚਰਨ ਪਰਾਤੇ ॥
Wandering, wandering, I grew so tired; meeting the Guru, I fell at His Feet.
ਭਟਕਦਿਆਂ ਭਟਕਦਿਆਂ ਜਦੋਂ ਮੈਂ ਥੱਕ ਗਿਆ, ਤਦੋਂ ਗੁਰੂ ਨੂੰ ਮਿਲ ਕੇ ਮੈਂ ਪਰਮਾਤਮਾ ਦੇ ਚਰਨਾਂ ਦੀ ਕਦਰ ਪਛਾਣ ਲਈ। ਭ੍ਰਮਤੌ = ਭਟਕਦਿਆਂ। ਜਉ = ਜਦੋਂ। ਹਾਰਿ ਪਰਿਓ = ਥੱਕ ਗਿਆ। ਤਉ = ਤਦੋਂ। ਗੁਰ ਮਿਲਿ = ਗੁਰੂ ਨੂੰ ਮਿਲ ਕੇ। ਪਰਾਤੇ = ਪਛਾਣ ਲਏ, ਕਦਰ ਸਮਝ ਲਈ।
ਕਹੁ ਨਾਨਕ ਮੈ ਸਰਬ ਸੁਖੁ ਪਾਇਆ ਇਹ ਸੂਖਿ ਬਿਹਾਨੀ ਰਾਤੇ ॥੨॥੩॥੨੬॥
Says Nanak, I have found total peace; this life-night of mine passes in peace. ||2||3||26||
ਨਾਨਕ ਆਖਦਾ ਹੈ- ਹੁਣ ਮੈਂ ਸਾਰੇ ਸੁਖ ਦੇਣ ਵਾਲਾ ਪ੍ਰਭੂ ਲੱਭ ਲਿਆ ਹੈ, ਤੇ ਮੇਰੀ (ਜ਼ਿੰਦਗੀ ਦੀ) ਰਾਤ ਸੁਖ ਆਨੰਦ ਵਿਚ ਬੀਤ ਰਹੀ ਹੈ ॥੨॥੩॥੨੬॥ ਸਰਬ ਸੁਖ = ਸਾਰੇ ਸੁਖ ਦੇਣ ਵਾਲਾ। ਸੂਖਿ = ਸੁਖ ਵਿਚ, ਆਨੰਦ ਵਿਚ। ਬਿਹਾਨੀ = ਬੀਤ ਰਹੀ ਹੈ। ਰਾਤੇ = ਜ਼ਿੰਦਗੀ ਦੀ ਰਾਤ ॥੨॥੩॥੨੬॥