ਦੋਹਰਾ

Dohira

ਦੋਹਰਾ:

ਕਥਾ ਸਤ੍ਰਵੀ ਰਾਮ ਕਬਿ ਉਚਰੀ ਹਿਤ ਚਿਤ ਲਾਇ

With affection the Poet Ram envisaged the Chritar seventeen and,

ਕਵੀ ਰਾਮ ਨੇ ਸਤਾਰ੍ਹਵੀਂ ਕਥਾ ਬੜੀ ਰੁਚੀ ਨਾਲ ਉਚਾਰਨ ਕੀਤੀ

ਬਹੁਰਿ ਕਥਾ ਬੰਧਨ ਨਿਮਿਤ ਮਨ ਮੈ ਕਹਿਯੋ ਉਪਾਇ ॥੧॥

Then, determined to complete the narrative.(1)

ਅਤੇ ਫਿਰ ਕਥਾ ਕਰਨ ਲਈ ਮਨ ਵਿਚ ਉਪਾ ਕੀਤਾ ॥੧॥

ਧਾਮ ਨਿਕਟ ਤਾ ਕੇ ਹੁਤੀ ਹੋੜ ਬਦੀ ਜਿਹ ਨਾਰਿ

Other woman, with whom she had bet, lived near her house.

(ਉਪਰੋਕਤ ਚਰਿਤ੍ਰ ਵਾਲੀ) ਇਸਤਰੀ ਦੇ ਘਰ ਦੇ ਨੇੜੇ ਉਹ ਇਸਤਰੀ ਰਹਿੰਦੀ ਸੀ ਜਿਸ ਨਾਲ ਇਸ ਨੇ ਸ਼ਰਤ ('ਹੋੜ') ਲਗਾਈ ਸੀ।

ਤਿਨਹੂੰ ਕਰਿਯੋ ਚਰਿਤ੍ਰ ਇਕ ਸੋ ਤੁਮ ਸੁਨਹੁ ਸੁਧਾਰਿ ॥੨॥

Now listen to her story with reformation.(2)

ਉਸ ਨੇ ਵੀ ਇਕ ਚਰਿਤ੍ਰ ਕੀਤਾ; ਉਸ ਨੂੰ ਤੁਸੀਂ ਚੰਗੀ ਤਰ੍ਹਾਂ ਸੁਣੋ ॥੨॥