ਅਥ ਬੈਰਾਹ ਅਵਤਾਰ ਕਥਨੰ ॥
ਭੁਜੰਗ ਪ੍ਰਯਾਤ ਛੰਦ ॥
ਦਯੋ ਬਾਟ ਮਦਿਯੰ ਅਮਦਿਯੰ ਭਗਵਾਨੰ ॥
ਗਏ ਠਾਮ ਠਾਮੰ ਸਬੈ ਦੇਵ ਦਾਨੰ ॥
ਪੁਨਰ ਦ੍ਰੋਹ ਬਢਿਯੋ ਸੁ ਆਪੰ ਮਝਾਰੰ ॥
ਭਜੇ ਦੇਵਤਾ ਦਈਤ ਜਿਤੇ ਜੁਝਾਰੰ ॥੧॥
ਹਿਰਿਨ੍ਰਯੋ ਹਿਰਿੰਨਾਛਸੰ ਦੋਇ ਬੀਰੰ ॥
ਸਬੈ ਲੋਗ ਕੈ ਜੀਤ ਲੀਨੇ ਗਹੀਰੰ ॥
ਜਲੰ ਬਾ ਥਲੇਯੰ ਕੀਯੋ ਰਾਜ ਸਰਬੰ ॥
ਭੁਜਾ ਦੇਖਿ ਭਾਰੀ ਬਢਿਯੋ ਤਾਹਿ ਗਰਬੰ ॥੨॥
ਚਹੈ ਜੁਧ ਮੋ ਸੋ ਕਰੇ ਆਨਿ ਕੋਊ ॥
ਬਲੀ ਹੋਏ ਵਾ ਸੋ ਭਿਰੇ ਆਨਿ ਸੋਊ ॥
ਚੜਿਯੋ ਮੇਰ ਸ੍ਰਿੰਗ ਪਗੰ ਗੁਸਟ ਸੰਗੰ ॥
ਹਰੇ ਬੇਦ ਭੂਮੰ ਕੀਏ ਸਰਬ ਭੰਗੰ ॥੩॥
ਧਸੀ ਭੂਮਿ ਬੇਦੰ ਰਹੀ ਹੁਐ ਪਤਾਰੰ ॥
ਧਰਿਯੋ ਬਿਸਨ ਤਉ ਦਾੜ ਗਾੜਾਵਤਾਰੰ ॥
ਧਸ੍ਰਯੋ ਨੀਰ ਮਧੰ ਕੀਯੋ ਊਚ ਨਾਦੰ ॥
ਰਹੀ ਧੂਰਿ ਪੂਰੰ ਧੁਨੰ ਨਿਰਬਖਾਦੰ ॥੪॥
ਬਜੇ ਡਾਕ ਡਉਰੂ ਦੋਊ ਬੀਰ ਜਾਗੇ ॥
ਸੁਣੇ ਨਾਦਿ ਬੰਕੇ ਮਹਾ ਭੀਰ ਭਾਗੇ ॥
ਝਮੀ ਤੇਗ ਤੇਜੰ ਸਰੋਸੰ ਪ੍ਰਹਾਰੰ ॥
ਖਿਵੀ ਦਾਮਿਨੀ ਜਾਣੁ ਭਾਦੋ ਮਝਾਰੰ ॥੫॥
ਮੁਖੰ ਮੁਛ ਬੰਕੀ ਬਕੈ ਸੂਰ ਬੀਰੰ ॥
ਤੜੰਕਾਰ ਤੇਗੰ ਸੜੰਕਾਰ ਤੀਰੰ ॥
ਧਮਕਾਰ ਸਾਗੰ ਖੜਕਾਰ ਖਗੰ ॥
ਟੁਟੇ ਟੂਕ ਟੋਪੰ ਉਠੇ ਨਾਲ ਅਗੰ ॥੬॥
ਉਠੇ ਨਦ ਨਾਦੰ ਢਮਕਾਰ ਢੋਲੰ ॥
ਢਲੰਕਾਰ ਢਾਲੰ ਮੁਖੰ ਮਾਰ ਬੋਲੰ ॥
ਖਹੇ ਖਗ ਖੂਨੀ ਖੁਲੇ ਬੀਰ ਖੇਤੰ ॥
ਨਚੇ ਕੰਧਿ ਹੀਣੰ ਕਮਧੰ ਨ੍ਰਿਚੇਤੰ ॥੭॥
ਭਰੇ ਜੋਗਣੀ ਪਤ੍ਰ ਚਉਸਠ ਚਾਰੀ ॥
ਨਚੀ ਖੋਲਿ ਸੀਸੰ ਬਕੀ ਬਿਕਰਾਰੀ ॥
ਹਸੈ ਭੂਤ ਪ੍ਰੇਤੰ ਮਹਾ ਬਿਕਰਾਲੰ ॥
ਬਜੇ ਡਾਕ ਡਉਰੂ ਕਰੂਰੰ ਕਰਾਲੰ ॥੮॥
ਪ੍ਰਹਾਰੰਤ ਮੁਸਟੰ ਕਰੈ ਪਾਵ ਘਾਤੰ ॥
ਮਨੋ ਸਿੰਘ ਸਿੰਘੰ ਡਹੇ ਗਜ ਮਾਤੰ ॥
ਛੁਟੀ ਈਸ ਤਾੜੀ ਡਗਿਯੋ ਬ੍ਰਹਮ ਧਿਆਨੰ ॥
ਭਜ︀ਯੋ ਚੰਦ੍ਰਮਾ ਕਾਪ ਭਾਨੰ ਮਧ︀ਯਾਨੰ ॥੯॥
ਜਲੇ ਬਾ ਥਲੇਯੰ ਥਲੰ ਤਥ ਨੀਰੰ ॥
ਕਿਧੋ ਸੰਧਿਯੰ ਬਾਣ ਰਘੁ ਇੰਦ੍ਰ ਬੀਰੰ ॥
ਕਰੈ ਦੈਤ ਆਘਾਤ ਮੁਸਟੰ ਪ੍ਰਹਾਰੰ ॥
ਮਨੋ ਚੋਟ ਬਾਹੈ ਘਰਿਯਾਰੀ ਘਰਿਯਾਰੰ ॥੧੦॥
ਬਜੇ ਡੰਗ ਬੰਕੇ ਸੁ ਕ੍ਰੂਰੰ ਕਰਾਰੇ ॥
ਮਨੋ ਗਜ ਜੁਟੇ ਦੰਤਾਰੇ ਦੰਤਾਰੇ ॥
ਢਮੰਕਾਰ ਢੋਲੰ ਰਣੰਕੇ ਨਫੀਰੰ ॥
ਸੜਕਾਰ ਸਾਗੰ ਤੜਕਾਰ ਤੀਰੰ ॥੧੧॥
ਦਿਨੰ ਅਸਟ ਜੁਧੰ ਭਯੋ ਅਸਟ ਰੈਣੰ ॥
ਡਗੀ ਭੂਮਿ ਸਰਬੰ ਉਠਿਯੋ ਕਾਪ ਗੈਣੰ ॥
ਰਣੰ ਰੰਗ ਰਤੇ ਸਭੈ ਰੰਗ ਭੂਮੰ ॥
ਹਣ︀ਯੋ ਬਿਸਨ ਸਤ੍ਰੰ ਗਿਰਿਯੋ ਅੰਤਿ ਝੂਮੰ ॥੧੨॥
ਧਰੇ ਦਾੜ ਅਗ੍ਰੰ ਚਤੁਰ ਬੇਦ ਤਬੰ ॥
ਹਠੀ ਦੁਸਟਿ ਜਿਤੇ ਭਜੇ ਦੈਤ ਸਬੰ ॥
ਦਈ ਬ੍ਰਹਮ ਆਗਿਆ ਧੁਨੰ ਬੇਦ ਕੀਯੰ ॥
ਸਬੈ ਸੰਤਨੰ ਤਾਨ ਕੋ ਸੁਖ ਦੀਯੰ ॥੧੩॥
ਧਰਿਯੋ ਖਸਟਮੰ ਬਿਸਨ ਐਸਾਵਤਾਰੰ ॥
ਸਬੈ ਦੁਸਟ ਜਿਤੈ ਕੀਯੋ ਬੇਦ ਉਧਾਰੰ ॥
ਥਟਿਯੋ ਧਰਮ ਰਾਜੰ ਜਿਤੇ ਦੇਵ ਸਰਬੰ ॥
ਉਤਾਰਿਯੋ ਭਲੀ ਭਾਤ ਸੋ ਤਾਹਿ ਗਰਬੰ ॥੧੪॥
ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਬੈਰਾਹ ਖਸਟਮ ਅਵਤਾਰ ਸਮਾਪਤਮ ਸਤੁ ਸੁਭਮ ਸਤੁ ॥੬॥
ਅਥ ਨਰਸਿੰਘ ਅਵਤਾਰ ਕਥਨੰ ॥
ਸ੍ਰੀ ਭਗਉਤੀ ਜੀ ਸਹਾਇ ॥
ਪਾਧਰੀ ਛੰਦ ॥
ਇਹ ਭਾਤਿ ਕੀਯੋ ਦਿਵਰਾਜ ਰਾਜ ॥
ਭੰਡਾਰ ਭਰੇ ਸੁਭ ਸਰਬ ਸਾਜ ॥
ਜਬ ਦੇਵਤਾਨ ਬਢਿਯੋ ਗਰੂਰ ॥
ਬਲਵੰਤ ਦੈਤ ਉਠੇ ਕਰੂਰ ॥੧॥
ਲਿਨੋ ਛਿਨਾਇ ਦਿਵਰਾਜ ਰਾਜ ॥
ਬਾਜਿਤ੍ਰ ਨੇਕ ਉਠੇ ਸੁ ਬਾਜਿ ॥
ਇਹ ਭਾਤਿ ਜਗਤਿ ਦੋਹੀ ਫਿਰਾਇ ॥
ਜਲੰ ਬਾ ਥਲੇਅੰ ਹਿਰਿਨਾਛ ਰਾਇ ॥੨॥
ਇਕ ਦ︀ਯੋਸ ਗਯੋ ਨਿਜ ਨਾਰਿ ਤੀਰ ॥
ਸਜਿ ਸੁਧ ਸਾਜ ਨਿਜ ਅੰਗਿ ਬੀਰ ॥
ਕਿਹ ਭਾਤਿ ਸ੍ਵਤ੍ਰਿਯ ਮੋ ਭਯੋ ਨਿਰੁਕਤ ॥
ਤਬ ਭਯੋ ਦੁਸਟ ਕੋ ਬੀਰਜ ਮੁਕਤ ॥੩॥
ਪ੍ਰਹਲਾਦ ਭਗਤ ਲੀਨੋ ਵਤਾਰ ॥
ਸਬ ਕਰਨਿ ਕਾਜ ਸੰਤਨ ਉਧਾਰ ॥
ਚਟਸਾਰ ਪੜਨਿ ਸਉਪ︀ਯੋ ਨ੍ਰਿਪਾਲਿ ॥
ਪਟੀਯਹਿ ਕਹਿਯੋ ਲਿਖਿ ਦੈ ਗੁਪਾਲ ॥੪॥