ਰਸਾਵਲ ਛੰਦ ॥
ਭਏ ਏਕ ਠਉਰੇ ॥
ਸਬੈ ਸੂਰ ਦਉਰੇ ॥
ਲਯੋ ਘੇਰਿ ਰਾਮੰ ॥
ਘਟਾ ਸੂਰ ਸ︀ਯਾਮੰ ॥੧੪॥
ਕਮਾਣੰ ਕੜੰਕੇ ॥
ਭਏ ਨਾਦ ਬੰਕੇ ॥
ਘਟਾ ਜਾਣਿ ਸਿਆਹੰ ॥
ਚੜਿਓ ਤਿਉ ਸਿਪਾਹੰ ॥੧੫॥
ਭਏ ਨਾਦ ਬੰਕੇ ॥
ਸੁ ਸੇਲੰ ਧਮੰਕੇ ॥
ਗਜਾ ਜੂਹ ਗਜੇ ॥
ਸੁਭੰ ਸੰਜ ਸਜੇ ॥੧੬॥
ਚਹੂੰ ਓਰ ਢੂਕੇ ॥
ਗਜੰ ਜੂਹ ਝੂਕੇ ॥
ਸਰੰ ਬ੍ਰਯੂਹ ਛੂਟੇ ॥
ਰਿਪੰ ਸੀਸ ਫੂਟੇ ॥੧੭॥
ਉਠੇ ਨਾਦ ਭਾਰੀ ॥
ਰਿਸੇ ਛਤ੍ਰਧਾਰੀ ॥
ਘਿਰਿਯੋ ਰਾਮ ਸੈਨੰ ॥
ਸਿਵੰ ਜੇਮ ਮੈਨੰ ॥੧੮॥
ਰਣੰ ਰੰਗ ਰਤੇ ॥
ਤ੍ਰਸੇ ਤੇਜ ਤਤੇ ॥
ਉਠੀ ਸੈਣ ਧੂਰੰ ॥
ਰਹਿਯੋ ਗੈਣ ਪੂਰੰ ॥੧੯॥
ਘਣੇ ਢੋਲ ਬਜੇ ॥
ਮਹਾ ਬੀਰ ਗਜੇ ॥
ਮਨੋ ਸਿੰਘ ਛੁਟੇ ॥
ਹਿਮੰ ਬੀਰ ਜੁਟੇ ॥੨੦॥
ਕਰੈ ਮਾਰਿ ਮਾਰੰ ॥
ਬਕੈ ਬਿਕਰਾਰੰ ॥
ਗਿਰੈ ਅੰਗ ਭੰਗੰ ॥
ਦਵੰ ਜਾਨ ਦੰਗੰ ॥੨੧॥
ਗਏ ਛੂਟ ਅਸਤ੍ਰੰ ॥
ਭਜੈ ਹ੍ਵੈ ਨ੍ਰਿਅਸਤ੍ਰੰ ॥
ਖਿਲੈ ਸਾਰ ਬਾਜੀ ॥
ਤੁਰੇ ਤੁੰਦ ਤਾਜੀ ॥੨੨॥
ਭੁਜਾ ਠੋਕਿ ਬੀਰੰ ॥
ਕਰੇ ਘਾਇ ਤੀਰੰ ॥
ਨੇਜੇ ਗਡ ਗਾਢੇ ॥
ਮਚੇ ਬੈਰ ਬਾਢੇ ॥੨੩॥
ਘਣੈ ਘਾਇ ਪੇਲੇ ॥
ਮਨੋ ਫਾਗ ਖੇਲੇ ॥
ਕਰੀ ਬਾਣ ਬਰਖਾ ॥
ਭਏ ਜੀਤ ਕਰਖਾ ॥੨੪॥
ਗਿਰੇ ਅੰਤ ਘੂਮੰ ॥
ਮਨੋ ਬ੍ਰਿਛ ਝੂਮੰ ॥
ਟੂਟੇ ਸਸਤ੍ਰ ਅਸਤ੍ਰੰ ॥
ਭਜੇ ਹੁਐ ਨਿਰ ਅਸਤ੍ਰੰ ॥੨੫॥
ਜਿਤੇ ਸਤ੍ਰੁ ਆਏ ॥
ਤਿਤੇ ਰਾਮ ਘਾਏ ॥
ਚਲੇ ਭਾਜਿ ਸਰਬੰ ॥
ਭਯੋ ਦੂਰ ਗਰਬੰ ॥੨੬॥
ਭੁਜੰਗ ਪ੍ਰਯਾਤ ਛੰਦ ॥
ਮਹਾ ਸਸਤ੍ਰ ਧਾਰੇ ਚਲਿਯੋ ਆਪ ਭੂਪੰ ॥
ਲਏ ਸਰਬ ਸੈਨਾ ਕੀਏ ਆਪ ਰੂਪੰ ॥
ਅਨੰਤ ਅਸਤ੍ਰ ਛੋਰੇ ਭਯੋ ਜੁਧੁ ਮਾਨੰ ॥
ਪ੍ਰਭਾ ਕਾਲ ਮਾਨੋ ਸਭੈ ਰਸਮਿ ਭਾਨੰ ॥੨੭॥
ਭੁਜਾ ਠੋਕਿ ਭੂਪੰ ਕੀਯੋ ਜੁਧ ਐਸੇ ॥
ਮਨੋ ਬੀਰ ਬ੍ਰਿਤਰਾਸੁਰੇ ਇੰਦ੍ਰ ਜੈਸੇ ॥
ਸਬੈ ਕਾਟ ਰਾਮੰ ਕੀਯੋ ਬਾਹਿ ਹੀਨੰ ॥
ਹਤੀ ਸਰਬ ਸੈਨਾ ਭਯੋ ਗਰਬ ਛੀਨੰ ॥੨੮॥
ਗਹਿਯੋ ਰਾਮ ਪਾਣੰ ਕੁਠਾਰੰ ਕਰਾਲੰ ॥
ਕਟੀ ਸੁੰਡ ਸੀ ਰਾਜਿ ਬਾਹੰ ਬਿਸਾਲੰ ॥
ਭਏ ਅੰਗ ਭੰਗੰ ਕਰੰ ਕਾਲ ਹੀਣੰ ॥
ਗਯੋ ਗਰਬ ਸਰਬੰ ਭਈ ਸੈਣ ਛੀਣੰ ॥੨੯॥
ਰਹਿਯੋ ਅੰਤ ਖੇਤੰ ਅਚੇਤੰ ਨਰੇਸੰ ॥
ਬਚੇ ਬੀਰ ਜੇਤੇ ਗਏ ਭਾਜ ਦੇਸੰ ॥
ਲਈ ਛੀਨ ਛਉਨੀ ਕਰੈ ਛਤ੍ਰਿ ਘਾਤੰ ॥
ਚਿਰੰਕਾਲ ਪੂਜਾ ਕਰੀ ਲੋਕ ਮਾਤੰ ॥੩੦॥