ਰਸਾਵਲ ਛੰਦ

ਰਣੰ ਪੇਖਿ ਰਾਮੰ

ਧੁਜੰ ਧਰਮ ਧਾਮੰ

ਚਹੂੰ ਓਰ ਢੂਕੇ

ਮੁਖੰ ਮਾਰ ਕੂਕੇ ॥੬੯॥

ਬਜੇ ਘੋਰ ਬਾਜੇ

ਧੁਣੰ ਮੇਘ ਲਾਜੇ

ਝੰਡਾ ਗਡ ਗਾੜੇ

ਮੰਡੇ ਬੈਰ ਬਾੜੇ ॥੭੦॥

ਕੜਕੇ ਕਮਾਣੰ

ਝੜਕੇ ਕ੍ਰਿਪਾਣੰ

ਢਲਾ ਢੁਕ ਢਾਲੈ

ਚਲੀ ਪੀਤ ਪਾਲੈ ॥੭੧॥

ਰਣੰ ਰੰਗ ਰਤੇ

ਮਨੋ ਮਲ ਮਤੇ

ਸਰੰ ਧਾਰ ਬਰਖੇ

ਮਹਿਖੁਆਸ ਕਰਖੈ ॥੭੨॥

ਕਰੀ ਬਾਨ ਬਰਖਾ

ਸੁਣੇ ਜੀਤ ਕਰਖਾ

ਸੁਬਾਹੰ ਮਰੀਚੰ

ਚਲੇ ਬਾਛ ਮੀਚੰ ॥੭੩॥

ਇਕੈ ਬਾਰ ਟੂਟੇ

ਮਨੋ ਬਾਜ ਛੂਟੇ

ਲਯੋ ਘੋਰਿ ਰਾਮੰ

ਸਸੰ ਜੇਮ ਕਾਮੰ ॥੭੪॥

ਘਿਰਯੋ ਦੈਤ ਸੈਣੰ

ਜਿਮੰ ਰੁਦ੍ਰ ਮੈਣੰ

ਰੁਕੇ ਰਾਮ ਜੰਗੰ

ਮਨੋ ਸਿੰਧ ਗੰਗੰ ॥੭੫॥

ਰਣੰ ਰਾਮ ਬਜੇ

ਧੁਣੰ ਮੇਘ ਲਜੇ

ਰੁਲੇ ਤਛ ਮੁਛੰ

ਗਿਰੇ ਸੂਰ ਸ੍ਵਛੰ ॥੭੬॥

ਚਲੈ ਐਂਠ ਮੁਛੈਂ

ਕਹਾ ਰਾਮ ਪੁਛੈਂ

ਅਬੈ ਹਾਥਿ ਲਾਗੇ

ਕਹਾ ਜਾਹੁ ਭਾਗੈ ॥੭੭॥

ਰਿਪੰ ਪੇਖ ਰਾਮੰ

ਹਠਿਯੋ ਧਰਮ ਧਾਮੰ

ਕਰੈ ਨੈਣ ਰਾਤੰ

ਧਨੁਰ ਬੇਦ ਗਯਾਤੰ ॥੭੮॥

ਧਨੰ ਉਗ੍ਰ ਕਰਖਿਯੋ

ਸਰੰਧਾਰ ਬਰਖਿਯੋ

ਹਣੀ ਸਤ੍ਰ ਸੈਣੰ

ਹਸੇ ਦੇਵ ਗੈਣੰ ॥੭੯॥

ਭਜੀ ਸਰਬ ਸੈਣੰ

ਲਖੀ ਮ੍ਰੀਚ ਨੈਣੰ

ਫਿਰਿਯੋ ਰੋਸ ਪ੍ਰੇਰਿਯੋ

ਮਨੋ ਸਾਪ ਛੇੜਯੋ ॥੮੦॥

ਹਣਿਯੋ ਰਾਮ ਬਾਣੰ

ਕਰਿਯੋ ਸਿੰਧ ਪਯਾਣੰ

ਤਜਿਯੋ ਰਾਜ ਦੇਸੰ

ਲਿਯੋ ਜੋਗ ਭੇਸੰ ॥੮੧॥

ਸੁ ਬਸਤ੍ਰੰ ਉਤਾਰੇ

ਭਗਵੇ ਬਸਤ੍ਰ ਧਾਰੇ

ਬਸਯੋ ਲੰਕ ਬਾਗੰ

ਪੁਨਰ ਦ੍ਰੋਹ ਤਿਆਗੰ ॥੮੨॥

ਸਰੋਸੰ ਸੁਬਾਹੰ

ਚੜਯੋ ਲੈ ਸਿਪਾਹੰ

ਠਟਯੋ ਆਣ ਜੁਧੰ

ਭਯੋ ਨਾਦ ਉਧੰ ॥੮੩॥

ਸੁਭੰ ਸੈਣ ਸਾਜੀ

ਤੁਰੇ ਤੁੰਦ ਤਾਜੀ

ਗਜਾ ਜੂਹ ਗਜੇ

ਧੁਣੰ ਮੇਘ ਲਜੇ ॥੮੪॥

ਢਕਾ ਢੁਕ ਢਾਲੰ

ਸੁਭੀ ਪੀਤ ਲਾਲੰ

ਗਹੇ ਸਸਤ੍ਰ ਉਠੇ

ਸਰੰਧਾਰ ਬੁਠੇ ॥੮੫॥

ਬਹੈ ਅਗਨ ਅਸਤ੍ਰੰ

ਛੁਟੇ ਸਰਬ ਸਸਤ੍ਰੰ

ਰੰਗੇ ਸ੍ਰੋਣ ਐਸੇ

ਚੜੇ ਬਯਾਹ ਜੈਸੇ ॥੮੬॥

ਘਣੈ ਘਾਇ ਘੂਮੇ

ਮਦੀ ਜੈਸ ਝੂਮੇ

ਗਹੇ ਬੀਰ ਐਸੇ

ਫੁਲੈ ਫੂਲ ਜੈਸੇ ॥੮੭॥

ਹਠਿਯੋ ਦਾਨਵੇਸੰ

ਭਯੋ ਆਪ ਭੇਸੰ

ਬਜੇ ਘੋਰ ਬਾਜੇ

ਧੁਣੰ ਅਭ੍ਰ ਲਾਜੇ ॥੮੮॥

ਰਥੀ ਨਾਗ ਕੂਟੇ

ਫਿਰੈਂ ਬਾਜ ਛੂਟੈ

ਭਯੋ ਜੁਧ ਭਾਰੀ

ਛੁਟੀ ਰੁਦ੍ਰ ਤਾਰੀ ॥੮੯॥

ਬਜੇ ਘੰਟ ਭੇਰੀ

ਡਹੇ ਡਾਮ ਡੇਰੀ

ਰਣੰਕੇ ਨਿਸਾਣੰ

ਕਣੰਛੇ ਕਿਕਾਣੰ ॥੯੦॥

ਧਹਾ ਧੂਹ ਧੋਪੰ

ਟਕਾ ਟੂਕ ਟੋਪੰ

ਕਟੇ ਚਰਮ ਬਰਮੰ

ਪਲਿਯੋ ਛਤ੍ਰ ਧਰਮੰ ॥੯੧॥

ਭਯੋ ਦੁੰਦ ਜੁਧੰ

ਭਰਯੋ ਰਾਮ ਕ੍ਰੁਧੰ

ਕਟੀ ਦੁਸਟ ਬਾਹੰ

ਸੰਘਾਰਯੋ ਸੁਬਾਹੰ ॥੯੨॥

ਤ੍ਰਸੈ ਦੈਤ ਭਾਜੇ

ਰਣੰ ਰਾਮ ਗਾਜੇ

ਭੁਅੰ ਭਾਰ ਉਤਾਰਿਯੋ

ਰਿਖੀਸੰ ਉਬਾਰਿਯੋ ॥੯੩॥

ਸਭੈ ਸਾਧ ਹਰਖੇ

ਭਏ ਜੀਤ ਕਰਖੇ

ਕਰੈ ਦੇਵ ਅਰਚਾ

ਰਰੈ ਬੇਦ ਚਰਚਾ ॥੯੪॥

ਭਯੋ ਜਗ ਪੂਰੰ

ਗਏ ਪਾਪ ਦੂਰੰ

ਸੁਰੰ ਸਰਬ ਹਰਖੇ

ਧਨੰਧਾਰ ਬਰਖੇ ॥੯੫॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਰਾਮਾਵਤਾਰੇ ਕਥਾ ਸੁਬਾਹ ਮਰੀਚ ਬਧਹ ਜਗਯ ਸੰਪੂਰਨ ਕਰਨੰ ਸਮਾਪਤਮ