ਅਥ ਹਨੂਮਾਨ ਸੋਧ ਕੋ ਪਠੈਬੋ

ਗੀਤਾ ਮਾਲਤੀ ਛੰਦ

ਦਲ ਬਾਟ ਚਾਰ ਦਿਸਾ ਪਠਯੋ ਹਨਵੰਤ ਲੰਕ ਪਠੈ ਦਏ

ਲੈ ਮੁਦ੍ਰਕਾ ਲਖ ਬਾਰਿਧੈ ਜਹ ਸੀ ਹੁਤੀ ਤਹ ਜਾਤ ਭੇ

ਪੁਰ ਜਾਰਿ ਅਛ ਕੁਮਾਰ ਛੈ ਬਨ ਟਾਰਿ ਕੈ ਫਿਰ ਆਇਯੋ

ਕ੍ਰਿਤ ਚਾਰ ਜੋ ਅਮਰਾਰਿ ਕੋ ਸਭ ਰਾਮ ਤੀਰ ਜਤਾਇਯੋ ॥੩੬੬॥

ਦਲ ਜੋਰ ਕੋਰ ਕਰੋਰ ਲੈ ਬਡ ਘੋਰ ਤੋਰ ਸਭੈ ਚਲੇ

ਰਾਮਚੰਦ੍ਰ ਸੁਗ੍ਰੀਵ ਲਛਮਨ ਅਉਰ ਸੂਰ ਭਲੇ ਭਲੇ

ਜਾਮਵੰਤ ਸੁਖੈਨ ਨੀਲ ਹਣਵੰਤ ਅੰਗਦ ਕੇਸਰੀ

ਕਪਿ ਪੂਤ ਜੂਥ ਪਜੂਥ ਲੈ ਉਮਡੇ ਚਹੂੰ ਦਿਸ ਕੈ ਝਰੀ ॥੩੬੭॥

ਪਾਟਿ ਬਾਰਿਧ ਰਾਜ ਕਉ ਕਰਿ ਬਾਟਿ ਲਾਘ ਗਏ ਜਬੈ

ਦੂਤ ਦਈਤਨ ਕੇ ਹੁਤੇ ਤਬ ਦਉਰ ਰਾਵਨ ਪੈ ਗਏ

ਰਨ ਸਾਜ ਬਾਜ ਸਭੈ ਕਰੋ ਇਕ ਬੇਨਤੀ ਮਨ ਮਾਨੀਐ

ਗੜ ਲੰਕ ਬੰਕ ਸੰਭਾਰੀਐ ਰਘੁਬੀਰ ਆਗਮ ਜਾਨੀਐ ॥੩੬੮॥

ਧੂਮ੍ਰ ਅਛ ਸੁ ਜਾਬਮਾਲ ਬੁਲਾਇ ਵੀਰ ਪਠੈ ਦਏ

ਸੋਰ ਕੋਰ ਕ੍ਰੋਰ ਕੈ ਜਹਾ ਰਾਮ ਥੇ ਤਹਾ ਜਾਤ ਭੇ

ਰੋਸ ਕੈ ਹਨਵੰਤ ਥਾ ਪਗ ਰੋਪ ਪਾਵ ਪ੍ਰਹਾਰੀਯੰ

ਜੂਝਿ ਭੂਮਿ ਗਿਰਯੋ ਬਲੀ ਸੁਰ ਲੋਕ ਮਾਝਿ ਬਿਹਾਰੀਯੰ ॥੩੬੯॥

ਜਾਬਮਾਲ ਭਿਰੇ ਕਛੂ ਪੁਨ ਮਾਰਿ ਐਸੇ ਕੈ ਲਏ

ਭਾਜ ਕੀਨ ਪ੍ਰਵੇਸ ਲੰਕ ਸੰਦੇਸ ਰਾਵਨ ਸੋ ਦਏ

ਧੂਮਰਾਛ ਸੁ ਜਾਬਮਾਲ ਦੁਹਹੂੰ ਰਾਘਵ ਜੂ ਹਰਿਓ

ਹੈ ਕਛੂ ਪ੍ਰਭੁ ਕੇ ਹੀਏ ਸੁਭ ਮੰਤ੍ਰ ਆਵਤ ਸੋ ਕਰੋ ॥੩੭੦॥

ਪੇਖ ਤੀਰ ਅਕੰਪਨੈ ਦਲ ਸੰਗਿ ਦੈ ਸੁ ਪਠੈ ਦਯੋ

ਭਾਤਿ ਭਾਤਿ ਬਜੇ ਬਜੰਤ੍ਰ ਨਿਨਦ ਸਦ ਪੁਰੀ ਭਯੋ

ਸੁਰ ਰਾਇ ਆਦਿ ਪ੍ਰਹਸਤ ਤੇ ਇਹ ਭਾਤਿ ਮੰਤ੍ਰ ਬਿਚਾਰਿਯੋ

ਸੀਅ ਦੇ ਮਿਲੋ ਰਘੁਰਾਜ ਕੋ ਕਸ ਰੋਸ ਰਾਵ ਸੰਭਾਰਿਯੋ ॥੩੭੧॥

ਛਪਯ ਛੰਦ

ਝਲ ਹਲੰਤ ਤਰਵਾਰ ਬਜਤ ਬਾਜੰਤ੍ਰ ਮਹਾ ਧੁਨ

ਖੜ ਹੜੰਤ ਖਹ ਖੋਲ ਧਯਾਨ ਤਜਿ ਪਰਤ ਚਵਧ ਮੁਨ

ਇਕ ਇਕ ਲੈ ਚਲੈ ਇਕ ਤਨ ਇਕ ਅਰੁਝੈ

ਅੰਧ ਧੁੰਧ ਪਰ ਗਈ ਹਥਿ ਅਰ ਮੁਖ ਸੁਝੈ

ਸੁਮੁਹੇ ਸੂਰ ਸਾਵੰਤ ਸਭ ਫਉਜ ਰਾਜ ਅੰਗਦ ਸਮਰ

ਜੈ ਸਦ ਨਿਨਦ ਬਿਹਦ ਹੂਅ ਧਨੁ ਜੰਪਤ ਸੁਰਪੁਰ ਅਮਰ ॥੩੭੨॥

ਇਤ ਅੰਗਦ ਯੁਵਰਾਜ ਦੁਤੀਅ ਦਿਸ ਬੀਰ ਅਕੰਪਨ

ਕਰਤ ਬ੍ਰਿਸਟ ਸਰ ਧਾਰ ਤਜਤ ਨਹੀ ਨੈਕ ਅਯੋਧਨ

ਹਥ ਬਥ ਮਿਲ ਗਈ ਲੁਥ ਬਿਥਰੀ ਅਹਾੜੰ

ਘੁਮੇ ਘਾਇ ਅਘਾਇ ਬੀਰ ਬੰਕੜੇ ਬਬਾੜੰ

ਪਿਖਤ ਬੈਠ ਬਿਬਾਣ ਬਰ ਧੰਨ ਧੰਨ ਜੰਪਤ ਅਮਰ

ਭਵ ਭੂਤ ਭਵਿਖਯ ਭਵਾਨ ਮੋ ਅਬ ਲਗ ਲਖਯੋ ਅਸ ਸਮਰ ॥੩੭੩॥

ਕਹੂੰ ਮੁੰਡ ਪਿਖੀਅਹ ਕਹੂੰ ਭਕ ਰੁੰਡ ਪਰੇ ਧਰ

ਕਿਤਹੀ ਜਾਘ ਤਰਫੰਤ ਕਹੂੰ ਉਛਰੰਤ ਸੁ ਛਬ ਕਰ

ਭਰਤ ਪਤ੍ਰ ਖੇਚਰੰ ਕਹੂੰ ਚਾਵੰਡ ਚਿਕਾਰੈਂ

ਕਿਲਕਤ ਕਤਹ ਮਸਾਨ ਕਹੂੰ ਭੈਰਵ ਭਭਕਾਰੈਂ

ਇਹ ਭਾਤਿ ਬਿਜੈ ਕਪਿ ਕੀ ਭਈ ਹਣਯੋ ਅਸੁਰ ਰਾਵਣ ਤਣਾ

ਭੈ ਦਗ ਅਦਗ ਭਗੇ ਹਠੀ ਗਹਿ ਗਹਿ ਕਰ ਦਾਤਨ ਤ੍ਰਿਣਾ ॥੩੭੪॥

ਉਤੈ ਦੂਤ ਰਾਵਣੈ ਜਾਇ ਹਤ ਬੀਰ ਸੁਣਾਯੋ

ਇਤ ਕਪਿਪਤ ਅਰੁ ਰਾਮ ਦੂਤ ਅੰਗਦਹਿ ਪਠਾਯੋ

ਕਹੀ ਕਥ ਤਿਹ ਸਥ ਗਥ ਕਰਿ ਤਥ ਸੁਨਾਯੋ

ਮਿਲਹੁ ਦੇਹੁ ਜਾਨਕੀ ਕਾਲ ਨਾਤਰ ਤੁਹਿ ਆਯੋ

ਪਗ ਭੇਟ ਚਲਤ ਭਯੋ ਬਾਲ ਸੁਤ ਪ੍ਰਿਸਟ ਪਾਨ ਰਘੁਬਰ ਧਰੇ

ਭਰ ਅੰਕ ਪੁਲਕਤ ਸਪਜਿਯੋ ਭਾਤ ਅਨਿਕ ਆਸਿਖ ਕਰੇ ॥੩੭੫॥

ਪ੍ਰਤਿ ਉਤਰ ਸੰਬਾਦ

ਛਪੈ ਛੰਦ

ਦੇਹ ਸੀਆ ਦਸਕੰਧ ਛਾਹਿ ਨਹੀ ਦੇਖਨ ਪੈਹੋ

ਲੰਕ ਛੀਨ ਲੀਜੀਐ ਲੰਕ ਲਖਿ ਜੀਤ ਜੈਹੋ

ਕ੍ਰੁਧ ਬਿਖੈ ਜਿਨ ਘੋਰੁ ਪਿਖ ਕਸ ਜੁਧੁ ਮਚੈ ਹੈ

ਰਾਮ ਸਹਿਤ ਕਪਿ ਕਟਕ ਆਜ ਮ੍ਰਿਗ ਸਯਾਰ ਖਵੈ ਹੈ

ਜਿਨ ਕਰ ਸੁ ਗਰਬੁ ਸੁਣ ਮੂੜ ਮਤ ਗਰਬ ਗਵਾਇ ਘਨੇਰ ਘਰ

ਬਸ ਕਰੇ ਸਰਬ ਘਰ ਗਰਬ ਹਮ ਕਿਨ ਮਹਿ ਦ੍ਵੈ ਦੀਨ ਨਰ ॥੩੭੬॥