ਦੋਹਰਾ

ਇੰਦ੍ਰ ਮਤੀ ਹਿਤ ਅਜ ਨ੍ਰਿਪਤ ਜਿਮ ਗ੍ਰਿਹ ਤਜ ਲੀਅ ਜੋਗ

ਤਿਮ ਰਘੁਬਰ ਤਨ ਕੋ ਤਜਾ ਸ੍ਰੀ ਜਾਨਕੀ ਬਿਯੋਗ ॥੮੫੦॥

ਇਤਿ ਸ੍ਰੀ ਬਚਿਤ੍ਰ ਨਾਟਕ ਰਾਮਵਤਾਰੇ ਸੀਤਾ ਕੇ ਹੇਤ ਮ੍ਰਿਤ ਲੋਕ ਸੇ ਗਏ ਧਿਆਇ ਸਮਾਪਤੰ

ਅਥ ਤੀਨੋ ਭ੍ਰਾਤਾ ਤ੍ਰੀਅਨ ਸਹਿਤ ਮਰਬੋ ਕਥਨੰ

ਚੌਪਈ

ਰਉਰ ਪਰੀ ਸਗਰੇ ਪੁਰ ਮਾਹੀ

ਕਾਹੂੰ ਰਹੀ ਕਛੂ ਸੁਧ ਨਾਹੀ

ਨਰ ਨਾਰੀ ਡੋਲਤ ਦੁਖਿਆਰੇ

ਜਾਨੁਕ ਗਿਰੇ ਜੂਝਿ ਜੁਝਿਆਰੇ ॥੮੫੧॥

ਸਗਰ ਨਗਰ ਮਹਿ ਪਰ ਗਈ ਰਉਰਾ

ਬਯਾਕੁਲ ਗਿਰੇ ਹਸਤ ਅਰੁ ਘੋਰਾ

ਨਰ ਨਾਰੀ ਮਨ ਰਹਤ ਉਦਾਸਾ

ਕਹਾ ਰਾਮ ਕਰ ਗਏ ਤਮਾਸਾ ॥੮੫੨॥

ਭਰਥਊ ਜੋਗ ਸਾਧਨਾ ਸਾਜੀ

ਜੋਗ ਅਗਨ ਤਨ ਤੇ ਉਪਰਾਜੀ

ਬ੍ਰਹਮਰੰਧ੍ਰ ਝਟ ਦੈ ਕਰ ਫੋਰਾ

ਪ੍ਰਭ ਸੌ ਚਲਤ ਅੰਗ ਨਹੀ ਮੋਰਾ ॥੮੫੩॥

ਸਕਲ ਜੋਗ ਕੇ ਕੀਏ ਬਿਧਾਨਾ

ਲਛਮਨ ਤਜੇ ਤੈਸ ਹੀ ਪ੍ਰਾਨਾ

ਬ੍ਰਹਮਰੰਧ੍ਰ ਲਵ ਅਰਿ ਫੁਨ ਫੂਟਾ

ਪ੍ਰਭ ਚਰਨਨ ਤਰ ਪ੍ਰਾਨ ਨਿਖੂਟਾ ॥੮੫੪॥

ਲਵ ਕੁਸ ਦੋਊ ਤਹਾ ਚਲ ਗਏ

ਰਘੁਬਰ ਸੀਅਹਿ ਜਰਾਵਤ ਭਏ

ਅਰ ਪਿਤ ਭ੍ਰਾਤ ਤਿਹੂੰ ਕਹ ਦਹਾ

ਰਾਜ ਛਤ੍ਰ ਲਵ ਕੇ ਸਿਰ ਰਹਾ ॥੮੫੫॥

ਤਿਹੂੰਅਨ ਕੀ ਇਸਤ੍ਰੀ ਤਿਹ ਆਈ

ਸੰਗਿ ਸਤੀ ਹ੍ਵੈ ਸੁਰਗ ਸਿਧਾਈ

ਲਵ ਸਿਰ ਧਰਾ ਰਾਜ ਕਾ ਸਾਜਾ

ਤਿਹੂੰਅਨ ਤਿਹੂੰ ਕੁੰਟ ਕੀਅ ਰਾਜਾ ॥੮੫੬॥

ਉਤਰ ਦੇਸ ਆਪੁ ਕੁਸ ਲੀਆ

ਭਰਥ ਪੁਤ੍ਰ ਕਹ ਪੂਰਬ ਦੀਆ

ਦਛਨ ਦੀਅ ਲਛਨ ਕੇ ਬਾਲਾ

ਪਛਮ ਸਤ੍ਰੁਘਨ ਸੁਤ ਬੈਠਾਲਾ ॥੮੫੭॥

ਦੋਹਰਾ

ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਖਤ ਨੇਤ

ਸੁਰਗ ਬਾਸ ਰਘੁਬਰ ਕਰਾ ਸਗਰੀ ਪੁਰੀ ਸਮੇਤ ॥੮੫੮॥

ਇਤਿ ਰਾਮ ਭਿਰਾਤ ਤ੍ਰੀਅਨ ਸਹਿਤ ਸੁਰਗ ਗਏ ਅਰ ਸਗਰੀ ਪੁਰੀ ਸਹਿਤ ਸੁਰਗ ਗਏ ਧਿਆਇ ਸਮਾਪਤਮ

ਚੌਪਈ

ਜੋ ਇਹ ਕਥਾ ਸੁਨੈ ਅਰੁ ਗਾਵੈ

ਦੂਖ ਪਾਪ ਤਿਹ ਨਿਕਟਿ ਆਵੈ

ਬਿਸਨ ਭਗਤਿ ਕੀ ਫਲ ਹੋਈ

ਆਧਿ ਬਯਾਧਿ ਛ੍ਵੈ ਸਕੈ ਕੋਇ ॥੮੫੯॥

ਸੰਮਤ ਸਤ੍ਰਹ ਸਹਸ ਪਚਾਵਨ

ਹਾੜ ਵਦੀ ਪ੍ਰਿਥਮੈ ਸੁਖ ਦਾਵਨ

ਤ੍ਵ ਪ੍ਰਸਾਦਿ ਕਰਿ ਗ੍ਰੰਥ ਸੁਧਾਰਾ

ਭੂਲ ਪਰੀ ਲਹੁ ਲੇਹੁ ਸੁਧਾਰਾ ॥੮੬੦॥