ਦੋਹਰਾ ॥
ਜਬੈ ਜਸੋਦਾ ਸੁਇ ਗਈ ਮਾਯਾ ਕੀਯੋ ਪ੍ਰਕਾਸ ॥
ਡਾਰਿ ਕ੍ਰਿਸਨ ਤਿਹ ਪੈ ਸੁਤਾ ਲੀਨੀ ਹੈ ਕਰਿ ਤਾਸ ॥੬੮॥
ਸਵੈਯਾ ॥
ਮਾਯਾ ਕੋ ਲੈ ਕਰ ਮੈ ਬਸੁਦੇਵ ਸੁ ਸੀਘ੍ਰ ਚਲਿਯੋ ਅਪੁਨੇ ਗ੍ਰਿਹ ਮਾਹੀ ॥
ਸੋਇ ਗਏ ਪਰ ਦੁਆਰ ਸਬੈ ਘਰ ਬਾਹਰਿ ਭੀਤਰਿ ਕੀ ਸੁਧਿ ਨਾਹੀ ॥
ਦੇਵਕੀ ਤੀਰ ਗਯੋ ਜਬ ਹੀ ਸਭ ਤੇ ਮਿਲਗੇ ਪਟ ਆਪਸਿ ਮਾਹੀ ॥
ਬਾਲਿ ਉਠੀ ਜਬ ਰੋਦਨ ਕੈ ਜਗ ਕੈ ਸੁਧਿ ਜਾਇ ਕਰੀ ਨਰ ਨਾਹੀ ॥੬੯॥
ਰੋਇ ਉਠੀ ਵਹ ਬਾਲਿ ਜਬੈ ਤਬ ਸ੍ਰੋਨਨ ਮੈ ਸੁਨਿ ਲੀ ਧੁਨਿ ਹੋਰੈ ॥
ਧਾਇ ਗਏ ਨ੍ਰਿਪ ਕੰਸਹ ਕੇ ਘਰਿ ਜਾਇ ਕਹਿਯੋ ਜਨਮਿਯੋ ਰਿਪੁ ਤੋਰੈ ॥
ਲੈ ਕੇ ਕ੍ਰਿਪਾਨ ਗਯੋ ਤਿਹ ਕੇ ਚਲਿ ਜਾਇ ਗਹੀ ਕਰ ਤੈ ਕਰਿ ਜੋਰੈ ॥
ਦੇਖਹੁ ਬਾਤ ਮਹਾ ਜੜ ਕੀ ਅਬ ਆਦਿਕ ਕੇ ਬਿਖ ਚਾਬਤ ਭੋਰੈ ॥੭੦॥
ਲਾਇ ਰਹੀ ਉਰ ਸੋ ਤਿਹ ਕੋ ਮੁਖ ਤੇ ਕਹਿਯੋ ਬਾਤ ਸੁਨੋ ਮਤਵਾਰੇ ॥
ਪੁਤ੍ਰ ਹਨੇ ਮਮ ਪਾਵਕ ਸੇ ਛਠ ਹੀ ਤੁਮ ਪਾਥਰ ਪੈ ਹਨਿ ਡਾਰੇ ॥
ਛੀਨ ਕੈ ਕੰਸ ਕਹਿਯੋ ਮੁਖ ਤੇ ਇਹ ਭੀ ਪਟਕੇ ਇਹ ਕੈ ਅਬ ਨਾਰੇ ॥
ਦਾਮਿਨੀ ਹ੍ਵੈ ਲਹਕੀ ਨਭ ਮੈ ਜਬ ਰਾਖ ਲਈ ਵਹ ਰਾਖਨਹਾਰੇ ॥੭੧॥
ਕਬਿਤੁ ॥
ਕੈ ਕੈ ਕ੍ਰੋਧ ਮਨਿ ਕਰਿ ਬ︀ਯੋਤ ਵਾ ਕੇ ਮਾਰਬੇ ਕੀ ਚਾਕਰਨ ਕਹਿਓ ਮਾਰ ਡਾਰੋ ਨ੍ਰਿਪ ਬਾਤ ਹੈ ॥
ਕਰ ਮੋ ਉਠਾਇ ਕੈ ਬਨਾਇ ਭਾਰੇ ਪਾਥਰ ਪੈ ਰਾਜ ਕਾਜ ਰਾਖਬੇ ਕੋ ਕਛੁ ਨਹੀ ਪਾਤ ਹੈ ॥
ਆਪਨੋ ਸੋ ਬਲ ਕਰਿ ਰਾਖੈ ਇਹ ਭਲੀ ਭਾਤ ਸ੍ਵਛੰਦ ਬੰਦ ਕੈ ਕੈ ਛੂਟ ਇਹ ਜਾਤ ਹੈ ॥
ਮਾਯਾ ਕੋ ਬਢਾਇ ਕੈ ਸੁ ਸਭਨ ਸੁਨਾਇ ਕੈ ਸੁ ਐਸੇ ਉਡੀ ਬਾਰਾ ਜੈਸੇ ਪਾਰਾ ਉਡਿ ਜਾਤ ਹੈ ॥੭੨॥