( 30 )
ਤ੍ਵ ਪ੍ਰਸਾਦਿ ॥ ਪਾਧੜੀ ਛੰਦ ॥
ਅਬ︀ਯਕਤ ਤੇਜ ਅਨਭਉ ਪ੍ਰਕਾਸ ॥
ਅਛੈ ਸਰੂਪ ਅਦ੍ਵੈ ਅਨਾਸ ॥
ਅਨਤੁਟ ਤੇਜ ਅਨਖੁਟ ਭੰਡਾਰ ॥
ਦਾਤਾ ਦੁਰੰਤ ਸਰਬੰ ਪ੍ਰਕਾਰ ॥੧॥੧੨੧॥
ਅਨਭੂਤ ਤੇਜ ਅਨਛਿਜ ਗਾਤ ॥
ਕਰਤਾ ਸਦੀਵ ਹਰਤਾ ਸਨਾਤ ॥
ਆਸਨ ਅਡੋਲ ਅਨਭੂਤ ਕਰਮ ॥
ਦਾਤਾ ਦਇਆਲ ਅਨਭੂਤ ਧਰਮ ॥੨॥੧੨੨॥
ਜਿਹ ਸਤ੍ਰ ਮਿਤ੍ਰ ਨਹਿ ਜਨਮ ਜਾਤ ॥
ਜਿਹ ਪੁਤ੍ਰ ਭ੍ਰਾਤ ਨਹੀਂ ਮਿਤ੍ਰ ਮਾਤ ॥
ਜਿਹ ਕਰਮ ਭਰਮ ਨਹੀਂ ਧਰਮ ਧਿਆਨ ॥
ਜਿਹ ਨੇਹ ਗੇਹ ਨਹੀਂ ਬਿਓਤ ਬਾਨ ॥੩॥੧੨੩॥
ਜਿਹ ਜਾਤ ਪਾਤਿ ਨਹੀਂ ਸਤ੍ਰ ਮਿਤ੍ਰ ॥
ਜਿਹ ਨੇਹ ਗੇਹ ਨਹੀਂ ਚਿਹਨ ਚਿਤ੍ਰ ॥
ਜਿਹ ਰੰਗ ਰੂਪ ਨਹੀਂ ਰਾਗ ਰੇਖ ॥
ਜਿਹ ਜਨਮ ਜਾਤ ਨਹੀਂ ਭਰਮ ਭੇਖ ॥੪॥੧੨੪॥
ਜਿਹ ਕਰਮ ਭਰਮ ਨਹੀ ਜਾਤ ਪਾਤ ॥
ਨਹੀ ਨੇਹ ਗੇਹ ਨਹੀ ਪਿਤ੍ਰ ਮਾਤ ॥
ਜਿਹ ਨਾਮ ਥਾਮ ਨਹੀ ਬਰਗ ਬਿਆਧ ॥
ਜਿਹ ਰੋਗ ਸੋਗ ਨਹੀ ਸਤ੍ਰ ਸਾਧ ॥੫॥੧੨੫॥
ਜਿਹ ਤ੍ਰਾਸ ਵਾਸ ਨਹੀ ਦੇਹ ਨਾਸ ॥
ਜਿਹ ਆਦਿ ਅੰਤ ਨਹੀ ਰੂਪ ਰਾਸ ॥
ਜਿਹ ਰੋਗ ਸੋਗ ਨਹੀ ਜੋਗ ਜੁਗਤਿ ॥
ਜਿਹ ਤ੍ਰਾਸ ਆਸ ਨਹੀ ਭੂਮਿ ਭੁਗਤਿ ॥੬॥੧੨੬॥
ਜਿਹ ਕਾਲ ਬਿਆਲ ਕਟਿਓ ਨ ਅੰਗ ॥
ਅਛੈ ਸਰੂਪ ਅਖੈ ਅਭੰਗ ॥
ਜਿਹ ਨੇਤ ਨੇਤ ਉਚਰੰਤ ਬੇਦ ॥
ਜਿਹ ਅਲਖ ਰੂਪ ਕਥਤ ਕਤੇਬ ॥੭॥੧੨੭॥
ਜਿਹ ਅਲਖ ਰੂਪ ਆਸਨ ਅਡੋਲ ॥
ਜਿਹ ਅਮਿਤ ਤੇਜ ਅਛੈ ਅਤੋਲ ॥
ਜਿਹ ਧਿਆਨ ਕਾਜ ਮੁਨਿ ਜਨ ਅਨੰਤ ॥
ਕਈ ਕਲਪ ਜੋਗ ਸਾਧਤ ਦੁਰੰਤ ॥੮॥੧੨੮॥
ਤਨ ਸੀਤ ਘਾਮ ਬਰਖਾ ਸਹੰਤ ॥
ਕਈ ਕਲਪ ਏਕ ਆਸਨ ਬਿਤੰਤ ॥
ਕਈ ਜਤਨ ਜੋਗ ਬਿਦਿਆ ਬਿਚਾਰ ॥
ਸਾਧੰਤ ਤਦਪਿ ਪਾਵਤ ਨ ਪਾਰ ॥੯॥੧੨੯॥
ਕਈ ਉਰਧ ਬਾਹ ਦੇਸਨ ਭ੍ਰਮੰਤ ॥
ਕਈ ਉਰਧ ਮਧ ਪਾਵਕ ਝੁਲੰਤ ॥
ਕਈ ਸਿੰਮ੍ਰਿਤਿ ਸਾਸਤ੍ਰ ਉਚਰੰਤ ਬੇਦ ॥
ਕਈ ਕੋਕ ਕਾਬ ਕਥਤ ਕਤੇਬ ॥੧੦॥੧੩੦॥
ਕਈ ਅਗਨ ਹੋਤ੍ਰ ਕਈ ਪਉਨ ਅਹਾਰ ॥
ਕਈ ਕਰਤ ਕੋਟ ਮ੍ਰਿਤ ਕੋ ਅਹਾਰ ॥
ਕਈ ਕਰਤ ਸਾਕ ਪੈ ਪਤ੍ਰ ਭਛ ॥
ਨਹੀ ਤਦਪਿ ਦੇਵ ਹੋਵਤ ਪ੍ਰਤਛ ॥੧੧॥੧੩੧॥
ਕਈ ਗੀਤ ਗਾਨ ਗੰਧਰਬ ਰੀਤ ॥
ਕਈ ਬੇਦ ਸਾਸਤ੍ਰ ਬਿਦਿਆ ਪ੍ਰਤੀਤ ॥
ਕਹੂੰ ਬੇਦ ਰੀਤਿ ਜਗ ਆਦਿ ਕਰਮ ॥
ਕਹੂੰ ਅਗਨ ਹੋਤ੍ਰ ਕਹੂੰ ਤੀਰਥ ਧਰਮ ॥੧੨॥੧੩੨॥
ਕਈ ਦੇਸ ਦੇਸ ਭਾਖਾ ਰਟੰਤ ॥
ਕਈ ਦੇਸ ਦੇਸ ਬਿਦਿਆ ਪੜ੍ਹੰਤ ॥
ਕਈ ਕਰਤ ਭਾਂਤ ਭਾਂਤਨ ਬਿਚਾਰ ॥
ਨਹੀ ਨੈਕੁ ਤਾਸੁ ਪਾਯਤ ਨ ਪਾਰ ॥੧੩॥੧੩੩॥
ਕਈ ਤੀਰਥ ਤੀਰਥ ਭਰਮਤ ਸੁ ਭਰਮ ॥
ਕਈ ਅਗਨ ਹੋਤ੍ਰ ਕਈ ਦੇਵ ਕਰਮ ॥
ਕਈ ਕਰਤ ਬੀਰ ਬਿਦਿਆ ਬਿਚਾਰ ॥
ਨਹੀਂ ਤਦਪ ਤਾਸ ਪਾਯਤ ਨ ਪਾਰ ॥੧੪॥੧੩੪॥
ਕਹੂੰ ਰਾਜ ਰੀਤ ਕਹੂੰ ਜੋਗ ਧਰਮ ॥
ਕਈ ਸਿੰਮ੍ਰਿਤਿ ਸਾਸਤ੍ਰ ਉਚਰਤ ਸੁ ਕਰਮ ॥
ਨਿਉਲੀ ਆਦਿ ਕਰਮ ਕਹੂੰ ਹਸਤ ਦਾਨ ॥
ਕਹੂੰ ਅਸ੍ਵਮੇਧ ਮਖ ਕੋ ਬਖਾਨ ॥੧੫॥੧੩੫॥
ਕਹੂੰ ਕਰਤ ਬ੍ਰਹਮ ਬਿਦਿਆ ਬਿਚਾਰ ॥
ਕਹੂੰ ਜੋਗ ਰੀਤ ਕਹੂੰ ਬ੍ਰਿਧ ਚਾਰ ॥
ਕਹੂੰ ਕਰਤ ਜਛ ਗੰਧ੍ਰਬ ਗਾਨ ॥
ਕਹੂੰ ਧੂਪ ਦੀਪ ਕਹੂੰ ਅਰਘ ਦਾਨ ॥੧੬॥੧੩੬॥
ਕਹੂੰ ਪਿਤ੍ਰ ਕਰਮ ਕਹੂੰ ਬੇਦ ਰੀਤ ॥
ਕਹੂੰ ਨ੍ਰਿਤ ਨਾਚ ਕਹੂੰ ਗਾਨ ਗੀਤ ॥
ਕਹੂੰ ਕਰਤ ਸਾਸਤ੍ਰ ਸਿੰਮ੍ਰਿਤ ਉਚਾਰ ॥
ਕਈ ਭਜਤ ਏਕ ਪਗ ਨਿਰਾਧਾਰ ॥੧੭॥੧੩੭॥
ਕਈ ਨੇਹ ਦੇਹ ਕਈ ਗੇਹ ਵਾਸ ॥
ਕਈ ਭ੍ਰਮਤ ਦੇਸ ਦੇਸਨ ਉਦਾਸ ॥
ਕਈ ਜਲ ਨਿਵਾਸ ਕਈ ਅਗਨਿ ਤਾਪ ॥
ਕਈ ਜਪਤ ਉਰਧ ਲਟਕੰਤ ਜਾਪ ॥੧੮॥੧੩੮॥
ਕਈ ਕਰਤ ਜੋਗ ਕਲਪੰ ਪ੍ਰਜੰਤ ॥
ਨਹੀ ਤਦਪਿ ਤਾਸ ਪਾਯਤ ਨ ਅੰਤ ॥
ਕਈ ਕਰਤ ਕੋਟ ਬਿਦਿਆ ਬਿਚਾਰ ॥
ਨਹੀ ਤਦਪਿ ਦਿਸਟਿ ਦੇਖੈ ਮੁਰਾਰ ॥੧੯॥੧੩੯॥
ਬਿਨ ਭਗਤਿ ਸਕਤਿ ਨਹੀ ਪਰਤ ਪਾਨ ॥
ਬਹੁ ਕਰਤ ਹੋਮ ਅਰ ਜਗ ਦਾਨ ॥
ਬਿਨ ਏਕ ਨਾਮ ਇਕ ਚਿਤ ਲੀਨ ॥
ਫੋਕਟੋ ਸਰਬ ਧਰਮਾ ਬਿਹੀਨ ॥੨੦॥੧੪੦॥