ਅਥ ਤਰੁ ਤੋਰਿ ਜੁਮਲਾਰਜੁਨ ਤਾਰਬੋ

ਸਵੈਯਾ

ਫੇਰਿ ਉਠੀ ਜਸੁਦਾ ਪਰਿ ਪਾਇਨ ਤਾ ਕੀ ਕਰੀ ਬਹੁ ਭਾਤ ਬਡਾਈ

ਹੇ ਜਗ ਕੇ ਪਤਿ ਹੇ ਕਰੁਨਾ ਨਿਧਿ ਹੋਇ ਅਜਾਨ ਕਹਿਓ ਮਮ ਮਾਈ

ਸਾਰੇ ਛਿਮੋ ਹਮਰੋ ਤੁਮ ਅਉਗਨ ਹੁਇ ਮਤਿਮੰਦਿ ਕਰੀ ਜੁ ਢਿਠਾਈ

ਮੀਟ ਲਯੋ ਮੁਖ ਤਉ ਹਰਿ ਜੀ ਤਿਹ ਪੈ ਮਮਤਾ ਡਰਿ ਬਾਤ ਛਿਪਾਈ ॥੧੩੫॥

ਕਬਿਤੁ

ਕਰੁਨਾ ਕੈ ਜਸੁਧਾ ਕਹਿਯੋ ਹੈ ਇਮ ਗੋਪਿਨ ਸੋ ਖੇਲਬੇ ਕੇ ਕਾਜ ਤੋਰਿ ਲਿਆਏ ਗੋਪ ਬਨ ਸੌ

ਬਾਰਕੋ ਕੇ ਕਹੇ ਕਰਿ ਕ੍ਰੋਧ ਮਨ ਆਪਨੇ ਮੈ ਸ︀ਯਾਮ ਕੋ ਪ੍ਰਹਾਰ ਤਨ ਲਾਗੀ ਛੂਛਕਨ ਸੌ

ਦੇਖਿ ਦੇਖਿ ਲਾਸਨ ਕੌ ਰੋਵੈ ਸੁਤ ਰੋਵੈ ਮਾਤ ਕਹੈ ਕਬਿ ਸ︀ਯਾਮ ਮਹਾ ਮੋਹਿ ਕਰਿ ਮਨ ਸੌ

ਰਾਮ ਰਾਮ ਕਹਿ ਸਭੋ ਮਾਰਬੇ ਕੀ ਕਹਾ ਚਲੀ ਸਾਮੁਹੇ ਬੋਲੀਐ ਰੀ ਐਸੇ ਸਾਧੁ ਜਨ ਸੌ ॥੧੩੬॥

ਦੋਹਰਾ

ਖੀਰ ਬਿਲੋਵਨ ਕੌ ਉਠੀ ਜਸੁਦਾ ਹਰਿ ਕੀ ਮਾਇ

ਮੁਖ ਤੇ ਗਾਵੈ ਪੂਤ ਗੁਨ ਮਹਿਮਾ ਕਹੀ ਜਾਇ ॥੧੩੭॥

ਸਵੈਯਾ

ਏਕ ਸਮੈ ਜਸੁਧਾ ਸੰਗਿ ਗੋਪਿਨ ਖੀਰ ਮਥੇ ਕਰਿ ਲੈ ਕੈ ਮਧਾਨੀ

ਊਪਰ ਕੋ ਕਟਿ ਸੌ ਕਸਿ ਕੈ ਪਟਰੋ ਮਨ ਮੈ ਹਰਿ ਜੋਤਿ ਸਮਾਨੀ

ਘੰਟਕਾ ਛੁਦ੍ਰ ਕਸੀ ਤਿਹ ਊਪਰਿ ਸ︀ਯਾਮ ਕਹੀ ਤਿਹ ਕੀ ਜੁ ਕਹਾਨੀ

ਦਾਨ ਪ੍ਰਾਕ੍ਰਮ ਕੀ ਸੁਧਿ ਕੈ ਮੁਖ ਤੈ ਹਰਿ ਕੀ ਸੁਭ ਗਾਵਤ ਬਾਨੀ ॥੧੩੮॥

ਖੀਰ ਭਰਿਯੋ ਜਬ ਹੀ ਤਿਹ ਕੋ ਕੁਚਿ ਤਉ ਹਰਿ ਜੀ ਤਬ ਹੀ ਫੁਨਿ ਜਾਗੇ

ਪਯ ਸੁ ਪਿਆਵਹੁ ਹੇ ਜਸੁਦਾ ਪ੍ਰਭੁ ਜੀ ਇਹ ਹੀ ਰਸਿ ਮੈ ਅਨੁਰਾਗੇ

ਦੂਧ ਫਟਿਯੋ ਹੁਇ ਬਾਸਨ ਤੇ ਤਬ ਧਾਇ ਚਲੀ ਇਹ ਰੋਵਨ ਲਾਗੇ

ਕ੍ਰੋਧ ਕਰਿਓ ਮਨ ਮੈ ਬ੍ਰਿਜ ਕੇ ਪਤਿ ਪੈ ਘਰਿ ਤੇ ਉਠਿ ਬਾਹਰਿ ਭਾਗੇ ॥੧੩੯॥