ਕਾਨ੍ਰਹ ਬਾਚ ਗੁਪੀਆ ਸੋ

ਸਵੈਯਾ

ਮਾ ਸੁਨਿ ਹੈ ਤਬ ਕਾ ਕਰਿ ਹੈ ਹਮਰੋ ਸੁਨਿ ਲੇਹੁ ਸਭੈ ਬ੍ਰਿਜ ਨਾਰੀ

ਬਾਤ ਕਹੀ ਤੁਮ ਮੂੜਨ ਕੀ ਹਮ ਜਾਨਤ ਹੈ ਤੁਮ ਹੋ ਸਭ ਬਾਰੀ

ਸੀਖਤ ਹੋ ਰਸ ਰੀਤਿ ਅਬੈ ਇਹ ਕਾਨ੍ਰਹ ਕਹੀ ਤੁਮ ਹੋ ਮੁਹਿ ਪਿਆਰੀ

ਖੇਲਨ ਕਾਰਨ ਕੋ ਹਮ ਹੂੰ ਜੁ ਹਰੀ ਛਲ ਕੈ ਤੁਮ ਸੁੰਦਰ ਸਾਰੀ ॥੨੬੦॥

ਗੋਪੀ ਬਾਚ

ਸਵੈਯਾ

ਫੇਰਿ ਕਹੀ ਮੁਖ ਤੇ ਇਮ ਗੋਪਿਨ ਬਾਤ ਇਸੀ ਮਨੁ ਪਟ ਦੈਹੋ

ਸਉਹ ਕਰੋ ਮੁਸਲੀਧਰ ਕੀ ਜਸੁਧਾ ਨੰਦ ਕੀ ਹਮ ਕੋ ਡਰ ਕੈਹੋ

ਕਾਨ੍ਰਹ ਬਿਚਾਰਿ ਪਿਖੋ ਮਨ ਮੈ ਇਨ ਬਾਤਨ ਤੇ ਤੁਮ ਕਿਛੁ ਪੈਹੋ

ਦੇਹੁ ਕਹਿਯੋ ਜਲ ਮੈ ਹਮ ਕੋ ਇਹ ਦੇਹਿ ਅਸੀਸ ਸਭੈ ਤੁਹਿ ਜੈਹੋ ॥੨੬੧॥

ਗੋਪੀ ਬਾਚ

ਸਵੈਯਾ

ਫੇਰਿ ਕਹੀ ਮੁਖ ਤੇ ਮਿਲਿ ਗੋਪਨ ਨੇਹ ਲਗੈ ਹਰਿ ਜੀ ਨਹਿ ਜੋਰੀ

ਨੈਨਨ ਸਾਥ ਲਗੈ ਸੋਊ ਨੇਹੁ ਕਹੈ ਮੁਖ ਤੇ ਇਹ ਸਾਵਲ ਗੋਰੀ

ਕਾਨ੍ਰਹ ਕਹੀ ਹਸਿ ਕੈ ਇਹ ਬਾਤ ਸੁਨੋ ਰਸ ਰੀਤਿ ਕਹੋ ਮਮ ਹੋਰੀ

ਆਖਨ ਸਾਥ ਲਗੈ ਟਕਵਾ ਫੁਨਿ ਹਾਥਨ ਸਾਥ ਲਗੈ ਸੁਭ ਸੋਰੀ ॥੨੬੨॥

ਫੇਰਿ ਕਹੀ ਮੁਖਿ ਤੇ ਗੁਪੀਆ ਹਮਰੇ ਪਟ ਦੇਹੁ ਕਹਿਯੋ ਨੰਦ ਲਾਲਾ

ਫੇਰਿ ਇਸਨਾਨ ਕਰੈ ਇਹਾ ਕਹਿ ਹੈ ਹਮਿ ਲੋਗਨ ਆਛਨ ਬਾਲਾ

ਜੋਰਿ ਪ੍ਰਨਾਮ ਕਰੋ ਹਮ ਕੋ ਕਰ ਬਾਹਰ ਹ੍ਵੈ ਜਲ ਤੇ ਤਤਕਾਲਾ

ਕਾਨ੍ਰਹ ਕਹੀ ਹਸਿ ਕੈ ਮੁਖਿ ਤੈ ਕਰਿ ਹੋ ਨਹੀ ਢੀਲ ਦੇਉ ਪਟ ਹਾਲਾ ॥੨੬੩॥