ਸਵੈਯਾ ॥
ਬਿਪਨ ਕੀ ਤ੍ਰਿਯ ਕੀ ਸੁਨ ਕੈ ਕਬਿ ਰਾਜ ਕਹਿਯੋ ਦਿਜ ਅਉਰ ਕਹੀਜੈ ॥
ਕਾਨ੍ਰਹ ਕਥਾ ਅਤਿ ਰੋਚਨ ਜੀਯ ਬਿਚਾਰ ਕਹੋ ਜਿਹ ਤੇ ਫੁਨਿ ਜੀਜੈ ॥
ਤੌ ਹਸਿ ਬਾਤ ਕਹੀ ਮੁਸਕਾਇ ਪਹਲੈ ਨ੍ਰਿਪ ਤਾਹਿ ਪ੍ਰਨਾਮ ਜੁ ਕੀਜੈ ॥
ਤੌ ਭਗਵਾਨ ਕਥਾ ਅਤਿ ਰੋਚਨ ਦੈ ਚਿਤ ਪੈ ਹਮ ਤੇ ਸੁਨ ਲੀਜੈ ॥੩੨੮॥
ਸਾਲਨ ਅਉ ਅਖਨੀ ਬਿਰੀਆ ਜੁਜ ਤਾਹਰੀ ਅਉਰ ਪੁਲਾਵ ਘਨੇ ॥
ਨੁਗਦੀ ਅਰੁ ਸੇਵਕੀਆ ਚਿਰਵੇ ਲਡੂਆ ਅਰੁ ਸੂਤ ਭਲੇ ਜੁ ਬਨੇ ॥
ਫੁਨਿ ਖੀਰ ਦਹੀ ਅਰੁ ਦੂਧ ਕੇ ਸਾਥ ਬਰੇ ਬਹੁ ਅਉਰ ਨ ਜਾਤ ਗਨੇ ॥
ਇਹ ਖਾਇ ਚਲਿਯੋ ਭਗਵਾਨ ਗ੍ਰਿਹੰ ਕਹੁ ਸ︀ਯਾਮ ਕਬੀਸੁਰ ਭਾਵ ਭਨੇ ॥੩੨੯॥
ਗਾਵਤ ਗੀਤ ਚਲੇ ਗ੍ਰਿਹ ਕੋ ਗਰੜਧ੍ਵਜ ਜੀਯ ਮੈ ਆਨੰਦ ਪੈ ਕੈ ॥
ਸੋਭਤ ਸ︀ਯਾਮ ਕੇ ਸੰਗਿ ਹਲੀ ਘਨ ਸ︀ਯਾਮ ਅਉ ਸੇਤ ਚਲਿਯੋ ਉਨਸੈ ਕੈ ॥
ਕਾਨ੍ਰਹ ਤਬੈ ਹਸਿ ਕੈ ਮੁਰਲੀ ਸੁ ਬਜਾਇ ਉਠਿਯੋ ਅਪਨੇ ਕਰਿ ਲੈ ਕੈ ॥
ਠਾਢ ਭਈ ਜਮੁਨਾ ਸੁਨਿ ਕੈ ਧੁਨਿ ਪਉਨ ਰਹਿਯੋ ਸੁਨਿ ਕੈ ਉਰਝੈ ਕੈ ॥੩੩੦॥
ਰਾਮਕਲੀ ਅਰੁ ਸੋਰਠਿ ਸਾਰੰਗ ਮਾਲਸਿਰੀ ਅਰੁ ਬਾਜਤ ਗਉਰੀ ॥
ਜੈਤਸਿਰੀ ਅਰੁ ਗੌਡ ਮਲਾਰ ਬਿਲਾਵਲ ਰਾਗ ਬਸੈ ਸੁਭ ਠਉਰੀ ॥
ਮਾਨਸ ਕੀ ਕਹ ਹੈ ਗਨਤੀ ਸੁਨਿ ਹੋਤ ਸੁਰੀ ਅਸੁਰੀ ਧੁਨਿ ਬਉਰੀ ॥
ਸੋ ਸੁਨਿ ਕੈ ਧੁਨਿ ਸ੍ਰਉਨਨ ਮੈ ਤਰੁਨੀ ਹਰਨੀ ਜਿਮ ਆਵਤ ਦਉਰੀ ॥੩੩੧॥
ਕਬਿਤੁ ॥
ਬਾਜਤ ਬਸੰਤ ਅਰੁ ਭੈਰਵ ਹਿੰਡੋਲ ਰਾਗ ਬਾਜਤ ਹੈ ਲਲਤਾ ਕੇ ਸਾਥ ਹ੍ਵੈ ਧਨਾਸਰੀ ॥
ਮਾਲਵਾ ਕਲ︀ਯਾਨ ਅਰੁ ਮਾਲਕਉਸ ਮਾਰੂ ਰਾਗ ਬਨ ਮੈ ਬਜਾਵੈ ਕਾਨ੍ਰਹ ਮੰਗਲ ਨਿਵਾਸਰੀ ॥
ਸੁਰੀ ਅਰੁ ਆਸੁਰੀ ਅਉ ਪੰਨਗੀ ਜੇ ਹੁਤੀ ਤਹਾ ਧੁਨਿ ਕੇ ਸੁਨਤ ਪੈ ਨ ਰਹੀ ਸੁਧਿ ਜਾਸੁ ਰੀ ॥
ਕਹੈ ਇਉ ਦਾਸਰੀ ਸੁ ਐਸੀ ਬਾਜੀ ਬਾਸੁਰੀ ਸੁ ਮੇਰੇ ਜਾਨੇ ਯਾ ਮੈ ਸਭ ਰਾਗ ਕੋ ਨਿਵਾਸੁ ਰੀ ॥੩੩੨॥
ਕਰੁਨਾ ਨਿਧਾਨ ਬੇਦ ਕਹਤ ਬਖਾਨ ਯਾ ਕੀ ਬੀਚ ਤੀਨ ਲੋਕ ਫੈਲ ਰਹੀ ਹੈ ਸੁ ਬਾਸੁ ਰੀ ॥
ਦੇਵਨ ਕੀ ਕੰਨਿਆ ਤਾ ਕੀ ਸੁਨਿ ਸੁਨਿ ਸ੍ਰਉਨਨ ਮੈ ਧਾਈ ਧਾਈ ਆਵੈ ਤਜਿ ਕੈ ਸੁਰਗ ਬਾਸੁ ਰੀ ॥
ਹ੍ਵੈ ਕਰਿ ਪ੍ਰਸੰਨ︀ਯ ਰੂਪ ਰਾਗ ਕੋ ਨਿਹਾਰ ਕਹਿਯੋ ਰਚਿਯੋ ਹੈ ਬਿਧਾਤਾ ਇਹ ਰਾਗਨ ਕੋ ਬਾਸੁ ਰੀ ॥
ਰੀਝੇ ਸਭ ਗਨ ਉਡਗਨ ਭੇ ਮਗਨ ਜਬ ਬਨ ਉਪਬਨ ਮੈ ਬਜਾਈ ਕਾਨ੍ਰਹ ਬਾਸੁਰੀ ॥੩੩੩॥
ਸਵੈਯਾ ॥
ਕਾਨ੍ਰਹ ਬਜਾਵਤ ਹੈ ਮੁਰਲੀ ਅਤਿ ਆਨੰਦ ਕੈ ਮਨਿ ਡੇਰਨ ਆਏ ॥
ਤਾਲ ਬਜਾਵਤ ਕੂਦਤ ਆਵਤ ਗੋਪ ਸਭੋ ਮਿਲਿ ਮੰਗਲ ਗਾਏ ॥
ਆਪਨ ਹ੍ਵੈ ਧਨਠੀ ਭਗਵਾਨ ਤਿਨੋ ਪਹਿ ਤੇ ਬਹੁ ਨਾਚ ਨਚਾਏ ॥
ਰੈਨ ਪਰੀ ਤਬ ਆਪਨ ਆਪਨ ਸੋਇ ਰਹੇ ਗ੍ਰਿਹਿ ਆਨੰਦ ਪਾਏ ॥੩੩੪॥
ਇਤਿ ਸ੍ਰੀ ਦਸਮ ਸਿਕੰਧੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਬਿਪਨ ਕੀ ਤ੍ਰੀਯਨ ਕੋ ਚਿਤ ਹਰਿ ਭੋਜਨ ਲੇਇ ਉਧਾਰ ਕਰਬੋ ਬਰਨਨੰ ॥
ਅਥ ਗੋਵਰਧਨ ਗਿਰਿ ਕਰ ਪਰ ਧਾਰਬੋ ॥
ਦੋਹਰਾ ॥
ਇਸੀ ਭਾਤਿ ਸੋ ਕ੍ਰਿਸਨ ਜੀ ਕੀਨੇ ਦਿਵਸ ਬਿਤੀਤ ॥
ਹਰਿ ਪੂਜਾ ਕੋ ਦਿਨੁ ਅਯੋ ਗੋਪ ਬਿਚਾਰੀ ਚੀਤਿ ॥੩੩੫॥
ਸਵੈਯਾ ॥
ਆਯੋ ਹੈ ਇੰਦ੍ਰ ਕੀ ਪੂਜਾ ਕੋ ਦ︀ਯੋਸ ਸਭੋ ਮਿਲਿ ਗੋਪਿਨ ਬਾਤ ਉਚਾਰੀ ॥
ਭੋਜਨ ਭਾਤਿ ਅਨੇਕਨ ਕੋ ਰੁ ਪੰਚਾਮ੍ਰਿਤ ਕੀ ਕਰੋ ਜਾਇ ਤਯਾਰੀ ॥
ਨੰਦ ਕਹਿਯੋ ਜਬ ਗੋਪਿਨ ਸੋ ਬਿਧਿ ਅਉਰ ਚਿਤੀ ਮਨ ਬੀਚ ਮੁਰਾਰੀ ॥
ਕੋ ਬਪੁਰਾ ਮਘਵਾ ਹਮਰੀ ਸਮ ਪੂਜਨ ਜਾਤ ਜਹਾ ਬ੍ਰਿਜ ਨਾਰੀ ॥੩੩੬॥
ਕਬਿਤੁ ॥
ਇਹ ਬਿਧਿ ਬੋਲਿਯੋ ਕਾਨ੍ਰਹ ਕਰੁਣਾ ਨਿਧਾਨ ਤਾਤ ਕਾਹੇ ਕੇ ਨਵਿਤ ਕੋ ਸਾਮ੍ਰਿਗੀ ਤੈ ਬਨਾਈ ਹੈ ॥
ਕਹਿਯੋ ਐਸੇ ਨੰਦ ਜੋ ਤ੍ਰਿਲੋਕੀਪਤਿ ਭਾਖੀਅਤ ਤਾਹੀ ਕੋ ਬਨਾਈ ਹਰਿ ਕਹਿ ਕੈ ਸੁਨਾਈ ਹੈ ॥
ਕਾਹੇ ਕੇ ਨਵਿਤ ਕਹਿਯੋ ਬਾਰਿਦ ਤ੍ਰਿਨਨ ਕਾਜ ਗਊਅਨ ਕੀ ਰਛ ਕਰੀ ਅਉ ਹੋਤ ਆਈ ਹੈ ॥
ਕਹਿਯੋ ਭਗਵਾਨ ਏਤੋ ਲੋਗ ਹੈ ਅਜਾਨ ਬ੍ਰਿਜ ਈਸਰ ਤੇ ਹੋਤ ਨਹੀ ਮਘਵਾ ਤੇ ਗਾਈ ਹੈ ॥੩੩੭॥