ਕਾਨ੍ਰਹ ਬਾਚ

ਸਵੈਯਾ

ਹੈ ਨਹੀ ਮੇਘੁ ਸੁਰਪਤਿ ਹਾਥਿ ਸੁ ਤਾਤ ਸੁਨੋ ਅਰੁ ਲੋਕ ਸਭੈ ਰੇ

ਭੰਜਨ ਭਉ ਅਨਭੈ ਭਗਵਾਨ ਸੁ ਦੇਤ ਸਭੈ ਜਨ ਕੋ ਅਰੁ ਲੈ ਰੇ

ਕਿਉ ਮਘਵਾ ਤੁਮ ਪੂਜਨ ਜਾਤ ਕਰੋ ਤੁਮ ਸੇਵ ਹਿਤੰ ਚਿਤ ਕੈ ਰੇ

ਧ੍ਰਯਾਨ ਧਰੋ ਸਭ ਹੀ ਮਿਲ ਕੈ ਸਭ ਬਾਤਨ ਕੋ ਤੁਮ ਕੋ ਫਲ ਦੈ ਰੇ ॥੩੩੮॥

ਬਾਸਵ ਜਗ੍ਰਯਨ ਕੈ ਬਸਿ ਮੇਘ ਕਿਧੋ ਬ੍ਰਹਮਾ ਇਹ ਬਾਤ ਉਚਾਰੈ

ਲੋਗਨ ਕੇ ਪ੍ਰਤਿਪਾਰਨ ਕੋ ਹਰਿ ਸੂਰਜ ਮੈ ਹੁਇ ਕੈ ਜਲ ਡਾਰੈ

ਕਉਤੁਕ ਦੇਖਤ ਜੀਵਨ ਕੋ ਪਿਖਿ ਕਉਤੁਕ ਹ੍ਵੈ ਸਿਵ ਤਾਹਿ ਸੰਘਾਰੈ

ਹੈ ਵਹ ਏਕ ਕਿਧੋ ਸਰਤਾ ਸਮ ਬਾਹਨ ਕੇ ਜਮ ਬਾਹੇ ਬਿਥਾਰੈ ॥੩੩੯॥

ਪਾਥਰ ਪੈ ਜਲ ਪੈ ਨਗ ਪੈ ਤਰ ਪੈ ਧਰ ਪੈ ਅਰੁ ਅਉਰ ਨਰੀ ਹੈ

ਦੇਵਨ ਪੈ ਅਰੁ ਦੈਤਨ ਪੈ ਕਬਿ ਸ︀ਯਾਮ ਕਹੈ ਅਉ ਮੁਰਾਰਿ ਹਰੀ ਹੈ

ਪਛਨ ਪੈ ਮ੍ਰਿਗਰਾਜਨ ਪੈ ਮ੍ਰਿਗ ਕੇ ਗਨ ਪੈ ਫੁਨਿ ਹੋਤ ਖਰੀ ਹੈ

ਭੇਦ ਕਹਿਯੋ ਇਹ ਬਾਤ ਸਭੈ ਇਨਹੂੰ ਇਹ ਕੀ ਕਹਾ ਪੂਜ ਕਰੀ ਹੈ ॥੩੪੦॥

ਤਬ ਹੀ ਹਸਿ ਕੈ ਹਰਿ ਬਾਤ ਕਹੀ ਨੰਦ ਪੈ ਹਮਰੀ ਬਿਨਤੀ ਸੁਨਿ ਲਈਯੈ

ਪੂਜਹੁ ਬਿਪਨ ਕੋ ਮੁਖ ਗਊਅਨ ਪੂਜਨ ਜਾ ਗਿਰਿ ਹੈ ਤਹ ਜਈਯੈ

ਗਊਅਨ ਕੋ ਪਯ ਪੀਜਤ ਹੈ ਗਿਰਿ ਕੇ ਚੜ੍ਰਹਿਐ ਮਨਿ ਆਨੰਦ ਪਈਯੈ

ਦਾਨ ਦਏ ਤਿਨ ਕੇ ਜਸੁ ਹ︀ਯਾਂ ਪਰਲੋਕ ਗਏ ਜੁ ਦਯੋ ਸੋਊ ਖਈਯੈ ॥੩੪੧॥

ਤਬ ਹੀ ਭਗਵਾਨ ਕਹੀ ਪਿਤ ਸੋ ਇਕ ਬਾਤ ਸੁਨੋ ਤੁ ਕਹੋ ਮਮ ਤੋ ਸੋ

ਪੂਜਹੁ ਜਾਇ ਸਬੈ ਗਿਰਿ ਕੌ ਤੁਮ ਇੰਦ੍ਰ ਕਰੈ ਕੁਪਿ ਕਿਆ ਫੁਨਿ ਤੋ ਸੋ

ਮੋ ਸੋ ਸੁਪੂਤ ਭਯੋ ਤੁਮਰੇ ਗ੍ਰਿਹਿ ਮਾਰਿ ਡਰੋ ਮਘਵਾ ਸੰਗਿ ਝੋਸੋ

ਰਹਸਿ ਕਹੀ ਪਿਤ ਪਾਰਥ ਕੀ ਤਜਿ ਹੈ ਇਹ ਜਾ ਹਮਰੀ ਅਨ ਮੋ ਸੋ ॥੩੪੨॥

ਤਾਤ ਕੀ ਬਾਤ ਜੁ ਨੰਦ ਸੁਨੀ ਸਭ ਬਾਤ ਭਲੀ ਸਿਰ ਊਪਰ ਬਾਧੀ

ਬਾਕੋ ਕੀ ਕੈ ਮੁਰਵੀ ਤਨ ਕੈ ਧਨੁ ਤੀਛਨ ਮਤ ਮਹਾ ਸਰ ਸਾਧੀ

ਸ੍ਰਉਨਨ ਮੈ ਸੁਨਤਿਯੋ ਇਹ ਬਾਤ ਕਬੁਧਿ ਗੀ ਛੂਟਿ ਚਿਰੀ ਜਿਹ ਫਾਧੀ

ਮੋਹਿ ਕੀ ਬਾਰਿਦ ਹ੍ਵੈ ਕਰਿ ਗਿਆਨ ਨਿਵਾਰ ਦਈ ਉਮਡੀ ਜਨੁ ਆਂਧੀ ॥੩੪੩॥

ਨੰਦ ਬੁਲਾਇ ਕੈ ਗੋਪ ਲਏ ਹਰਿ ਆਇਸੁ ਮਾਨਿ ਸਿਰ ਊਪਰ ਲੀਆ

ਪੂਜਹੁ ਗਊਅਨ ਅਉ ਮੁਖ ਬਿਪਨ ਭਈਅਨ ਸੋ ਇਹ ਆਇਸੁ ਕੀਆ

ਫੇਰਿ ਕਹਿਯੋ ਹਮ ਤਉ ਕਹਿਯੋ ਤੋ ਸੋ ਗ︀ਯਾਨ ਭਲੋ ਮਨ ਮੈ ਸਮਝੀਆ

ਚਿਤ ਦਯੋ ਸਭਨੋ ਹਮ ਸੋ ਤਿਹੁ ਲੋਗਨ ਕੋ ਪਤਿ ਚਿਤਨ ਕੀਆ ॥੩੪੪॥

ਗੋਪ ਚਲੇ ਉਠ ਕੈ ਗ੍ਰਿਹ ਕੋ ਬ੍ਰਿਜ ਕੇ ਪਤਿ ਕੋ ਫੁਨਿ ਆਇਸੁ ਪਾਈ

ਅਛਤ ਧੂਪ ਪੰਚਾਮ੍ਰਿਤ ਦੀਪਕ ਪੂਜਨ ਕੀ ਸਭ ਭਾਤਿ ਬਨਾਈ

ਲੈ ਕੁਰਬੇ ਅਪਨੈ ਸਭ ਸੰਗਿ ਚਲੇ ਗਿਰਿ ਕੌ ਸਭ ਢੋਲ ਬਜਾਈ

ਨੰਦ ਚਲਿਯੋ ਜਸੁਧਾਊ ਚਲੀ ਭਗਵਾਨ ਚਲੇ ਮੁਸਲੀ ਸੰਗਿ ਭਾਈ ॥੩੪੫॥

ਨੰਦ ਚਲਿਯੋ ਕੁਰਬੇ ਸੰਗਿ ਲੈ ਕਰਿ ਤੀਰ ਜਬੈ ਗਿਰਿ ਕੇ ਚਲਿ ਆਯੋ

ਗਊਅਨ ਘਾਸ ਚਰਾਇਤ ਸੋ ਬਹੁ ਬਿਪਨ ਖੀਰ ਆਹਾਰ ਖਵਾਯੋ

ਆਪ ਪਰੋਸਨ ਲਾਗ ਜਦੁਪਤਿ ਗੋਪ ਸਭੈ ਮਨ ਮੈ ਸੁਖ ਪਾਯੋ

ਬਾਰ ਚੜਾਇ ਲਏ ਰਥ ਪੈ ਚਲ ਕੈ ਇਹ ਕਉਤਕ ਅਉਰ ਬਨਾਯੋ ॥੩੪੬॥

ਕਉਤਕ ਏਕ ਬਿਚਾਰ ਜਦੁਪਤਿ ਸੂਰਤਿ ਏਕ ਧਰੀ ਗਿਰ ਬਾਕੀ

ਸ੍ਰਿੰਗ ਬਨਾਇ ਧਰੀ ਨਗ ਕੈ ਕਬਿ ਸ︀ਯਾਮ ਕਹੈ ਜਹ ਗਮ੍ਰਯ ਕਾ ਕੀ

ਭੋਜਨ ਪਾਤ ਪ੍ਰਤਛਿ ਕਿਧੋ ਵਹ ਬਾਤ ਲਖੀ ਪਰੈ ਕਛੁ ਵਾ ਕੀ

ਕਉਤਕ ਏਕ ਲਖੈ ਭਗਵਾਨ ਅਉ ਜੋ ਪਿਖਵੈ ਅਟਕੈ ਮਤਿ ਤਾ ਕੀ ॥੩੪੭॥

ਤੌ ਭਗਵਾਨ ਤਬੈ ਹਸਿ ਕੈ ਸਮ ਅੰਮ੍ਰਿਤ ਬਾਤ ਤਿਨੈ ਸੰਗਿ ਭਾਖੀ

ਭੋਜਨ ਖਾਤ ਦਯੋ ਹਮਰੋ ਗਿਰਿ ਲੋਕ ਸਭੈ ਪਿਖਵੋ ਤੁਮ ਆਖੀ

ਹੋਇ ਰਹੇ ਬਿਸਮੈ ਸਭ ਗੋਪ ਸੁਨੀ ਹਰਿ ਕੇ ਮੁਖ ਤੇ ਜਬ ਸਾਖੀ

ਗਿਆਨ ਜਨਾਵਰ ਕੀ ਲਈ ਬਾਜ ਹ੍ਵੈ ਗਵਾਰਨ ਕਾਨ੍ਰਹ ਦਈ ਜਬ ਚਾਖੀ ॥੩੪੮॥

ਅੰਜੁਲ ਜੋਰਿ ਸਭੈ ਬ੍ਰਿਜ ਕੇ ਜਨ ਕੋਟਿ ਪ੍ਰਨਾਮ ਕਰੈ ਹਰਿ ਆਗੇ

ਭੂਲ ਗਈ ਸਭ ਕੋ ਮਘਵਾ ਸੁਧਿ ਕਾਨ੍ਰਹ ਹੀ ਕੇ ਰਸ ਭੀਤਰ ਪਾਗੇ

ਸੋਵਤ ਥੇ ਜੁ ਪਰੇ ਬਿਖ ਮੈ ਸਭ ਧ︀ਯਾਨ ਲਗੇ ਹਰਿ ਕੇ ਜਨ ਜਾਗੇ

ਅਉਰ ਗਈ ਸੁਧ ਭੂਲ ਸਭੋ ਇਕ ਕਾਨ੍ਰਹ ਹੀ ਕੇ ਰਸ ਮੈ ਅਨੁਰਾਗੇ ॥੩੪੯॥

ਕਾਨ੍ਰਹ ਕਹੀ ਸਭ ਕੋ ਹਸਿ ਕੇ ਮਿਲਿ ਧਾਮਿ ਚਲੋ ਜੋਊ ਹੈ ਹਰਤਾ ਅਘ

ਨੰਦ ਚਲਿਯੋ ਬਲਭਦ੍ਰ ਚਲਿਯੋ ਜਸੁਧਾ ਚਲੀ ਨੰਦ ਲਾਲ ਬਿਨਾਨਘ

ਪੂਜ ਜਬੈ ਇਨਹੂੰ ਕਰੀ ਤਬ ਹੀ ਕੁਪਿਓ ਇਨ ਪੈ ਧਰਤਾ ਪ੍ਰਘ

ਬੇਦਨ ਮਧ ਕਹੀ ਇਨਿ ਭੀਮ ਤੇ ਮਾਰਿ ਡਰਿਯੋ ਛਲ ਸੋ ਪਤਵਾ ਮਘ ॥੩੫੦॥

ਭੂ ਸੁਤ ਸੋ ਲਰ ਕੈ ਜਿਨ ਹੂੰ ਨਵਸਾਤ ਛੁਡਾਇ ਲਈ ਬਰਮੰਙਾ

ਆਦਿ ਸਤਜੁਗ ਕੇ ਮੁਰ ਕੇ ਗੜ ਤੋਰਿ ਦਏ ਸਭ ਜਿਉ ਕਚ ਬੰਙਾ

ਹੈ ਕਰਤਾ ਸਭ ਹੀ ਜਗ ਕੋ ਅਰੁ ਦੇਵਨ ਹਾਰ ਇਹੀ ਜੁਗ ਸੰਙਾ

ਲੋਕਨ ਕੋ ਪਤਿ ਸੋ ਮਤਿ ਮੰਦ ਬਿਬਾਦ ਕਰੈ ਮਘਵਾ ਮਤਿ ਲੰਙਾ ॥੩੫੧॥

ਗੋਪਨ ਸੋ ਖਿਝ ਕੈ ਮਘਵਾ ਤਜਿ ਕੈ ਮਨਿ ਆਨੰਦ ਕੋਪ ਰਚੇ

ਸੰਗਿ ਮੇਘਨ ਜਾਇ ਕਹੀ ਬਰਖੋ ਬ੍ਰਿਜ ਪੈ ਰਸ ਬੀਰ ਹੀ ਮਧ ਗਚੇ

ਕਰੀਯੋ ਬਰਖਾ ਇਤਨੀ ਉਨ ਪੈ ਜਿਹ ਤੇ ਫੁਨਿ ਗੋਪ ਏਕ ਬਚੇ

ਸਭ ਭੈਨਨ ਭ੍ਰਾਤਨ ਤਾਤਨ ਪਊਤ੍ਰਨ ਤਊਅਨ ਮਾਰਹੁ ਸਾਥ ਚਚੇ ॥੩੫੨॥

ਆਇਸੁ ਮਾਨਿ ਪੁਰੰਦਰ ਕੋ ਅਪਨੇ ਸਭ ਮੇਘਨ ਕਾਛ ਸੁ ਕਾਛੇ

ਧਾਇ ਚਲੇ ਬ੍ਰਿਜ ਕੇ ਮਰਬੇ ਕਹੁ ਘੇਰਿ ਦਸੋ ਦਿਸ ਤੇ ਘਨ ਆਛੇ

ਕੋਪ ਭਰੇ ਅਰੁ ਬਾਰਿ ਭਰੇ ਬਧਬੇ ਕਉ ਚਲੇ ਚਰੀਆ ਜੋਊ ਬਾਛੇ

ਛਿਪ੍ਰ ਚਲੇ ਕਰਬੇ ਨ੍ਰਿਪ ਕਾਰਜ ਛੋਡਿ ਚਲੇ ਬਨਿਤਾ ਸੁਤ ਪਾਛੇ ॥੩੫੩॥

ਦੈਤ ਸੰਖਾਸੁਰ ਕੇ ਮਰਬੇ ਕਹੁ ਰੂਪੁ ਧਰਿਯੋ ਜਲ ਮੈ ਜਿਨਿ ਮਛਾ

ਸਿੰਧੁ ਮਥਿਯੋ ਜਬ ਹੀ ਅਸੁਰਾਸੁਰ ਮੇਰੁ ਤਰੈ ਭਯੋ ਕਛਪ ਹਛਾ

ਸੋ ਅਬ ਕਾਨ੍ਰਹ ਭਯੋ ਇਹ ਠਉਰਿ ਚਰਾਵਤ ਹੈ ਬ੍ਰਿਜ ਕੇ ਸਭ ਬਛਾ

ਖੇਲ ਦਿਖਾਵਤ ਹੈ ਜਗ ਕੋ ਇਹ ਹੈ ਕਰਤਾ ਸਭ ਜੀਵਨ ਰਛਾ ॥੩੫੪॥

ਆਇਸ ਮਾਨਿ ਸਭੈ ਮਘਵਾ ਹਰਿ ਕੇ ਪੁਰ ਘੇਰਿ ਘਨੇ ਘਨ ਗਾਜੈ

ਦਾਮਿਨਿ ਜਿਉ ਗਰਜੈ ਜਨੁ ਰਾਮ ਕੇ ਸਾਮੁਹਿ ਰਾਵਨ ਦੁੰਦਭਿ ਬਾਜੈ

ਸੋ ਧੁਨਿ ਸ੍ਰਉਨਨ ਮੈ ਸੁਨਿ ਗੋਪ ਦਸੋ ਦਿਸ ਕੋ ਡਰ ਕੈ ਉਠਿ ਭਾਜੈ

ਆਇ ਪਰੇ ਹਰਿ ਕੇ ਸਭ ਪਾਇਨ ਆਪਨ ਜੀਵ ਸਹਾਇਕ ਕਾਜੈ ॥੩੫੫॥

ਮੇਘਨ ਕੋ ਡਰ ਕੈ ਹਰਿ ਸਾਮੁਹਿ ਗੋਪ ਪੁਕਾਰਤ ਹੈ ਦੁਖੁ ਮਾਝਾ

ਰਛ ਕਰੋ ਹਮਰੀ ਕਰੁਨਾਨਿਧਿ ਬ੍ਰਿਸਟ ਭਈ ਦਿਨ ਅਉ ਸਤ ਸਾਝਾ

ਏਕ ਬਚੀ ਗਊ ਪੁਰ ਕੀ ਮਰਗੀ ਦੁਧਰੀ ਬਛਰੇ ਅਰੁ ਬਾਝਾ

ਅਗ੍ਰਜ ਸ︀ਯਾਮ ਕੇ ਰੋਵਤ ਇਉ ਜਿਮ ਹੀਰ ਬਿਨਾ ਪਿਖਏ ਪਤਿ ਰਾਝਾ ॥੩੫੬॥

ਕਬਿਤੁ

ਕਾਲੀ ਨਾਥ ਕੇਸੀ ਰਿਪੁ ਕਉਲ ਨੈਨ ਕਉਲ ਨਾਭਿ ਕਮਲਾ ਕੇ ਪਤਿ ਇਹ ਬਿਨਤੀ ਸੁਨੀਜੀਯੈ

ਕਾਮ ਰੂਪ ਕੰਸ ਕੇ ਪ੍ਰਹਾਰੀ ਕਾਜਕਾਰੀ ਪ੍ਰਭ ਕਾਮਿਨੀ ਕੇ ਕਾਮ ਕੇ ਨਿਵਾਰੀ ਕਾਮ ਕੀਜੀਯੈ

ਕਉਲਾਸਨ ਪਤਿ ਕੁੰਭਕਾਨ ਕੇ ਮਰਈਯਾ ਕਾਲਨੇਮਿ ਕੇ ਬਧਈਯਾ ਐਸੀ ਕੀਜੈ ਜਾ ਤੇ ਜੀਜੀਯੈ

ਕਾਰਮਾ ਹਰਨ ਕਾਜ ਸਾਧਨ ਕਰਤ ਤੁਮ ਕ੍ਰਿਪਾਨਿਧਿ ਦਾਸਨ ਅਰਜ ਸੁਨਿ ਲੀਜੀਯੈ ॥੩੫੭॥