ਨੰਦ ਬਾਚ

ਸਵੈਯਾ

ਬਾਹਰਿ ਆਨਿ ਕਹਿਯੋ ਬ੍ਰਿਜ ਕੇ ਪਤਿ ਕਾਨਰ ਹੀ ਜਗ ਕੋ ਕਰਤਾ ਰੇ

ਰਾਜ ਦਯੋ ਇਨ ਰੀਝਿ ਬਿਭੀਛਨਿ ਰਾਵਨ ਸੇ ਰਿਪੁ ਕੋਟਿਕ ਮਾਰੇ

ਭ੍ਰਿਤਨ ਲੈ ਬਰੁਣੈ ਬੰਧਿਓ ਤਿਹ ਤੇ ਮੁਹਿ ਆਨਿਓ ਹੈ ਯਾਹੀ ਛਡਾ ਰੇ

ਕੈ ਜਗ ਕੋ ਕਰਤਾ ਸਮਝੋ ਇਹ ਕੋ ਕਰਿ ਕੈ ਸਮਝੋ ਨਹੀ ਬਾਰੇ ॥੪੧੭॥

ਗੋਪ ਸਭੋ ਅਪੁਨੇ ਮਨ ਭੀਤਰ ਜਾਨਿ ਹਰੀ ਇਹ ਭੇਦ ਬਿਚਾਰਿਓ

ਦੇਖਹਿ ਜਾਇ ਬੈਕੁੰਠ ਸਭੈ ਹਮ ਪੈ ਇਹ ਕੈ ਇਹ ਭਾਤਿ ਉਚਾਰਿਓ

ਤਾ ਛਬਿ ਕੋ ਜਸੁ ਉਚ ਮਹਾ ਕਬਿ ਨੇ ਅਪੁਨੈ ਮੁਖ ਤੇ ਇਮ ਸਾਰਿਓ

ਗਿਆਨ ਹ੍ਵੈ ਪਾਰਸੁ ਗੋਪਨ ਲੋਹ ਕੌ ਕਾਨ੍ਰਹ ਸਭੈ ਕਰਿ ਕੰਚਨ ਡਾਰਿਓ ॥੪੧੮॥

ਜਾਨ ਕੈ ਅੰਤਰਿ ਕੋ ਲਖੀਆ ਜਬ ਰੈਨਿ ਪਰੀ ਤਬ ਹੀ ਪਰਿ ਸੋਏ

ਦੂਖ ਜਿਤੇ ਜੁ ਹੁਤੇ ਮਨ ਮੈ ਤਿਤਨੇ ਹਰਿ ਨਾਮੁ ਕੇ ਲੇਵਤ ਖੋਏ

ਆਇ ਗਯੋ ਸੁਪਨਾ ਸਭ ਕੋ ਤਿਹ ਜਾ ਪਿਖਏ ਤ੍ਰੀਯਾ ਨਰ ਦੋਏ

ਜਾਇ ਅਨੂਪ ਬਿਰਾਜਤ ਥੀ ਤਿਹ ਜਾ ਸਮ ਜਾ ਫੁਨਿ ਅਉਰ ਕੋਏ ॥੪੧੯॥

ਸਭ ਗੋਪਿ ਬਿਚਾਰਿ ਕਹਿਯੋ ਮਨ ਮੈ ਇਹ ਬੈਕੁੰਠ ਤੇ ਬ੍ਰਿਜ ਮੋਹਿ ਭਲਾ ਹੈ

ਕਾਨ੍ਰਹ ਸਮੈ ਲਖੀਐ ਇਹਾ ਓਹੁ ਜਾ ਪਿਖੀਐ ਭਗਵਾਨ ਖਲਾ ਹੈ

ਗੋਰਸ ਖਾਤ ਉਹਾ ਹਮ ਤੇ ਮੰਗਿ ਜੋ ਕਰਤਾ ਸਭ ਜੀਵ ਜਲਾ ਹੈ

ਸੋ ਹਮਰੇ ਗ੍ਰਿਹਿ ਛਾਛਹਿ ਪੀਵਤ ਜਾਹਿ ਰਮੀ ਨਭ ਭੂਮਿ ਕਲਾ ਹੈ ॥੪੨੦॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਨੰਦ ਜੂ ਕੋ ਬਰੁਣ ਪਾਸ ਤੇ ਛੁਡਾਏ ਲਿਆਇ ਬੈਕੁੰਠ ਦਿਖਾਵ ਸਭ ਗੋਪਿਨ ਕੋ ਧਿਆਇ ਸਮਾਪਤੰ