( 34 )

ਤ੍ਵ ਪ੍ਰਸਾਦਿ ਰੂਆਲ ਛੰਦ

ਰੂਪ ਰਾਗ ਰੇਖ ਰੰਗ ਜਨਮ ਮਰਨ ਬਿਹੀਨ

ਆਦਿ ਨਾਥ ਅਗਾਧ ਪੁਰਖ ਸੁ ਧਰਮ ਕਰਮ ਪ੍ਰਬੀਨ

ਜੰਤ੍ਰ ਮੰਤ੍ਰ ਤੰਤ੍ਰ ਜਾ ਕੋ ਆਦਿ ਪੁਰਖ ਅਪਾਰ

ਹਸਤ ਕੀਟ ਬਿਖੈ ਬਸੈ ਸਭ ਠਉਰ ਮੈ ਨਿਰਧਾਰ ॥੧॥੧੮੧॥

ਜਾਤਿ ਪਾਤਿ ਤਾਤ ਜਾ ਕੋ ਮੰਤ੍ਰ ਮਾਤ ਮਿਤ੍ਰ

ਸਰਬ ਠਉਰ ਬਿਖੈ ਰਮਿਓ ਜਿਹ ਚਕ੍ਰ ਚਿਹਨ ਚਿਤ੍ਰ

ਆਦਿ ਦੇਵ ਉਦਾਰ ਮੂਰਤਿ ਅਗਾਧ ਨਾਥ ਅਨੰਤ

ਆਦਿ ਅੰਤ ਜਾਨੀਐ ਅਬਿਖਾਦ ਦੇਵ ਦੁਰੰਤ ॥੨॥੧੮੨॥

ਦੇਵ ਭੇਵ ਜਾਨਹੀ ਜਿਹ ਮਰਮ ਬੇਦ ਕਤੇਬ

ਸਨਕ ਸਨਕੇਸ ਨੰਦਨ ਪਾਵਹੀ ਹਸੇਬ

ਜਛ ਕਿੰਨਰ ਮਛ ਮਾਨਸ ਮੁਰਗ ਉਰਗ ਅਪਾਰ

ਨੇਤਿ ਨੇਤਿ ਪੁਕਾਰ ਹੀ ਸਿਵ ਸਕ੍ਰ ਮੁਖਚਾਰ ॥੩॥੧੮੩॥

ਸਰਬ ਸਪਤ ਪਤਾਰ ਕੇ ਤਰ ਜਾਪ ਹੀ ਜਿਹ ਜਾਪ

ਆਦਿ ਦੇਵ ਅਗਾਧਿ ਤੇਜ ਅਨਾਦ ਮੂਰਤਿ ਅਤਾਪ

ਜੰਤ੍ਰ ਮੰਤ੍ਰ ਆਵਈ ਕਰ ਤੰਤ੍ਰ ਮੰਤ੍ਰ ਕੀਨ

ਸਰਬ ਠਉਰ ਰਹਿਓ ਬਿਰਾਜ ਧਿਰਾਜ ਰਾਜ ਪ੍ਰਬੀਨ ॥੪॥੧੮੪॥

ਜਛ ਗੰਧ੍ਰਬ ਦੇਵ ਦਾਨੋ ਬ੍ਰਹਮ ਛਤ੍ਰੀਅਨ ਮਾਹਿ

ਬੈਸਨੰ ਕੇ ਬਿਖੈ ਬਿਰਾਜੈ ਸੂਦ੍ਰ ਭੀ ਵਹ ਨਾਹਿ

ਗੂੜ ਗਉਡ ਭੀਲ ਭੀਕਰ ਬ੍ਰਹਮ ਸੇਖ ਸਰੂਪ

ਰਾਤਿ ਦਿਵਸ ਮਧ ਉਰਧ ਭੂਮ ਅਕਾਸ ਅਨੂਪ ॥੫॥੧੮੫॥

ਜਾਤਿ ਜਨਮ ਕਾਲ ਕਰਮ ਧਰਮ ਕਰਮ ਬਿਹੀਨ

ਤੀਰਥ ਜਾਤ੍ਰ ਦੇਵ ਪੂਜਾ ਗੋਰ ਕੇ ਅਧੀਨ

ਸਰਬ ਸਪਤ ਪਤਾਰ ਕੇ ਤਰ ਜਾਨੀਐ ਜਿਹ ਜੋਤ

ਸੇਸ ਨਾਮ ਸਹੰਸ੍ਰ ਫਨ ਨਹਿ ਨੇਤ ਪੂਰਨ ਹੋਤ ॥੬॥੧੮੬॥

ਸੋਧਿ ਸੋਧਿ ਹਟੇ ਸਭੈ ਸੁਰ ਬਿਰੋਧ ਦਾਨਵ ਸਰਬ

ਗਾਇ ਗਾਇ ਹਟੇ ਗੰਧ੍ਰਬ ਗਵਾਇ ਕਿੰਨਰ ਗਰਬ

ਪੜ੍ਹਤ ਪੜ੍ਹਤ ਥਕੇ ਮਹਾ ਕਬਿ ਗੜ੍ਹਤ ਗਾੜ੍ਹ ਅਨੰਤ

ਹਾਰਿ ਹਾਰਿ ਕਹਿਓ ਸਭੂ ਮਿਲਿ ਨਾਮ ਨਾਮ ਦੁਰੰਤ ॥੭॥੧੮੭॥

ਬੇਦ ਭੇਦ ਪਾਇਓ ਲਖਿਓ ਸੇਬ ਕਤੇਬ

ਦੇਵ ਦਾਨੋ ਮੂੜ ਮਾਨੋ ਜਛ ਜਾਨੈ ਜੇਬ

ਭੂਤ ਭਬ ਭਵਾਨ ਭੂਪਤ ਆਦਿ ਨਾਥ ਅਨਾਥ

ਅਗਨਿ ਬਾਇ ਜਲੇ ਥਲੇ ਮਹਿ ਸਰਬ ਠਉਰ ਨਿਵਾਸ ॥੮॥੧੮੮॥

ਦੇਹ ਗੇਹ ਨੇਹ ਸਨੇਹ ਅਬੇਹ ਨਾਥ ਅਜੀਤ

ਸਰਬ ਗੰਜਨ ਸਰਬ ਭੰਜਨ ਸਰਬ ਤੇ ਅਨਭੀਤ

ਸਰਬ ਕਰਤਾ ਸਰਬ ਹਰਤਾ ਸਰਬ ਦ︀ਯਾਲ ਅਦ੍ਵੇਖ

ਚਕ੍ਰ ਚਿਹਨ ਬਰਨ ਜਾ ਕੋ ਜਾਤਿ ਪਾਤਿ ਭੇਖ ॥੯॥੧੮੯॥

ਰੂਪ ਰੇਖ ਰੰਗ ਜਾ ਕੋ ਰਾਗ ਰੂਪ ਰੰਗ

ਸਰਬ ਲਾਇਕ ਸਰਬ ਘਾਇਕ ਸਰਬ ਤੇ ਅਨਭੰਗ

ਸਰਬ ਦਾਤਾ ਸਰਬ ਗ︀ਯਾਤਾ ਸਰਬ ਕੋ ਪ੍ਰਤਿਪਾਲ

ਦੀਨ ਬੰਧੁ ਦਯਾਲ ਸੁਆਮੀ ਆਦਿ ਦੇਵ ਅਪਾਲ ॥੧੦॥੧੯੦॥

ਦੀਨ ਬੰਧੁ ਪ੍ਰਬੀਨ ਸ੍ਰੀ ਪਤਿ ਸਰਬ ਕੋ ਕਰਤਾਰ

ਬਰਨ ਚਿਹਨ ਚਕ੍ਰ ਜਾ ਕੋ ਚਕ੍ਰ ਚਿਹਨ ਅਕਾਰ

ਜਾਤਿ ਪਾਤਿ ਗੋਤ੍ਰ ਗਾਥਾ ਰੂਪ ਰੇਖ ਬਰਨ

ਸਰਬ ਦਾਤਾ ਸਰਬ ਗਯਾਤਾ ਸਰਬ ਭੂਅ ਕੋ ਭਰਨ ॥੧੧॥੧੯੧॥

ਦੁਸਟ ਗੰਜਨ ਸਤ੍ਰੁ ਭੰਜਨ ਪਰਮ ਪੁਰਖੁ ਪ੍ਰਮਾਥ

ਦੁਸਟ ਹਰਤਾ ਸ੍ਰਿਸਟ ਕਰਤਾ ਜਗਤ ਮੈ ਜਿਹ ਗਾਥ

ਭੂਤ ਭਬਿ ਭਵਿਖ ਭਵਾਨ ਪ੍ਰਮਾਨ ਦੇਵ ਅਗੰਜ

ਆਦਿ ਅੰਤ ਅਨਾਦਿ ਸ੍ਰੀ ਪਤਿ ਪਰਮ ਪੁਰਖ ਅਭੰਜ ॥੧੨॥੧੯੨॥

ਧਰਮ ਕੇ ਅਨਕਰਮ ਜੇਤਕ ਕੀਨ ਤਉਨ ਪਸਾਰ

ਦੇਵ ਅਦੇਵ ਗੰਧ੍ਰਬ ਕਿੰਨਰ ਮਛ ਕਛ ਅਪਾਰ

ਭੂਮ ਅਕਾਸ ਜਲੇ ਥਲੇ ਮਹਿ ਮਾਨੀਐ ਜਿਹ ਨਾਮ

ਦੁਸਟ ਹਰਤਾ ਪੁਸਟ ਕਰਤਾ ਸ੍ਰਿਸਟਿ ਹਰਤਾ ਕਾਮ ॥੧੩॥੧੯੩॥

ਦੁਸਟ ਹਰਨਾ ਸ੍ਰਿਸਟ ਕਰਨਾ ਦਿਆਲ ਲਾਲ ਗੋਬਿੰਦ

ਮਿਤ੍ਰ ਪਾਲਕ ਸਤ੍ਰ ਘਾਲਕ ਦੀਨ ਦ︀ਯਾਲ ਮੁਕੰਦ

ਅਘੌ ਦੰਡਣ ਦੁਸਟ ਖੰਡਣ ਕਾਲ ਹੂੰ ਕੇ ਕਾਲ

ਦੁਸਟ ਹਰਣੰ ਪੁਸਟ ਕਰਣੰ ਸਰਬ ਕੇ ਪ੍ਰਤਿਪਾਲ ॥੧੪॥੧੯੪॥

ਸਰਬ ਕਰਤਾ ਸਰਬ ਹਰਤਾ ਸਰਬ ਤੇ ਅਨਕਾਮ

ਸਰਬ ਖੰਡਣ ਸਰਬ ਦੰਡਣ ਸਰਬ ਕੇ ਨਿਜ ਭਾਮ

ਸਰਬ ਭੁਗਤਾ ਸਰਬ ਜੁਗਤਾ ਸਰਬ ਕਰਮ ਪ੍ਰਬੀਨ

ਸਰਬ ਖੰਡਣ ਸਰਬ ਦੰਡਣ ਸਰਬ ਕਰਮ ਅਧੀਨ ॥੧੫॥੧੯੫॥

ਸਰਬ ਸਿੰਮ੍ਰਿਤਨ ਸਰਬ ਸਾਸਤ੍ਰਨ ਸਰਬ ਬੇਦ ਬਿਚਾਰ

ਦੁਸਟ ਹਰਤਾ ਬਿਸ੍ਵ ਭਰਤਾ ਆਦਿ ਰੂਪ ਅਪਾਰ

ਦੁਸਟ ਦੰਡਣ ਪੁਸਟ ਖੰਡਣ ਆਦਿ ਦੇਵ ਅਖੰਡ

ਭੂਮ ਅਕਾਸ ਜਲੇ ਥਲੇ ਮਹਿ ਜਪਤ ਜਾਪ ਅਮੰਡ ॥੧੬॥੧੯੬॥

ਸ੍ਰਿਸਟਾਚਾਰ ਬਿਚਾਰ ਜੇਤੇ ਜਾਨੀਐ ਸਬਚਾਰ

ਆਦਿ ਦੇਵ ਅਪਾਰ ਸ੍ਰੀ ਪਤਿ ਦੁਸਟ ਪੁਸਟ ਪ੍ਰਹਾਰ

ਅੰਨ ਦਾਤਾ ਗਿਆਨ ਗਿਆਤਾ ਸਰਬ ਮਾਨ ਮਹਿੰਦ੍ਰ

ਬੇਦ ਬਿਆਸ ਕਰੇ ਕਈ ਦਿਨ ਕੋਟਿ ਇੰਦ੍ਰ ਉਪਿੰਦ੍ਰ ॥੧੭॥੧੯੭॥

ਜਨਮ ਜਾਤਾ ਕਰਮ ਗਿਆਤਾ ਧਰਮ ਚਾਰ ਬਿਚਾਰ

ਬੇਦ ਭੇਵ ਪਾਵਈ ਸਿਵ ਰੁਦ੍ਰ ਔਰ ਮੁਖਚਾਰ

ਕੋਟਿ ਇੰਦ੍ਰ ਉਪਿੰਦ੍ਰ ਬਿਆਸ ਸਨਕ ਸਨਤ ਕੁਮਾਰ

ਗਾਇ ਗਾਇ ਥਕੇ ਸਭੈ ਗੁਨ ਚਕ੍ਰਤ ਭੇ ਮੁਖਚਾਰ ॥੧੮॥੧੯੮॥

ਆਦਿ ਅੰਤ ਮਧ ਜਾ ਕੋ ਭੂਤ ਭਬ ਭਵਾਨ

ਸਤਿ ਦੁਆਪਰ ਤ੍ਰਿਤੀਆ ਕਲਿਜੁਗ ਚਤ੍ਰ ਕਾਲ ਪ੍ਰਧਾਨ

ਧਿਆਇ ਧਿਆਇ ਥਕੇ ਮਹਾ ਮੁਨਿ ਗਾਇ ਗੰਧ੍ਰਬ ਅਪਾਰ

ਹਾਰਿ ਹਾਰਿ ਥਕੇ ਸਭੈ ਨਹੀਂ ਪਾਈਐ ਤਿਹ ਪਾਰ ॥੧੯॥੧੯੯॥

ਨਾਰਦ ਆਦਿਕ ਬੇਦ ਬਿਆਸਕ ਮੁਨਿ ਮਹਾਨ ਅਨੰਤ

ਧਿਆਇ ਧਿਆਇ ਥਕੇ ਸਭੈ ਕਰ ਕੋਟਿ ਕਸਟ ਦੁਰੰਤ

ਗਾਇ ਗਾਇ ਥਕੇ ਗੰਧ੍ਰਬ ਨਾਚ ਅਪਛਰ ਅਪਾਰ

ਸੋਧਿ ਸੋਧਿ ਥਕੇ ਮਹਾ ਸੁਰ ਪਾਇਓ ਨਹਿ ਪਾਰ ॥੨੦॥੨੦੦॥

ਤ੍ਵ ਪ੍ਰਸਾਦਿ ਦੋਹਰਾ

ਏਕ ਸਮੈ ਸ੍ਰੀ ਆਤਮਾ ਉਚਰਿਓ ਮਤਿ ਸਿਉ ਬੈਨ

ਸਬ ਪ੍ਰਤਾਪ ਜਗਦੀਸ ਕੋ ਕਹੋ ਸਕਲ ਬਿਧਿ ਤੈਨ ॥੧॥੨੦੧॥