ਸਵੈਯਾ ॥
ਭਾਗ ਕੋ ਭਾਲ ਹਰਿਯੋ ਸੁਨਿ ਗ੍ਵਾਰਿਨ ਛੀਨ ਲਈ ਮੁਖ ਜੋਤਿ ਸਸੀ ਹੈ ॥
ਨੈਨ ਮਨੋ ਸਰ ਤੀਛਨ ਹੈ ਭ੍ਰਿਕੁਟੀ ਮਨੋ ਜਾਨੁ ਕਮਾਨ ਕਸੀ ਹੈ ॥
ਕੋਕਿਲ ਬੈਨ ਕਪੋਤਿ ਸੋ ਕੰਠ ਕਹੀ ਹਮਰੇ ਮਨ ਜੋਊ ਬਸੀ ਹੈ ॥
ਏਤੇ ਪੈ ਚੋਰ ਲਯੋ ਹਮਰੋ ਚਿਤ ਭਾਮਿਨਿ ਦਾਮਿਨਿ ਭਾਤਿ ਲਸੀ ਹੈ ॥੬੨੭॥
ਕਾਨਰ ਲੈ ਬ੍ਰਿਖਭਾਨ ਸੁਤਾ ਸੰਗਿ ਗੀਤ ਭਲੀ ਬਿਧਿ ਸੁੰਦਰ ਗਾਵੈ ॥
ਸਾਰੰਗ ਦੇਵਗੰਧਾਰ ਬਿਭਾਸ ਬਿਲਾਵਲ ਭੀਤਰ ਤਾਨ ਬਸਾਵੈ ॥
ਜੋ ਜੜ ਸ੍ਰਉਨਨ ਮੈ ਸੁਨ ਕੈ ਧੁਨਿ ਤਿਆਗ ਕੈ ਧਾਮ ਤਹਾ ਕਹੁ ਧਾਵੈ ॥
ਜੋ ਖਗ ਜਾਤ ਉਡੇ ਨਭਿ ਮੈ ਸੁਨਿ ਠਾਢ ਰਹੈ ਧੁਨਿ ਜੋ ਸੁਨਿ ਪਾਵੈ ॥੬੨੮॥
ਗ੍ਵਾਰਿਨ ਸੰਗ ਭਲੇ ਭਗਵਾਨ ਸੋ ਖੇਲਤ ਹੈ ਅਰੁ ਨਾਚਤ ਐਸੇ ॥
ਖੇਲਤ ਹੈ ਮਨਿ ਆਨੰਦ ਕੈ ਨ ਕਛੂ ਜਰਰਾ ਮਨਿ ਧਾਰ ਕੈ ਭੈ ਸੇ ॥
ਗਾਵਤ ਸਾਰੰਗ ਤਾਲ ਬਜਾਵਤ ਸ︀ਯਾਮ ਕਹੈ ਅਤਿ ਹੀ ਸੁ ਰਚੈ ਸੇ ॥
ਸਾਵਨ ਕੀ ਰੁਤਿ ਮੈ ਮਨੋ ਨਾਚਤ ਮੋਰਿਨ ਮੈ ਮੁਰਵਾ ਨਰ ਜੈਸੇ ॥੬੨੯॥
ਨਾਚਤ ਹੈ ਸੋਊ ਗ੍ਵਾਰਿਨ ਮੈ ਜਿਹ ਕੋ ਸਸਿ ਸੋ ਅਤਿ ਸੁੰਦਰ ਆਨਨ ॥
ਖੇਲਤ ਹੈ ਰਜਨੀ ਸਿਤ ਮੈ ਜਹ ਰਾਜਤ ਥੋ ਜਮੁਨਾ ਜੁਤ ਕਾਨਨ ॥
ਭਾਨੁ ਸੁਤਾ ਬ੍ਰਿਖ ਕੀ ਜਹ ਥੀ ਸੁ ਹੁਤੀ ਜਹ ਚੰਦ੍ਰਭਗਾ ਅਭਿਮਾਨਨ ॥
ਛਾਜਤ ਤਾ ਮਹਿ ਯੌ ਹਰਿ ਜੂ ਜਿਉ ਬਿਰਾਜਤ ਬੀਚ ਪੰਨਾ ਨਗ ਖਾਨਨ ॥੬੩੦॥
ਸੁ ਸੰਗੀਤ ਨਚੈ ਹਰਿ ਜੂ ਤਿਹ ਠਉਰ ਸੋ ਸ︀ਯਾਮ ਕਹੈ ਰਸ ਕੇ ਸੰਗਿ ਭੀਨੋ ॥
ਖੋਰ ਦਏ ਫੁਨਿ ਕੇਸਰ ਕੀ ਧੁਤੀਯਾ ਕਸਿ ਕੈ ਪਟ ਓਢਿ ਨਵੀਨੋ ॥
ਰਾਧਿਕਾ ਚੰਦ੍ਰਭਗਾ ਮੁਖਿ ਚੰਦ ਲਏ ਜਹ ਗ੍ਵਾਰਿਨ ਥੀ ਸੰਗ ਤੀਨੋ ॥
ਕਾਨ੍ਰਹ ਨਚਾਇ ਕੈ ਨੈਨਨ ਕੋ ਸਭ ਗੋਪਿਨ ਕੋ ਮਨੁਆ ਹਰਿ ਲੀਨੋ ॥੬੩੧॥
ਬ੍ਰਿਖਭਾਨੁ ਸੁਤਾ ਕੀ ਬਰਾਬਰ ਮੂਰਤਿ ਸ︀ਯਾਮ ਕਹੈ ਸੁ ਨਹੀ ਘ੍ਰਿਤਚੀ ਹੈ ॥
ਜਾ ਸਮ ਹੈ ਨਹੀ ਕਾਮ ਕੀ ਤ੍ਰੀਯਾ ਨਹੀ ਜਿਸ ਕੀ ਸਮ ਤੁਲਿ ਸਚੀ ਹੈ ॥
ਮਾਨਹੁ ਲੈ ਸਸਿ ਕੋ ਸਭ ਸਾਰ ਪ੍ਰਭਾ ਕਰਤਾਰ ਇਹੀ ਮੈ ਗਚੀ ਹੈ ॥
ਨੰਦ ਕੇ ਲਾਲ ਬਿਲਾਸਨ ਕੋ ਇਹ ਮੂਰਤਿ ਚਿਤ੍ਰ ਬਚਿਤ੍ਰ ਰਚੀ ਹੈ ॥੬੩੨॥
ਰਾਧਿਕਾ ਚੰਦ੍ਰਭਗਾ ਮੁਖਿ ਚੰਦ੍ਰ ਸੁ ਖੇਲਤ ਹੈ ਮਿਲ ਖੇਲ ਸਬੈ ॥
ਮਿਲਿ ਸੁੰਦਰ ਗਾਵਤ ਗੀਤ ਸਬੈ ਸੁ ਬਜਾਵਤ ਹੈ ਕਰ ਤਾਲ ਤਬੈ ॥
ਪਿਖਵੈ ਇਹ ਕੋ ਸੋਊ ਮੋਹ ਰਹੈ ਸਭ ਦੇਖਤ ਹੈ ਸੁਰ ਯਾਹਿ ਛਬੈ ॥
ਕਬਿ ਸ︀ਯਾਮ ਕਹੈ ਮੁਰਲੀਧਰ ਮੈਨ ਕੀ ਮੂਰਤਿ ਗੋਪਿਨ ਮਧਿ ਫਬੈ ॥੬੩੩॥
ਜਿਹ ਕੀ ਸਮ ਤੁਲਿ ਨ ਹੈ ਕਮਲਾ ਦੁਤਿ ਜਾ ਪਿਖਿ ਕੈ ਕਟਿ ਕੇਹਰ ਲਾਜੈ ॥
ਕੰਚਨ ਦੇਖਿ ਲਜੈ ਤਨ ਕੋ ਤਿਹ ਦੇਖਤ ਹੀ ਮਨ ਕੋ ਦੁਖੁ ਭਾਜੈ ॥
ਜਾ ਸਮ ਰੂਪ ਨ ਕੋਊ ਤ੍ਰੀਯਾ ਕਬਿ ਸ︀ਯਾਮ ਕਹੈ ਰਤਿ ਕੀ ਸਮ ਰਾਜੈ ॥
ਜਿਉ ਘਨ ਬੀਚ ਲਸੈ ਚਪਲਾ ਇਹ ਤਿਉ ਘਨ ਗ੍ਵਾਰਿਨ ਬੀਚ ਬਿਰਾਜੈ ॥੬੩੪॥
ਖੇਲਤ ਹੈ ਸੰਗ ਤ੍ਰੀਯਨ ਕੇ ਸਜਿ ਸਾਜ ਸਭੈ ਅਰੁ ਮੋਤਿਨ ਮਾਲਾ ॥
ਪ੍ਰੀਤਿ ਕੈ ਖੇਲਤ ਹੈ ਤਿਹ ਸੋ ਹਰਿ ਜੂ ਜੋਊ ਹੈ ਅਤਿ ਹੀ ਹਿਤ ਵਾਲਾ ॥
ਚੰਦ੍ਰਮੁਖੀ ਜਹ ਠਾਢੀ ਹੁਤੀ ਜਹ ਠਾਢੀ ਹੁਤੀ ਬ੍ਰਿਖਭਾਨੁ ਕੀ ਬਾਲਾ ॥
ਚੰਦ੍ਰਭਗਾ ਕੋ ਮਹਾ ਮੁਖ ਸੁੰਦਰ ਗ੍ਵਾਰਿਨ ਬੀਚ ਕਰਿਯੋ ਉਜਿਯਾਲਾ ॥੬੩੫॥
ਕਾਨ੍ਰਹ ਕੋ ਰੂਪ ਨਿਹਾਰ ਕੈ ਸੁੰਦਰਿ ਮੋਹਿ ਰਹੀ ਤ੍ਰੀਯਾ ਚੰਦ੍ਰ ਮੁਖੀ ॥
ਤਬ ਗਾਇ ਉਠੀ ਕਰ ਤਾਲ ਬਜਾਇ ਹੁਤੀ ਜਿ ਕਿਧੋ ਅਤਿ ਹੀ ਸੁ ਸੁਖੀ ॥
ਕਰ ਕੈ ਅਤਿ ਹੀ ਹਿਤ ਨਾਚਤ ਭੀ ਕਰਿ ਆਨੰਦ ਨ ਮਨ ਬੀਚ ਝੁਖੀ ॥
ਸਭ ਲਾਲਚ ਤਿਆਗ ਦਏ ਗ੍ਰਿਹ ਕੇ ਇਕ ਸ︀ਯਾਮ ਕੇ ਪ︀ਯਾਰ ਕੀ ਹੈ ਸੁ ਭੁਖੀ ॥੬੩੬॥
ਦੋਹਰਾ ॥
ਕ੍ਰਿਸਨ ਮਨੈ ਅਤਿ ਰੀਝ ਕੈ ਮੁਰਲੀ ਉਠਿਯੋ ਬਜਾਇ ॥
ਰੀਝ ਰਹੀ ਸਭ ਗੋਪੀਯਾ ਮਹਾ ਪ੍ਰਮੁਦ ਮਨਿ ਪਾਇ ॥੬੩੭॥