ਅਥ ਜਖਛ ਗੋਪਿਨ ਕੌ ਨਭ ਕੋ ਲੇ ਉਡਾ

ਸਵੈਯਾ

ਆਵਤ ਥੋ ਇਕ ਜਖਛ ਬਡੋ ਇਹ ਰਾਸ ਕੋ ਕਉਤੁਕ ਤਾਹਿ ਬਿਲੋਕਿਯੋ

ਗ੍ਵਾਰਿਨ ਦੇਖ ਕੈ ਮੈਨ ਬਢਿਯੋ ਤਿਹ ਤੇ ਤਨ ਮੈ ਨਹੀ ਰੰਚਕ ਰੋਕਿਯੋ

ਗ੍ਵਾਰਿਨ ਲੈ ਸੁ ਚਲਿਯੋ ਨਭਿ ਕੋ ਕਿਨਹੂੰ ਤਿਹ ਭੀਤਰ ਤੇ ਨਹੀ ਟੋਕਿਯੋ

ਜਿਉ ਮਧਿ ਭੀਤਰਿ ਲੈ ਮੁਸਲੀ ਹਰਿ ਕੇਹਰ ਹ੍ਵੈ ਮ੍ਰਿਗ ਸੋ ਰਿਪੁ ਰੋਕਿਯੋ ॥੬੪੭॥

ਜਖਛ ਕੇ ਸੰਗਿ ਕਿਧੌ ਮੁਸਲੀ ਹਰਿ ਜੁਧ ਕਰਿਯੋ ਅਤਿ ਕੋਪੁ ਸੰਭਾਰਿਯੋ

ਲੈ ਤਰੁ ਬੀਰ ਦੋਊ ਕਰ ਭੀਤਰ ਭੀਮ ਭਏ ਅਤਿ ਹੀ ਬਲ ਧਾਰਿਯੋ

ਦੈਤ ਪਛਾਰਿ ਲਯੋ ਇਹ ਭਾਤਿ ਕਬੈ ਜਸੁ ਤਾ ਛਬਿ ਐਸਿ ਉਚਾਰਿਯੋ

ਢੋਕੇ ਛੁਟੇ ਤੇ ਮਹਾ ਛੁਧਵਾਨ ਕਿਧੋ ਚਕਵਾ ਉਠਿ ਬਾਜਹਿੰ ਮਾਰਿਯੋ ॥੬੪੮॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਗੋਪਿ ਛੁਰਾਇਬੋ ਜਖਛ ਬਧਹ ਧਿਆਇ ਸਮਾਪਤੰ

ਸਵੈਯਾ

ਮਾਰਿ ਕੈ ਤਾਹਿ ਕਿਧੌ ਮੁਸਲੀ ਹਰਿ ਬੰਸੀ ਬਜਾਈ ਕੈ ਕਛੁ ਸੰਕਾ

ਰਾਵਨ ਖੇਤ ਮਰਿਯੋ ਕੁਪ ਕੈ ਜਿਨਿ ਰੀਝਿ ਬਿਭੀਛਨ ਦੀਨ ਸੁ ਲੰਕਾ

ਜਾ ਕੋ ਲਖਿਯੋ ਕੁਬਜਾ ਬਲ ਬਾਹਨ ਜਾ ਕੋ ਲਖਿਯੋ ਮੁਰ ਦੈਤ ਅਤੰਕਾ

ਰੀਝਿ ਬਜਾਇ ਉਠਿਯੋ ਮੁਰਲੀ ਸੋਈ ਜੀਤ ਦੀਯੋ ਜਸੁ ਕੋ ਮਨੋ ਡੰਕਾ ॥੬੪੯॥

ਰੂਖਨ ਤੇ ਰਸ ਚੂਵਨ ਲਾਗ ਝਰੈ ਝਰਨਾ ਗਿਰਿ ਤੇ ਸੁਖਦਾਈ

ਘਾਸ ਚੁਗੈ ਮ੍ਰਿਗਾ ਬਨ ਕੇ ਖਗ ਰੀਝ ਰਹੇ ਧੁਨਿ ਜਾ ਸੁਨਿ ਪਾਈ

ਦੇਵ ਗੰਧਾਰਿ ਬਿਲਾਵਲ ਸਾਰੰਗ ਕੀ ਰਿਝ ਕੈ ਜਿਹ ਤਾਨ ਬਸਾਈ

ਦੇਵ ਸਭੈ ਮਿਲਿ ਦੇਖਤ ਕਉਤਕ ਜਉ ਮੁਰਲੀ ਨੰਦ ਲਾਲ ਬਜਾਈ ॥੬੫੦॥

ਠਾਢ ਰਹੀ ਜਮੁਨਾ ਸੁਨਿ ਕੈ ਧੁਨਿ ਰਾਗ ਭਲੇ ਸੁਨਬੇ ਕੋ ਚਹੇ ਹੈ

ਮੋਹਿ ਰਹੇ ਬਨ ਕੇ ਗਜ ਅਉ ਮ੍ਰਿਗ ਇਕਠੇ ਮਿਲਿ ਆਵਤ ਸਿੰਘ ਸਹੇ ਹੈ

ਆਵਤ ਹੈ ਸੁਰ ਮੰਡਲ ਕੇ ਸੁਰ ਤ︀ਯਾਗਿ ਸਭੈ ਸੁਰ ਧ︀ਯਾਨ ਫਹੇ ਹੈ

ਸੋ ਸੁਨਿ ਕੈ ਬਨ ਕੇ ਖਗਵਾ ਤਰੁ ਊਪਰ ਪੰਖ ਪਸਾਰਿ ਰਹੇ ਹੈ ॥੬੫੧॥

ਜੋਊ ਗ੍ਵਾਰਿਨ ਖੇਲਤ ਹੈ ਹਰਿ ਸੋ ਅਤਿ ਹੀ ਹਿਤ ਕੈ ਕਛੂ ਧਨ ਮੈ

ਅਤਿ ਸੁੰਦਰ ਪੈ ਜਿਹ ਬੀਚ ਲਸੈ ਫੁਨਿ ਕੰਚਨ ਕੀ ਸੁ ਪ੍ਰਭਾ ਤਨ ਮੈ

ਜੋਊ ਚੰਦ੍ਰਮੁਖੀ ਕਟਿ ਕੇਹਰਿ ਸੀ ਸੁ ਬਿਰਾਜਤ ਗ੍ਵਾਰਿਨ ਕੇ ਗਨ ਮੈ

ਸੁਨਿ ਕੈ ਮੁਰਲੀ ਧੁਨਿ ਸ੍ਰਉਨਨ ਮੈ ਅਤਿ ਰੀਝਿ ਗਿਰੀ ਸੁ ਮਨੋ ਬਨ ਮੈ ॥੬੫੨॥

ਇਹ ਕਉਤੁਕ ਕੈ ਸੁ ਚਲੇ ਗ੍ਰਿਹ ਕੋ ਫੁਨਿ ਗਾਵਤ ਗੀਤ ਹਲੀ ਹਰਿ ਆਛੇ

ਸੁੰਦਰ ਬੀਚ ਅਖਾਰੇ ਕਿਧੌ ਕਬਿ ਸ︀ਯਾਮ ਕਹੈ ਨਟੂਆ ਜਨੁ ਕਾਛੇ

ਰਾਜਤ ਹੈ ਬਲਭਦ੍ਰ ਕੇ ਨੈਨ ਯੌਂ ਮਾਨੋ ਢਰੇ ਇਹ ਮੈਨ ਕੇ ਸਾਛੇ

ਸੁੰਦਰ ਹੈ ਰਤਿ ਕੇ ਪਤਿ ਤੈ ਅਤਿ ਮਾਨਹੁ ਡਾਰਤ ਮੈਨਹਿ ਪਾਛੇ ॥੬੫੩॥

ਬੀਚ ਮਨੈ ਸੁਖ ਪਾਇ ਤਬੈ ਗ੍ਰਿਹ ਕੌ ਸੁ ਚਲੇ ਰਿਪੁ ਕੌ ਹਨਿ ਦੋਊ

ਚੰਦ੍ਰਪ੍ਰਭਾ ਸਮ ਜਾ ਮੁਖ ਉਪਮ ਜਾ ਸਮ ਉਪਮ ਹੈ ਨਹਿ ਕੋਊ

ਦੇਖਤ ਰੀਝ ਰਹੈ ਜਿਹ ਕੋ ਰਿਪੁ ਰੀਝਤ ਸੋ ਇਨ ਦੇਖਤ ਸੋਊ

ਮਾਨਹੁ ਲਛਮਨ ਰਾਮ ਬਡੇ ਭਟ ਮਾਰਿ ਚਲੇ ਰਿਪੁ ਕੋ ਘਰ ਓਊ ॥੬੫੪॥