( 36 )

ਤ੍ਵ ਪ੍ਰਸਾਦਿ ਦੀਘਰ ਤ੍ਰਿਭੰਗੀ ਛੰਦ

ਦੁਰਜਨ ਦਲ ਦੰਡਣ ਅਸੁਰ ਬਿਹੰਡਣ ਦੁਸਟ ਨਿਕੰਦਣਿ ਆਦਿ ਬ੍ਰਿਤੇ

ਚਛਰਾਸੁਰ ਮਾਰਣਿ ਪਤਿਤ ਉਧਾਰਣਿ ਨਰਕ ਨਿਵਾਰਣਿ ਗੂੜ੍ਹ ਗਤੇ

ਅਛੈ ਅਖੰਡੇ ਤੇਜ ਪ੍ਰਚੰਡੇ ਖੰਡ ਉਦੰਡੇ ਅਲਖ ਮਤੇ

ਜੈ ਜੈ ਹੋਸੀ ਮਹਿਖਾਸੁਰ ਮਰਦਨ ਰੰਮ ਕਪਰਦਨ ਛਤ੍ਰ ਛਿਤੇ ॥੧॥੨੧੧॥

ਅਸੁਰਿ ਬਿਹੰਡਣਿ ਦੁਸਟ ਨਿਕੰਦਣਿ ਪੁਸਟ ਉਦੰਡਣਿ ਰੂਪ ਅਤੇ

ਚੰਡਾਸੁਰ ਚੰਡਣਿ ਮੁੰਡ ਬਿਹੰਡਣਿ ਧੂਮ੍ਰ ਬਿਧੁੰਸਣਿ ਮਹਿਖ ਮਤੇ

ਦਾਨਵੀਂ ਪ੍ਰਹਾਰਣਿ ਨਰਕ ਨਿਵਾਰਣਿ ਅਧਿਮ ਉਧਾਰਣਿ ਉਰਧ ਅਧੇ

ਜੈ ਜੈ ਹੋਸੀ ਮਹਿਖਾਸੁਰ ਮਰਦਨ ਰੰਮ ਕਪਰਦਨ ਆਦਿ ਬ੍ਰਿਤੇ ॥੨॥੨੧੨॥

ਡਾਵਰੂ ਡਵੰਕੈ ਬਬਰ ਬਵੰਕੈ ਭੁਜਾ ਫਰੰਕੈ ਤੇਜ ਬਰੰ

ਲੰਕੁੜੀਆ ਫਾਧੈ ਆਯੁਧ ਬਾਂਧੈ ਸੈਨ ਬਿਮਰਦਨ ਕਾਲ ਅਸੁਰੰ

ਅਸਟਾਯੁਧ ਚਮਕੈ ਭੂਖਣ ਦਮਕੈ ਅਤਿਸਿਤ ਝਮਕੈ ਫੁੰਕ ਫਣੰ

ਜੈ ਜੈ ਹੋਸੀ ਮਹਿਖਾਸੁਰ ਮਰਦਨ ਰੰਮ ਕਪਰਦਨ ਦੈਤ ਜਿਣੰ ॥੩॥੨੧੩॥

ਚੰਡਾਸੁਰ ਚੰਡਣ ਮੁੰਡ ਬਿਮੁੰਡਣ ਖੰਡ ਅਖੰਡਣ ਖੂਨ ਖਿਤੇ

ਦਾਮਨੀ ਦਮੰਕਣਿ ਧੁਜਾ ਫਰੰਕਣਿ ਫਣੀ ਫੁਕਾਰਣਿ ਜੋਧ ਜਿਤੇ

ਸਰ ਧਾਰ ਬਿਬਰਖਣਿ ਦੁਸਟ ਪ੍ਰਕਰਖਣਿ ਪੁਸਟ ਪ੍ਰਹਰਖਣਿ ਦੁਸਟ ਮਥੇ

ਜੈ ਜੈ ਹੋਸੀ ਮਹਿਖਾਸੁਰ ਮਰਦਨ ਭੂਮ ਅਕਾਸ ਤਲ ਉਰਧ ਅਧੇ ॥੪॥੨੧੪॥

ਦਾਮਨੀ ਪ੍ਰਹਾਸਨਿ ਸੁ ਛਬਿ ਨਿਵਾਸਨਿ ਸ੍ਰਿਸਟਿ ਪ੍ਰਕਾਸਨਿ ਗੂੜ੍ਹ ਗਤੇ

ਰਕਤਾਸੁਰ ਆਚਨ ਜੁਧ ਪ੍ਰਮਾਚਨ ਨ੍ਰਿਦੈ ਨਰਾਚਨ ਧਰਮ ਬ੍ਰਿਤੇ

ਸ੍ਰੋਣੰਤ ਅਚਿੰਤੀ ਅਨਲ ਬਿਵੰਤੀ ਜੋਗ ਜਯੰਤੀ ਖੜਗ ਧਰੇ

ਜੈ ਜੈ ਹੋਸੀ ਮਹਿਖਾਸੁਰ ਮਰਦਨ ਪਾਪ ਬਿਨਾਸਨ ਧਰਮ ਕਰੇ ॥੫॥੨੧੫॥

ਅਘ ਓਘ ਨਿਵਾਰਣਿ ਦੁਸਟ ਪ੍ਰਜਾਰਣਿ ਸ੍ਰਿਸਟਿ ਉਬਾਰਣਿ ਸੁਧ ਮਤੇ

ਫਣੀਅਰ ਫੁੰਕਾਰਣਿ ਬਾਘ ਬੁਕਾਰਣਿ ਸਸਤ੍ਰ ਪ੍ਰਹਾਰਣਿ ਸਾਧ ਮਤੇ

ਸੈਹਥੀ ਸਨਾਹਨਿ ਅਸਟ ਪ੍ਰਬਾਹਨਿ ਬੋਲ ਨਿਬਾਹਨਿ ਤੇਜ ਅਤੁਲੰ

ਜੈ ਜੈ ਹੋਸੀ ਮਹਿਖਾਸੁਰ ਮਰਦਨ ਭੂਮਿ ਅਕਾਸ ਪਤਾਲ ਜਲੰ ॥੬॥੨੧੬॥

ਚਾਚਰ ਚਮਕਾਰਨ ਚਿਛੁਰ ਹਾਰਨ ਧੂਮ ਧੁਕਾਰਨ ਦ੍ਰਪ ਮਥੇ

ਦਾੜ੍ਹੀ ਪ੍ਰਦੰਤੇ ਜੋਗ ਜਯੰਤੇ ਮਨੁਜ ਮਥੰਤੇ ਗੂੜ੍ਹ ਕਥੇ

ਕਰਮ ਪ੍ਰਣਾਸਣਿ ਚੰਦ ਪ੍ਰਕਾਸਣਿ ਸੂਰਜ ਪ੍ਰਤੇਜਣਿ ਅਸਟ ਭੁਜੇ

ਜੈ ਜੈ ਹੋਸੀ ਮਹਿਖਾਸੁਰ ਮਰਦਨ ਭਰਮ ਬਿਨਾਸਨ ਧਰਮ ਧੁਜੇ ॥੭॥੨੧੭॥

ਘੁੰਘਰੂ ਘਮੰਕਣਿ ਸਸਤ੍ਰ ਝਮੰਕਣਿ ਫਣੀਅਰਿ ਫੁੰਕਾਰਣਿ ਧਰਮ ਧੁਜੇ

ਅਸ ਟਾਟ ਪ੍ਰਹਾਸਨ ਸ੍ਰਿਸਟਿ ਨਿਵਾਸਨ ਦੁਸਟ ਪ੍ਰਨਾਸਨ ਚੱਕ੍ਰ ਗਤੇ

ਕੇਸਰੀ ਪ੍ਰਵਾਹੇ ਸੁਧ ਸਨਾਹੇ ਅਗਮ ਅਥਾਹੇ ਏਕ ਬ੍ਰਿਤੇ

ਜੈ ਜੈ ਹੋਸੀ ਮਹਿਖਾਸੁਰ ਮਰਦਨ ਆਦਿ ਕੁਮਾਰਿ ਅਗਾਧ ਬ੍ਰਿਤੇ ॥੮॥੨੧੮॥

ਸੁਰ ਨਰ ਮੁਨਿ ਬੰਦਨ ਦੁਸਟਿ ਨਿਕੰਦਨਿ ਭ੍ਰਿਸਟਿ ਬਿਨਾਸਨ ਮ੍ਰਿਤ ਮਥੇ

ਕਾਵਰੂ ਕੁਮਾਰੇ ਅਧਮ ਉਧਾਰੇ ਨਰਕ ਨਿਵਾਰੇ ਆਦਿ ਕਥੇ

ਕਿੰਕਣੀ ਪ੍ਰਸੋਹਣਿ ਸੁਰ ਨਰ ਮੋਹਣਿ ਸਿੰਘਾਰੋਹਣਿ ਬਿਤਲ ਤਲੇ

ਜੈ ਜੈ ਹੋਸੀ ਸਭ ਠੌਰ ਨਿਵਾਸਨ ਬਾਇ ਪਤਾਲ ਅਕਾਸ ਅਨਲੇ ॥੯॥੨੧੯॥

ਸੰਕਟੀ ਨਿਵਾਰਨਿ ਅਧਮ ਉਧਾਰਨਿ ਤੇਜ ਪ੍ਰਕਰਖਣਿ ਤੁੰਦ ਤਬੇ

ਦੁਖ ਦੋਖ ਦਹੰਤੀ ਜ੍ਵਾਲ ਜਯੰਤੀ ਆਦਿ ਅਨਾਦਿ ਅਗਾਧਿ ਅਛੇ

ਸੁਧਤਾ ਸਮਰਪਣਿ ਤਰਕ ਬਿਤਰਕਣਿ ਤਪਤ ਪ੍ਰਤਾਪਣਿ ਜਪਤ ਜਿਵੇ

ਜੈ ਜੈ ਹੋਸੀ ਸਸਤ੍ਰ ਪ੍ਰਕਰਖਣਿ ਆਦਿ ਅਨੀਲ ਅਗਾਧ ਅਭੇ ॥੧੦॥੨੨੦॥

ਚੰਚਲਾ ਚਖੰਗੀ ਅਲਕ ਭੁਜੰਗੀ ਤੁੰਦ ਤੁਰੰਗਣਿ ਤਿਛ ਸਰੇ

ਕਰ ਕਸਾ ਕੁਠਾਰੇ ਨਰਕ ਨਿਵਾਰੇ ਅਧਮ ਉਧਾਰੇ ਤੂਰ ਭੁਜੇ

ਦਾਮਨੀ ਦਮੰਕੇ ਕੇਹਰ ਲੰਕੇ ਆਦਿ ਅਤੰਕੇ ਕ੍ਰੂਰ ਕਥੇ

ਜੈ ਜੈ ਹੋਸੀ ਰਕਤਾਸੁਰ ਖੰਡਣਿ ਸੁੰਭ ਚਕ੍ਰਤਨਿ ਸੁੰਭ ਮਥੇ ॥੧੧॥੨੨੧॥

ਬਾਰਜ ਬਿਲੋਚਨਿ ਬ੍ਰਿਤਨ ਬਿਮੋਚਨਿ ਸੋਚ ਬਿਸੋਚਨਿ ਕਉਚ ਕਸੇ

ਦਾਮਨੀ ਪ੍ਰਹਾਸੇ ਸੁਕ ਸਰ ਨਾਸੇ ਸੁ ਬ੍ਰਿਤ ਸੁਬਾਸੇ ਦੁਸਟ ਗ੍ਰਸੇ

ਚੰਚਲਾ ਪ੍ਰਅੰਗੀ ਬੇਦ ਪ੍ਰਸੰਗੀ ਤੇਜ ਤੁਰੰਗੀ ਖੰਡ ਅਸੁਰੰ

ਜੈ ਜੈ ਹੋਸੀ ਮਹਿਖਾਸੁਰ ਮਰਦਨ ਆਦਿ ਅਨਾਦਿ ਅਗਾਧ ਉਰਧੰ ॥੧੨॥੨੨੨॥

ਘੰਟਕਾ ਬਿਰਾਜੈ ਰੁਣ ਝੁਣ ਬਾਜੈ ਭ੍ਰਮ ਭੈ ਭਾਜੈ ਸੁਨਤ ਸੁਰੰ

ਕੋਕਲ ਸੁਨ ਲਾਜੈ ਕਿਲਬਿਖ ਭਾਜੈ ਸੁਖ ਉਪਰਾਜੈ ਮਧ ਉਰੰ

ਦੁਰਜਨ ਦਲ ਦੱਝੈ ਮਨ ਤਨ ਰਿੱਝੈ ਸਭੈ ਭੱਜੈ ਰੋਹ ਰਣੰ

ਜੈ ਜੈ ਹੋਸੀ ਮਹਿਖਾਸੁਰ ਮਰਦਨ ਚੰਡ ਚਕ੍ਰਤਨ ਆਦਿ ਗੁਰੰ ॥੧੩॥੨੨੩॥

ਚਾਚਰੀ ਪ੍ਰਜੋਧਨ ਦੁਸਟ ਬਿਰੋਧਨ ਰੋਸ ਅਰੋਧਨ ਕ੍ਰੂਰ ਬ੍ਰਿਤੇ

ਧੂਮ੍ਰਾਛ ਬਿਧੁੰਸਨ ਪ੍ਰਲੈ ਪ੍ਰਜੁੰਸਨ ਜਗ ਬਿਧੁੰਸਨ ਸੁਧ ਮਤੇ

ਜਾਲਪਾ ਜਯੰਤੀ ਸਤ੍ਰ ਮਥੰਤੀ ਦੁਸਟ ਪ੍ਰਦਾਹਨ ਗਾੜ੍ਹ ਮਤੇ

ਜੈ ਜੈ ਹੋਸੀ ਮਹਿਖਾਸੁਰ ਮਰਦਨ ਆਦਿ ਜੁਗਾਦਿ ਅਗਾਧਿ ਗਤੇ ॥੧੪॥੨੨੪॥

ਖਤ੍ਰੀਆਣ ਖਤੰਗੀ ਅਭੈ ਅਭੰਗੀ ਆਦਿ ਅਨੰਗੀ ਅਗਾਧਿ ਗਤੇ

ਬ੍ਰਿੜਲਾਛ ਬਿਹੰਡਣਿ ਚਛੁਰ ਦੰਡਣਿ ਤੇਜ ਪ੍ਰਚੰਡਣਿ ਆਦਿ ਬ੍ਰਿਤੇ

ਸੁਰ ਨਰ ਪ੍ਰਤਿਪਾਰਣਿ ਪਤਿਤ ਉਧਾਰਣਿ ਦੁਸਟ ਨਿਵਾਰਣਿ ਦੋਖ ਹਰੇ

ਜੈ ਜੈ ਹੋਸੀ ਮਹਿਖਾਸੁਰ ਮਰਦਨਿ ਬਿਸ੍ਵ ਬਿਧੁੰਸਨਿ ਸ੍ਰਿਸਟਿ ਕਰੇ ॥੧੫॥੨੨੫॥

ਦਾਮਨੀ ਪ੍ਰਕਾਸੇ ਉਨਤਨ ਨਾਸੇ ਜੋਤਿ ਪ੍ਰਕਾਸੇ ਅਤੁਲ ਬਲੇ

ਦਾਨਵੀ ਪ੍ਰਕਰਖਣਿ ਸਰ ਵਰ ਵਰਖਣਿ ਦੁਸਟ ਪ੍ਰਧਰਖਣਿ ਬਿਤਲ ਤਲੇ

ਅਸਟਾਇਧ ਬਾਹਣਿ ਬੋਲ ਨਿਬਾਹਣਿ ਸੰਤ ਪਨਾਹਣਿ ਗੂੜ੍ਹ ਗਤੇ

ਜੈ ਜੈ ਹੋਸੀ ਮਹਿਖਾਸੁਰ ਮਰਦਨਿ ਆਦਿ ਅਨਾਦਿ ਅਗਾਧਿ ਬ੍ਰਿਤੇ ॥੧੬॥੨੨੬॥

ਦੁਖ ਦੋਖ ਪ੍ਰਭਛਣਿ ਸੇਵਕ ਰਛਣਿ ਸੰਤ ਪ੍ਰਤਛਣਿ ਸੁਧ ਸਰੇ

ਸਾਰੰਗ ਸਨਾਹੇ ਦੁਸਟ ਪ੍ਰਦਾਹੇ ਅਰਿ ਦਲ ਗਾਹੇ ਦੋਖ ਹਰੇ

ਗੰਜਨ ਗੁਮਾਨੇ ਅਤੁਲ ਪ੍ਰਵਾਨੇ ਸੰਤ ਜਮਾਨੇ ਆਦਿ ਅੰਤੇ

ਜੈ ਜੈ ਹੋਸੀ ਮਹਿਖਾਸੁਰ ਮਰਦਨ ਸਾਧ ਪ੍ਰਦਛਨ ਦੁਸਟ ਹੰਤੇ ॥੧੭॥੨੨੭॥

ਕਾਰਣ ਕਰੀਲੀ ਗਰਬ ਗਹੀਲੀ ਜੋਤਿ ਜਤੀਲੀ ਤੁੰਦ ਮਤੇ

ਅਸਟਾਇਧ ਚਮਕਣਿ ਸਸਤ੍ਰ ਝਮਕਣਿ ਦਾਮਨ ਦਮਕਣਿ ਆਦਿ ਬ੍ਰਿਤੇ

ਡੁਕਡੁਕੀ ਦਮੰਕੈ ਬਾਘ ਬਬੰਕੈ ਭੁਜਾ ਫਰੰਕੈ ਸੁਧ ਗਤੇ

ਜੈ ਜੈ ਹੋਸੀ ਮਹਿਖਾਸੁਰ ਮਰਦਨ ਆਦਿ ਜੁਗਾਦਿ ਅਨਾਦਿ ਮਤੇ ॥੧੮॥੨੨੮॥

ਚਛਰਾਸੁਰ ਮਾਰਣਿ ਨਰਕ ਨਿਵਾਰਣਿ ਪਤਿਤ ਉਧਾਰਣਿ ਏਕ ਭਟੇ

ਪਾਪਾਨ ਬਿਹੰਡਣਿ ਦੁਸਟ ਪ੍ਰਚੰਡਣਿ ਖੰਡ ਅਖੰਡਣਿ ਕਾਲ ਕਟੇ

ਚੰਦ੍ਰਾਨਨ ਚਾਰੇ ਨਰਕ ਨਿਵਾਰੇ ਪਤਿਤ ਉਧਾਰੇ ਮੁੰਡ ਮਥੇ

ਜੈ ਜੈ ਹੋਸੀ ਮਹਿਖਾਸੁਰ ਮਰਦਨ ਧੂਮ੍ਰ ਬਿਧੁੰਸਨਿ ਆਦਿ ਕਥੇ ॥੧੯॥੨੨੯॥

ਰਕਤਾਸੁਰ ਮਰਦਨ ਚੰਡ ਚਕਰਦਨ ਦਾਨਵ ਅਰਦਨ ਬਿੜਾਲ ਬਧੇ

ਸਰ ਧਾਰ ਬਿਬਰਖਣ ਦੁਰਜਨ ਧਰਖਣ ਅਤੁਲ ਅਮਰਖਣ ਧਰਮ ਧੁਜੇ

ਧੂਮ੍ਰਾਛ ਬਿਧੁੰਸਨਿ ਸ੍ਰੌਣਤ ਚੁੰਸਨ ਸੁੰਭ ਨਪਾਤ ਨਿਸੁੰਭ ਮਥੇ

ਜੈ ਜੈ ਹੋਸੀ ਮਹਿਖਾਸੁਰ ਮਰਦਨ ਆਦਿ ਅਨੀਲ ਅਗਾਧ ਕਥੇ ॥੨੦॥੨੩੦॥