ਅਥ ਕੁੰਜ ਗਲੀਨ ਮੈ ਖੇਲਬੋ

ਸਵੈਯਾ

ਹਰਿ ਸੰਗਿ ਕਹਿਯੋ ਇਮ ਗ੍ਵਾਰਿਨ ਕੇ ਅਬ ਕੁੰਜ ਗਲੀਨ ਮੈ ਖੇਲ ਮਚਈਯੈ

ਨਾਚਤ ਖੇਲਤ ਭਾਤਿ ਭਲੀ ਸੁ ਕਹਿਯੋ ਯੌ ਸੁੰਦਰ ਗੀਤ ਬਸਈਯੈ

ਜਾ ਕੇ ਹੀਏ ਮਨੁ ਹੋਤ ਖੁਸੀ ਸੁਨੀਯੈ ਉਠਿ ਕੇ ਸੋਊ ਕਾਰਜ ਕਈਯੈ

ਤੀਰ ਨਦੀ ਹਮਰੀ ਸਿਖ ਲੈ ਸੁਖ ਆਪਨ ਦੈ ਹਮ ਹੂੰ ਸੁਖ ਦਈਯੈ ॥੬੫੫॥

ਕਾਨ੍ਰਹ ਕੋ ਆਇਸੁ ਮਾਨਿ ਤ੍ਰੀਯਾ ਬ੍ਰਿਜ ਕੁੰਜ ਗਲੀਨ ਮੈ ਖੇਲ ਮਚਾਯੋ

ਗਾਇ ਉਠੀ ਸੋਊ ਗੀਤ ਭਲੀ ਬਿਧਿ ਜੋ ਹਰਿ ਕੇ ਮਨ ਭੀਤਰ ਭਾਯੋ

ਦੇਵ ਗੰਧਾਰਿ ਅਉ ਸੁਧ ਮਲਾਰ ਬਿਖੈ ਸੋਊ ਭਾਖਿ ਖਿਆਲ ਬਸਾਯੋ

ਰੀਝ ਰਹਿਯੋ ਪੁਰਿ ਮੰਡਲ ਅਉ ਸੁਰ ਮੰਡਲ ਪੈ ਜਿਨ ਹੂੰ ਸੁਨਿ ਪਾਯੋ ॥੬੫੬॥

ਕਾਨ੍ਰਹ ਕਹਿਯੋ ਸਿਰ ਪੈ ਧਰ ਕੈ ਮਿਲਿ ਕੁੰਜਨ ਮੈ ਸੁਭ ਭਾਤਿ ਗਈ ਹੈ

ਕੰਜ ਮੁਖੀ ਤਨ ਕੰਚਨ ਸੇ ਸਭ ਰੂਪ ਬਿਖੈ ਮਨੋ ਮੈਨ ਮਈ ਹੈ

ਖੇਲ ਬਿਖੈ ਰਸ ਕੀ ਸੋ ਤ੍ਰੀਯਾ ਸਭ ਸ︀ਯਾਮ ਕੇ ਆਗੇ ਹ੍ਵੈ ਐਸੇ ਧਈ ਹੈ

ਯੌ ਕਬਿ ਸ︀ਯਾਮ ਕਹੈ ਉਪਮਾ ਗਜ ਗਾਮਨਿ ਕਾਮਿਨ ਰੂਪ ਭਈ ਹੈ ॥੬੫੭॥

ਕਾਨ੍ਰਹ ਛੁਹਿਯੋ ਚਹੈ ਗ੍ਵਾਰਿਨ ਕੌ ਸੋਊ ਭਾਗ ਚਲੈ ਨਹੀ ਦੇਤ ਛੁਹਾਈ

ਜਿਉ ਮ੍ਰਿਗਨੀ ਅਪਨੇ ਪਤਿ ਕੋ ਰਤਿ ਕੇਲ ਸਮੈ ਨਹੀ ਦੇਤ ਮਿਲਾਈ

ਕੁੰਜਨ ਭੀਤਰ ਤੀਰ ਨਦੀ ਬ੍ਰਿਖਭਾਨ ਸੁਤਾ ਸੁ ਫਿਰੈ ਤਹ ਧਾਈ

ਠਉਰ ਤਹਾ ਕਬਿ ਸ︀ਯਾਮ ਕਹੈ ਇਹ ਭਾਤਿ ਸੋ ਸ︀ਯਾਮ ਜੂ ਖੇਲ ਮਚਾਈ ॥੬੫੮॥

ਰਾਤਿ ਕਰੀ ਛਠ ਮਾਸਨ ਕੀ ਅਤਿ ਉਜਲ ਪੈ ਸੋਊ ਅਰਧ ਅੰਧੇਰੀ

ਤਾਹੀ ਸਮੈ ਤਿਹ ਠਉਰ ਬਿਖੈ ਕਬਿ ਸ︀ਯਾਮ ਸਭੈ ਹਰਿ ਗ੍ਵਾਰਿਨ ਘੇਰੀ

ਨੈਨ ਕੀ ਕੋਰ ਕਟਾਛਨ ਪੇਖਤ ਝੂਮਿ ਗਿਰੀ ਇਕ ਹ੍ਵੈ ਗਈ ਚੇਰੀ

ਯੌ ਉਪਜੀ ਉਪਮਾ ਜੀਯ ਮੈ ਸਰ ਸੋ ਮ੍ਰਿਗਨੀ ਜਿਮ ਘਾਵਤ ਹੇਰੀ ॥੬੫੯॥

ਫੇਰ ਉਠੈ ਉਠਤੇ ਹੀ ਭਗੈ ਜਦੁਰਾ ਕੌ ਗ੍ਵਾਰਿਨ ਦੇਤ ਮਿਲਾਈ

ਪਾਛੈ ਪਰੈ ਤਿਨ ਕੇ ਹਰਿ ਜੂ ਚੜਿ ਕੈ ਰਸ ਕੈ ਹਯ ਊਪਰ ਧਾਈ

ਰਾਧੇ ਕੋ ਨੈਨਨ ਕੇ ਸਰ ਸੰਗ ਬਧੈ ਮਨੋ ਭਉਹ ਕਮਾਨ ਚੜਾਈ

ਝੂਮਿ ਗਿਰੈ ਧਰਨੀ ਪਰ ਸੋ ਮ੍ਰਿਗਨੀ ਮ੍ਰਿਗਹਾ ਮਨੋ ਮਾਰਿ ਗਿਰਾਈ ॥੬੬੦॥

ਸੁਧਿ ਲੈ ਬ੍ਰਿਖਭਾਨੁ ਸੁਤਾ ਤਬ ਹੀ ਹਰਿ ਅਗ੍ਰਜ ਕੁੰਜਨ ਮੈ ਉਠਿ ਭਾਗੈ

ਰਸ ਸੋ ਜਦੁਰਾਇ ਮਹਾ ਰਸੀਆ ਤਬ ਹੀ ਤਿਹ ਕੇ ਪਿਛੂਆਨ ਸੋ ਲਾਗੈ

ਮੋਛ ਲਹੈ ਨਰ ਸੋ ਛਿਨ ਮੈ ਹਰਿ ਕੇ ਇਹ ਕਉਤੁਕ ਜੋ ਅਨੁਰਾਗੈ

ਯੌ ਉਪਜੈ ਉਪਮਾ ਮਨ ਮੈ ਮ੍ਰਿਗਨੀ ਜਿਮ ਘਾਇਲ ਸ੍ਵਾਰ ਕੇ ਆਗੈ ॥੬੬੧॥

ਅਤਿ ਭਾਗਤ ਕੁੰਜ ਗਲੀਨ ਬਿਖੈ ਬ੍ਰਿਖਭਾਨੁ ਸੁਤਾ ਕੋ ਗਹੇ ਹਰਿ ਐਸੇ

ਕੈਧੌ ਧਵਾਇ ਧਵਾਇ ਮਹਾ ਜਮੁਨਾ ਤਟਿ ਹਾਰਤ ਮਾਨਕ ਜੈਸੇ

ਪੈ ਚੜਿ ਕੈ ਰਸ ਹੈ ਮਨ ਨੈਨਨ ਭਉਹ ਤਨਾਇ ਕੈ ਮਾਰਤ ਲੈਸੇ

ਯੌ ਉਪਜੀ ਉਪਮਾ ਜਿਮ ਸ੍ਵਾਰ ਮਨੋ ਜਿਤ ਲੇਤ ਮ੍ਰਿਗੀ ਕਹੁ ਜੈਸੇ ॥੬੬੨॥

ਗਹਿ ਕੈ ਬ੍ਰਿਖਭਾਨੁ ਸੁਤਾ ਜਦੁਰਾਇ ਜੂ ਬੋਲਤ ਤਾ ਸੰਗਿ ਅੰਮ੍ਰਿਤ ਬਾਨੀ

ਭਾਗਤ ਕਾਹੇ ਕੇ ਹੇਤ ਸੁਨੋ ਹਮ ਹੂੰ ਤੇ ਤੂੰ ਕਿਉ ਸੁਨਿ ਗ੍ਵਾਰਿਨ ਰਾਨੀ

ਕੰਜਮੁਖੀ ਤਨ ਕੰਚਨ ਸੋ ਹਮ ਹ੍ਵੈ ਮਨ ਕੀ ਸਭ ਬਾਤ ਪਛਾਨੀ

ਸ︀ਯਾਮ ਕੇ ਪ੍ਰੇਮ ਛਕੀ ਮਨਿ ਸੁੰਦਰਿ ਹ੍ਵੈ ਬਨਿ ਖੋਜਤ ਸ︀ਯਾਮ ਦਿਵਾਨੀ ॥੬੬੩॥

ਬ੍ਰਿਖਭਾਨ ਸੁਤਾ ਪਿਖਿ ਗ੍ਵਾਰਿਨ ਕੋ ਨਿਹੁਰਾਇ ਕੈ ਨੀਚੇ ਰਹੀ ਅਖੀਆ

ਮਨੋ ਯਾ ਮ੍ਰਿਗ ਭਾ ਸਭ ਛੀਨ ਲਈ ਕਿ ਮਨੋ ਇਹ ਕੰਜਨ ਕੀ ਪਖੀਆ

ਸਮ ਅੰਮ੍ਰਿਤ ਕੀ ਹਸਿ ਕੈ ਤ੍ਰੀਯਾ ਯੌ ਬਤੀਯਾ ਹਰਿ ਕੇ ਸੰਗ ਹੈ ਅਖੀਆ

ਹਰਿ ਛਾਡਿ ਦੈ ਮੋਹਿ ਕਹਿਯੋ ਹਮ ਕੌ ਸੁ ਨਿਹਾਰਤ ਹੈ ਸਭ ਹੀ ਸਖੀਆ ॥੬੬੪॥

ਸੁਨ ਕੈ ਹਰਿ ਗ੍ਵਾਰਿਨ ਕੀ ਬਤੀਯਾ ਇਹ ਭਾਤਿ ਕਹਿਯੋ ਨਹੀ ਛੋਰਤ ਤੋ ਕੌ

ਦੇਖਤ ਹੈ ਤੋ ਕਹਾ ਭਯੋ ਗ੍ਵਾਰਿਨ ਪੈ ਇਨ ਤੇ ਕਛੂ ਸੰਕ ਮੋ ਕੌ

ਅਉ ਹਮਰੀ ਰਸ ਖੇਲਨ ਕੀ ਇਹ ਠਉਰ ਬਿਖੈ ਕੀ ਨਹੀ ਸੁਧਿ ਲੋਕੋ

ਕਾਹੇ ਕਉ ਮੋ ਸੋ ਬਿਬਾਦ ਕਰੈ ਸੁ ਡਰੈ ਇਨ ਤੇ ਬਿਨ ਹੀ ਸੁ ਤੂ ਕੋ ਕੌ ॥੬੬੫॥

ਸੁਨਿ ਕੈ ਜਦੁਰਾਇ ਕੀ ਬਾਤ ਤ੍ਰੀਯਾ ਬਤੀਆ ਹਰਿ ਕੇ ਇਮ ਸੰਗਿ ਉਚਾਰੀ

ਚਾਦਨੀ ਰਾਤਿ ਰਹੀ ਛਕਿ ਕੈ ਦਿਜੀਯੈ ਹਰਿ ਹੋਵਨ ਰੈਨ ਅੰਧਯਾਰੀ

ਸੁਨ ਕੈ ਹਮਹੂੰ ਤੁਮਰੀ ਬਤੀਯਾ ਅਪਨੇ ਮਨ ਮੈ ਇਹ ਭਾਤਿ ਬਿਚਾਰੀ

ਸੰਕ ਕਰੋ ਨਹੀ ਗ੍ਵਾਰਿਨ ਕੀ ਸੁ ਮਨੋ ਤੁਮ ਲਾਜ ਬਿਦਾ ਕਰਿ ਡਾਰੀ ॥੬੬੬॥

ਭਾਖਤ ਹੋ ਬਤੀਯਾ ਹਮ ਸੋ ਹਸਿ ਕੈ ਹਰਿ ਕੈ ਅਤਿ ਹੀ ਹਿਤ ਭਾਰੋ

ਮੁਸਕਾਤ ਹੈ ਗ੍ਵਾਰਿਨ ਹੇਰਿ ਉਤੈ ਪਿਖਿ ਕੈ ਹਮਰੋ ਇਹ ਕਉਤੁਕ ਸਾਰੋ

ਛੋਰ ਦੈ ਕਾਨ੍ਰਹ ਕਹਿਯੋ ਹਮ ਕੋ ਅਪਨੇ ਮਨ ਬੁਧਿ ਅਕਾਮ ਕੀ ਧਾਰੋ

ਤਾਹੀ ਤੇ ਤੋ ਸੰਗਿ ਮੈ ਸੋ ਕਹੋ ਜਦੁਰਾਇ ਘਨੀ ਤੁਮ ਸੰਕ ਬਿਚਾਰੋ ॥੬੬੭॥

ਭੂਖ ਲਗੇ ਸੁਨੀਐ ਸਜਨੀ ਲਗਰਾ ਕਹੂੰ ਛੋਰਤ ਜਾਤ ਬਗੀ ਕੋ

ਤਾਤ ਕੀ ਸ︀ਯਾਮ ਸੁਨੀ ਤੈ ਕਥਾ ਬਿਰਹੀ ਨਹਿ ਛੋਰਤ ਪ੍ਰੀਤਿ ਲਗੀ ਕੋ

ਛੋਰਤ ਹੈ ਸੁ ਨਹੀ ਕੁਟਵਾਰ ਕਿਧੌ ਗਹਿ ਕੈ ਪੁਰ ਹੂੰ ਕੀ ਠਗੀ ਕੋ

ਤਾ ਤੇ ਛੋਰਤ ਹਉ ਤੁਮ ਕੌ ਕਿ ਸੁਨਿਯੋ ਕਹੂੰ ਛੋਰਤ ਸਿੰਘ ਮ੍ਰਿਗੀ ਕੋ ॥੬੬੮॥

ਕਹੀ ਬਤੀਯਾ ਇਹ ਬਾਲ ਕੇ ਸੰਗ ਜੁ ਥੀ ਅਤਿ ਜੋਬਨ ਕੇ ਰਸ ਭੀਨੀ

ਚੰਦ੍ਰਭਗਾ ਅਰੁ ਗ੍ਵਾਰਿਨ ਤੇ ਅਤਿ ਰੂਪ ਕੇ ਬੀਚ ਹੁਤੀ ਜੁ ਨਵੀਨੀ

ਜਿਉ ਮ੍ਰਿਗਰਾਜ ਮ੍ਰਿਗੀ ਕੋ ਗਹੈ ਕਬਿ ਨੈ ਉਪਮਾ ਬਿਧਿ ਯਾ ਲਖਿ ਲੀਨੀ

ਕਾਨ੍ਰਹ ਤਬੈ ਕਰਵਾ ਗਹ ਕੈ ਅਪਨੇ ਬਲ ਸੰਗਿ ਸੋਊ ਬਸਿ ਕੀਨੀ ॥੬੬੯॥

ਕਰਿ ਕੈ ਬਸਿ ਵਾ ਸੰਗਿ ਐਸੇ ਕਹੀ ਕਬਿ ਸ︀ਯਾਮ ਕਹੈ ਜਦੁਰਾਇ ਕਹਾਨੀ

ਪੈ ਰਸ ਰੀਤਹਿ ਕੀ ਅਤਿ ਹੀ ਜੁ ਹੁਤੀ ਸਮ ਮਾਨਹੁ ਅੰਮ੍ਰਿਤ ਬਾਨੀ

ਤੇਰੋ ਕਹਾ ਬਿਗਰੈ ਬ੍ਰਿਜ ਨਾਰਿ ਕਹਿਯੋ ਇਹ ਭਾਤਿ ਸ︀ਯਾਮ ਗੁਮਾਨੀ

ਅਉਰ ਸਭੈ ਤ੍ਰੀਯ ਚੇਰਿਨ ਹੈ ਬ੍ਰਿਖਭਾਨ ਸੁਤਾ ਤਿਨ ਮੈ ਤੂ ਰਾਨੀ ॥੬੭੦॥

ਜਹਾ ਚੰਦ ਕੀ ਚਾਦਨੀ ਛਾਜਤ ਹੈ ਜਹਾ ਪਾਤ ਚੰਬੇਲੀ ਕੇ ਸੇਜ ਡਹੀ ਹੈ

ਸੇਤ ਜਹਾ ਗੁਲ ਰਾਜਤ ਹੈ ਜਿਹ ਕੇ ਜਮੁਨਾ ਢਿਗ ਆਇ ਬਹੀ ਹੈ

ਤਾਹੀ ਸਮੈ ਹਰਿ ਰਾਧੇ ਗ੍ਰਸੀ ਉਪਮਾ ਤਿਹ ਕੀ ਕਬਿ ਸ︀ਯਾਮ ਕਹੀ ਹੈ

ਸੇਤ ਤ੍ਰੀਯਾ ਤਨ ਸ︀ਯਾਮ ਹਰੀ ਮਨੋ ਸੋਮ ਕਲਾ ਇਹ ਰਾਹੁ ਗਹੀ ਹੈ ॥੬੭੧॥

ਤਿਹ ਕੋ ਹਰਿ ਜੂ ਫਿਰਿ ਛੋਰਿ ਦਯੋ ਸੋਊ ਕੁੰਜ ਗਲੀ ਕੇ ਬਿਖੈ ਬਨ ਮੈ

ਫਿਰਿ ਗ੍ਵਾਰਿਨ ਮੈ ਸੋਊ ਜਾਇ ਮਿਲੀ ਅਤਿ ਆਨੰਦ ਕੈ ਅਪੁਨੇ ਤਨ ਮੈ

ਅਤਿ ਤਾ ਛਬਿ ਕੀ ਉਪਮਾ ਹੈ ਕਹੀ ਉਪਜੀ ਜੁ ਕੋਊ ਕਬਿ ਕੈ ਮਨ ਮੈ

ਮਨੋ ਕੇਹਰਿ ਤੇ ਛੁਟਵਾਇ ਮਿਲੀ ਮ੍ਰਿਗਨੀ ਕੋ ਮਨੋ ਮ੍ਰਿਗੀਯਾ ਬਨ ਮੈ ॥੬੭੨॥

ਫਿਰਿ ਜਾਇ ਕੈ ਗ੍ਵਾਰਿਨ ਮੈ ਹਰਿ ਜੂ ਅਤਿ ਹੀ ਇਕ ਸੁੰਦਰ ਖੇਲ ਮਚਾਯੋ

ਚੰਦ੍ਰਭਗਾ ਹੂੰ ਕੇ ਹਾਥ ਪੈ ਹਾਥ ਧਰਿਯੋ ਅਤਿ ਸਹੀ ਮਨ ਮੈ ਸੁਖੁ ਪਾਯੋ

ਗਾਵਤ ਗ੍ਵਾਰਿਨ ਹੈ ਸਭ ਗੀਤ ਜੋਊ ਉਨ ਕੈ ਮਨ ਭੀਤਰ ਭਾਯੋ

ਸ︀ਯਾਮ ਕਹੈ ਮਨਿ ਆਨੰਦ ਕੈ ਮਨ ਕੋ ਫੁਨਿ ਸੋਕ ਸਭੈ ਬਿਸਰਾਯੋ ॥੬੭੩॥

ਹਰਿ ਨਾਚਤ ਨਾਚਤ ਗ੍ਵਾਰਿਨ ਮੈ ਹਸਿ ਚੰਦ੍ਰਭਗਾ ਹੂੰ ਕੀ ਓਰਿ ਨਿਹਾਰਿਯੋ

ਸੋਊ ਹਸੀ ਇਤ ਤੇ ਹਸੇ ਜਦੁਰਾ ਤਿਹ ਸੋ ਬਚਨਾ ਹੈ ਉਚਾਰਿਯੋ

ਮੇਰੋ ਮਹਾ ਹਿਤ ਹੈ ਤੁਮ ਸੋ ਬ੍ਰਿਖਭਾਨ ਸੁਤਾ ਇਹ ਹੇਰਿ ਬਿਚਾਰਿਯੋ

ਆਨਿ ਤ੍ਰਿਯਾ ਸੰਗਿ ਹੇਤ ਕਰਿਯੋ ਹਮ ਊਪਰ ਤੇ ਹਰਿ ਚੇਤ ਬਿਸਾਰਿਯੋ ॥੬੭੪॥

ਹਰਿ ਰਾਧਿਕਾ ਆਨਨ ਦੇਖਤ ਹੀ ਅਪਨੇ ਮਨ ਮੈ ਇਹ ਭਾਤਿ ਉਚਾਰਿਯੋ

ਸ︀ਯਾਮ ਭਏ ਬਸਿ ਅਉਰ ਤ੍ਰਿਯਾ ਤਿਹ ਤੇ ਅਤਿ ਪੈ ਮਨਿ ਮਾਨ ਹੀ ਧਾਰਿਯੋ

ਆਨੰਦ ਥੋ ਜਿਤਨੋ ਮਨ ਮੈ ਤਿਤਨੋ ਇਹ ਭਾਖਿ ਬਿਦਾ ਕਰਿ ਡਾਰਿਯੋ

ਚੰਦ੍ਰਭਗਾ ਮੁਖਿ ਚੰਦ ਦੁਤੈ ਸਭ ਗ੍ਵਾਰਿਨ ਤੇ ਘਟ ਮੋਹਿ ਬਿਚਾਰਿਯੋ ॥੬੭੫॥

ਕਹਿ ਕੈ ਇਹ ਭਾਤਿ ਸੋਊ ਤਬ ਹੀ ਅਪਨੇ ਮਨ ਮੈ ਇਹ ਬਾਤ ਬਿਚਾਰੀ

ਪ੍ਰੀਤ ਕਰੀ ਹਰਿ ਆਨਹਿ ਸੋ ਤਜਿ ਖੇਲ ਸਭੈ ਉਠਿ ਧਾਮਿ ਸਿਧਾਰੀ

ਐਸ ਕਰੀ ਗਨਤੀ ਮਨ ਮੈ ਉਪਮਾ ਤਿਹ ਕੀ ਕਬਿ ਸ︀ਯਾਮ ਉਚਾਰੀ

ਤ੍ਰੀਯਨ ਬੀਚ ਚਲੈਗੀ ਕਥਾ ਬ੍ਰਿਖਭਾਨੁ ਸੁਤਾ ਬ੍ਰਿਜਨਾਥਿ ਬਿਸਾਰੀ ॥੬੭੬॥

ਅਥ ਰਾਧਿਕਾ ਕੋ ਮਾਨ ਕਥਨੰ

ਸਵੈਯਾ

ਇਹ ਭਾਤਿ ਚਲੀ ਕਹਿ ਕੈ ਸੁ ਤ੍ਰਿਯਾ ਕਬਿ ਸ︀ਯਾਮ ਕਹੈ ਸੋਊ ਕੁੰਜ ਗਲੀ ਹੈ

ਚੰਦਮੁਖੀ ਤਨ ਕੰਚਨ ਸੇ ਸਭ ਗ੍ਵਾਰਿਨ ਤੇ ਜੋਊ ਖੂਬ ਭਲੀ ਹੈ

ਮਾਨ ਕੀਯੋ ਨਿਖਰੀ ਤਿਨ ਤੇ ਮ੍ਰਿਗਨੀ ਸੀ ਮਨੋ ਸੁ ਬਿਨਾ ਹੀ ਅਲੀ ਹੈ

ਯੌ ਉਪਜੀ ਉਪਮਾ ਮਨ ਮੈ ਪਤਿ ਸੋ ਰਤਿ ਮਾਨਹੁ ਰੂਠਿ ਚਲੀ ਹੈ ॥੬੭੭॥

ਇਤ ਤੇ ਹਰਿ ਖੇਲਤ ਰਾਸ ਬਿਖੈ ਬ੍ਰਿਖਭਾਨ ਸੁਤਾ ਕਰਿ ਪ੍ਰੀਤਿ ਨਿਹਾਰੀ

ਪੇਖ ਰਹਿਯੋ ਪਿਖੀ ਤਿਨ ਮੈ ਕਬਿ ਸ︀ਯਾਮ ਕਹੈ ਜੁ ਹੁਤੀ ਸੋਊ ਪਿਆਰੀ

ਚੰਦ੍ਰਪ੍ਰਭਾ ਸਮ ਜਾ ਮੁਖ ਹੈ ਤਨ ਕੰਚਨ ਸੋ ਅਤਿ ਸੁੰਦਰ ਨਾਰੀ

ਕੈ ਗ੍ਰਿਹਿ ਮਾਨ ਕੈ ਨੀਦ ਗਈ ਕਿ ਕੋਊ ਉਨਿ ਮਾਨ ਕੀ ਬਾਤ ਬਿਚਾਰੀ ॥੬੭੮॥

ਕਾਨ੍ਰਹ ਬਾਚ

ਸਵੈਯਾ

ਬਿਜਛਟਾ ਜਿਹ ਨਾਮ ਸਖੀ ਕੋ ਹੈ ਸੋਊ ਸਖੀ ਜਦੁਰਾਇ ਬੁਲਾਈ

ਅੰਗ ਪ੍ਰਭਾ ਜਿਹ ਕੰਚਨ ਸੀ ਜਿਹ ਤੇ ਮੁਖ ਚੰਦ ਛਟਾ ਛਬਿ ਪਾਈ

ਤਾ ਸੰਗਿ ਐਸੇ ਕਹਿਯੋ ਹਰਿ ਜੂ ਸੁਨ ਤੂ ਬ੍ਰਿਖਭਾਨ ਸੁਤਾ ਪਹਿ ਜਾਈ

ਪਾਇਨ ਪੈ ਬਿਨਤੀਅਨ ਕੈ ਅਤਿ ਹੇਤ ਕੇ ਭਾਵ ਸੋ ਲਿਆਉ ਮਨਾਈ ॥੬੭੯॥

ਜਦੁਰਾਇ ਕੀ ਸੁਨ ਕੈ ਬਤੀਆ ਬ੍ਰਿਖਭਾਨ ਸੁਤਾ ਜੋਊ ਬਾਲ ਭਲੀ ਹੈ

ਰੂਪ ਮਨੋ ਸਮ ਸੁੰਦਰ ਮੈਨ ਕੇ ਮਾਨਹੁ ਸੁੰਦਰਿ ਕੰਜ ਕਲੀ ਹੈ

ਤਾ ਕੇ ਮਨਾਇਬੇ ਕਾਜ ਚਲੀ ਹਰਿ ਕੋ ਫੁਨਿ ਆਇਸ ਪਾਇ ਅਲੀ ਹੈ

ਯੋ ਉਪਜੀ ਜੀਯ ਮੈ ਉਪਮਾ ਕਰ ਤੇ ਚਕਈ ਮਨੋ ਛੂਟਿ ਚਲੀ ਹੈ ॥੬੮੦॥