ਸੁਦਰਸਨ ਨਾਮ ਬ੍ਰਹਮਣੁ ਭੁਜੰਗ ਜੋਨ ਤੇ ਉਧਾਰ ਕਰਨ ਕਥਨੰ

ਸਵੈਯਾ

ਦਿਨ ਪੂਜਾ ਕੋ ਆਇ ਲਗਿਯੋ ਤਿਹ ਕੋ ਜੋਊ ਗ੍ਵਾਰਨੀਯਾ ਅਤਿ ਕੈ ਹਿਤ ਸੇਵੀ

ਜਾ ਰਿਪ ਸੁੰਭ ਨਿਸੁੰਭ ਮਰਿਯੋ ਕਬਿ ਸ︀ਯਾਮ ਕਹੈ ਜਗ ਮਾਤ ਅਭੇਵੀ

ਨਾਸ ਭਏ ਜਗ ਮੈ ਜਨ ਸੋ ਜਿਨਹੂ ਮਨ ਮੈ ਕੁਪ ਕੈ ਨਹਿ ਸੇਵੀ

ਤਾਹੀ ਕੇ ਹੇਤ ਚਲੇ ਤਜਿ ਕੈ ਪੁਰਿ ਗ੍ਵਾਰਿਨ ਗੋਪ ਸੁ ਪੂਜਨ ਦੇਵੀ ॥੭੫੭॥

ਆਠ ਭੁਜਾ ਜਿਹ ਕੀ ਜਗਿ ਮਾਲੁਮ ਸੁੰਭ ਸੰਘਾਰਨਿ ਨਾਮ ਜਿਸੀ ਕੋ

ਸਾਧਨ ਦੋਖਨ ਕੀ ਹਰਤਾ ਕਬਿ ਸ︀ਯਾਮ ਮਾਨਤ ਤ੍ਰਾਸ ਕਿਸੀ ਕੋ

ਸਾਤ ਅਕਾਸ ਪਤਾਲਨ ਸਾਤਨ ਫੈਲ ਰਹਿਓ ਜਸ ਨਾਮੁ ਇਸੀ ਕੋ

ਤਾਹੀ ਕੋ ਪੂਜਨ ਦ︀ਯੋਸ ਲਗਿਓ ਸਭ ਗੋਪ ਚਲੇ ਹਿਤ ਮਾਨਿ ਤਿਸੀ ਕੋ ॥੭੫੮॥

ਦੋਹਰਾ

ਮਹਾਰੁਦ੍ਰ ਅਰੁ ਚੰਡਿ ਕੇ ਚਲੇ ਪੂਜਬੇ ਕਾਜ

ਜਸੁਧਾ ਤ੍ਰੀਯਾ ਬਲਿਭਦ੍ਰ ਅਉ ਸੰਗ ਲੀਏ ਬ੍ਰਿਜਰਾਜ ॥੭੫੯॥

ਸਵੈਯਾ

ਪੂਜਨ ਕਾਜ ਚਲੈ ਤਜ ਕੈ ਪੁਰ ਗੋਪ ਸਭੈ ਮਨ ਮੈ ਹਰਖੇ

ਗਹਿ ਅਛਤ ਧੂਪ ਪਚਾਮ੍ਰਿਤ ਦੀਪਕ ਸਾਮੁਹੇ ਚੰਡਿ ਸਿਵੈ ਸਰਖੇ

ਅਤਿ ਆਨੰਦ ਪ੍ਰਾਪਤਿ ਭੇ ਤਿਨ ਕੋ ਦੁਖ ਥੇ ਜੁ ਜਿਤੇ ਸਭ ਹੀ ਘਰਖੇ

ਕਬਿ ਸ︀ਯਾਮ ਅਹੀਰਨ ਕੇ ਜੁ ਹੁਤੇ ਸੁਭ ਭਾਗ ਘਰੀ ਇਹ ਮੈ ਪਰਖੇ ॥੭੬੦॥

ਏਕ ਭੁਜੰਗਨ ਕਾਨ੍ਰਹ ਬਬਾ ਕਹੁ ਲੀਲ ਲਯੋ ਤਨ ਨੈਕੁ ਛੋਰੈ

ਸ੍ਰਯਾਹ ਮਨੋ ਅਬਨੂਸਹਿ ਕੋ ਤਰੁ ਕੋਪ ਡਸਿਯੋ ਅਤਿ ਹੀ ਕਰਿ ਜੋਰੈ

ਜਿਉ ਪੁਰ ਕੇ ਜਨ ਲਾਤਨ ਮਾਰਤ ਜੋਰ ਕਰੈ ਅਤਿ ਹੀ ਝਕ ਝੋਰੈ

ਹਾਰਿ ਪਰੇ ਸਭਨੋ ਮਿਲਿ ਕੈ ਤਬ ਕੂਕ ਕਰੀ ਭਗਵਾਨ ਕੀ ਓਰੈ ॥੭੬੧॥

ਗੋਪ ਪੁਕਾਰਤ ਹੈ ਮਿਲਿ ਕੈ ਸਭ ਸ︀ਯਾਮ ਕਹੈ ਮੁਸਲੀਧਰ ਭਯੈ

ਦੋਖ ਕੋ ਹਰਤਾ ਕਰਤਾ ਸੁਖ ਆਵਹੁ ਟੇਰਤ ਦੈਤ ਮਰਯੈ

ਮੋਹਿ ਗ੍ਰਸਿਯੋ ਅਹਿ ਸ︀ਯਾਮ ਬਡੇ ਹਮ ਰੋਵਹਿ ਯਾ ਬਧਿ ਕਾਰਜ ਕਯੈ

ਰੋਗ ਭਏ ਜਿਮ ਬੈਦ ਬੁਲਈਅਤ ਭੀਰ ਪਰੇ ਜਿਮ ਬੀਰ ਬੁਲਯੈ ॥੭੬੨॥

ਸੁਨਿ ਸ੍ਰਉਨਨ ਮੈ ਹਰਿ ਬਾਤ ਪਿਤਾ ਉਹ ਸਾਪਹਿ ਕੋ ਤਨ ਛੇਦ ਕਰਿਓ ਹੈ

ਸਾਪ ਕੀ ਦੇਹ ਤਜੀ ਉਨ ਹੂੰ ਇਕ ਸੁੰਦਰ ਮਾਨੁਖ ਦੇਹ ਧਰਿਓ ਹੈ

ਤਾ ਛਬਿ ਕੋ ਜਸ ਉਚ ਮਹਾ ਕਬਿ ਨੈ ਬਿਧਿ ਯਾ ਮੁਖ ਤੇ ਉਚਰਿਓ ਹੈ

ਮਾਨਹੁ ਪੁੰਨਿ ਪ੍ਰਤਾਪਨ ਤੇ ਸਸਿ ਛੀਨ ਲਯੋ ਰਿਪੁ ਦੂਰ ਕਰਿਓ ਹੈ ॥੭੬੩॥

ਬਾਮਨ ਹੋਇ ਗਯੋ ਸੁ ਵਹੈ ਫੁਨਿ ਨਾਮ ਸੁਦਰਸਨ ਹੈ ਪੁਨਿ ਜਾ ਕੋ

ਕਾਨ੍ਰਹ ਕਹੀ ਬਤੀਯਾ ਹਸਿ ਕੈ ਤਿਹ ਸੋ ਕਹੁ ਰੇ ਤੈ ਠਉਰ ਕਹਾ ਕੋ

ਨੈਨ ਨਿਵਾਇ ਮਨੈ ਸੁਖ ਪਾਇ ਸੁ ਜੋਰਿ ਪ੍ਰਨਾਮ ਕਰਿਓ ਕਰ ਤਾ ਕੋ

ਲੋਗਨ ਕੌ ਬਰਤਾ ਹਰਤਾ ਦੁਖ ਸ︀ਯਾਮ ਕਹੈ ਪਤਿ ਜੋ ਚਹੁੰ ਘਾ ਕੋ ॥੭੬੪॥

ਦਿਜ ਬਾਚ

ਸਵੈਯਾ

ਅਤ੍ਰਿ ਰਿਖੀਸੁਰ ਕੇ ਸੁਤ ਕੋ ਅਤਿ ਹਾਸਿ ਕਰਿਓ ਤਿਹ ਸ੍ਰਾਪ ਦਯੋ ਹੈ

ਜਾਹਿ ਕਹਿਯੋ ਤੂਅ ਸਾਪ ਸੁ ਹੋ ਬਚਨਾ ਉਨਿ ਯਾ ਬਿਧਿ ਮੋਹਿ ਕਹਿਓ ਹੈ

ਤਾਹੀ ਕੇ ਸ੍ਰਾਪ ਲਗੇ ਹਮਰੇ ਤਨ ਬਾਮਨ ਤੇ ਅਹਿ ਸ︀ਯਾਮ ਭਯੋ ਹੈ

ਕਾਨ੍ਰਹ ਤੁਮੈ ਤਨ ਛੂਵਤ ਹੀ ਤਨ ਕੋ ਸਭ ਪਾਪ ਪਰਾਇ ਗਯੋ ਹੈ ॥੭੬੫॥

ਪੂਜਤ ਤੇ ਜਗ ਮਾਤ ਸਭੈ ਜਨ ਪੂਜਿ ਸਭੈ ਤਿਹ ਡੇਰਨ ਆਏ

ਕਾਨ੍ਰਹ ਪਰਾਕ੍ਰਮ ਕੋ ਉਰਿ ਧਾਰਿ ਸਭੋ ਮਿਲਿ ਕੈ ਉਪਮਾ ਜਸ ਗਾਏ

ਸੋਰਠਿ ਸਾਰੰਗ ਸੁਧ ਮਲਾਰ ਬਿਲਾਵਲ ਭੀਤਰ ਤਾਨ ਬਸਾਏ

ਰੀਝਿ ਰਹੇ ਬ੍ਰਿਜ ਕੇ ਸੁ ਸਭੈ ਜਨ ਰੀਝਿ ਰਹੇ ਜਿਨ ਹੂੰ ਸੁਨਿ ਪਾਏ ॥੭੬੬॥

ਦੋਹਰਾ

ਪੂਜਿ ਚੰਡ ਕੋ ਭਟ ਬਡੇ ਘਰਿ ਆਇ ਮਿਲਿ ਦੋਇ

ਅੰਨ ਖਾਇ ਕੈ ਮਾਤ ਤੇ ਰਹੇ ਸਦਨ ਮੈ ਸੋਇ ॥੭੬੭॥

ਇਤਿ ਸ੍ਰੀ ਬਚਿਤ੍ਰ ਨਾਟਕੇ ਗ੍ਰੰਥੇ ਕ੍ਰਿਸਨਾਵਤਾਰੇ ਦਿਜ ਉਧਾਰ ਚੰਡਿ ਪੂਜ ਧਿਆਇ ਸਮਾਪਤਮ