ਸੋਰਠਾ

ਯਹਿ ਸੈਨਾ ਚਤੁਰੰਗ ਜਰਾਸੰਧਿ ਨ੍ਰਿਪ ਕੀ ਬਨੀ

ਸਾਜਿਯੋ ਕਵਚ ਨਿਖੰਗ ਧਨੁਖ ਬਾਨੁ ਲੈ ਰਥਿ ਚਢਿਯੋ ॥੧੦੩੪॥

ਸਵੈਯਾ

ਜੋਰਿ ਚਮੂੰ ਸਬ ਮੰਤ੍ਰ ਲੈ ਤਬ ਯੌ ਰਨ ਸਾਜ ਸਮਾਜ ਬਨਾਯੋ

ਤੇਈਸ ਛੂਹਨ ਲੈ ਦਲ ਸੰਗਿ ਬਜਾਇ ਕੈ ਬੰਬ ਤਹਾ ਕਹੁ ਧਾਯੋ

ਬੀਰ ਬਡੇ ਸਮ ਰਾਵਨ ਕੇ ਤਿਨ ਕਉ ਸੰਗ ਲੈ ਮਰਿਬੇ ਕਹੁ ਆਯੋ

ਮਾਨਹੁ ਕਾਲ ਪ੍ਰਲੈ ਦਿਨ ਬਾਰਿਧ ਫੈਲ ਪਰਿਯੋ ਜਲੁ ਯੌ ਦਲੁ ਛਾਯੋ ॥੧੦੩੫॥

ਨਗ ਮਾਨਹੁ ਨਾਗ ਬਡੇ ਤਿਹ ਮੈ ਮਛੁਰੀ ਪੁਨਿ ਪੈਦਲ ਕੀ ਬਲ ਜੇਤੀ

ਚਕ੍ਰ ਮਨੋ ਰਥ ਚਕ੍ਰ ਬਨੇ ਉਪਜੀ ਕਵਿ ਕੈ ਮਨ ਮੈ ਕਹੀ ਤੇਤੀ

ਹੈ ਭਏ ਬੋਚਨ ਤੁਲਿ ਮਨੋ ਲਹਰੈ ਬਹਰੈ ਬਰਛੀ ਦੁਤਿ ਸੇਤੀ

ਸਿੰਧੁ ਕਿਧੌ ਦਲ ਸੰਧਿ ਜਰਾ ਰਹਿਗੀ ਮਥੁਰਾ ਜਾ ਤਿਹ ਮਧ ਬਰੇਤੀ ॥੧੦੩੬॥

ਜੋ ਬਲ ਬੰਡ ਬਡੇ ਦਲ ਮੈ ਤਿਹ ਅਗ੍ਰ ਕਥਾ ਮਹਿ ਨਾਮ ਕਹੈ ਹਉ

ਜੋ ਸੰਗਿ ਸ︀ਯਾਮ ਲਰੈ ਰਿਸ ਕੈ ਤਿਨ ਕੇ ਜਸ ਕੋ ਮੁਖ ਤੇ ਉਚਰੈ ਹਉ

ਜੇ ਬਲਿਭਦ੍ਰ ਕੇ ਸੰਗਿ ਭਿਰੇ ਤਿਨ ਕਉ ਕਥ ਕੈ ਪ੍ਰਭ ਲੋਕ ਰਿਝੈ ਹਉ

ਤ︀ਯਾਗ ਸਭੈ ਗ੍ਰਿਹ ਲਾਲਚ ਕੋ ਹਰਿ ਕੇ ਹਰਿ ਕੇ ਹਰਿ ਕੇ ਗੁਨ ਗੈ ਹਉ ॥੧੦੩੭॥

ਦੋਹਰਾ

ਜਦੁਬੀਰਨ ਸਬ ਹੂੰ ਸੁਨੀ ਦੂਤ ਕਹੀ ਜਬ ਆਇ

ਮਿਲਿ ਸਬ ਹੂੰ ਨ੍ਰਿਪ ਕੇ ਸਦਨ ਮੰਤ੍ਰ ਬਿਚਾਰਿਯੋ ਜਾਇ ॥੧੦੩੮॥

ਸਵੈਯਾ

ਤੇਈਸ ਛੂਹਨ ਲੈ ਦਲ ਸੰਗਿ ਚਢਿਯੋ ਹਮ ਪੈ ਅਤਿ ਹੀ ਭਰਿ ਰੋਹੈ

ਜਾਇ ਲਰੈ ਅਰਿ ਕੇ ਸਮੁਹੇ ਇਹ ਲਾਇਕ ਯਾ ਪੁਰ ਮੈ ਅਬ ਕੋ ਹੈ

ਜੋ ਭਜਿ ਹੈ ਡਰੁ ਮਾਨਿ ਘਨੋ ਰਿਸ ਕੈ ਸਬ ਕੋ ਤਬ ਮਾਰਤ ਸੋ ਹੈ

ਤਾ ਤੇ ਨਿਸੰਕ ਭਿਰੋ ਇਨ ਸੋ ਜਿਤ ਹੈ ਤੁ ਭਲੋ ਮ੍ਰਿਤ ਜਸੁ ਹੋ ਹੈ ॥੧੦੩੯॥

ਤਉ ਜਦੁਬੀਰ ਕਹਿਯੋ ਉਠਿ ਕੈ ਰਿਸਿ ਬੀਚ ਸਭਾ ਅਪੁਨੇ ਬਲ ਸੋ

ਅਬ ਕੋ ਬਲਵੰਡ ਬਡੋ ਹਮ ਮੈ ਚਲਿ ਆਗੇ ਹੀ ਜਾਇ ਲਰੈ ਦਲ ਸੋ

ਅਪਨੋ ਬਲ ਧਾਰਿ ਸੰਘਾਰ ਕੈ ਦਾਨਵ ਦੂਰ ਕਰੈ ਸਭ ਭੂ ਤਲ ਸੋ

ਬਹੁ ਭੂਤ ਪਿਸਾਚਨ ਕਾਕਨਿ ਡਾਕਨਿ ਤੋਖ ਕਰੈ ਪਲ ਮੈ ਪਲ ਸੋ ॥੧੦੪੦॥

ਜਬ ਯਾ ਬਿਧਿ ਸੋ ਜਦੁਬੀਰ ਕਹਿਯੋ ਕਿਨਹੂੰ ਮਨ ਮੈ ਨਹੀ ਧੀਰ ਧਰਿਯੋ

ਹਰਿ ਦੇਖਿ ਤਬੈ ਮੁਖਿ ਬਾਇ ਰਹੇ ਸਭ ਹੂੰ ਭਜਬੇ ਕਹੁ ਚਿਤ ਕਰਿਯੋ

ਜੋਊ ਮਾਨ ਹੁਤੋ ਮਨਿ ਛਤ੍ਰਿਨ ਕੇ ਸੋਊ ਓਰਨਿ ਕੀ ਸਮ ਤੁਲ ਗਰਿਯੋ

ਕੋਊ ਜਾਇ ਸਾਮੁਹੈ ਸਤ੍ਰਨ ਕੇ ਨ੍ਰਿਪ ਨੇ ਮੁਖ ਤੇ ਬਿਧਿ ਯਾ ਉਚਰਿਯੋ ॥੧੦੪੧॥

ਕਿਨਹੂੰ ਨਹਿ ਧੀਰਜੁ ਬਾਧਿ ਸਕਿਯੋ ਲਰਬੇ ਤੇ ਡਰੇ ਸਭ ਕੋ ਮਨੁ ਭਾਜਿਯੋ

ਭਾਜਨ ਕੀ ਸਬ ਹੂੰ ਬਿਧ ਕੀ ਕਿਨਹੂੰ ਨਹੀ ਕੋਪਿ ਸਰਾਸਨੁ ਸਾਜਿਯੋ

ਯੌ ਹਰਿ ਜੂ ਪੁਨਿ ਬੋਲਿ ਉਠਿਓ ਗਜ ਕੋ ਬਧਿ ਕੈ ਜਿਮ ਕੇਹਰਿ ਗਾਜਿਯੋ

ਅਉਰ ਭਲੀ ਉਪਮਾ ਉਪਜੀ ਧੁਨਿ ਕੋ ਸੁਨ ਕੈ ਘਨ ਸਾਵਨ ਲਾਜਿਯੋ ॥੧੦੪੨॥

ਕਾਨ੍ਰਹ ਜੂ ਬਾਚ

ਸਵੈਯਾ

ਰਾਜ ਚਿੰਤ ਕਰੋ ਮਨ ਮੈ ਹਮਹੂੰ ਦੋਊ ਭ੍ਰਾਤ ਸੁ ਜਾਇ ਲਰੈਗੇ

ਬਾਨ ਕਮਾਨ ਕ੍ਰਿਪਾਨ ਗਦਾ ਗਹਿ ਕੈ ਰਨ ਭੀਤਰ ਜੁਧ ਕਰੈਗੇ

ਜੋ ਹਮ ਊਪਰਿ ਕੋਪ ਕੈ ਆਇ ਹੈ ਤਾਹਿ ਕੇ ਅਸਤ੍ਰ ਸਿਉ ਪ੍ਰਾਨ ਹਰੈਗੇ

ਪੈ ਉਨ ਕੋ ਮਰਿ ਹੈ ਡਰ ਹੈ ਨਹੀ ਆਹਵ ਤੇ ਪਗ ਦੁਇ ਟਰੈਗੇ ॥੧੦੪੩॥

ਇਉ ਕਹਿ ਕੈ ਯੌ ਦੋਊ ਠਾਢ ਭਏ ਚਲ ਕੈ ਨਿਜੁ ਮਾਤ ਪਿਤਾ ਪਹਿ ਆਏ

ਆਵਤ ਹੀ ਦੁਹੂੰ ਹਾਥਨ ਜੋਰਿ ਕੈ ਪਾਇਨ ਊਪਰ ਮਾਥ ਲੁਡਾਏ

ਮੋਹੁ ਬਢਿਯੋ ਬਸੁਦੇਵ ਅਉ ਦੇਵਕੀ ਲੈ ਅਪੁਨੇ ਸੁਤ ਕੰਠਿ ਲਗਾਏ

ਜੀਤਹੁਗੇ ਤੁਮ ਦੈਤਨ ਸਿਉ ਭਜਿ ਹੈ ਅਰਿ ਜ︀ਯੋ ਘਨ ਬਾਤ ਉਡਾਏ ॥੧੦੪੪॥

ਮਾਤ ਪਿਤਾ ਕਉ ਪ੍ਰਨਾਮ ਦੋਊ ਕਰਿ ਕੈ ਤਜਿ ਧਾਮ ਸੁ ਬਾਹਰਿ ਆਏ

ਆਵਤ ਹੀ ਸਭ ਆਯੁਧ ਲੈ ਪੁਰ ਬੀਰ ਜਿਤੇ ਸਭ ਹੀ ਸੁ ਬੁਲਾਏ

ਦਾਨ ਘਨੇ ਦਿਜ ਕਉ ਦਏ ਸ︀ਯਾਮ ਦੁਹੂੰ ਮਿਲਿ ਆਨੰਦ ਚਿਤ ਬਢਾਏ

ਆਸਿਖ ਦੇਤ ਭਏ ਦਿਜ ਇਉ ਗ੍ਰਿਹ ਆਇ ਹੋ ਜੀਤਿ ਘਨੇ ਅਰਿ ਘਾਏ ॥੧੦੪੫॥