ਸਵੈਯਾ ॥
ਸ੍ਰੀ ਨਰ ਸਿੰਘ ਬਲੀ ਗਜ ਸਿੰਘ ਚਲਿਯੋ ਧਨ ਸਿੰਘ ਸਰਾਸਨ ਲੈ ॥
ਹਰੀ ਸਿੰਘ ਬਡੋ ਰਨ ਸਿੰਘ ਨਰੇਸ ਤਹਾ ਕੋ ਚਲਿਯੋ ਦਿਜ ਕੋ ਧਨ ਦੈ ॥
ਜਦੁਬੀਰ ਸੋ ਜਾਇ ਕੈ ਜੁਧ ਕਰਿਯੋ ਬਹੁਬੀਰ ਚਮੂੰ ਸੁ ਘਨੀ ਹਨਿ ਕੈ ॥
ਹਰਿ ਊਪਰਿ ਬਾਨ ਅਨੇਕ ਹਨੇ ਇਹ ਭਾਤਿ ਕਹਿਯੋ ਹਮਰੀ ਰਨਿ ਜੈ ॥੧੦੮੮॥
ਹੋਇ ਇਕਤ੍ਰ ਇਤੇ ਨ੍ਰਿਪ ਯੌ ਹਰਿ ਊਪਰ ਬਾਨ ਚਲਾਵਨ ਲਾਗੇ ॥
ਕੋਪ ਕੈ ਜੁਧ ਕਰਿਯੋ ਤਿਨ ਹੂੰ ਬ੍ਰਿਜਨਾਇਕ ਤੇ ਪਗ ਦੁਇ ਕਰਿ ਆਗੇ ॥
ਜੀਵ ਕੀ ਆਸ ਕਉ ਤ︀ਯਾਗਿ ਤਬੈ ਸਬ ਹੀ ਰਸ ਰੁਦ੍ਰ ਬਿਖੈ ਅਨੁਰਾਗੇ ॥
ਚੀਰ ਧਰੇ ਸਿਤ ਆਏ ਹੁਤੇ ਛਿਨ ਬੀਚ ਭਏ ਸਭ ਆਰੁਨ ਬਾਗੇ ॥੧੦੮੯॥
ਜੁਧ ਕਰਿਯੋ ਤਿਨ ਬੀਰਨ ਸ︀ਯਾਮ ਸੋ ਪਾਰਥ ਜ︀ਯੋ ਰਿਸ ਕੈ ਕਰਨੈ ਸੇ ॥
ਕੋਪ ਭਰਿਯੋ ਬਹੁ ਸੈਨ ਹਨੀ ਬਲਿਭਦ੍ਰ ਅਰਿਯੋ ਰਨ ਭੂ ਮਧਿ ਐਸੇ ॥
ਬੀਰ ਫਿਰੈ ਕਰਿ ਸਾਗਨਿ ਲੈ ਤਿਹ ਘੇਰਿ ਲਯੋ ਬਲਦੇਵਹਿ ਕੈਸੇ ॥
ਜੋਰਿ ਸੋ ਸਾਕਰਿ ਤੋਰਿ ਘਿਰਿਯੋ ਮਦ ਮਤ ਕਰੀ ਗਢਦਾਰਨ ਜੈਸੇ ॥੧੦੯੦॥
ਰਨਭੂਮਿ ਮੈ ਜੁਧ ਭਯੋ ਅਤਿ ਹੀ ਤਤਕਾਲ ਮਰੇ ਰਿਪੁ ਆਏ ਹੈ ਜੋਊ ॥
ਜੁਧ ਕਰਿਯੋ ਘਨਿ ਸ︀ਯਾਮ ਘਨੋ ਉਤ ਕੋਪ ਭਰੇ ਮਨ ਮੈ ਭਟ ਓਊ ॥
ਸ੍ਰੀ ਨਰਸਿੰਘ ਜੂ ਬਾਨ ਹਨ︀ਯੋ ਹਰਿ ਕੋ ਜਿਹ ਕੀ ਸਮ ਅਉਰ ਨ ਕੋਊ ॥
ਯੌ ਉਪਮਾ ਉਪਜੀ ਜੀਯ ਮੈ ਜਿਵ ਸੋਵਤ ਸਿੰਘ ਜਗਾਵਤ ਕੋਊ ॥੧੦੯੧॥
ਸ︀ਯਾਮ ਕੇ ਬਾਨ ਲਗਿਯੋ ਉਰ ਮੈ ਗਡ ਕੈ ਸੋਊ ਪੰਖਨ ਲਉ ਸੁ ਗਯੋ ਹੈ ॥
ਸ੍ਰਉਨ ਕੇ ਸੰਗਿ ਭਰਿਯੋ ਸਰ ਅੰਗ ਬਿਲੋਕਿ ਤਬੈ ਹਰਿ ਕੋਪ ਭਯੋ ਹੈ ॥
ਤਾ ਛਬਿ ਕੋ ਜਸੁ ਉਚ ਮਹਾ ਕਬਿ ਨੇ ਕਹਿ ਕੈ ਇਹ ਭਾਤ ਦਯੋ ਹੈ ॥
ਮਾਨਹੁ ਤਛਕ ਕੋ ਲਰਿਕਾ ਖਗਰਾਜ ਲਖਿਯੋ ਗਹਿ ਨੀਲ ਲਯੋ ਹੈ ॥੧੦੯੨॥
ਸ੍ਰੀ ਬ੍ਰਿਜਨਾਥ ਸਰਾਸਨ ਲੈ ਰਿਸ ਕੈ ਸਰੁ ਰਾਜਨ ਬੀਚ ਕਸਾ ॥
ਗਜ ਸਿੰਘ ਕੋ ਬਾਨ ਅਚਾਨ ਹਨ︀ਯੋ ਗਿਰ ਭੂਮਿ ਪਰਿਯੋ ਜਨ ਸਾਪ ਡਸਾ ॥
ਹਰਿ ਸਿੰਘ ਜੁ ਠਾਢੋ ਹੁਤੋ ਤਿਹ ਪੈ ਸੋਊ ਭਾਜ ਗਯੋ ਤਿਹ ਪੇਖਿ ਦਸਾ ॥
ਮਨੋ ਸਿੰਘ ਕੋ ਰੂਪ ਨਿਹਾਰਤ ਹੀ ਨ ਟਿਕਿਯੋ ਜੁ ਚਲਿਯੋ ਸਟਕਾਇ ਸਸਾ ॥੧੦੯੩॥
ਹਰਿ ਸਿੰਘ ਜਬੈ ਤਜਿ ਖੇਤ ਚਲਿਯੋ ਰਨ ਸਿੰਘ ਉਠਿਯੋ ਪੁਨਿ ਕੋਪ ਭਰਿਯੋ ॥
ਧਨੁ ਬਾਨ ਸੰਭਾਰ ਕੈ ਪਾਨਿ ਲਯੋ ਬਹੁਰੋ ਬਲਿ ਕੋ ਰਨਿ ਜੁਧੁ ਕਰਿਯੋ ॥
ਉਨ ਹੂੰ ਪੁਨਿ ਬੀਚ ਅਯੋਧਨ ਕੇ ਹਰਿ ਕੋ ਲਲਕਾਰ ਕੈ ਇਉ ਉਚਰਿਯੋ ॥
ਅਬ ਜਾਤ ਕਹਾ ਥਿਰੁ ਹੋਹੁ ਘਰੀ ਹਮਰੇ ਅਸਿ ਕਾਲ ਕੇ ਹਾਥ ਪਰਿਯੋ ॥੧੦੯੪॥
ਇਹ ਭਾਤਿ ਕਹਿਯੋ ਰਨ ਸਿੰਘ ਜਬੈ ਹਰਿ ਸਿੰਘ ਤਬੈ ਸੁਨਿ ਕੈ ਮੁਸਕਾਨ੍ਰਯੋ ॥
ਆਇ ਅਰਿਯੋ ਹਰਿ ਸਿਉ ਧਨੁ ਲੈ ਰਨ ਕੀ ਛਿਤ ਤੇ ਨਹੀ ਪੈਗ ਪਰਾਨ੍ਰਯੋ ॥
ਕੋਪ ਕੈ ਬਾਤ ਕਹੀ ਜਦੁਬੀਰ ਸੋ ਮੈ ਇਹ ਲਛਨ ਤੇ ਪਹਚਾਨ︀ਯੋ ॥
ਆਇ ਕੈ ਜੁਧ ਕੀਓ ਹਮ ਸੋ ਸੁ ਭਲੀ ਬਿਧਿ ਕਾਲ ਕੇ ਹਾਥ ਬਿਕਾਨ੍ਰਯੋ ॥੧੦੯੫॥
ਯੌ ਸੁਨ ਕੈ ਬਤੀਆ ਤਿਹ ਕੀ ਹਰਿ ਜੂ ਧਨੁ ਲੈ ਕਰ ਮੈ ਮੁਸਕ੍ਰਯੋ ਹੈ ॥
ਦੀਰਘੁ ਗਾਤ ਲਖਿਯੋ ਤਬ ਹੀ ਸਰ ਛਾਡਿ ਦਯੋ ਅਰ ਸੀਸ ਤਕ੍ਰਯੋ ਹੈ ॥
ਬਾਨ ਲਗਿਯੋ ਹਰਿ ਸਿੰਘ ਤਬੈ ਸਿਰ ਟੂਟਿ ਪਰਿਯੋ ਧਰ ਠਾਢੋ ਰਹਿਯੋ ਹੈ ॥
ਮੇਰੁ ਕੇ ਸ੍ਰਿੰਗਹੁ ਤੇ ਉਤਰਿਯੋ ਸੁ ਮਨੋ ਰਵਿ ਅਸਤ ਕੋ ਪ੍ਰਾਤਿ ਭਯੋ ਹੈ ॥੧੦੯੬॥
ਮਾਰ ਲਯੋ ਹਰਿ ਸਿੰਘ ਜਬੈ ਰਨ ਸਿੰਘ ਤਬੈ ਹਰਿ ਊਪਰਿ ਧਾਯੋ ॥
ਬਾਨ ਕਮਾਨ ਕ੍ਰਿਪਾਨ ਗਦਾ ਗਹਿ ਕੈ ਕਰ ਮੈ ਅਤਿ ਜੁਧ ਮਚਾਯੋ ॥
ਕੌਚ ਸਜੇ ਨਿਜ ਅੰਗ ਮਹਾ ਲਖਿ ਕੈ ਕਬਿ ਨੇ ਇਹ ਬਾਤ ਸੁਨਾਯੋ ॥
ਮਾਨਹੁ ਮਤ ਕਰੀ ਬਨ ਮੈ ਰਿਸ ਕੈ ਮ੍ਰਿਗਰਾਜ ਕੇ ਊਪਰ ਆਯੋ ॥੧੦੯੭॥
ਆਇ ਕੇ ਸ︀ਯਾਮ ਸੋ ਜੁਧੁ ਕਰਿਯੋ ਰਨ ਕੀ ਛਿਤਿ ਤੇ ਪਗੁ ਏਕ ਨ ਭਾਗਿਯੋ ॥
ਫੇਰਿ ਗਦਾ ਗਹਿ ਕੈ ਕਰ ਮੈ ਬ੍ਰਿਜਭੂਖਨ ਕੋ ਤਨੁ ਤਾੜਨ ਲਾਗਿਯੋ ॥
ਸੋ ਮਧਸੂਦਨ ਜੂ ਲਖਿਯੋ ਰਸ ਰੁਦ੍ਰ ਬਿਖੈ ਅਤਿ ਇਹ ਪਾਗਿਯੋ ॥
ਸ੍ਰੀ ਹਰਿ ਚਕ੍ਰ ਲਯੋ ਕਰ ਮੈ ਭੂਅ ਬਕ੍ਰ ਕਰੀ ਰਿਸ ਸੋ ਅਨੁਰਾਗਿਯੋ ॥੧੦੯੮॥
ਲੈ ਬਰਛੀ ਰਨ ਸਿੰਘ ਤਬੈ ਜਦੁਬੀਰ ਕੇ ਮਾਰਨ ਕਾਜ ਚਲਾਈ ॥
ਜਾਇ ਲਗੀ ਹਰਿ ਕੋ ਅਨਚੇਤ ਦਈ ਭੁਜ ਫੋਰ ਕੈ ਪਾਰਿ ਦਿਖਾਈ ॥
ਲਾਗ ਰਹੀ ਪ੍ਰਭ ਕੇ ਤਨ ਸਿਉ ਉਪਮਾ ਤਿਹ ਕੀ ਕਬਿ ਭਾਖਿ ਸੁਨਾਈ ॥
ਮਾਨਹੁ ਗ੍ਰੀਖਮ ਕੀ ਰੁਤਿ ਭੀਤਰ ਨਾਗਨਿ ਚੰਦਨ ਸਿਉ ਲਪਟਾਈ ॥੧੦੯੯॥
ਸ︀ਯਾਮ ਉਖਾਰ ਕੈ ਸੋ ਬਰਛੀ ਭੁਜ ਤੇ ਅਰਿ ਮਾਰਨ ਹੇਤ ਚਲਾਈ ॥
ਬਾਨਨ ਕੇ ਘਨ ਬੀਚ ਚਲੀ ਚਪਲਾ ਕਿਧੌ ਹੰਸ ਕੀ ਅੰਸ ਤਚਾਈ ॥
ਜਾਇ ਲਗੀ ਤਿਹ ਕੇ ਤਨ ਮੈ ਉਰਿ ਫੋਰਿ ਦਈ ਉਹਿ ਓਰ ਦਿਖਾਈ ॥
ਕਾਲਿਕਾ ਮਾਨਹੁ ਸ੍ਰਉਨ ਭਰੀ ਹਨਿ ਸੁੰਭ ਨਿਸੁੰਭ ਕੋ ਮਾਰਨ ਧਾਈ ॥੧੧੦੦॥
ਰਨ ਸਿੰਘ ਜਬੈ ਰਣਿ ਸਾਗ ਹਨ︀ਯੋ ਧਨ ਸਿੰਘ ਤਬੈ ਕਰਿ ਕੋਪੁ ਸਿਧਾਰਿਯੋ ॥
ਧਾਇ ਪਰਿਯੋ ਕਰਿ ਲੈ ਬਰਛਾ ਲਲਕਾਰ ਕੈ ਸ੍ਰੀ ਹਰਿ ਊਪਰਿ ਝਾਰਿਯੋ ॥
ਆਵਤ ਸੋ ਲਖਿਯੋ ਘਨ ਸ︀ਯਾਮ ਨਿਕਾਰ ਕੈ ਖਗ ਸੁ ਦੁਇ ਕਰਿ ਡਾਰਿਯੋ ॥
ਭੂਮਿ ਦੁਟੂਕ ਹੋਇ ਟੂਟ ਪਰਿਯੋ ਸੁ ਮਨੋ ਖਗਰਾਜ ਬਡੋ ਅਹਿ ਮਾਰਿਯੋ ॥੧੧੦੧॥
ਘਾਉ ਬਚਾਇ ਕੈ ਸ੍ਰੀ ਜਦੁਬੀਰ ਸਰਾਸਨੁ ਲੈ ਅਰਿ ਊਪਰਿ ਧਾਯੋ ॥
ਚਾਰ ਮਹੂਰਤ ਜੁਧ ਭਯੋ ਹਰਿ ਘਾਇ ਨ ਹੁਇ ਉਹਿ ਕੋ ਨਹੀ ਘਾਯੋ ॥
ਰੋਸ ਕੈ ਬਾਨ ਹਨ︀ਯੋ ਹਰਿ ਕਉ ਹਰਿ ਹੂੰ ਤਿਹ ਖੈਚ ਕੈ ਬਾਨ ਲਗਾਯੋ ॥
ਦੇਖ ਰਹਿਯੋ ਮੁਖ ਸ੍ਰੀ ਹਰਿ ਕੋ ਹਰਿ ਹੂੰ ਮੁਖ ਦੇਖ ਰਹਿਯੋ ਮੁਸਕਾਯੋ ॥੧੧੦੨॥
ਸ੍ਰੀ ਜਦੁਬੀਰ ਕੋ ਬੀਰ ਬਲੀ ਅਸਿ ਲੈ ਕਰ ਮੈ ਧਨ ਸਿੰਘ ਪੈ ਧਾਯੋ ॥
ਆਵਤ ਹੀ ਲਲਕਾਰ ਪਰਿਯੋ ਗਜਿ ਮਾਨਹੁ ਕੇਹਰਿ ਕਉ ਡਰਪਾਯੋ ॥
ਤਉ ਧਨ ਸਿੰਘ ਸਰਾਸਨੁ ਲੈ ਸਰ ਸੋ ਤਿਹ ਕੋ ਸਿਰ ਭੂਮਿ ਗਿਰਾਯੋ ॥
ਜਿਉ ਅਹਿ ਰਾਜ ਕੇ ਆਨਨ ਭੀਤਰ ਆਨਿ ਪਰਿਯੋ ਮ੍ਰਿਗ ਜਾਨ ਨ ਪਾਯੋ ॥੧੧੦੩॥
ਦੂਸਰ ਸ੍ਰੀ ਜਦੁਬੀਰ ਕੇ ਬੀਰ ਸਰਾਸਨੁ ਲੈ ਸਰ ਕੋਪ ਭਯੋ ਹੈ ॥
ਧੀਰ ਬਲੀ ਧਨ ਸਿੰਘ ਕੀ ਓਰ ਚਲਾਵਤ ਬਾਨ ਨਿਸੰਕ ਗਯੋ ਹੈ ॥
ਸ੍ਰੀ ਧਨ ਸਿੰਘ ਲੀਓ ਅਸਿ ਹਾਥਿ ਕਟਿਓ ਅਰਿ ਮਾਥਨ ਡਾਰ ਦਯੋ ਹੈ ॥
ਕਾਛੀ ਨਿਹਾਰਿ ਸਰੋਵਰ ਤੇ ਪ੍ਰਫੁਲਿਓ ਮਾਨਹੁ ਬਾਰਿਜ ਤੋਰ ਲਯੋ ਹੈ ॥੧੧੦੪॥
ਮਾਰਿ ਦੁ ਬੀਰਨ ਕੋ ਧਨ ਸਿੰਘ ਸਰਾਸਨ ਲੈ ਦਲ ਕਉ ਤਕਿ ਧਾਯੋ ॥
ਆਵਤ ਹੀ ਗਜਿ ਬਾਜ ਹਨੇ ਰਥ ਪੈਦਲ ਕਾਟਿ ਘਨੋ ਰਨ ਪਾਯੋ ॥
ਖਗ ਅਲਾਤ ਕੀ ਭਾਤਿ ਫਿਰਿਓ ਖਰ ਸਾਨ ਨ੍ਰਿਪਾਲ ਕੋ ਛਤ੍ਰ ਲਜਾਯੋ ॥
ਅਉਰ ਭਲੀ ਉਪਮਾ ਤਿਹ ਕੀ ਲਖਿ ਭੀਖਮ ਕਉ ਹਰਿ ਚਕ੍ਰ ਭ੍ਰਮਾਯੋ ॥੧੧੦੫॥
ਬਹੁਰੋ ਧਨ ਸਿੰਘ ਸਰਾਸਨੁ ਲੈ ਰਿਸ ਕੈ ਅਰਿ ਕੇ ਦਲ ਮਾਝਿ ਪਰਿਯੋ ॥
ਰਥਿ ਕਾਟਿ ਘਨੇ ਗਜ ਬਾਜ ਹਨੇ ਨਹੀ ਜਾਤ ਗਨੇ ਇਹ ਭਾਤਿ ਲਰਿਯੋ ॥
ਜਮਲੋਕੁ ਸੁ ਬੀਰ ਕਿਤੇ ਪਠਏ ਹਰਿ ਓਰ ਚਲਿਯੋ ਅਤਿ ਕੋਪ ਭਰਿਯੋ ॥
ਮੁਖ ਮਾਰ ਹੀ ਮਾਰ ਪੁਕਾਰਿ ਪਰਿਯੋ ਦਲੁ ਜਾਦਵ ਕੋ ਸਿਗਰੋ ਬਿਡਰਿਯੋ ॥੧੧੦੬॥
ਦੋਹਰਾ ॥
ਧਨ ਸਿੰਘ ਸੈਨਾ ਜਾਦਵੀ ਦੀਨੀ ਘਨੀ ਖਪਾਇ ॥
ਤਬ ਬ੍ਰਿਜਭੂਖਨ ਕੋਪਿ ਭਰਿ ਬੋਲਿਯੋ ਨੈਨ ਤਚਾਇ ॥੧੧੦੭॥
ਕਾਨੁ ਬਾਚ ਸੈਨਾ ਪ੍ਰਤਿ ॥
ਸਵੈਯਾ ॥
ਦੇਖਤ ਹੋ ਭਟ ਠਾਢੇ ਕਹਾ ਹਮ ਜਾਨਤ ਹੈ ਤੁਮ ਪਉਰਖ ਹਾਰਿਯੋ ॥
ਸ੍ਰੀ ਧਨ ਸਿੰਘ ਕੇ ਬਾਨ ਛੁਟੇ ਸਭ ਹੂੰ ਰਨ ਮੰਡਲ ਤੇ ਪਗ ਟਾਰਿਯੋ ॥
ਸਿੰਘ ਕੇ ਅਗ੍ਰਜ ਜੈਸੇ ਅਜਾ ਗਨ ਐਸੇ ਭਜੇ ਨਹਿ ਸਸਤ੍ਰ ਸੰਭਾਰਿਯੋ ॥
ਕਾਇਰ ਹੁਇ ਤਿਹ ਪੇਖਿ ਡਰੇ ਨਹਿ ਆਪ ਮਰੇ ਉਨ ਕਉ ਨਹੀ ਮਾਰਿਯੋ ॥੧੧੦੮॥
ਯੌ ਸੁਨਿ ਕੈ ਹਰਿ ਕੀ ਬਤੀਯਾ ਭਟ ਦਾਤਨ ਪੀਸ ਕੈ ਕ੍ਰੋਧ ਭਰੇ ॥
ਧਨੁ ਬਾਨ ਸੰਭਾਰ ਕੈ ਧਾਇ ਪਰੇ ਧਨ ਸਿੰਘਹੁੰ ਤੇ ਨਹੀ ਨੈਕੁ ਡਰੇ ॥
ਧਨ ਸਿੰਘ ਸਰਾਸਨੁ ਲੈ ਕਰਿ ਮੈ ਕਟਿ ਦੈਤਨ ਕੇ ਸਿਰ ਭੂਮਿ ਪਰੇ ॥
ਮਨੋ ਪਉਨ ਕੋ ਪੁੰਜ ਬਹਿਯੋ ਲਗ ਕੇ ਫੁਲਵਾਰੀ ਮੈ ਟੂਟ ਕੈ ਫੂਲਿ ਝਰੈ ॥੧੧੦੯॥
ਕਬਿਤੁ ॥
ਕੋਪ ਭਰੇ ਆਏ ਭਟ ਗਿਰੇ ਰਨਿ ਭੂਮਿ ਕਟਿ ਜੁਧ ਕੇ ਨਿਪਟ ਸਮੁਹਾਇ ਸਿੰਘ ਧਨ ਸੋ ॥
ਆਯੁਧ ਲੈ ਪਾਨ ਮੈ ਨਿਦਾਨ ਕੋ ਸਮਰ ਜਾਨਿ ਅਉਰ ਦਉਰ ਪਰੇ ਬੀਰਤਾ ਬਢਾਇ ਮਨ ਸੋ ॥
ਕੋਪ ਧਨ ਸਿੰਘ ਲੈ ਸਰਾਸਨ ਸੁ ਬਾਨ ਤਾਨਿ ਜੁਦੇ ਕਰ ਡਾਰੇ ਸੀਸ ਤਿਨ ਹੀ ਕੇ ਤਨ ਸੋ ॥
ਮਾਨਹੁ ਬਸੁੰਧਰਾ ਕੀ ਧੀਰਤਾ ਨਿਹਾਰ ਇੰਦ੍ਰ ਕੀਨੀ ਨਿਜ ਪੂਜਾ ਅਰਬਿੰਦ ਪੁਹਪਨ ਸੋ ॥੧੧੧੦॥