ਸਵੈਯਾ ॥
ਅਣਗੇਸ ਬਲੀ ਤਬ ਕੋਪਿ ਭਰਿਯੋ ਮਨਿ ਜਾਨ ਨਿਦਾਨ ਕੀ ਮਾਰ ਮਚੀ ਜਬ ॥
ਸ︀ਯੰਦਨ ਪੈ ਚਢਿ ਕੈ ਕਢਿ ਕੈ ਕਸਿ ਬਾਨ ਕਮਾਨ ਤਨਾਇ ਲਈ ਤਬ ॥
ਸ੍ਰੀ ਹਰਿ ਕੀ ਪ੍ਰਿਤਨਾ ਹੂ ਕੇ ਊਪਰਿ ਆਇ ਪਰਿਯੋ ਤਿਨ ਬੀਰ ਹਨੇ ਸਬ ॥
ਭਾਜਿ ਗਏ ਤਮ ਸੇ ਅਰਿ ਯੌ ਨ੍ਰਿਪ ਪਾਵਤ ਭਯੋ ਰਨਿ ਸੂਰਜ ਕੀ ਛਬਿ ॥੧੧੪੨॥
ਪ੍ਰੇਰਿ ਤੁਰੰਗ ਸੁ ਆਗੇ ਭਯੋ ਕਰਿ ਲੈ ਅਸਿ ਢਾਰ ਬਡੀ ਧਰ ਕੈ ॥
ਕਛੁ ਜਾਦਵ ਸੋ ਤਿਨਿ ਜੁਧੁ ਕਰਿਯੋ ਨ ਟਰਿਯੋ ਤਿਨ ਸੋ ਪਗ ਦੁਇ ਡਰ ਕੈ ॥
ਜਦੁਬੀਰ ਕੇ ਸਾਮੁਹੇ ਆਇ ਅਰਿਯੋ ਬਹੁ ਬੀਰਨ ਪ੍ਰਾਨ ਬਿਦਾ ਕਰਿ ਕੈ ॥
ਗ੍ਰਿਹੁ ਕੋ ਨ ਚਲੋ ਇਹ ਮੋ ਪ੍ਰਨ ਹੈ ਕਿਧੋ ਪ੍ਰਾਨ ਤਜਉ ਕਿ ਤ੍ਵੈ ਮਰਿ ਕੈ ॥੧੧੪੩॥
ਯੌ ਕਹਿ ਕੈ ਅਸਿ ਕੋ ਗਹਿ ਕੈ ਜਦੁਬੀਰ ਚਮੂ ਕਹੁ ਜਾਇ ਹਕਾਰਾ ॥
ਜਾਦਵ ਸੈਨ ਹੂੰ ਤੇ ਨਿਕਸਿਯੋ ਰਨ ਸੁੰਦਰ ਨਾਮ ਸਰੂਪ ਅਪਾਰਾ ॥
ਪ੍ਰੇਰਿ ਤੁਰੰਗ ਭਯੋ ਸਮੁਹੇ ਨ੍ਰਿਪ ਮੁੰਡ ਕਟਿਯੋ ਨ ਲਗੀ ਕਛੁ ਬਾਰਾ ॥
ਯੌ ਧਰ ਤੇ ਸਿਰ ਛੂਟ ਪਰਿਯੋ ਨਭਿ ਤੇ ਟੂਟ ਪਰੋ ਛਿਤ ਤਾਰਾ ॥੧੧੪੪॥
ਪੁਨਿ ਦਉਰਿ ਪਰਿਯੋ ਜਦੁਵੀ ਪ੍ਰਿਤਨਾ ਪਰ ਸ︀ਯਾਮ ਕਹੈ ਅਤਿ ਕੀਨ ਰੁਸਾ ॥
ਉਤ ਤੇ ਜਦੁਬੀਰ ਫਿਰੇ ਇਕਠੇ ਅਰਿਰਾਇ ਬਢਾਇ ਕੈ ਚਿਤ ਗੁਸਾ ॥
ਅਗਨਸਤ੍ਰ ਛੁਟਿਯੋ ਨ੍ਰਿਪ ਕੇ ਕਰ ਤੇ ਜਰਗੇ ਮਨੋ ਪਾਵਕ ਬੀਚ ਤੁਸਾ ॥
ਕਟਿ ਅੰਗ ਪਰੇ ਬਹੁ ਜੋਧਨ ਕੇ ਮਨੋ ਜਗ ਕੇ ਮੰਡਲ ਮਧਿ ਕੁਸਾ ॥੧੧੪੫॥
ਕਾਨ ਪ੍ਰਮਾਨ ਲਉ ਖੈਚ ਕਮਾਨ ਸੁ ਬੀਰ ਨਿਹਾਰ ਕੈ ਬਾਨ ਚਲਾਵੈ ॥
ਜੋ ਇਨਿ ਊਪਰਿ ਆਨ ਪਰੇ ਸਰ ਸੋ ਅਧ ਬੀਚ ਤੇ ਕਾਟਿ ਗਿਰਾਵੈ ॥
ਲੋਹ ਹਥੀ ਪਰਸੇ ਕਰਿ ਲੈ ਬ੍ਰਿਜਨਾਥ ਕੀ ਦੇਹਿ ਪ੍ਰਹਾਰ ਲਗਾਵੈ ॥
ਜੁਧ ਸਮੈ ਥਕਿ ਕੈ ਜਕਿ ਕੈ ਜਦੁਬੀਰ ਕਉ ਪਾਰ ਸੰਭਾਰ ਨ ਆਵੈ ॥੧੧੪੬॥
ਜੋ ਇਹ ਉਪਰ ਆਇ ਪਰੇ ਭਟ ਕੋਪ ਭਰੇ ਇਨ ਹੂੰ ਸੁ ਨਿਵਾਰੇ ॥
ਬਾਨ ਕਮਾਨ ਕ੍ਰਿਪਾਨ ਗਦਾ ਗਹਿ ਮਾਰਿ ਰਥੀ ਬਿਰਥੀ ਕਰਿ ਡਾਰੇ ॥
ਘਾਇਲ ਕੋਟਿ ਚਲੇ ਤਜਿ ਕੈ ਰਨ ਜੂਝਿ ਪਰੇ ਬਹੁ ਡੀਲ ਡਰਾਰੇ ॥
ਯੌ ਉਪਜੀ ਉਪਮਾ ਸੁ ਮਨੋ ਅਹਿਰਾਜ ਪਰੇ ਖਗਰਾਜ ਕੇ ਮਾਰੇ ॥੧੧੪੭॥
ਜੁਧ ਕੀਯੋ ਜਦੁਬੀਰਨ ਸੋ ਉਹ ਬੀਰ ਜਬੈ ਕਰ ਮੈ ਅਸਿ ਸਾਜਿਯੋ ॥
ਮਾਰਿ ਚਮੂੰ ਸੁ ਬਿਦਾਰ ਦਈ ਕਬਿ ਰਾਮ ਕਹੈ ਬਲੁ ਸੋ ਨ੍ਰਿਪ ਗਾਜਿਯੋ ॥
ਸੋ ਸੁਨਿ ਬੀਰ ਡਰੇ ਸਬਹੀ ਧੁਨਿ ਕਉ ਸੁਨ ਕੈ ਘਨ ਸਾਵਨ ਲਾਜਿਯੋ ॥
ਛਾਜਤ ਯੌ ਅਰਿ ਕੇ ਗਨ ਮੈ ਮ੍ਰਿਗ ਕੇ ਬਨ ਮੈ ਮਨੋ ਸਿੰਘ ਬਿਰਾਜਿਯੋ ॥੧੧੪੮॥
ਬਹੁਰ ਕਰਵਾਰ ਸੰਭਾਰਿ ਬਿਦਾਰਿ ਦਈ ਧੁਜਨੀ ਨ੍ਰਿਪ ਕੋਟਿ ਮਰੇ ॥
ਅਸਵਾਰ ਹਜਾਰ ਪਚਾਸ ਹਨੇ ਰਥ ਕਾਟਿ ਰਥੀ ਬਿਰਥੀ ਸੁ ਕਰੇ ॥
ਕਹੂੰ ਬਾਜ ਗਿਰੈ ਕਹੂੰ ਤਾਜ ਜਰੇ ਗਜਰਾਰ ਘਿਰੇ ਕਹੂੰ ਰਾਜ ਪਰੇ ॥
ਥਿਰੁ ਨਾਹਿ ਰਹੈ ਨ੍ਰਿਪ ਕੋ ਰਥ ਭੂਮਿ ਮਨੋ ਨਟੂਆ ਬਹੁ ਨ੍ਰਿਤ ਕਰੇ ॥੧੧੪੯॥
ਏਕ ਅਜਾਇਬ ਖਾ ਹਰਿ ਕੋ ਭਟ ਤਾ ਸੰਗ ਸੋ ਨ੍ਰਿਪ ਆਨ ਅਰਿਯੋ ਹੈ ॥
ਭਾਜਤ ਨਾਹਿ ਹਠੀ ਰਨ ਤੇ ਅਣਗੇਸ ਬਲੀ ਅਤਿ ਕੋਪ ਭਰਿਯੋ ਹੈ ॥
ਲੈ ਕਰਵਾਰ ਪ੍ਰਹਾਰ ਕੀਯੋ ਕਟਿਯੋ ਤਿਹ ਸੀਸ ਕਬੰਧ ਲਰਿਯੋ ਹੈ ॥
ਫੇਰਿ ਗਿਰਿਯੋ ਮਾਨੋ ਆਂਧੀ ਬਹੀ ਦ੍ਰੁਮ ਦੀਰਘ ਭੂ ਪਰਿ ਟੂਟ ਪਰਿਯੋ ਹੈ ॥੧੧੫੦॥
ਦੇਖਿ ਅਜਾਇਬ ਖਾਨ ਦਸਾ ਤਬ ਗੈਰਤ ਖਾ ਮਨਿ ਰੋਸ ਭਰਿਯੋ ॥
ਸੁ ਧਵਾਇ ਕੈ ਸ︀ਯੰਦਨ ਜਾਇ ਪਰਿਯੋ ਅਰਿ ਬੀਰ ਹੂੰ ਤੇ ਨਹੀ ਨੈਕੁ ਡਰਿਯੋ ॥
ਅਸਿ ਪਾਨਿ ਧਰੇ ਰਨ ਬੀਚ ਦੁਹੂੰ ਤਹ ਆਪਸ ਮੈ ਬਹੁ ਜੁਧ ਕਰਿਯੋ ॥
ਮਨਿ ਯੌ ਉਪਜੀ ਉਪਮਾ ਬਨ ਮੈ ਗਜ ਸੋ ਮਦ ਕੋ ਗਜ ਆਨਿ ਅਰਿਯੋ ॥੧੧੫੧॥
ਗੈਰਤ ਖਾ ਬਰਛੀ ਗਹਿ ਕੈ ਬਰ ਸੋ ਅਰਿ ਬੀਰ ਕੀ ਓਰਿ ਚਲਾਈ ॥
ਆਵਤ ਬਿਦੁਲਤਾ ਸਮ ਦੇਖ ਕੈ ਕਾਟਿ ਕ੍ਰਿਪਾਨ ਸੋ ਭੂਮਿ ਗਿਰਾਈ ॥
ਸੋ ਨ ਲਗੀ ਰਿਸ ਕੈ ਰਿਪੁ ਕੋ ਬਰਛੀ ਗਹਿ ਦੂਸਰੀ ਅਉਰ ਚਲਾਈ ॥
ਯੌ ਉਪਮਾ ਉਪਜੀ ਜੀਯ ਮੈ ਮਾਨੋ ਛੂਟਿ ਚਲੀ ਨਭ ਤੇ ਜੁ ਹਵਾਈ ॥੧੧੫੨॥
ਦੂਸਰੀ ਦੇਖ ਕੈ ਸਾਗ ਬਲੀ ਨ੍ਰਿਪ ਆਵਤ ਕਾਟਿ ਕੈ ਭੂਮਿ ਗਿਰਾਈ ॥
ਲੈ ਬਰਛੀ ਅਪੁਨੇ ਕਰ ਮੈ ਨ੍ਰਿਪ ਗੈਰਤ ਖਾ ਪਰ ਕੋਪਿ ਚਲਾਈ ॥
ਲਾਗ ਗਈ ਤਿਹ ਕੇ ਮੁਖ ਮੈ ਬਹਿ ਸ੍ਰਉਨ ਚਲਿਯੋ ਉਪਮਾ ਠਹਰਾਈ ॥
ਕੋਪ ਕੀ ਆਗ ਮਹਾ ਬਢਿ ਕੈ ਡਢ ਕੈ ਹੀਯ ਕਉ ਮਨੋ ਬਾਹਰਿ ਆਈ ॥੧੧੫੩॥
ਦੋਹਰਾ ॥
ਮ੍ਰਿਤਕ ਹੁਇ ਧਰਨੀ ਪਰਿਯੋ ਜੋਤਿ ਰਹੀ ਠਹਰਾਇ ॥
ਜਨੁ ਅਕਾਸ ਤੇ ਭਾਸਕਰਿ ਪਯੋ ਰਾਹੁ ਡਰ ਆਇ ॥੧੧੫੪॥
ਸਵੈਯਾ ॥
ਕੋਪ ਭਰੇ ਰਨ ਮੈ ਕਬਿ ਸ︀ਯਾਮ ਤਬੈ ਹਰਿ ਜੂ ਇਹ ਭਾਤਿ ਕਹਿਯੋ ਹੈ ॥
ਜੁਧ ਬਿਖੈ ਭਟ ਕਉਨ ਗਨੈ ਲਖਿ ਬੀਰ ਹਨੈ ਮਨ ਮੈ ਜੁ ਚਹਿਯੋ ਹੈ ॥
ਜਾਨਤ ਹਉ ਤਿਹ ਤ੍ਰਾਸ ਤੁਮੈ ਕਿਨਹੂੰ ਕਰ ਮੈ ਧਨ ਹੂੰ ਗਹਿਯੋ ਹੈ ॥
ਤਾ ਤੇ ਪਧਾਰਹੁ ਧਾਮਨ ਕੋ ਸੁ ਲਖਿਯੋ ਤੁਮ ਤੇ ਪੁਰਖਤੁ ਰਹਿਯੋ ਹੈ ॥੧੧੫੫॥
ਐਸੇ ਕਹਿਯੋ ਜਦੁਬੀਰ ਤਿਨੈ ਸਭ ਹੀ ਰਿਸ ਕੈ ਧਨੁ ਬਾਨ ਸੰਭਾਰਿਯੋ ॥
ਹ੍ਵੈ ਕੇ ਇਕਤ੍ਰ ਚਲੇ ਰਨ ਕੋ ਬਲਿ ਬਿਕ੍ਰਮ ਪਉਰਖ ਜੀਅ ਬਿਚਾਰਿਯੋ ॥
ਮਾਰ ਹੀ ਮਾਰ ਪੁਕਾਰਿ ਪਰੇ ਜੋਊ ਆਇ ਅਰਿਯੋ ਅਰਿ ਸੋ ਤਿਹ ਮਾਰਿਯੋ ॥
ਹੋਤ ਭਯੋ ਤਿਹ ਜੁਧ ਬਡੋ ਦੁਹੂੰ ਓਰਨ ਤੇ ਨ੍ਰਿਪ ਠਾਢਿ ਨਿਹਾਰਿਯੋ ॥੧੧੫੬॥
ਏਕ ਸੁਜਾਨ ਬਡੋ ਬਲਵਾਨ ਧਰੇ ਅਸਿ ਪਾਨਿ ਤੁਰੰਗਮ ਡਾਰਿਯੋ ॥
ਅਸ੍ਵ ਪਚਾਸ ਹਨੇ ਅਰਿਯੋ ਅਨਗੇਸ ਬਲੀ ਕਹੁ ਜਾ ਲਲਕਾਰਿਯੋ ॥
ਧਾਇ ਕੈ ਘਾਇ ਕਰਿਯੋ ਨ੍ਰਿਪ ਲੈ ਕਰ ਬਾਮ ਮੈ ਚਾਮ ਕੀ ਓਟਿ ਨਿਵਾਰਿਯੋ ॥
ਦਾਹਨੈ ਪਾਨਿ ਕ੍ਰਿਪਾਨ ਕੋ ਤਾਨਿ ਸੁਜਾਨ ਕੋ ਕਾਟਿ ਕੈ ਸੀਸ ਉਤਾਰਿਯੋ ॥੧੧੫੭॥
ਦੋਹਰਾ ॥
ਬੀਰ ਸੁਜਾਨ ਹਨ︀ਯੋ ਜਬੈ ਅਣਗ ਸਿੰਘ ਤਿਹ ਠਾਇ ॥
ਦੇਖਿਯੋ ਸੈਨਾ ਜਾਦਵੀ ਦਉਰ ਪਰੇ ਅਰਰਾਇ ॥੧੧੫੮॥