ਸਵੈਯਾ ॥

ਜਾ ਕੀ ਕਲਾ ਬਰਤੈ ਜਗ ਮੈ ਅਰੁ ਜਾ ਕੀ ਕਲਾ ਸਬ ਰੂਪਨ ਮੈ ॥

ਅਰੁ ਜਾ ਕੀ ਕਲਾ ਬਿਮਲਾ ਹਰ ਕੇ ਕਮਲਾ ਪਤਿ ਕੇ ਕਮਲਾ ਤਨ ਮੈ ॥

ਪੁਨਿ ਜਾ ਕੀ ਕਲਾ ਗਿਰਿ ਰੂਖਨ ਮੈ ਸਸਿ ਪੂਖਨ ਮੈ ਮਘਵਾ ਘਨ ਮੈ ॥

ਤੁਮ ਹੂੰ ਨਹੀ ਜਾਨੀ ਭਵਾਨੀ ਕਲਾ ਜਗ ਮਾਨੀ ਕੋ ਧ︀ਯਾਨੁ ਕਰੋ ਮਨ ਮੈ ॥੧੩੨੭॥

ਦੋਹਰਾ ॥

ਸਕਤਿ ਸਿੰਘ ਬਰੁ ਸਕਤਿ ਸੋ ਮਾਗਿ ਲਯੋ ਬਲਵਾਨਿ ॥

ਤਾਹੀ ਕੇ ਪ੍ਰਸਾਦਿ ਤੇ ਰਨ ਜੀਤਤ ਨਹੀ ਹਾਨਿ ॥੧੩੨੮॥

ਸਿਵ ਸੂਰਜ ਸਸਿ ਸਚੀਪਤਿ ਬ੍ਰਹਮ ਬਿਸਨੁ ਸੁਰ ਕੋਇ ॥

ਜੋ ਇਹ ਸੋ ਰਿਸ ਕੈ ਲਰੈ ਜੀਤ ਨ ਜੈ ਹੈ ਸੋਇ ॥੧੩੨੯॥

ਸਵੈਯਾ ॥

ਜਉ ਹਰ ਆਇ ਭਿਰੇ ਇਹ ਸੋ ਨਹੀ ਦੇਖਤ ਹੋਂ ਬਲੁ ਹੈ ਤਿਨ ਮੋ ॥

ਚਤੁਰਾਨਨ ਅਉਰੁ ਖੜਾਨਨ ਬਿਸਨੁ ਘਨੋ ਬਲ ਹੈ ਸੁ ਕਹਿਓ ਜਿਨ ਮੋ ॥

ਪੁਨਿ ਭੂਤ ਪਿਸਾਚ ਸੁਰਾਦਿਕ ਜੇ ਅਸੁਰਾਦਿਕ ਹੈ ਗਨਤੀ ਕਿਨ ਮੋ ॥

ਜਦੁਬੀਰ ਕਹਿਯੋ ਸਬ ਬੀਰਨ ਸੋਂ ਸੁ ਇਤੋ ਬਲ ਭੂਪ ਧਰੈ ਇਨ ਮੋ ॥੧੩੩੦॥

ਕਾਨ੍ਰਹ ਜੂ ਬਾਚ ॥

ਸਵੈਯਾ ॥

ਜੁਧੁ ਕਰੋ ਤੁਮ ਜਾਹੁ ਉਤੈ ਇਤ ਹਉ ਹੀ ਭਵਾਨੀ ਕੋ ਜਾਪੁ ਜਪੈਹਉ ॥

ਐਸੇ ਕਹਿਯੋ ਜਦੁਬੀਰ ਅਬੈ ਅਤਿ ਹੀ ਹਿਤ ਭਾਵ ਤੇ ਥਾਪ ਥਪੈਹਉ ॥

ਹੈ ਕੇ ਪ੍ਰਤਛ ਕਹੈ ਬਰ ਮਾਗ ਹਨੋ ਸਕਤੇਸਿ ਇਹੈ ਬਰੁ ਲੈਹਉ ॥

ਤਉ ਚੜ ਕੈ ਅਪੁਨੇ ਰਥ ਪੈ ਅਬ ਹੀ ਰਨ ਮੈ ਇਹ ਕੋ ਬਧ ਕੈਹਉ ॥੧੩੩੧॥

ਕਬਿਯੋ ਬਾਚ ॥

ਸਵੈਯਾ ॥

ਬੀਰ ਪਠੇ ਜਦੁਬੀਰ ਉਤੈ ਇਤ ਭੂਮਿ ਮੈ ਬੈਠਿ ਸਿਵਾ ਜਪੁ ਕੀਨੋ ॥

ਅਉਰ ਦਈ ਸੁਧਿ ਛਾਡਿ ਸਬੈ ਤਬ ਤਾਹੀ ਕੇ ਧ︀ਯਾਨ ਬਿਖੈ ਮਨੁ ਦੀਨੋ ॥

ਚੰਡਿ ਤਬੈ ਪਰਤਛ ਭਈ ਬਰੁ ਮਾਗਹੁ ਜੋ ਮਨ ਮੈ ਜੋਈ ਚੀਨੋ ॥

ਯਾ ਅਰਿ ਆਜ ਹਨੋ ਰਨ ਮੈ ਘਨ ਸ︀ਯਾਮ ਜੂ ਮਾਗਿ ਇਹੈ ਬਰ ਲੀਨੋ ॥੧੩੩੨॥

ਯੌ ਬਰੁ ਪਾਇ ਚੜਿਯੋ ਰਥ ਪੈ ਹਰਿ ਜੂ ਮਨ ਬੀਚ ਪ੍ਰਸੰਨਿ ਭਯੋ ॥

ਜਪੁ ਕੈ ਜੁ ਭਵਾਨੀ ਤੇ ਸ︀ਯਾਮ ਕਹੈ ਅਰਿ ਮਾਰਨ ਕੋ ਬਰੁ ਮਾਗ ਲਯੋ ॥

ਸਬ ਆਯੁਧ ਲੈ ਬਰਬੀਰ ਬਲੀ ਹੂ ਕੇ ਸਾਮੁਹੇ ਤਉ ਜਦੁਬੀਰ ਗਯੋ ॥

ਮਨੋ ਜੀਤ ਕੇ ਅੰਕੁਰ ਜਾਤ ਰਹਿਯੋ ਹੁਤੋ ਯਾ ਬਰ ਤੇ ਉਪਜਿਯੋ ਸੁ ਨਯੋ ॥੧੩੩੩॥

ਦੋਹਰਾ ॥

ਸਕਤਿ ਸਿੰਘ ਉਤ ਸਮਰ ਮੈ ਬਹੁਤ ਹਨੇ ਬਰ ਸੂਰ ॥

ਤਬ ਹੀ ਤਿਨ ਕੇ ਤਨਨ ਸਿਉ ਭੂਮਿ ਰਹੀ ਭਰਪੂਰਿ ॥੧੩੩੪॥

ਸਵੈਯਾ ॥

ਜੁਧੁ ਕਰੇ ਸਕਤੇਸ ਬਲੀ ਤਿਹ ਠਾ ਹਰਿ ਆਇ ਕੈ ਰੂਪੁ ਦਿਖਾਯੋ ॥

ਜਾਤ ਕਹਾ ਰਹੁ ਰੇ ਥਿਰ ਹ੍ਵੈ ਅਬ ਹਉ ਤੁਮ ਪੈ ਬਲੁ ਕੈ ਇਤ ਆਇਓ ॥

ਕੋਪ ਗਦਾ ਕਰ ਲੈ ਘਨ ਸ︀ਯਾਮ ਸੁ ਸਤ੍ਰ ਕੇ ਸੀਸ ਪੈ ਘਾਉ ਲਗਾਯੋ ॥

ਪ੍ਰਾਨ ਤਜਿਓ ਮਨਿ ਚੰਡਿ ਭਜਿਓ ਤਿਹ ਕੋ ਤਨੁ ਤਾਹਿ ਕੇ ਲੋਕਿ ਸਿਧਾਰਿਓ ॥੧੩੩੫॥

ਪ੍ਰਾਨ ਚਲਿਯੋ ਤਿਹ ਕੋ ਤਬ ਹੀ ਜਬ ਹੀ ਤਨ ਚੰਡਿ ਕੇ ਲੋਗ ਪਧਾਰਿਓ ॥

ਸੂਰਜ ਇੰਦ੍ਰ ਸਨਾਦਿਕ ਜੇ ਸੁਰ ਹੂੰ ਮਿਲਿ ਕੈ ਜਸੁ ਤਾਹਿ ਉਚਾਰਿਓ ॥

ਐਸੋ ਨ ਆਗੇ ਲਰਿਯੋ ਰਨ ਮੈ ਕੋਊ ਅਪਨੀ ਬੈਸਿ ਮੈ ਨਾਹਿ ਨਿਹਾਰਿਓ ॥

ਸ੍ਰੀ ਸਕਤੇਸ ਬਲੀ ਧਨਿ ਹੈ ਹਰਿ ਸੋ ਲਰਿ ਕੈ ਪਰਲੋਕਿ ਸਿਧਾਰਿਓ ॥੧੩੩੬॥

ਚੌਪਈ ॥

ਜਬੈ ਚੰਡਿ ਕੋ ਹਰਿ ਬਰੁ ਪਾਯੋ ॥

ਸਕਤਿ ਸਿੰਘ ਕੋ ਮਾਰਿ ਗਿਰਾਯੋ ॥

ਅਉਰ ਸਤ੍ਰ ਬਹੁ ਗਏ ਪਰਾਈ ॥

ਰਵਿ ਨਿਹਾਰਿ ਜ︀ਯੋਂ ਤਮ ਨ ਰਹਾਈ ॥੧੩੩੭॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਜੁਧ ਪ੍ਰਬੰਧੇ ਦੁਆਦਸ ਭੂਪ ਸਕਤਿ ਸਿੰਘ ਸੁਧਾ ਬਧਹਿ ਧਯਾਇ ਸਮਾਪਤੰ ॥