ਚੌਪਈ ॥

ਘਨ ਸਿੰਘ ਘਾਤ ਸਿੰਘ ਦੋਊ ਜੋਧੇ ॥

ਜਾਤ ਨ ਕਿਸੀ ਸੁਭਟ ਤੇ ਸੋਧੇ ॥

ਘਨਸੁਰ ਸਿੰਘ ਘਮੰਡ ਸਿੰਘ ਧਾਏ ॥

ਮਾਨਹੁ ਚਾਰੋ ਕਾਲ ਪਠਾਏ ॥੧੩੯੧॥

ਤਬ ਤਿਹ ਤਕਿ ਚਹੂੰਅਨ ਸਰ ਮਾਰੇ ॥

ਚਾਰੋ ਪ੍ਰਾਨ ਬਿਨਾ ਕਰਿ ਡਾਰੇ ॥

ਸ︀ਯੰਦਨ ਅਸ੍ਵ ਸੂਤ ਸਬ ਘਾਏ ॥

ਸੈਨ ਸਹਿਤ ਜਮਲੋਕਿ ਪਠਾਏ ॥੧੩੯੨॥

ਦੋਹਰਾ ॥

ਚਪਲ ਸਿੰਘ ਅਰੁ ਚਤਰ ਸਿੰਘ ਚੰਚਲ ਸ੍ਰੀ ਬਲਵਾਨ ॥

ਚਿਤ੍ਰ ਸਿੰਘ ਅਰ ਚਉਪ ਸਿੰਘ ਮਹਾਰਥੀ ਸੁਰ ਗ︀ਯਾਨ ॥੧੩੯੩॥

ਛਤ੍ਰ ਸਿੰਘ ਅਰੁ ਮਾਨ ਸਿੰਘ ਸਤ੍ਰ ਸਿੰਘ ਬਲਬੰਡ ॥

ਸਿੰਘ ਚਮੂੰਪਤਿ ਅਤਿ ਬਲੀ ਭੁਜ ਬਲਿ ਤਾਹਿ ਅਖੰਡ ॥੧੩੯੪॥

ਸਵੈਯਾ ॥

ਭੂਪ ਦਸੋ ਰਿਸਿ ਕੈ ਕਬਿ ਸ︀ਯਾਮ ਕਹੈ ਖੜਗੇਸ ਕੇ ਊਪਰ ਧਾਏ ॥

ਆਵਤ ਹੀ ਬਲਿ ਕੈ ਧਨੁ ਲੈ ਸੁ ਨਿਖੰਗਨ ਤੇ ਬਹੁ ਬਾਨ ਚਲਾਏ ॥

ਬਾਜ ਹਨੇ ਸਤਿ ਦੁਇ ਅਰੁ ਗੈ ਸਤਿ ਤ੍ਰੈ ਸਤਿ ਬੀਰ ਮਹਾ ਤਬ ਘਾਏ ॥

ਬੀਸ ਰਥੀ ਅਉ ਮਹਾਰਥਿ ਤੀਸ ਅਯੋਧਨ ਮੈ ਜਮਲੋਕਿ ਪਠਾਏ ॥੧੩੯੫॥

ਪੁਨਿ ਧਾਇ ਹਨੇ ਸਤਿ ਗੈ ਹਯ ਦੁਇ ਸਤਿ ਅਯੁਤ ਪਦਾਤ ਹਨੇ ਰਨ ਮੈ ॥

ਸੁ ਮਹਾਰਥੀ ਅਉਰ ਪਚਾਸ ਹਨੇ ਕਬਿ ਸ︀ਯਾਮ ਕਹੈ ਸੁ ਤਹੀ ਛਿਨ ਮੈ ॥

ਦਸ ਹੂੰ ਨ੍ਰਿਪ ਕੀ ਬਹੁ ਸੈਨ ਭਜੀ ਲਖਿ ਜਿਉ ਮ੍ਰਿਗ ਕੇਹਰਿ ਕਉ ਬਨ ਮੈ ॥

ਤਿਹ ਸੰਘਰ ਮੈ ਖੜਗੇਸ ਬਲੀ ਰੁਪਿ ਠਾਢੋ ਰਹਿਓ ਰਿਸ ਕੈ ਮਨ ਮੈ ॥੧੩੯੬॥

ਕਬਿਤੁ ॥

ਦਸੋ ਭੂਪ ਰਨ ਪਾਰਿਯੋ ਸੈਨ ਕਉ ਬਿਪਤ ਡਾਰਿਓ ਬੀਰ ਪ੍ਰਨ ਧਾਰਿਓ ਨ ਡਰੈ ਹੈ ਕਾਹੂੰ ਆਨ ਸੋ ॥

ਏ ਈ ਦਸ ਭੂਪਤਿ ਰਿਸਾਇ ਸਮੁਹਾਇ ਗਏ ਉਤ ਆਇ ਸਉਹੇ ਭਯੋ ਮਹਾ ਸੂਰ ਮਾਨ ਸੋ ॥

ਕਹੈ ਕਬਿ ਸ︀ਯਾਮ ਅਤਿ ਕ੍ਰੁਧ ਹੁਇ ਖੜਗ ਸਿੰਘ ਤਾਨ ਕੈ ਕਮਾਨ ਕੋ ਲਗਾਈ ਜਿਹ ਕਾਨ ਸੋ ॥

ਗਜਰਾਜ ਭਾਰੇ ਅਰੁ ਜੁਧ ਕੇ ਕਰਾਰੇ ਦਸੋ ਮਾਰਿ ਡਾਰੇ ਤਿਨ ਦਸ ਦਸ ਬਾਨ ਸੋ ॥੧੩੯੭॥

ਦੋਹਰਾ ॥

ਪਾਚ ਬੀਰ ਜਦੁਬੀਰ ਕੇ ਗਏ ਸੁ ਅਰਿ ਪਰ ਦਉਰਿ ॥

ਛਕਤ ਸਿੰਘ ਅਰੁ ਛਤ੍ਰ ਸਿੰਘ ਛੋਹ ਸਿੰਘ ਸਿੰਘ ਗਉਰ ॥੧੩੯੮॥