ਚੌਪਈ ॥
ਸ੍ਰੀ ਹਰਿ ਜਲ ਕੋ ਅਸਤ੍ਰ ਚਲਾਯੋ ॥
ਸੋ ਛੁਟ ਕੈ ਨ੍ਰਿਪ ਊਪਰ ਆਯੋ ॥
ਬਰੁਨ ਸਿੰਘ ਮੂਰਤਿ ਧਰਿ ਆਏ ॥
ਸਰਿਤਨ ਕੀ ਸੈਨਾ ਸੰਗਿ ਲਿਯਾਏ ॥੧੪੮੨॥
ਆਵਤ ਸਿੰਘਨ ਸਬਦ ਸੁਨਾਯੋ ॥
ਬਾਰਿ ਰਾਜ ਅਤਿ ਰਿਸ ਕਰਿ ਧਾਯੋ ॥
ਸੁਨਤ ਸਬਦ ਕਾਪੇ ਪੁਰ ਤੀਨੋ ॥
ਇਨ ਨ੍ਰਿਪ ਮਨ ਮੈ ਤ੍ਰਾਸ ਨ ਕੀਨੋ ॥੧੪੮੩॥
ਸਵੈਯਾ ॥
ਬਾਨਨ ਸੰਗ ਜਲਾਧਿਪ ਕੋ ਕਵਿ ਸ︀ਯਾਮ ਭਨੇ ਤਨ ਤਾੜਨ ਕੀਨੋ ॥
ਸਾਤਹੁ ਸਿੰਧਨ ਕੋ ਰਿਸ ਕੈ ਸਰ ਜਾਲਨ ਸਿਉ ਉਰ ਛੇਦ ਕੈ ਦੀਨੋ ॥
ਘਾਇਲ ਹੈ ਸਰਿਤਾ ਸਗਰੀ ਬਹੁ ਸ੍ਰੋਨਤ ਸੋ ਤਿਹ ਕੋ ਅੰਗ ਭੀਨੋ ॥
ਨੈਕੁ ਨ ਠਾਢੋ ਰਹਿਓ ਰਣ ਮੈ ਜਲ ਰਾਜ ਭਜਿਓ ਗ੍ਰਿਹ ਕੋ ਮਗੁ ਲੀਨੋ ॥੧੪੮੪॥
ਚੌਪਈ ॥
ਜਬੈ ਜਲਾਧਿਪ ਧਾਮਿ ਸਿਧਾਰੇ ॥
ਤਬ ਹਰਿ ਕੋ ਨ੍ਰਿਪ ਪੁਨਿ ਸਰ ਮਾਰੇ ॥
ਤਬ ਜਮ ਕੋ ਹਰਿ ਅਸਤ੍ਰ ਚਲਾਯੋ ॥
ਹੈ ਪ੍ਰਤਛ ਜਮ ਨ੍ਰਿਪ ਪਰ ਧਾਯੋ ॥੧੪੮੫॥
ਸਵੈਯਾ ॥
ਬੀਰ ਬਡੋ ਬਿਕ੍ਰਤ ਦੈਤ ਸੁ ਨਾਮਹਿ ਕੋਪ ਹੁਇ ਸ੍ਰੀ ਖੜਗੇਸ ਪੈ ਧਾਯੋ ॥
ਬਾਨ ਕਮਾਨ ਕ੍ਰਿਪਾਨ ਗਦਾ ਬਰਛੀ ਕਰਿ ਲੈ ਅਤਿ ਜੁਧ ਮਚਾਯੋ ॥
ਤੀਰ ਚਲਾਵਤ ਭਯੋ ਬਹੁਰੋ ਤਬ ਤਾ ਛਬਿ ਕੋ ਕਵਿ ਭਾਵ ਸੁਨਾਯੋ ॥
ਭੂਪ ਕੋ ਬਾਨ ਮਨੋ ਖਗਰਾਜ ਕਟਿਓ ਅਰਿ ਕੋ ਸਰ ਨਾਗ ਗਿਰਾਯੋ ॥੧੪੮੬॥
ਬਿਕ੍ਰਤ ਦੈਤ ਕੋ ਨ੍ਰਿਪ ਮਾਰਿ ਲਯੋ ਜਮੁ ਕੋ ਰਿਸ ਕੈ ਪੁਨਿ ਉਤਰ ਦੀਨੋ ॥
ਕਾ ਭਯੋ ਜੋ ਜੀਅ ਮਾਰੇ ਘਨੇ ਅਰੁ ਦੰਡ ਬਡੋ ਕਰ ਮੈ ਤੁਮ ਲੀਨੋ ॥
ਤੋਹਿ ਨ ਜੀਅਤ ਛਾਡਤ ਹੋ ਸੁਨ ਰੇ ਅਬ ਮੋਹਿ ਇਹੈ ਪ੍ਰਨ ਕੀਨੋ ॥
ਮਾਰਤ ਹੋ ਕਰ ਲੈ ਕਰਨੋ ਕਛੁ ਮੋ ਬਲ ਜਾਨਤ ਹੈ ਪੁਰ ਤੀਨੋ ॥੧੪੮੭॥
ਯੌ ਕਹਿ ਕੈ ਬਤੀਯਾ ਜਮ ਕੋ ਕਵਿ ਰਾਮ ਕਹੈ ਪੁਨਿ ਜੁਧ ਕੀਯੋ ਹੈ ॥
ਭੂਤ ਸ੍ਰਿਗਾਲਨ ਕਾਕਨ ਝਾਕਨਿ ਡਾਕਨਿ ਸ੍ਰੌਨ ਅਘਾਇ ਪੀਓ ਹੈ ॥
ਮਾਰਿਓ ਮਰੈ ਨ ਕਹੂੰ ਜਮ ਤੇ ਨ੍ਰਿਪ ਮਾਨਹੁ ਅੰਮ੍ਰਿਤ ਪਾਨ ਕੀਓ ਹੈ ॥
ਪਾਨਿ ਲੀਓ ਧਨੁ ਬਾਨ ਜਬੈ ਤਿਨ ਅੰਤਕ ਅੰਤ ਭਜਾਇ ਦੀਯੋ ਹੈ ॥੧੪੮੮॥
ਸੋਰਠਾ ॥
ਜਬ ਜਮ ਦੀਓ ਭਜਾਇ ਕ੍ਰਿਸਨ ਹੇਰਿ ਨ੍ਰਿਪ ਯੌ ਕਹਿਯੋ ॥
ਲਰਤੇ ਕਿਉ ਨਹੀ ਆਇ ਮਹਾਰਥੀ ਰਨ ਧੀਰ ਤੁਮ ॥੧੪੮੯॥
ਸਵੈਯਾ ॥
ਜੋ ਹਰਿ ਮੰਤ੍ਰ ਅਰਾਧਤ ਹੈ ਤਪ ਸਾਧਤ ਹੈ ਮਨ ਮੈ ਨਹੀ ਆਯੋ ॥
ਜਗ︀ਯ ਕੀਏ ਬਹੁ ਦਾਨ ਦੀਏ ਸਬ ਖੋਜਤ ਹੈ ਕਿਨਹੂੰ ਨਹੀ ਪਾਯੋ ॥
ਬ੍ਰਹਮ ਸਚੀਪਤਿ ਨਾਰਦ ਸਾਰਦ ਬਿਯਾਸ ਪਰਾਸੁਰ ਸ੍ਰੀ ਸੁਕ ਗਾਯੋ ॥
ਸੋ ਬ੍ਰਿਜਰਾਜ ਸਮਾਜ ਮੈ ਆਜ ਹਕਾਰ ਕੈ ਜੁਧ ਕੇ ਕਾਜ ਬੁਲਾਯੋ ॥੧੪੯੦॥
ਚੌਪਈ ॥
ਤਬ ਹਰਿ ਜਛ ਅਸਤ੍ਰ ਕਰਿ ਲੀਨੋ ॥
ਐਚ ਕਮਾਨ ਛਾਡਿ ਸਰ ਦੀਨੋ ॥
ਨਲ ਕੂਬਰ ਮਨਗ੍ਰੀਵ ਸੁ ਧਾਏ ॥
ਸੁਤ ਕੁਬੇਰ ਕੇ ਦ੍ਵੈ ਇਹ ਆਏ ॥੧੪੯੧॥
ਧਨਦ ਜਛ ਕਿੰਨਰ ਸੰਗ ਲੀਨੇ ॥
ਏ ਆਏ ਮਨ ਮੈ ਰਿਸ ਕੀਨੇ ॥
ਸਗਲ ਸੈਨ ਤਿਨ ਕੈ ਸੰਗ ਆਈ ॥
ਧਾਇ ਭੂਪ ਸੋ ਕਰੀ ਲਰਾਈ ॥੧੪੯੨॥