ਤੋਟਕ ਛੰਦ ॥

ਸਿਵ ਯੌ ਸੁਨਿ ਕੈ ਧਨੁ ਬਾਨ ਲੀਓ ॥

ਕਸਿ ਕਾਨ ਪ੍ਰਮਾਨ ਲਉ ਛਾਡਿ ਦੀਓ ॥

ਨ੍ਰਿਪ ਕੇ ਮੁਖ ਲਾਗ ਬਿਰਾਜ ਰਹਿਓ ॥

ਖਗਰਾਜ ਮਨੋ ਅਹਿ ਰਾਜ ਗਹਿਓ ॥੧੫੦੭॥

ਬਰਛੀ ਤਬ ਭੂਪ ਚਲਾਇ ਦਈ ॥

ਸਿਵ ਕੇ ਉਰ ਮੈ ਲਗ ਕ੍ਰਾਤਿ ਭਈ ॥

ਉਪਮਾ ਕਬਿ ਨੇ ਇਹ ਭਾਤਿ ਕਹੀ ॥

ਰਵਿ ਕੀ ਕਰ ਕੰਜ ਪੈ ਮੰਡਿ ਰਹੀ ॥੧੫੦੮॥

ਤਬ ਹੀ ਹਰਿ ਦ੍ਵੈ ਕਰਿ ਖੈਂਚਿ ਨਿਕਾਰੀ ॥

ਗਹਿ ਡਾਰ ਦਈ ਮਨੋ ਨਾਗਨਿ ਕਾਰੀ ॥

ਬਹੁਰੋ ਨ੍ਰਿਪ ਮ︀ਯਾਨ ਤੇ ਖਗੁ ਨਿਕਾਰਿਓ ॥

ਕਰਿ ਕੈ ਬਲੁ ਕੋ ਸਿਵ ਊਪਰ ਡਾਰਿਓ ॥੧੫੦੯॥

ਹਰ ਮੋਹਿ ਰਹਿਓ ਗਿਰ ਭੂਮਿ ਪਰਿਓ ॥

ਮਨੋ ਬਜ੍ਰ ਪਰਿਓ ਗਿਰਿ ਸ੍ਰਿੰਗ ਝਰਿਓ ॥

ਇਹ ਰੁਦ੍ਰ ਦਸਾ ਸਬ ਸੈਨ ਨਿਹਾਰੀ ॥

ਬਰਛੀ ਤਬ ਹੀ ਸਿਵ ਪੂਤ ਸੰਭਾਰੀ ॥੧੫੧੦॥

ਜਬ ਕਰ ਬੀਚ ਸਕਤਿ ਕੋ ਲਇਓ ॥

ਤਬ ਆਇ ਨ੍ਰਿਪਤਿ ਕੇ ਸਾਮੁਹਿ ਭਇਓ ॥

ਕਰ ਕੇ ਬਲ ਕੈ ਨ੍ਰਿਪ ਓਰ ਚਲਾਈ ॥

ਬਰਛੀ ਨਹੀ ਮਾਨੋ ਮ੍ਰਿਤ ਪਠਾਈ ॥੧੫੧੧॥

ਸਵੈਯਾ ॥

ਨ੍ਰਿਪ ਆਵਤ ਕਾਟਿ ਦਈ ਬਰਛੀ ਸਰ ਤੀਛਨ ਸੋ ਅਰਿ ਕੇ ਉਰਿ ਮਾਰਿਓ ॥

ਸੋ ਸਰ ਸੋ ਕਬਿ ਸ︀ਯਾਮ ਕਹੈ ਤਿਹ ਬਾਹਨ ਕਉ ਪ੍ਰਤਿਅੰਗ ਪ੍ਰਹਾਰਿਓ ॥

ਏਕ ਗਨੇਸ ਲਿਲਾਟ ਬਿਖੈ ਸਰ ਲਾਗ ਰਹਿਓ ਤਿਰਛੋ ਛਬਿ ਧਾਰਿਓ ॥

ਮਾਨ ਬਢਿਯੋ ਗਜਆਨਨ ਦੀਹ ਮਨੋ ਸਰ ਅੰਕੁਸ ਸਾਥਿ ਉਤਾਰਿਓ ॥੧੫੧੨॥

ਚੇਤ ਭਯੋ ਚਢਿ ਬਾਹਨ ਪੈ ਸਿਵ ਲੈ ਧਨੁ ਬਾਨ ਚਲਾਇ ਦਯੋ ਹੈ ॥

ਸੋ ਸਰ ਤੀਛਨ ਹੈ ਅਤਿ ਹੀ ਇਹ ਭੂਪਤਿ ਕੇ ਉਰਿ ਲਾਗ ਗਯੋ ਹੈ ॥

ਫੂਲ ਗਯੋ ਜੀਅ ਜਾਨ ਨਰੇਸ ਹਨਿਯੋ ਨਹੀ ਰੰਚਕ ਤ੍ਰਾਸ ਭਯੋ ਹੈ ॥

ਚਾਪ ਤਨਾਇ ਲੀਯੋ ਕਰ ਮੈ ਸੁ ਨਿਖੰਗ ਤੇ ਬਾਨ ਨਿਕਾਸ ਲਯੋ ਹੈ ॥੧੫੧੩॥

ਦੋਹਰਾ ॥

ਤਬ ਤਿਨ ਭੂਪਤਿ ਬਾਨ ਇਕ ਕਾਨ ਪ੍ਰਮਾਨ ਸੁ ਤਾਨਿ ॥

ਲਖਿ ਮਾਰਿਓ ਸਿਵ ਉਰ ਬਿਖੈ ਅਰਿ ਬਧ ਹਿਤ ਹੀਯ ਜਾਨਿ ॥੧੫੧੪॥

ਚੌਪਈ ॥

ਜਬ ਹਰ ਕੇ ਉਰਿ ਤਿਨਿ ਸਰ ਮਾਰਿਓ ॥

ਇਹ ਬਿਕ੍ਰਮ ਸਿਵ ਸੈਨ ਨਿਹਾਰਿਓ ॥

ਕਾਰਤਕੇਯ ਨਿਜ ਦਲੁ ਲੈ ਧਾਇਓ ॥

ਪੁਨਿ ਗਨੇਸ ਮਨ ਕੋਪ ਬਢਾਇਓ ॥੧੫੧੫॥

ਸਵੈਯਾ ॥

ਆਵਤ ਹੀ ਦੁਹ ਕੋ ਲਖਿ ਭੂਪਤਿ ਜੀ ਅਪੁਨੇ ਅਤਿ ਕ੍ਰੋਧ ਬਢਾਇਓ ॥

ਪਉਰਖ ਕੈ ਭੁਜਦੰਡਨ ਕੋ ਸਿਖਿ ਬਾਹਨ ਕੋ ਇਕੁ ਬਾਨ ਲਗਾਇਓ ॥

ਅਉਰ ਜਿਤੋ ਗਨ ਕੋ ਦਲੁ ਆਵਤ ਸੋ ਛਿਨ ਮੈ ਜਮ ਧਾਮਿ ਪਠਾਇਓ ॥

ਆਇ ਖੜਾਨਨ ਕੋ ਜਬ ਹੀ ਗਜ ਆਨਨ ਛਾਡਿ ਕੈ ਖੇਤ ਪਰਾਇਓ ॥੧੫੧੬॥

ਮੋਦ ਭਯੋ ਨ੍ਰਿਪ ਕੇ ਮਨ ਮੈ ਜਬ ਹੀ ਸਿਵ ਕੋ ਦਲੁ ਮਾਰਿ ਭਜਾਯੋ ॥

ਕਾਹੇ ਕਉ ਭਾਜਤ ਰੇ ਡਰ ਕੈ ਜਿਨਿ ਭਾਜਹੁ ਇਉ ਤਿਹ ਟੇਰਿ ਸੁਨਾਯੋ ॥

ਸ︀ਯਾਮ ਭਨੇ ਖੜਗੇਸ ਤਬੈ ਅਪੁਨੇ ਕਰਿ ਲੈ ਬਰ ਸੰਖ ਬਜਾਯੋ ॥

ਸਸਤ੍ਰ ਸੰਭਾਰਿ ਸਬੈ ਤਬ ਹੀ ਮਨੋ ਅੰਤਕ ਰੂਪ ਕੀਏ ਰਨਿ ਆਯੋ ॥੧੫੧੭॥

ਟੇਰ ਸੁਨੇ ਸਬ ਫੇਰਿ ਫਿਰੇ ਕਰਿ ਲੈ ਕਰਵਾਰਨ ਕੋਪ ਹੁਇ ਧਾਏ ॥

ਲਾਜ ਭਰੇ ਸੁ ਟਰੇ ਨ ਡਰੇ ਤਿਨ ਹੂੰ ਮਿਲਿ ਕੈ ਸਬ ਸੰਖ ਬਜਾਏ ॥

ਮਾਰ ਹੀ ਮਾਰ ਪੁਕਾਰਿ ਪਰੇ ਲਲਕਾਰਿ ਕਹੈ ਅਰੇ ਤੈ ਬਹੁ ਘਾਏ ॥

ਮਾਰਤ ਹੈ ਅਬ ਤੋਹਿ ਨ ਛਾਡ ਯੌ ਕਹਿ ਕੈ ਸਰ ਓਘ ਚਲਾਏ ॥੧੫੧੮॥

ਜਬ ਆਨਿ ਨਿਦਾਨ ਕੀ ਮਾਰੁ ਮਚੀ ਤਬ ਹੀ ਨ੍ਰਿਪ ਆਪਨੇ ਸਸਤ੍ਰ ਸੰਭਾਰੇ ॥

ਖਗ ਗਦਾ ਬਰਛੀ ਜਮਧਾਰ ਸੁ ਲੈ ਕਰਵਾਰ ਹੀ ਸਤ੍ਰੁ ਪਚਾਰੇ ॥

ਪਾਨਿ ਲੀਓ ਧਨੁ ਬਾਨ ਸੰਭਾਰਿ ਨਿਹਾਰਿ ਕਈ ਅਰਿ ਕੋਟਿ ਸੰਘਾਰੇ ॥

ਭੂਪ ਨ ਮੋਰਤਿ ਸੰਘਰ ਤੇ ਮੁਖ ਅੰਤ ਕੋ ਅੰਤਕ ਸੇ ਭਟ ਹਾਰੇ ॥੧੫੧੯॥

ਲੈ ਅਪੁਨੇ ਸਿਵ ਪਾਨਿ ਸਰਾਸਨ ਜੀ ਅਪੁਨੇ ਅਤਿ ਕੋਪ ਬਢਾਯੋ ॥

ਭੂਪਤਿ ਕੋ ਚਿਤਿਯੋ ਚਿਤ ਮੈ ਬਧ ਬਾਹਨ ਆਪੁਨ ਕੋ ਸੁ ਧਵਾਯੋ ॥

ਮਾਰਤ ਹੋ ਅਬ ਯਾ ਰਨ ਮੈ ਕਹਿ ਕੈ ਨ੍ਰਿਪ ਕਉ ਇਹ ਭਾਤਿ ਸੁਨਾਯੋ ॥

ਯੌ ਕਹਿ ਨਾਦ ਬਜਾਵਤ ਭਯੋ ਮਨੋ ਅੰਤ ਭਯੋ ਪਰਲੈ ਘਨ ਆਯੋ ॥੧੫੨੦॥

ਨਾਦ ਸੁ ਨਾਦ ਰਹਿਓ ਭਰਪੂਰ ਸੁਨਿਯੋ ਪੁਰਹੂਤ ਮਹਾ ਬਿਸਮਾਯੋ ॥

ਸਾਤ ਸਮੁਦ੍ਰ ਨਦੀ ਨਦ ਅਉ ਸਰ ਬਿੰਧ ਸੁਮੇਰ ਮਹਾ ਗਰਜਾਯੋ ॥

ਕਾਪ ਉਠਿਓ ਸੁਨਿ ਯੌ ਸਹਸਾਨਨ ਚਉਦਹ ਲੋਕਨ ਚਾਲ ਜਨਾਯੋ ॥

ਸੰਕਤ ਹ੍ਵੈ ਸੁਨ ਕੈ ਜਗ ਕੇ ਜਨ ਭੂਪ ਨਹੀ ਮਨ ਮੈ ਡਰ ਪਾਯੋ ॥੧੫੨੧॥