ਕਬਿਤੁ ॥
ਜੈਸੇ ਬਾਰ ਖੇਤ ਕਉ ਜੁ ਕਾਲ ਫਾਸ ਚੇਤ ਕਉ ਸੁ ਭਿਛ ਦਾਨ ਦੇਤ ਕਉ ਸੁ ਕੰਕਨ ਜਿਉ ਕਰ ਕੋ ॥
ਜੈਸੇ ਦੇਹ ਪ੍ਰਾਨ ਕਉ ਪ੍ਰਵੇਖ ਸਸਿ ਭਾਨੁ ਕਉ ਅਗਿਆਨ ਜੈਸੇ ਗਿਆਨ ਕਉ ਸੁ ਗੋਪੀ ਜੈਸੇ ਹਰਿ ਕੋ ॥
ਜਿਉ ਤੜਾਗ ਆਪ ਕਉ ਸੁ ਮਾਲਾ ਜੈਸੇ ਜਾਪੁ ਕਉ ਸੋ ਪੁੰਨਿ ਜੈਸੇ ਪਾਪ ਕਉ ਜਿਉ ਆਲ ਬਾਲ ਤਰੁ ਕੋ ॥
ਜੈਸੇ ਉਡ ਧ੍ਰੂਅ ਕਉ ਸਮੁਦਰ ਜੈਸੇ ਭੂਅ ਕਉ ਸੁ ਤੈਸੇ ਘੇਰਿ ਲੀਨੋ ਹੈ ਖੜਗ ਸਿੰਘ ਬਰ ਕੋ ॥੧੬੩੫॥
ਸਵੈਯਾ ॥
ਘੇਰਿ ਲਯੋ ਖੜਗੇਸ ਜਬੈ ਤਬ ਹੀ ਦੁਰਜੋਧਨ ਕੋਪ ਭਯੋ ਹੈ ॥
ਪਾਰਥ ਭੀਮ ਜੁਧਿਸਟਰ ਭੀਖਮ ਅਉਰ ਹਲੀ ਹਲੁ ਪਾਨਿ ਲਯੋ ਹੈ ॥
ਭਾਨੁਜ ਦ੍ਰਉਣ ਜੁ ਅਉਰ ਕ੍ਰਿਪਾ ਸੁ ਕ੍ਰਿਪਾਨ ਲਏ ਅਰਿ ਓਰਿ ਗਯੋ ਹੈ ॥
ਅਤ੍ਰਨ ਲਾਤਨ ਮੂਕਨ ਦਾਤਨ ਕੋ ਤਹਾ ਆਹਵ ਹੋਤ ਭਯੋ ਹੈ ॥੧੬੩੬॥
ਸ੍ਰੀ ਖੜਗੇਸ ਲਯੋ ਧਨੁ ਬਾਨ ਸੰਭਾਰਿ ਕਈ ਅਰਿ ਕੋਟਿ ਸੰਘਾਰੇ ॥
ਬਾਜ ਪਰੇ ਕਹੂੰ ਤਾਜ ਗਿਰੇ ਗਜਰਾਜ ਗਿਰੇ ਗਿਰਿ ਸੇ ਧਰਿ ਕਾਰੇ ॥
ਘਾਇਲ ਏਕ ਪਰੇ ਤਰਫੈ ਸੁ ਮਨੋ ਕਰਸਾਯਲ ਸਿੰਘ ਬਿਡਾਰੇ ॥
ਏਕ ਬਲੀ ਕਰਵਾਰਨ ਸੋ ਅਰਿ ਲੋਥ ਪਰੀ ਤਿਹ ਮੂੰਡ ਉਤਾਰੇ ॥੧੬੩੭॥
ਭੂਪਤਿ ਬਾਨ ਕਮਾਨ ਗਹੀ ਜਦੁਬੀਰਨ ਕੇ ਅਭਿਮਾਨ ਉਤਾਰੇ ॥
ਫੇਰਿ ਲਈ ਜਮਧਾਰਿ ਸੰਭਾਰਿ ਹਕਾਰ ਕੇ ਸਤ੍ਰਨ ਕੇ ਉਰ ਫਾਰੇ ॥
ਘਾਇ ਏਕ ਗਿਰੇ ਰਨ ਮੈ ਅਪਨੇ ਮਨ ਮੈ ਜਗਦੀਸ ਸੰਭਾਰੇ ॥
ਤੇ ਵਹ ਮੋਖ ਭਏ ਤਬ ਹੀ ਭਵ ਕੋ ਤਰ ਕੈ ਹਰਿ ਲੋਕਿ ਪਧਾਰੇ ॥੧੬੩੮॥
ਦੋਹਰਾ ॥
ਨਿਪਟ ਸੁਭਟ ਚਟਪਟ ਕਟੇ ਖਟਪਟ ਕਹੀ ਨ ਜਾਇ ॥
ਸਟਪਟ ਜੇ ਭਾਜੇ ਤਿਨਹੁ ਪਾਰਥ ਕਹਿਓ ਸੁਨਾਇ ॥੧੬੩੯॥