ਦੋਹਰਾ ॥
ਤੁਮ ਸਬ ਜਾਨਤ ਬਿਸ੍ਵ ਕਰ ਖੜਗ ਸਿੰਘ ਮੋਹਿ ਨਾਉ ॥
ਲਾਜ ਆਪਨੇ ਨਾਉ ਕੀ ਕਹੋ ਕਹਾ ਭਜਿ ਜਾਉ ॥੧੬੮੭॥
ਸਵੈਯਾ ॥
ਚਤੁਰਾਨਨ ਮੋ ਬਤੀਆ ਸੁਨਿ ਲੈ ਚਿਤ ਦੈ ਦੁਹ ਸ੍ਰਉਨਨ ਮੈ ਧਰੀਐ ॥
ਉਪਮਾ ਕੋ ਜਬੈ ਉਮਗੈ ਮਨ ਤਉ ਉਪਮਾ ਭਗਵਾਨ ਹੀ ਕੀ ਕਰੀਐ ॥
ਪਰੀਐ ਨਹੀ ਆਨ ਕੇ ਪਾਇਨ ਪੈ ਹਰਿ ਕੇ ਗੁਰ ਕੇ ਦਿਜ ਕੇ ਪਰੀਐ ॥
ਜਿਹ ਕੋ ਜੁਗ ਚਾਰ ਮੈ ਨਾਉ ਜਪੈ ਤਿਹ ਸੋ ਲਰਿ ਕੈ ਮਰੀਐ ਤਰੀਐ ॥੧੬੮੮॥
ਜਾ ਸਨਕਾਦਿਕ ਸੇਸ ਤੇ ਆਦਿਕ ਖੋਜਤ ਹੈ ਕਛੁ ਅੰਤ ਨ ਪਾਯੋ ॥
ਚਉਦਹ ਲੋਕਨ ਬੀਚ ਸਦਾ ਸੁਕ ਬ︀ਯਾਸ ਮਹਾ ਕਬਿ ਸ︀ਯਾਮ ਸੁ ਗਾਯੋ ॥
ਜਾਹੀ ਕੇ ਨਾਮ ਪ੍ਰਤਾਪ ਹੂੰ ਤੇ ਧੂਅ ਸੋ ਪ੍ਰਹਲਾਦ ਅਛੈ ਪਦ ਪਾਯੋ ॥
ਸੋ ਅਬ ਮੋ ਸੰਗ ਜੁਧੁ ਕਰੈ ਜਿਹ ਸ੍ਰੀਧਰ ਸ੍ਰੀ ਹਰਿ ਨਾਮ ਕਹਾਯੋ ॥੧੬੮੯॥
ਅੜਿਲ ॥
ਚਤੁਰਾਨਨ ਏ ਬਚਨ ਸੁਨਤ ਚਕ੍ਰਿਤ ਭਯੋ ॥
ਬਿਸਨ ਭਗਤ ਕੋ ਤਬੈ ਭੂਪ ਚਿਤ ਮੈ ਲਯੋ ॥
ਸਾਧ ਸਾਧ ਕਰਿ ਬੋਲਿਓ ਬਦਨ ਨਿਹਾਰ ਕੈ ॥
ਹੋ ਮੋਨ ਰਹਿਯੋ ਗਹਿ ਕਮਲਜ ਪ੍ਰੇਮ ਬਿਚਾਰ ਕੈ ॥੧੬੯੦॥
ਬਹੁਰਿ ਬਿਧਾਤਾ ਭੂਪਤਿ ਕੋ ਇਹ ਬਿਧਿ ਕਹਿਯੋ ॥
ਭਗਤਿ ਗ︀ਯਾਨ ਕੋ ਤਤੁ ਭਲੀ ਬਿਧਿ ਤੈ ਲਹਿਯੋ ॥
ਤਾ ਤੇ ਅਬ ਤਨ ਸਾਥਹਿ ਸੁਰਗਿ ਸਿਧਾਰੀਐ ॥
ਹੋ ਮੁਕਤ ਓਰ ਕਰਿ ਦ੍ਰਿਸਟਿ ਨ ਜੁਧ ਨਿਹਾਰੀਐ ॥੧੬੯੧॥
ਦੋਹਰਾ ॥
ਕਹਿਯੋ ਨ ਮਾਨੈ ਭੂਪ ਜਬ ਤਬ ਬ੍ਰਹਮੇ ਕਹ ਕੀਨ ॥
ਨਾਰਦ ਕੋ ਸਿਮਰਨਿ ਕੀਓ ਮੁਨਿ ਆਯੋ ਪਰਬੀਨ ॥੧੬੯੨॥