ਸਵੈਯਾ ॥

ਸਸਤ੍ਰ ਸੰਭਾਰਿ ਸਭੈ ਭਟ ਆਇ ਕੈ ਧਾਇ ਕੈ ਸ︀ਯਾਮ ਸੋ ਜੁਧੁ ਮਚਾਯੋ ॥

ਚ੍ਰਕ ਗਹਿਓ ਕਰ ਮੈ ਬ੍ਰਿਜ ਨਾਇਕ ਕੋਪ ਭਯੋ ਤਿਹ ਊਪਰ ਧਾਯੋ ॥

ਬੀਰ ਕੀਏ ਬਿਨੁ ਪ੍ਰਾਨ ਘਨੇ ਅਰਿ ਸੈਨ ਸਬੈ ਇਹ ਭਾਤਿ ਭਜਾਯੋ ॥

ਪਉਨ ਪ੍ਰਚੰਡ ਸਮਾਨ ਸੁ ਕਾਨ੍ਰਹ ਮਨੋ ਉਮਡਿਓ ਦਲੁ ਮੇਘ ਉਡਾਯੋ ॥੧੭੯੪॥

ਕਾਟਤ ਏਕਨ ਕੇ ਸਿਰ ਚਕ੍ਰ ਗਦਾ ਗਹਿ ਦੂਜਨ ਕੇ ਤਨ ਝਾਰੈ ॥

ਤੀਜਨ ਨੈਨ ਦਿਖਾਇ ਗਿਰਾਵਤ ਚਉਥਨ ਚੌਪ ਚਪੇਟਨ ਮਾਰੈ ॥

ਚੀਰ ਦਏ ਅਰਿ ਕੇ ਉਰਿ ਸ੍ਰੀ ਹਰਿ ਸੂਰਨ ਕੇ ਅੰਗਿ ਅੰਗਿ ਪ੍ਰਚਾਰੈ ॥

ਧੀਰ ਤਹਾ ਭਟ ਕਉਨ ਧਰੈ ਜਦੁਬੀਰ ਜਬੈ ਤਿਹ ਓਰਿ ਸਿਧਾਰੈ ॥੧੭੯੫॥

ਰੋਸ ਭਰਿਯੋ ਜਬ ਹੀ ਬ੍ਰਿਜ ਨਾਇਕ ਦੁਜਨ ਸੈਨ ਨਿਹਾਰਿ ਪਰੈ ॥

ਤੁਮ ਹੂੰ ਧੌ ਬਿਚਾਰ ਕਹੋ ਚਿਤ ਮੈ ਜਗਿ ਕਉਨ ਬੀਓ ਭਟ ਧੀਰ ਧਰੈ ॥

ਜੋਊ ਸਾਹਸ ਕੈ ਸਬ ਆਯੁਧ ਲੈ ਸੰਗਿ ਸ︀ਯਾਮ ਕੇ ਆਇ ਕੈ ਨੈਕੁ ਅਰੈ ॥

ਤਿਹ ਕਉ ਜਦੁਬੀਰ ਤਿਹੀ ਛਿਨ ਮੈ ਕਬਿ ਸ︀ਯਾਮ ਕਹੈ ਬਿਨ ਪ੍ਰਾਨ ਕਰੈ ॥੧੭੯੬॥

ਜੋ ਭਟ ਸਸਤ੍ਰ ਸੰਭਾਰਿ ਸਬੈ ਬ੍ਰਿਜਨਾਇਕ ਪੈ ਅਤਿ ਐਡੋ ਸੁ ਆਵੈ ॥

ਜੋ ਕੋਊ ਦੂਰ ਤੇ ਸ︀ਯਾਮ ਭਨੈ ਧਨੁ ਤਾਨਿ ਕੇ ਸ︀ਯਾਮ ਪੈ ਬਾਨ ਚਲਾਵੈ ॥

ਜੋ ਅਰਿ ਆਇ ਸਕੈ ਨਹੀ ਸਾਮੁਹੇ ਦੂਰ ਤੇ ਠਾਢੇ ਈ ਗਾਲ ਬਜਾਵੈ ॥

ਤਾਹਿ ਕਉ ਸ੍ਰੀ ਬ੍ਰਿਜਨਾਥ ਚਿਤੈ ਸਰ ਏਕ ਹੀ ਸੋ ਪਰਲੋਕਿ ਪਠਾਵੈ ॥੧੭੯੭॥

ਕਬਿਤੁ ॥

ਦੇਖ ਦਸਾ ਤਿਨ ਕੀ ਬਡੇਈ ਬੀਰ ਸਤ੍ਰਨ ਕੇ ਰਾਮ ਭਨੈ ਐਸੀ ਭਾਤਿ ਚਿਤ ਮੈ ਰਿਸਾਤ ਹੈ ॥

ਲੀਨੇ ਕਰਵਾਰਿ ਮਾਰ ਮਾਰ ਹੀ ਉਚਾਰ ਸਮੁਹਾਇ ਆਇ ਸ︀ਯਾਮ ਜੂ ਸੋ ਜੁਧੁ ਹੀ ਮਚਾਤ ਹੈ ॥

ਏਕ ਨਿਜਕਾਤ ਨਹੀ ਮਨ ਮੈ ਡਰਾਤ ਮੁਸਕਾਇ ਘਾਇ ਖਾਤ ਮਨੋ ਸਬੈ ਏਕ ਜਾਤਿ ਹੈ ॥

ਗਾਲਹਿ ਬਜਾਤ ਏਕ ਹਰਖ ਬਢਾਤ ਛਤ੍ਰ ਧਰਮ ਕਰਾਤ ਤੇ ਵੇ ਸੁਰਗਿ ਸਿਧਾਤ ਹੈ ॥੧੭੯੮॥

ਸਵੈਯਾ ॥

ਬ੍ਰਿਜਨਾਇਕ ਕੇ ਬਲ ਲਾਇਕ ਜੇ ਕਬਿ ਸ︀ਯਾਮ ਕਹੈ ਸੋਊ ਸਾਮੁਹੇ ਆਵੈ ॥

ਬਾਨ ਕਮਾਨ ਕ੍ਰਿਪਾਨ ਗਦਾ ਗਹਿ ਕ੍ਰੁਧ ਭਰੇ ਅਤਿ ਜੁਧ ਮਚਾਵੈ ॥

ਏਕ ਪਰੈ ਬਿਨੁ ਪ੍ਰਾਨ ਧਰਾ ਇਕ ਸੀਸ ਕਟੇ ਰਨ ਭੂਮਹਿ ਧਾਵੈ ॥

ਏਕਨ ਕੀ ਬਰ ਲੋਥ ਪਰੀ ਕਰ ਸੋ ਗਹਿ ਕੈ ਅਰਿ ਓਰਿ ਚਲਾਵੈ ॥੧੭੯੯॥

ਸੂਰ ਸੁ ਏਕ ਹਨੈ ਤਹ ਬਾਜ ਤਹਾ ਇਕ ਬੀਰ ਬਡੇ ਗਜ ਮਾਰੈ ॥

ਏਕ ਰਥੀ ਬਲਵਾਨ ਹਨੈ ਇਕ ਪਾਇਕ ਮਾਰ ਕੈ ਬੀਰ ਪਛਾਰੈ ॥

ਏਕ ਭਜੇ ਲਖਿ ਆਹਵ ਕਉ ਇਕ ਘਾਇਲ ਘਾਇਲ ਕੋ ਲਲਕਾਰੈ ॥

ਏਕ ਲਰੈ ਨ ਡਰੈ ਘਨ ਸ︀ਯਾਮ ਕੋ ਧਾਇ ਕ੍ਰਿਪਾਨ ਕੇ ਘਾਇ ਪ੍ਰਹਾਰੈ ॥੧੮੦੦॥

ਦੋਹਰਾ ॥

ਘੇਰਿ ਲੀਓ ਚਹੂੰ ਓਰ ਹਰਿ ਬੀਰਨਿ ਸਸਤ੍ਰ ਸੰਭਾਰਿ ॥

ਬਾਰਿ ਖੇਤ ਜਿਉ ਛਾਪ ਨਗ ਰਵਿ ਸਸਿ ਜਿਉ ਪਰਿਵਾਰਿ ॥੧੮੦੧॥

ਸਵੈਯਾ ॥

ਘੇਰਿ ਲੀਓ ਹਰਿ ਕਉ ਜਬ ਹੀ ਤਬ ਸ੍ਰੀ ਜਦੁਨਾਥ ਸਰਾਸਨ ਲੀਨੋ ॥

ਦੁਜਨ ਸੈਨ ਬਿਖੈ ਧਸਿ ਕੈ ਛਿਨ ਮੈ ਬਿਨੁ ਪ੍ਰਾਨ ਘਨੋ ਦਲੁ ਕੀਨੋ ॥

ਲੋਥ ਪੈ ਲੋਥ ਗਈ ਪਰਿ ਕੈ ਇਹ ਭਾਤਿ ਕਰਿਯੋ ਅਤਿ ਜੁਧੁ ਪ੍ਰਬੀਨੋ ॥

ਜੋ ਕੋਊ ਸਾਮੁਹੇ ਆਇ ਅਰਿਓ ਅਰਿ ਸੋ ਗ੍ਰਿਹ ਜੀਵਤ ਜਾਨ ਨ ਦੀਨੋ ॥੧੮੦੨॥

ਬਹੁ ਬੀਰ ਹਨੇ ਲਖਿ ਕੈ ਰਨ ਮੈ ਬਰ ਬੀਰ ਬਡੇ ਅਤਿ ਕੋਪ ਭਰੇ ॥

ਜਦੁਬੀਰ ਕੇ ਊਪਰਿ ਆਇ ਪਰੇ ਹਠਿ ਕੈ ਮਨ ਮੈ ਨਹੀ ਨੈਕੁ ਡਰੇ ॥

ਸਬ ਸਸਤ੍ਰ ਸੰਭਾਰਿ ਪ੍ਰਹਾਰ ਕਰੈ ਕਬਿ ਸ︀ਯਾਮ ਕਹੈ ਨਹੀ ਪੈਗੁ ਟਰੇ ॥

ਬ੍ਰਿਜਨਾਥ ਸਰਾਸਨ ਲੈ ਤਿਨ ਕੇ ਸਰ ਏਕ ਹੀ ਏਕ ਸੋ ਪ੍ਰਾਨ ਹਰੇ ॥੧੮੦੩॥

ਬਹੁ ਭੂਮਿ ਗਿਰੇ ਬਰ ਬੀਰ ਜਬੈ ਜੇਊ ਸੂਰ ਰਹੇ ਮਨ ਕੋਪੁ ਪਗੇ ॥

ਬ੍ਰਿਜਨਾਥ ਨਿਹਾਰਿ ਉਚਾਰਤ ਯੌ ਸਬ ਗੂਜਰ ਪੂਤ ਕੇ ਕਉਨ ਭਗੇ ॥

ਅਬ ਯਾ ਕਹੁ ਮਾਰਤ ਹੈ ਰਨ ਮੈ ਮਨ ਮੈ ਰਸ ਬੀਰ ਮਿਲੇ ਉਮਗੇ ॥

ਜਦੁਬੀਰ ਕੇ ਤੀਰ ਛੁਟੇ ਤੇ ਡਰੇ ਭਟ ਜਿਉ ਕੋਊ ਸੋਵਤ ਚਉਕ ਜਗੇ ॥੧੮੦੪॥