ਸਵੈਯਾ ॥
ਇਹ ਭਾਤਿ ਕੋ ਜੁਧੁ ਭਯੋ ਲਖਿ ਕੈ ਭਟ ਕ੍ਰੁਧਤ ਹ੍ਵੈ ਰਿਪੁ ਓਰਿ ਚਹੈ ॥
ਬਰਛੀ ਕਰਿ ਬਾਨ ਕਮਾਨ ਕ੍ਰਿਪਾਨ ਗਦਾ ਪਰਸੇ ਤਿਰਸੂਲ ਗਹੈ ॥
ਰਿਪੁ ਸਾਮੁਹੇ ਧਾਇ ਕੈ ਘਾਇ ਕਰੈ ਨ ਟਰੈ ਬਰ ਤੀਰ ਸਰੀਰ ਸਹੈ ॥
ਪੁਰਜੇ ਪੁਰਜੇ ਤਨ ਹ੍ਵੈ ਰਨ ਮੈ ਦੁਖੁ ਤੋ ਮਨ ਮੈ ਮੁਖ ਤੇ ਨ ਕਹੈ ॥੧੮੧੭॥
ਜੇ ਭਟ ਆਇ ਅਯੋਧਨ ਮੈ ਕਰਿ ਕੋਪ ਭਿਰੇ ਨਹਿ ਸੰਕਿ ਪਧਾਰੇ ॥
ਸਸਤ੍ਰ ਸੰਭਾਰਿ ਸਬੈ ਕਰ ਮੈ ਤਨ ਸਉਹੇ ਕਰੈ ਨਹਿ ਪ੍ਰਾਨ ਪਿਆਰੇ ॥
ਰੋਸ ਭਰੇ ਜੋਊ ਜੂਝ ਮਰੇ ਕਬਿ ਸ︀ਯਾਮ ਰਰੇ ਸੁਰ ਲੋਗਿ ਸਿਧਾਰੇ ॥
ਤੇ ਇਹ ਭਾਤਿ ਕਹੈ ਮੁਖ ਤੇ ਸੁਰ ਧਾਮਿ ਬਸੇ ਬਡੇ ਭਾਗ ਹਮਾਰੇ ॥੧੮੧੮॥
ਏਕ ਅਯੋਧਨ ਮੈ ਭਟ ਯੌ ਅਰਿ ਕੈ ਬਰਿ ਕੈ ਲਰਿ ਭੂਮਿ ਪਰੈ ॥
ਇਕ ਦੇਖ ਦਸਾ ਭਟ ਆਪਨ ਕੀ ਕਬਿ ਸ︀ਯਾਮ ਕਹੈ ਜੀਅ ਕੋਪ ਲਰੈ ॥
ਤਬ ਸਸਤ੍ਰ ਸੰਭਾਰਿ ਹਕਾਰਿ ਪਰੈ ਘਨ ਸ︀ਯਾਮ ਸੋ ਆਇ ਅਰੈ ਨ ਟਰੈ ॥
ਤਜਿ ਸੰਕ ਲਰੈ ਰਨ ਮਾਝ ਮਰੈ ਤਤਕਾਲ ਬਰੰਗਨ ਜਾਇ ਬਰੈ ॥੧੮੧੯॥
ਇਕ ਜੂਝਿ ਪਰੈ ਇਕ ਦੇਖਿ ਡਰੈ ਇਕ ਤਉ ਚਿਤ ਮੈ ਅਤਿ ਕੋਪ ਭਰੈ ॥
ਕਹਿ ਆਪਨੇ ਆਪਨੇ ਸਾਰਥੀ ਸੋ ਸੁ ਧਵਾਇ ਕੈ ਸ︀ਯੰਦਨ ਆਇ ਅਰੈ ॥
ਤਲਵਾਰ ਕਟਾਰਨ ਸੰਗ ਲਰੈ ਅਤਿ ਸੰਗਰ ਮੋ ਨਹਿ ਸੰਕ ਧਰੈ ॥
ਕਬਿ ਸ︀ਯਾਮ ਕਹੈ ਜਦੁਬੀਰ ਕੇ ਸਾਮੁਹੇ ਮਾਰਿ ਹੀ ਮਾਰਿ ਕਰੈ ਨ ਟਰੈ ॥੧੮੨੦॥
ਜਬ ਯੌ ਭਟ ਆਵਤ ਸ੍ਰੀ ਹਰਿ ਸਾਮੁਹੇ ਤਉ ਸਬ ਹੀ ਪ੍ਰਭ ਸਸਤ੍ਰ ਸੰਭਾਰੇ ॥
ਕੋਪ ਬਢਾਇ ਚਿਤੈ ਤਿਨ ਕਉ ਇਕ ਬਾਰ ਹੀ ਬੈਰਨ ਕੇ ਤਨ ਝਾਰੇ ॥
ਏਕ ਹਨੇ ਅਰਿ ਪਾਇਨ ਸੋ ਇਕ ਦਾਇਨ ਸੋ ਗਹਿ ਭੂਮਿ ਪਛਾਰੇ ॥
ਤਾਹੀ ਸਮੈ ਤਿਹ ਆਹਵ ਮੈ ਬਹੁ ਸੂਰ ਬਿਨਾ ਕਰਿ ਪ੍ਰਾਨਨ ਡਾਰੇ ॥੧੮੨੧॥
ਏਕ ਲਗੇ ਭਟ ਘਾਇਨ ਕੇ ਤਜਿ ਦੇਹ ਕੋ ਪ੍ਰਾਨ ਗਏ ਜਮ ਕੇ ਘਰਿ ॥
ਸੁੰਦਰ ਅੰਗ ਸੁ ਏਕਨਿ ਕੇ ਕਬਿ ਸ︀ਯਾਮ ਕਹੈ ਰਹੇ ਸ੍ਰੋਨਤ ਸੋ ਭਰਿ ॥
ਏਕ ਕਬੰਧ ਫਿਰੈ ਰਨ ਮੈ ਜਿਨ ਕੇ ਬ੍ਰਿਜ ਨਾਇਕ ਸੀਸ ਕਟੇ ਬਰ ॥
ਏਕ ਸੁ ਸੰਕਤਿ ਹ੍ਵੈ ਚਿਤ ਮੈ ਤਜਿ ਆਹਵ ਕੋ ਨ੍ਰਿਪ ਤੀਰ ਗਏ ਡਰਿ ॥੧੮੨੨॥
ਭਾਜਿ ਤਬੈ ਭਟ ਆਹਵ ਤੇ ਮਿਲਿ ਭੂਪ ਪੈ ਜਾਇ ਕੈ ਐਸੇ ਪੁਕਾਰੇ ॥
ਜੇਤੇ ਸੁ ਬੀਰ ਪਠੇ ਤੁਮ ਰਾਜ ਗਏ ਹਰਿ ਪੈ ਹਥਿਆਰ ਸੰਭਾਰੇ ॥
ਜੀਤ ਨ ਕੋਊ ਸਕੇ ਤਿਹ ਕੋ ਹਮ ਤੋ ਸਬ ਹੀ ਬਲ ਕੈ ਰਨ ਹਾਰੇ ॥
ਬਾਨ ਕਮਾਨ ਸੁ ਤਾਨ ਕੈ ਪਾਨਿ ਸਬੈ ਤਿਨ ਪ੍ਰਾਨ ਬਿਨਾ ਕਰਿ ਡਾਰੇ ॥੧੮੨੩॥
ਇਉ ਨ੍ਰਿਪ ਕਉ ਭਟ ਬੋਲ ਕਹੈ ਹਮਰੀ ਬਿਨਤੀ ਪ੍ਰਭ ਜੂ ਸੁਨਿ ਲੀਜੈ ॥
ਆਹਵ ਮੰਤ੍ਰਨ ਸਉਪ ਚਲੋ ਗ੍ਰਹਿ ਕੋ ਸਿਗਰੇ ਪੁਰ ਕੋ ਸੁਖ ਦੀਜੈ ॥
ਆਜ ਲਉ ਲਾਜ ਰਹੀ ਰਨ ਮੈ ਸਮ ਜੁਧੁ ਭਯੋ ਅਜੋ ਬੀਰ ਨ ਛੀਜੈ ॥
ਸ︀ਯਾਮ ਤੇ ਜੁਧ ਕੀ ਸ︀ਯਾਮ ਭਨੈ ਸੁਪਨੇ ਹੂ ਮੈ ਜੀਤ ਕੀ ਆਸ ਨ ਕੀਜੈ ॥੧੮੨੪॥
ਦੋਹਰਾ ॥
ਜਰਾਸੰਧਿ ਏ ਬਚਨ ਸੁਨਿ ਰਿਸਿ ਕਰਿ ਬੋਲਿਯੋ ਬੈਨ ॥
ਸਕਲ ਸੁਭਟ ਹਰਿ ਕਟਿਕ ਕੈ ਪਠਵੋਂ ਜਮ ਕੇ ਐਨਿ ॥੧੮੨੫॥
ਸਵੈਯਾ ॥
ਕਾ ਭਯੋ ਜੋ ਮਘਵਾ ਬਲਵੰਡ ਹੈ ਆਜ ਹਉ ਤਾਹੀ ਸੋ ਜੁਧੁ ਮਚੈਹੋਂ ॥
ਭਾਨੁ ਪ੍ਰਚੰਡ ਕਹਾਵਤ ਹੈ ਹਨਿ ਤਾਹੀ ਕੋ ਹਉ ਜਮ ਧਾਮਿ ਪਠੈਹੋਂ ॥
ਅਉ ਜੁ ਕਹਾ ਸਿਵ ਮੋ ਬਲੁ ਹੈ ਮਰਿ ਹੈ ਪਲ ਮੈ ਜਬ ਕੋਪ ਬਢੈਹੋਂ ॥
ਪਉਰਖ ਰਾਖਤ ਹਉ ਇਤਨੋ ਕਹਾ ਭੂਪ ਹ੍ਵੈ ਗੂਜਰ ਤੇ ਭਜਿ ਜੈਹੋਂ ॥੧੮੨੬॥
ਇਉ ਕਹਿ ਕੈ ਮਨਿ ਕੋਪ ਭਰਿਓ ਚਤੁਰੰਗ ਚਮੂੰ ਜੁ ਹੁਤੀ ਸੁ ਬੁਲਾਈ ॥
ਆਇ ਹੈ ਸਸਤ੍ਰ ਸੰਭਾਰਿ ਸਬੈ ਸੰਗ ਸ︀ਯਾਮ ਮਚਾਵਨ ਕਾਜ ਲਰਾਈ ॥
ਛਤ੍ਰ ਤਨਾਇ ਕੈ ਪੀਛੇ ਚਲਿਯੋ ਨ੍ਰਿਪ ਸੈਨ ਸਬੈ ਤਿਹ ਆਗੇ ਸਿਧਾਈ ॥
ਮਾਨਹੁ ਪਾਵਸ ਕੀ ਰਿਤੁ ਮੈ ਘਨਘੋਰ ਘਟਾ ਘੁਰ ਕੈ ਉਮਡਾਈ ॥੧੮੨੭॥
ਭੂਪ ਬਾਚ ਹਰਿ ਸੋ ॥
ਦੋਹਰਾ ॥
ਭੂਪ ਤਬੈ ਹਰਿ ਹੇਰਿ ਕੈ ਐਸੋ ਕਹਿਓ ਸੁਨਾਇ ॥
ਤੂੰ ਗੁਆਰ ਛਤ੍ਰੀਨ ਸੋ ਜੂਝ ਕਰੈਗੋ ਆਇ ॥੧੮੨੮॥