ਸਵੈਯਾ ॥

ਬਲਿ ਪਾਨਿ ਲਏ ਸੁ ਕ੍ਰਿਪਾਨ ਸੰਘਾਰਤ ਬਾਜ ਕਰੀ ਰਥ ਪੈਦਲ ਆਯੋ ॥

ਮਾਰਿ ਹਰਉਲ ਭਜਾਇ ਦਏ ਨ੍ਰਿਪ ਗੋਲ ਕੇ ਮਧਿ ਪਰਿਯੋ ਤਬ ਧਾਯੋ ॥

ਏਕ ਕੀਏ ਸੁ ਰਥੀ ਬਿਰਥੀ ਅਰਿ ਏਕਨ ਕੋ ਬਹੁ ਘਾਇਨ ਘਾਯੋ ॥

ਸ︀ਯਾਮ ਭਨੈ ਸਬ ਸੂਰਨ ਕੋ ਇਹ ਭਾਤਿ ਹਲੀ ਪੁਰੁਖਤ ਦਿਖਾਯੋ ॥੧੮੩੫॥

ਕ੍ਰੋਧ ਭਰਿਯੋ ਰਨ ਮੈ ਅਤਿ ਕ੍ਰੂਰ ਸੁ ਪਾਨ ਕੇ ਬੀਚ ਕ੍ਰਿਪਾਨ ਲੀਏ ॥

ਅਭਿਮਾਨ ਸੋ ਡੋਲਤ ਹੈ ਰਨ ਭੀਤਰ ਆਨ ਕੋ ਆਨਤ ਹੈ ਨ ਹੀਏ ॥

ਅਤਿ ਹੀ ਰਸ ਰੁਦ੍ਰ ਕੇ ਬੀਚ ਛਕਿਓ ਕਬਿ ਸ︀ਯਾਮ ਕਹੈ ਮਦ ਪਾਨਿ ਪੀਏ ॥

ਬਲਭਦ੍ਰ ਸੰਘਾਰਤ ਸਤ੍ਰ ਫਿਰੈ ਜਮ ਕੋ ਸੁ ਭਯਾਨਕ ਰੂਪ ਕੀਏ ॥੧੮੩੬॥

ਸੀਸ ਕਟੇ ਅਰਿ ਬੀਰਨ ਕੇ ਅਤਿ ਹੀ ਮਨ ਭੀਤਰ ਕੋਪ ਭਰੇ ਹੈ ॥

ਕੇਤਨ ਕੇ ਪਦ ਪਾਨ ਕਟੇ ਅਰਿ ਕੇਤਨ ਕੇ ਤਨ ਘਾਇ ਕਰੇ ਹੈ ॥

ਜੇ ਬਲਵੰਡ ਕਹਾਵਤ ਹੈ ਨਿਜ ਠਉਰ ਕੋ ਛਾਡਿ ਕੈ ਦਉਰਿ ਪਰੇ ਹੈ ॥

ਤੀਰ ਸਰੀਰਨ ਬੀਚ ਲਗੇ ਭਟ ਮਾਨਹੁ ਸੇਹ ਸਰੂਪ ਧਰੇ ਹੈ ॥੧੮੩੭॥

ਇਤ ਐਸੇ ਹਲਾਯੁਧ ਜੁਧ ਕੀਯੋ ਉਤਿ ਸ੍ਰੀ ਬ੍ਰਿਜਭੂਖਨ ਕੋਪੁ ਬਢਾਯੋ ॥

ਜੋ ਭਟ ਸਾਮੁਹਿ ਆਇ ਗਯੋ ਸੋਊ ਏਕ ਹੀ ਬਾਨ ਸੋ ਮਾਰਿ ਗਿਰਾਯੋ ॥

ਅਉਰ ਜਿਤੇ ਨ੍ਰਿਪ ਸੈਨ ਹੁਤੇ ਸੁ ਨਿਮੇਖ ਬਿਖੈ ਜਮ ਧਾਮਿ ਪਠਾਯੋ ॥

ਕਾਹੂੰ ਨ ਧੀਰ ਧਰਿਯੋ ਚਿਤ ਮੈ ਭਜਿ ਗੈ ਜਬ ਸ︀ਯਾਮ ਇਤੋ ਰਨ ਪਾਯੋ ॥੧੮੩੮॥

ਜੇ ਭਟ ਲਾਜ ਭਰੇ ਅਤਿ ਹੀ ਪ੍ਰਭ ਕਾਰਜ ਜਾਨ ਕੇ ਕੋਪ ਬਢਾਏ ॥

ਸੰਕਹਿ ਤ︀ਯਾਗ ਅਸੰਕਤ ਹੁਇ ਸੁ ਬਜਾਇ ਨਿਸਾਨਨ ਕੋ ਸਮੁਹਾਏ ॥

ਸਾਰੰਗ ਸ੍ਰੀ ਬ੍ਰਿਜਨਾਥ ਲੈ ਹਾਥਿ ਸੁ ਖੈਚ ਚਢਾਇ ਕੈ ਬਾਨ ਚਲਾਏ ॥

ਸ︀ਯਾਮ ਭਨੈ ਬਲਬੰਡ ਬਡੇ ਸਰ ਏਕ ਹੀ ਏਕ ਸੋ ਮਾਰਿ ਗਿਰਾਏ ॥੧੮੩੯॥

ਚੌਪਈ ॥

ਜਰਾਸੰਧਿ ਕੋ ਦਲੁ ਹਰਿ ਮਾਰਿਯੋ ॥

ਭੂਪਤਿ ਕੋ ਸਬ ਗਰਬ ਉਤਾਰਿਯੋ ॥

ਅਬਿ ਕਹੈ ਕਉਨ ਉਪਾਵਹਿ ਕਰੋ ॥

ਰਨ ਮੈ ਆਜ ਜੂਝ ਹੀ ਮਰੋ ॥੧੮੪੦॥

ਇਉ ਚਿਤਿ ਚਿੰਤ ਧਨੁਖ ਕਰਿ ਗਹਿਯੋ ॥

ਪ੍ਰਭ ਕੈ ਸੰਗਿ ਜੂਝ ਪੁਨਿ ਚਹਿਯੋ ॥

ਪਹਰਿਯੋ ਕਵਚ ਸਾਮੁਹੇ ਧਾਯੋ ॥

ਸ︀ਯਾਮ ਭਨੈ ਮਨਿ ਕੋਪ ਬਢਾਯੋ ॥੧੮੪੧॥

ਦੋਹਰਾ ॥

ਜਰਾਸੰਧਿ ਰਨ ਭੂਮਿ ਮੈ ਬਾਨ ਕਮਾਨ ਚਢਾਇ ॥

ਸ︀ਯਾਮ ਭਨੈ ਤਬ ਕ੍ਰਿਸਨ ਸੋ ਬੋਲਿਯੋ ਭਉਹ ਤਨਾਇ ॥੧੮੪੨॥