ਅਥ ਭੂਮਾਸੁਰ ਜੁਧ ਕਥਨੰ ॥
ਸਵੈਯਾ ॥
ਮੁਰਿ ਮਾਰਿ ਮੁਰਾਰਿ ਜਬੈ ਅਸਿ ਸਿਉ ਤਿਹ ਪ੍ਰਾਨ ਤਬੈ ਜਮਲੋਕਿ ਪਠਾਏ ॥
ਬਾਲ ਕਮਾਨ ਕ੍ਰਿਪਾਨਨ ਸੋ ਕਬਿ ਸ︀ਯਾਮ ਕਹੈ ਅਤਿ ਜੁਧ ਮਚਾਏ ॥
ਥੋ ਸੁ ਕੁਟੰਬ ਜਿਤੋ ਤਿਹ ਕੋ ਸੁ ਸੁਨਿਯੋ ਤਿਹ ਯੌ ਮੁਰ ਸ︀ਯਾਮਹਿ ਘਾਏ ॥
ਲੈ ਕੇ ਅਨੀ ਚਤੁਰੰਗ ਘਨੀ ਹਰਿ ਪੈ ਤਿਹ ਕੇ ਸੁਤ ਸਾਤ ਹੀ ਧਾਏ ॥੨੧੨੬॥
ਘੇਰਿ ਦਸੋ ਦਿਸ ਤੇ ਹਰਿ ਕੌ ਤਿਹ ਸ︀ਯਾਮ ਭਨੈ ਤਕਿ ਬਾਨ ਪ੍ਰਹਾਰੇ ॥
ਏਕ ਗਦਾ ਗਹਿ ਹਾਥਨ ਬੀਚ ਭਿਰੇ ਮਨ ਕੋ ਫੁਨਿ ਤ੍ਰਾਸ ਨਿਵਾਰੇ ॥
ਸੋ ਸਭ ਆਯੁਧ ਸ︀ਯਾਮ ਸਹਾਰ ਕੈ ਜੋ ਅਪੁਨੇ ਰਿਸਿ ਸਸਤ੍ਰ ਸੰਭਾਰੇ ॥
ਸੂਰ ਨ ਕਾਹੂੰ ਕੋ ਛੋਰਤ ਭਯੋ ਸਭ ਹੀ ਪੁਰਜੇ ਪੁਰਜੇ ਕਰਿ ਡਾਰੇ ॥੨੧੨੭॥
ਸਵੈਯਾ ॥
ਸੈਨ ਨਿਹਾਰਿ ਹਨੀ ਅਗਨੀ ਸੁਨਿ ਸਾਤੋ ਊ ਭ੍ਰਾਤਰ ਕ੍ਰੋਧਿ ਭਰੇ ॥
ਘਨਿ ਸ︀ਯਾਮ ਜੂ ਪੈ ਕਬਿ ਸ︀ਯਾਮ ਭਨੈ ਸਭ ਸਸਤ੍ਰਨ ਲੈ ਕਿਲਕਾਰਿ ਪਰੇ ॥
ਚਹੂੰ ਓਰ ਤੇ ਘੇਰਤ ਭੇ ਹਰਿ ਕੋ ਅਪਨੇ ਮਨ ਮੈ ਨ ਰਤੀ ਕੁ ਡਰੇ ॥
ਤਬ ਲਉ ਜਬ ਲਉ ਜਦੁਬੀਰ ਸਰਾਸਨ ਲੈ ਨਹੀ ਖੰਡਨ ਖੰਡ ਕਰੇ ॥੨੧੨੮॥
ਦੋਹਰਾ ॥
ਤਬ ਕਰਿ ਸਾਰਿੰਗ ਸ︀ਯਾਮ ਲੈ ਅਤਿ ਚਿਤਿ ਕ੍ਰੋਧ ਬਢਾਇ ॥
ਪੀਟਿ ਸਤ੍ਰ ਭਯਨ ਸਹਿਤ ਜਮਪੁਰਿ ਦਯੋ ਪਠਾਇ ॥੨੧੨੯॥