ਚੌਪਈ ॥

ਕਹਿਯੋ ਸਖੀ ਅਬ ਢੀਲ ਨ ਕੀਜੈ ॥

ਪ੍ਰੀਤਮ ਮੁਹਿ ਮਿਲਾਇ ਕੈ ਦੀਜੈ ॥

ਜਬ ਸਜਨੀ ਇਹ ਕਾਰਜ ਕੈ ਹੋ ॥

ਜੀਵ ਦਾਨ ਤਬ ਮੋਕਹ ਦੈ ਹੋ ॥੨੨੦੦॥

ਸਵੈਯਾ ॥

ਯੌ ਬਤੀਯਾ ਸੁਨਿ ਕੈ ਭਈ ਚੀਲ ਚਲੀ ਉਡਿ ਦ੍ਵਾਰਵਤੀ ਮਹਿ ਆਈ ॥

ਪੌਤ੍ਰ ਹੁਤੋ ਜਿਹ ਸ︀ਯਾਮ ਜੂ ਕੋ ਛਪਿ ਸ︀ਯਾਮ ਭਨੈ ਤਿਹ ਬਾਤ ਸੁਨਾਈ ॥

ਏਕ ਤ੍ਰੀਯਾ ਅਟਕੀ ਤੁਮ ਪੈ ਤੁਹਿ ਲ︀ਯਾਇਬੇ ਕੇ ਹਿਤ ਹਉ ਹੂ ਪਠਾਈ ॥

ਤਾ ਤੇ ਚਲੋ ਤਹ ਬੇਗ ਬਲਾਇ ਲਿਉ ਮੇਟਿ ਸਭੈ ਚਿਤ ਕੀ ਦੁਚਿਤਾਈ ॥੨੨੦੧॥

ਬੈਠ ਸੁਨਾਇ ਕੈ ਸ︀ਯਾਮ ਭਨੈ ਤਿਹ ਆਪਨੋ ਰੂਪ ਪ੍ਰਤਛ ਦਿਖਾਯੋ ॥

ਜੋ ਤ੍ਰੀਯ ਮੋ ਪਰ ਹੈ ਅਟਕੀ ਤਿਹ ਜਾਇ ਪਿਖੋ ਮਨੁ ਯਾਹਿ ਲੁਭਾਯੋ ॥

ਖੈਚ ਨਿਖੰਗ ਕਸਿਯੋ ਕਟਿ ਸੋ ਧਨੁ ਲੈ ਚਲਿਬੇ ਕਹੁ ਸਾਜ ਬਨਾਯੋ ॥

ਦੂਤੀ ਕੋ ਸੰਗ ਲਏ ਅਪਨੇ ਇਹ ਤਾ ਤ੍ਰੀਅ ਲਿਆਵਨ ਕਾਜ ਸਿਧਾਯੋ ॥੨੨੦੨॥

ਦੋਹਰਾ ॥

ਸੰਗ ਲਯੋ ਅਨਰੁਧ ਕੋ ਦੂਤੀ ਹਰਖ ਬਢਾਇ ॥

ਊਖਾ ਕੋ ਪੁਰ ਥੋ ਜਹਾ ਤਹਾ ਪਹੂਚੀ ਆਇ ॥੨੨੦੩॥

ਸੋਰਠਾ ॥

ਤ੍ਰੀਅ ਪੀਅ ਦਯੋ ਮਿਲਾਇ ਚਤੁਰ ਤ੍ਰੀਅ ਕਰਿ ਚਤੁਰਤਾ ॥

ਕੀਯੋ ਭੋਗ ਸੁਖ ਪਾਇ ਊਖਾ ਅਰੁ ਅਨਰੁਧ ਮਿਲ ॥੨੨੦੪॥

ਸਵੈਯਾ ॥

ਚਾਰਿ ਪ੍ਰਕਾਰ ਕੋ ਭੋਗ ਕੀਓ ਨਰ ਨਾਰਿ ਹੁਲਾਸ ਹੀਯੈ ਮੈ ਬਢੈ ਕੈ ॥

ਆਸਨ ਕੋਕ ਕੇ ਬੀਚ ਜਿਤੇ ਕਬਿ ਭਾਖਤ ਹੈ ਸੁ ਸਬੈ ਇਨ ਕੈ ਕੈ ॥

ਬਾਤ ਕਹੀ ਅਨਰੁਧ ਕਛੂ ਮੁਸਕਾਇ ਤ੍ਰੀਆ ਸੰਗ ਨੈਨ ਨਚੈ ਕੈ ॥

ਜਿਉ ਹਮਰੀ ਤੁਮ ਹੁਇ ਰਹੀ ਸੁੰਦਰਿ ਤਿਉ ਹਮ ਹੂ ਤੁਮਰੇ ਰਹੈ ਹ੍ਵੈ ਕੈ ॥੨੨੦੫॥

ਸੁੰਦਰ ਥੀ ਜੁ ਧੁਜਾ ਨ੍ਰਿਪ ਕੀ ਸੁ ਗਿਰੀ ਭੂਅ ਪੈ ਲਖਿ ਭੂਪਤਿ ਪਾਯੋ ॥

ਜੋ ਬਰੁ ਦਾਨ ਦਯੋ ਮੁਹਿ ਰੁਦ੍ਰ ਵਹੈ ਪ੍ਰਗਟਿਯੋ ਚਿਤ ਮੈ ਸੁ ਜਨਾਯੋ ॥

ਤਉ ਹੀ ਲਉ ਆਇ ਕਹੀ ਇਕ ਯੌ ਤੁਮਰੀ ਦੁਹਿਤਾ ਗ੍ਰਿਹ ਮੋ ਕੋਊ ਆਯੋ ॥

ਯੌ ਨ੍ਰਿਪ ਬਾਤ ਚਲਿਯੋ ਸੁਨਿ ਕੈ ਅਪਨੇ ਚਿਤ ਮੈ ਅਤਿ ਰੋਸ ਬਢਾਯੋ ॥੨੨੦੬॥

ਆਵਤ ਹੀ ਕਰਿ ਸਸਤ੍ਰ ਸੰਭਾਰਤ ਕੋਪ ਭਯੋ ਚਿਤਿ ਰੋਸ ਬਢਾਯੋ ॥

ਕਾਨ੍ਰਹ ਕੇ ਪੌਤ੍ਰ ਸੋ ਸ︀ਯਾਮ ਭਨੈ ਦੁਹਿਤਾ ਹੂ ਕੇ ਮੰਦਰਿ ਜੁਧੁ ਮਚਾਯੋ ॥

ਹੁਇ ਬਿਸੰਭਾਰ ਪਰਿਯੋ ਜਬ ਸੋ ਤਬ ਹੀ ਇਹ ਕੇ ਕਰਿ ਭੀਤਰ ਆਯੋ ॥

ਨਾਦ ਬਜਾਇ ਦਿਖਾਇ ਸਭੋ ਬਲੁ ਲੈ ਇਹ ਕੋ ਨ੍ਰਿਪ ਧਾਮਿ ਸਿਧਾਯੋ ॥੨੨੦੭॥

ਕਾਨ੍ਰਹ ਕੇ ਪੌਤ੍ਰ ਕੋ ਬਾਧ ਕੈ ਭੂਪ ਫਿਰਿਯੋ ਉਤ ਨਾਰਦ ਜਾਇ ਸੁਨਾਈ ॥

ਕਾਨ੍ਰਹ ਚਲੋ ਉਠਿ ਬੈਠੇ ਕਹਾ ਅਪੁਨੀ ਜਦੁਵੀ ਸਭ ਸੈਨ ਬਨਾਈ ॥

ਯੌ ਸੁਨਿ ਸ︀ਯਾਮ ਚਲੇ ਬਤੀਯਾ ਅਪੁਨੇ ਚਿਤ ਮੈ ਅਤਿ ਕਰੋਧ ਬਢਾਈ ॥

ਸਸਤ੍ਰ ਸੰਭਾਰਿ ਸਭੈ ਰਿਸ ਸੋ ਜਿਨ ਕੋ ਅਸ ਤੇਜੁ ਲਖਿਯੋ ਨਹਿ ਜਾਈ ॥੨੨੦੮॥

ਦੋਹਰਾ ॥

ਬਤੀਆ ਸੁਨਿ ਮੁਨਿ ਕੀ ਸਕਲ ਜਦੁਪਤਿ ਸੈਨ ਬਨਾਇ ॥

ਜਹਿ ਭੂਪਤਿ ਕੋ ਪੁਰ ਹੁਤੋ ਤਹਿ ਹੀ ਪਹੁਚਿਯੋ ਆਇ ॥੨੨੦੯॥