ਅਥ ਸੁਦਛਨ ਜੁਧੁ ਕਥਨੰ ॥
ਸਵੈਯਾ ॥
ਸੈਨ ਭਜਿਯੋ ਜਬ ਸਤ੍ਰਨ ਕੋ ਤਬ ਆਪਨੇ ਸੈਨ ਮੈ ਸ︀ਯਾਮ ਜੂ ਆਏ ॥
ਆਵਤ ਦੇਵ ਹੁਤੇ ਜਿਤਨੇ ਤਿਤਨੇ ਹਰਿ ਪਾਇਨ ਸੋ ਲਪਟਾਏ ॥
ਦੈ ਕੈ ਪ੍ਰਦਛਨ ਸ︀ਯਾਮ ਸਭੋ ਤਿਨ ਸੰਖ ਬਜਾਇ ਕੈ ਧੂਪ ਜਗਾਏ ॥
ਸ︀ਯਾਮ ਭਨੈ ਸਭ ਹੂ ਮਨ ਮੈ ਬ੍ਰਿਜ ਨਾਇਕ ਬੀਰ ਸਹੀ ਕਰਿ ਪਾਏ ॥੨੨੭੩॥
ਉਤ ਕੈ ਉਪਮਾ ਗ੍ਰਿਹਿ ਦਛ ਗਏ ਇਤਿ ਦ੍ਵਾਰਵਤੀ ਬ੍ਰਿਜ ਨਾਇਕ ਆਯੋ ॥
ਜਾਇ ਉਤੈ ਸਿਰੁ ਭੂਪ ਕੋ ਕਾਸੀ ਕੇ ਬੀਚ ਪਰਿਯੋ ਪੁਰਿ ਸੋਕ ਜਨਾਯੋ ॥
ਭਾਖਤ ਭੇ ਸਭ ਯੌ ਬਤੀਯਾ ਸੋਈ ਯੌ ਕਹਿ ਕੈ ਕਬਿ ਸ︀ਯਾਮ ਸੁਨਾਯੋ ॥
ਸ︀ਯਾਮ ਜੂ ਸੋ ਹਮਰੇ ਜੈਸੇ ਭੂਪਤਿ ਕਾਜ ਕੀਯੋ ਫਲੁ ਤੈਸੋ ਈ ਪਾਯੋ ॥੨੨੭੪॥
ਜਾ ਚਤੁਰਾਨਨ ਨਾਰਦ ਕੋ ਸਿਵ ਕੋ ਉਠ ਕੈ ਜਗ ਲੋਕ ਧਿਆਵੈ ॥
ਨਾਰ ਨਿਵਾਇ ਭਲੇ ਤਿਨ ਕੋ ਫੁਨਿ ਸੰਖ ਬਜਾਇ ਕੈ ਧੂਪ ਜਗਾਵੈ ॥
ਡਾਰ ਕੈ ਫੂਲ ਭਲੀ ਬਿਧਿ ਸੋ ਕਬਿ ਸ︀ਯਾਮ ਭਨੈ ਤਿਹ ਸੋ ਸਿਰ ਨਾਵੈ ॥
ਤੇ ਬ੍ਰਿਜਨਾਥ ਕੇ ਸਾਧਨ ਕੋ ਗੁਨ ਗਾਵਤ ਗਾਵਤ ਪਾਰ ਨ ਪਾਵੈ ॥੨੨੭੫॥
ਕਾਸੀ ਕੇ ਭੂਪ ਕੋ ਪੂਤ ਸੁਦਛਨ ਤਾ ਮਨ ਮੈ ਅਤਿ ਕ੍ਰੋਧ ਬਢਾਯੋ ॥
ਮੇਰੇ ਪਿਤਾ ਕੋ ਕੀਯੋ ਬਧੁ ਜਾਇ ਹਉ ਤਾਹਿ ਹਨੋ ਚਿਤ ਬੀਚ ਬਸਾਯੋ ॥
ਸੇਵ ਕਰੀ ਸਿਵ ਕੀ ਹਿਤ ਸੋ ਤਿਹ ਗਾਲ੍ਰਹ ਬਜਾਇ ਪ੍ਰਸੰਨ ਕਰਾਯੋ ॥
ਸ︀ਯਾਮ ਹਨੋ ਝਟ ਦੈ ਛਿਨ ਮੈ ਤਿਨਿ ਸ︀ਯਾਮ ਭਨੈ ਤਟ ਦੈ ਬਰੁ ਪਾਯੋ ॥੨੨੭੬॥
ਰੁਦ੍ਰ ਬਾਚ ਦਛ ਸੋ ॥
ਚੌਪਈ ॥
ਤਬ ਸਿਵ ਜੂ ਫਿਰ ਯੌ ਉਚਰੋ ॥
ਹਰਿ ਕੇ ਬਧ ਹਿਤ ਹੋਮਹਿ ਕਰੋ ॥
ਤਾ ਤੇ ਮੂਰਤਿ ਏਕ ਨਿਕਰਿ ਹੈ ॥
ਸੋ ਹਰਿ ਜੀ ਕੇ ਪ੍ਰਾਨਨ ਹਰਿ ਹੈ ॥੨੨੭੭॥
ਦੋਹਰਾ ॥
ਏਕ ਕਹੀ ਤਿਹ ਜੁਧ ਸਮੈ ਜੋ ਕੋਊ ਬਿਮੁਖ ਕਰਾਇ ॥
ਤਾ ਪੈ ਬਲੁ ਨਹਿ ਚਲਿ ਸਕੈ ਤੁਹਿ ਮਾਰੈ ਫਿਰਿ ਆਇ ॥੨੨੭੮॥
ਸਵੈਯਾ ॥
ਐਸੇ ਸੁਦਛਨ ਕੋ ਜਬ ਹੀ ਕਬਿ ਸ︀ਯਾਮ ਭਨੈ ਅਸ ਰੁਦ੍ਰ ਬਖਾਨਿਯੋ ॥
ਸੋ ਉਨਿ ਕਾਜ ਕੀਯੋ ਉਠ ਕੈ ਅਪੁਨੇ ਮਨ ਮੈ ਅਤਿ ਹੀ ਹਰਿਖਾਨਿਯੋ ॥
ਹੋਮ ਕੀਓ ਤਿਨਿ ਪਾਵਕ ਮੈ ਘ੍ਰਿਤ ਅਛਤ ਜਉ ਜੈਸੇ ਬੇਦਨ ਬਖਾਨਿਯੋ ॥
ਰੁਦ੍ਰ ਕੇ ਭਾਖਬੇ ਕੋ ਸੁ ਕਛੂ ਕਬਿ ਸ︀ਯਾਮ ਭਨੈ ਜੜ ਭੇਦ ਨ ਜਾਨਿਯੋ ॥੨੨੭੯॥
ਤਉ ਨਿਕਸੀ ਤਿਹ ਤੇ ਪ੍ਰਿਤਮਾ ਇਹ ਦੇਖਤ ਹੀ ਸਭ ਕਉ ਡਰੁ ਆਵੈ ॥
ਕਉਨ ਬਲੀ ਪ੍ਰਗਟਿਯੋ ਜਗ ਮੈ ਇਹ ਧਾਵਤ ਅਗ੍ਰਜ ਕੋ ਠਹਰਾਵੈ ॥
ਠਾਢੀ ਭਈ ਕਰਿ ਲੈ ਕੈ ਗਦਾ ਅਤਿ ਰੋਸ ਕੈ ਦਾਤ ਸੋ ਦਾਤ ਬਜਾਵੈ ॥
ਐਸੇ ਲਖਿਯੋ ਸਭ ਹੂ ਇਹ ਤੇ ਬ੍ਰਿਜ ਨਾਇਕ ਜੀਵਤ ਜਾਨ ਨ ਪਾਵੈ ॥੨੨੮੦॥