ਚੌਪਈ ॥
ਜਬਿ ਹਰਿ ਕਰਿ ਦਿਜ ਬਾਲਕ ਆਏ ॥
ਤਬ ਤਿਹ ਕਉ ਏ ਬਚਨ ਸੁਨਾਏ ॥
ਜਾਤ ਜਾਇ ਦਿਜ ਬਾਲਕ ਦੈ ਹੋ ॥
ਬਡੋ ਸੁ ਜਸੁ ਜਗ ਭੀਤਰ ਲੈ ਹੋ ॥੨੪੭੦॥
ਤਬ ਹਰਿ ਨਗਰ ਦੁਆਰਿਕਾ ਆਯੋ ॥
ਦਿਜ ਬਾਲਕ ਦੈ ਅਤਿ ਸੁਖ ਪਾਯੋ ॥
ਜਰਤ ਅਗਨਿ ਤੇ ਸੰਤ ਬਚਾਏ ॥
ਇਉ ਪ੍ਰਭ ਜੂ ਸਭ ਸੰਤਨ ਗਾਏ ॥੨੪੭੧॥
ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਦਿਜ ਕੋ ਜਮਲੋਕ ਤੇ ਸਾਤ ਪੁਤ੍ਰ ਲਯਾਇ ਦੇਤ ਭਏ ਧਯਾਇ ਸਮਾਪਤੰ ॥
ਅਥ ਕਾਨ੍ਰਹ ਜੂ ਜਲ ਬਿਹਾਰ ਤ੍ਰੀਅਨ ਸੰਗ ॥
ਸਵੈਯਾ ॥
ਕੰਚਨ ਕੀ ਜਹਿ ਦੁਆਰਵਤੀ ਤਿਹ ਠਾ ਜਬ ਹੀ ਬ੍ਰਿਜਭੂਖਨ ਆਯੋ ॥
ਲਾਲ ਲਗੇ ਜਿਹ ਠਾ ਮਨੋ ਬਜ੍ਰ ਭਲੇ ਬ੍ਰਿਜ ਨਾਇਕ ਬ︀ਯੋਤ ਬਨਾਯੋ ॥
ਤਾਲ ਕੇ ਬੀਚ ਤਰੈ ਜਦੁ ਨੰਦਨ ਸੋਕ ਸਬੈ ਚਿਤ ਕੋ ਬਿਸਰਾਯੋ ॥
ਲੈ ਤ੍ਰੀਯਾ ਬਾਲਕ ਦੈ ਦਿਜ ਕਉ ਜਬ ਸ੍ਰੀ ਬ੍ਰਿਜਨਾਥ ਬਡੋ ਜਸੁ ਪਾਯੋ ॥੨੪੭੨॥
ਤ੍ਰੀਅਨ ਸੈ ਜਲ ਮੈ ਬ੍ਰਿਜ ਨਾਇਕ ਸ︀ਯਾਮ ਭਨੈ ਰੁਚਿ ਸਿਉ ਲਪਟਾਏ ॥
ਪ੍ਰੇਮ ਬਢਿਯੋ ਉਨ ਕੇ ਅਤਿ ਹੀ ਪ੍ਰਭ ਕੇ ਲਗੀ ਅੰਗਿ ਅਨੰਗ ਬਢਾਏ ॥
ਪ੍ਰੇਮ ਸੋ ਏਕ ਹੀ ਹੁਇ ਗਈ ਸੁੰਦਰਿ ਰੂਪ ਨਿਹਾਰਿ ਰਹੀ ਉਰਝਾਏ ॥
ਪਾਸ ਹੀ ਸ︀ਯਾਮ ਜੂ ਰੂਪ ਰਚੀ ਤ੍ਰੀਆ ਹੇਰਿ ਰਹੀ ਹਰਿ ਹਾਥਿ ਨ ਆਏ ॥੨੪੭੩॥
ਰੂਪ ਰਚੀ ਸਭ ਸੁੰਦਰਿ ਸ︀ਯਾਮ ਕੇ ਸ︀ਯਾਮ ਭਨੈ ਦਸ ਹੂ ਦਿਸ ਦਉਰੈ ॥
ਕੁੰਕਮ ਬੇਦੁ ਲਿਲਾਟ ਦੀਏ ਸੁ ਦੀਏ ਤਿਨ ਊਪਰ ਚੰਦਨ ਖਉਰੈ ॥
ਮੈਨ ਕੇ ਬਸਿ ਭਈ ਸਭ ਭਾਮਿਨ ਧਾਈ ਫਿਰੈ ਫੁਨਿ ਧਾਮਨ ਅਉਰੈ ॥
ਐਸੇ ਰਟੈ ਮੁਖ ਤੇ ਹਮ ਕਉ ਤਜਿ ਹੋ ਬ੍ਰਿਜਨਾਥ ਗਯੋ ਕਿਹ ਠਉਰੈ ॥੨੪੭੪॥
ਢੂੰਢਤ ਏਕ ਫਿਰੈ ਹਰਿ ਸੁੰਦਰਿ ਚਿਤ ਬਿਖੈ ਸਭ ਭਰਮ ਬਢਾਈ ॥
ਬੇਖ ਅਨੂਪ ਸਜੇ ਤਨ ਪੈ ਤਿਨ ਬੇਖਨ ਕੋ ਬਰਨਿਓ ਨਹੀ ਜਾਈ ॥
ਸੰਕ ਕਰੈ ਨ ਰਰੈ ਹਰਿ ਹੀ ਹਰਿ ਲਾਜਹਿ ਬੇਚਿ ਮਨੋ ਤਿਨ ਖਾਈ ॥
ਐਸੇ ਕਹੈ ਤਜਿ ਗਯੋ ਕਿਹ ਠਾ ਤਿਹ ਹੋ ਬ੍ਰਿਜ ਨਾਇਕ ਦੇਹੁ ਦਿਖਾਈ ॥੨੪੭੫॥
ਦੋਹਰਾ ॥
ਬਹੁਤੁ ਕਾਲ ਮੁਛਿਤ ਭਈ ਖੇਲਤ ਹਰਿ ਕੇ ਸਾਥ ॥
ਮੁਛਿਤ ਹ੍ਵੈ ਤਿਨ ਯੌ ਲਖਿਯੋ ਹਰਿ ਆਏ ਅਬ ਹਾਥਿ ॥੨੪੭੬॥
ਹਰਿ ਜਨ ਹਰਿ ਸੰਗ ਮਿਲਤ ਹੈ ਸੁਨਤ ਪ੍ਰੇਮ ਕੀ ਗਾਥ ॥
ਜਿਉ ਡਾਰਿਓ ਮਿਲਿ ਜਾਤ ਹੈ ਨੀਰ ਨੀਰ ਕੇ ਸਾਥ ॥੨੪੭੭॥
ਚੌਪਈ ॥
ਜਲ ਤੇ ਤਬ ਹਰਿ ਬਾਹਰਿ ਆਏ ॥
ਅੰਗਹਿ ਸੁੰਦਰ ਬਸਤ੍ਰ ਬਨਾਏ ॥
ਕਾ ਉਪਮਾ ਤਿਹ ਕੀ ਕਬਿ ਕਹੈ ॥
ਪੇਖਤ ਮੈਨ ਰੀਝ ਕੈ ਰਹੈ ॥੨੪੭੮॥
ਬਸਤ੍ਰ ਤ੍ਰੀਅਨ ਹੂ ਸੁੰਦਰ ਧਰੇ ॥
ਦਾਨ ਬਹੁਤ ਬਿਪ੍ਰਨ ਕਉ ਕਰੇ ॥
ਜਿਹ ਤਿਹ ਠਾ ਹਰਿ ਕੋ ਗੁਨ ਗਾਯੋ ॥
ਤਿਹ ਦਾਰਿਦ ਧਨ ਦੇਇ ਗਵਾਯੋ ॥੨੪੭੯॥
ਅਥ ਪ੍ਰੇਮ ਕਥਾ ਕਥਨੰ ॥
ਕਬਿਯੋ ਬਾਚ ॥
ਚੌਪਈ ॥
ਹਰਿ ਕੇ ਸੰਤ ਕਬਢੀ ਸੁਨਾਊ ॥
ਤਾ ਤੇ ਪ੍ਰਭ ਲੋਗਨ ਰਿਝਵਾਊ ॥
ਜੋ ਇਹ ਕਥਾ ਤਨਕ ਸੁਨਿ ਪਾਵੈ ॥
ਤਾ ਕੋ ਦੋਖ ਦੂਰ ਹੋਇ ਜਾਵੈ ॥੨੪੮੦॥