ਪਾਧਰੀ ਛੰਦ ॥

ਇਹ ਭਾਤਿ ਪੂਰਬ ਪਟਨ ਉਪਟਿ ॥

ਖੰਡੇ ਅਖੰਡ ਕਟੇ ਅਕਟ ॥

ਫਟੇ ਅਫਟ ਖੰਡੇ ਅਖੰਡ ॥

ਬਜੇ ਨਿਸਾਨ ਮਚਿਓ ਘਮੰਡ ॥੫੧੧॥

ਜੋਰੇ ਸੁ ਜੰਗ ਜੋਧਾ ਜੁਝਾਰ ॥

ਜੋ ਤਜੇ ਬਾਣ ਗਜਤ ਲੁਝਾਰ ॥

ਭਾਜੰਤ ਭੀਰ ਭਹਰੰਤ ਭਾਇ ॥

ਭਭਕੰਤ ਘਾਇ ਡਿਗੇ ਅਘਾਇ ॥੫੧੨॥

ਸਾਜੰਤ ਸਾਜ ਬਾਜਤ ਤੁਫੰਗ ॥

ਨਾਚੰਤ ਭੂਤ ਭੈਧਰ ਸੁਰੰਗ ॥

ਬਬਕੰਤ ਬਿਤਾਲ ਕਹਕੰਤ ਕਾਲ ॥

ਡਮਕੰਤ ਡਉਰ ਮੁਕਤੰਤ ਜ੍ਵਾਲ ॥੫੧੩॥

ਭਾਜੰਤ ਭੀਰ ਤਜਿ ਬੀਰ ਖੇਤ ॥

ਨਾਚੰਤ ਭੂਤ ਬੇਤਾਲ ਪ੍ਰੇਤ ॥

ਕ੍ਰੀੜੰਤ ਈਸ ਪੋਅੰਤ ਕਪਾਲ ॥

ਨਿਰਖਤ ਬੀਰ ਛਕਿ ਬਰਤ ਬਾਲ ॥੫੧੪॥

ਧਾਵੰਤ ਬੀਰ ਬਾਹੰਤ ਘਾਵ ॥

ਨਾਚੰਤ ਭੂਤ ਗਾਵੰਤ ਚਾਵ ॥

ਡਮਕੰਤ ਡਉਰੁ ਨਾਚੰਤ ਈਸ ॥

ਰੀਝੰਤ ਹਿਮਦ੍ਰਿ ਅੰਤ ਸੀਸ ॥੫੧੫॥

ਗੰਧ੍ਰਭ ਸਿਧ ਚਾਰਣ ਪ੍ਰਸਿਧ ॥

ਕਥੰਤ ਕਾਬਿ ਸੋਭੰਤ ਸਿਧ ॥

ਗਾਵੰਤ ਬੀਨ ਬੀਨਾ ਬਜੰਤ ॥

ਰੀਝੰਤ ਦੇਵ ਮੁਨਿ ਮਨਿ ਡੁਲੰਤ ॥੫੧੬॥

ਗੁੰਜਤ ਗਜਿੰਦ੍ਰ ਹੈਵਰ ਅਸੰਖ ॥

ਬੁਲਤ ਸੁਬਾਹ ਮਾਰੂ ਬਜੰਤ ॥

ਉਠੰਤ ਨਾਦ ਪੂਰਤ ਦਿਸਾਣੰ ॥

ਡੁਲਤ ਮਹੇਾਂਦ੍ਰ ਮਹਿ ਧਰ ਮਹਾਣੰ ॥੫੧੭॥

ਖੁਲੰਤ ਖੇਤਿ ਖੂਨੀ ਖਤੰਗ ॥

ਛੁਟੰਤ ਬਾਣ ਜੁਟੇ ਨਿਸੰਗ ॥

ਭਿਦੰਤ ਮਰਮ ਜੁਝਤ ਸੁਬਾਹ ॥

ਘੁਮੰਤ ਗੈਣਿ ਅਛ੍ਰੀ ਉਛਾਹ ॥੫੧੮॥

ਸਰਖੰਤ ਸੇਲ ਬਰਖੰਤ ਬਾਣ ॥

ਹਰਖੰਤ ਹੂਰ ਪਰਖੰਤ ਜੁਆਣ ॥

ਬਾਜੰਤ ਢੋਲ ਡਉਰੂ ਕਰਾਲ ॥

ਨਾਚੰਤ ਭੂਤ ਭੈਰੋ ਕਪਾਲਿ ॥੫੧੯॥

ਹਰੜੰਤ ਹਥ ਖਰੜੰਤ ਖੋਲ ॥

ਟਿਰੜੰਤ ਟੀਕ ਝਿਰੜੰਤ ਝੋਲ ॥

ਦਰੜੰਤ ਦੀਹ ਦਾਨੋ ਦੁਰੰਤ ॥

ਹਰੜੰਤ ਹਾਸ ਹਸਤ ਮਹੰਤ ॥੫੨੦॥

ਉਤਭੁਜ ਛੰਦ ॥

ਹਹਾਸੰ ਕਪਾਲੰ ॥

ਸੁ ਬਾਸੰ ਛਤਾਲੰ ॥

ਪ੍ਰਭਾਸੰ ਜ੍ਵਾਲੰ ॥

ਅਨਾਸੰ ਕਰਾਲੰ ॥੫੨੧॥

ਮਹਾ ਰੂਪ ਧਾਰੇ ॥

ਦੁਰੰ ਦੁਖ ਤਾਰੇ ॥

ਸਰੰਨੀ ਉਧਾਰੇ ॥

ਅਘੀ ਪਾਪ ਵਾਰੇ ॥੫੨੨॥

ਦਿਪੈ ਜੋਤਿ ਜ੍ਵਾਲਾ ॥

ਕਿਧੌ ਜ੍ਵਾਲ ਮਾਲਾ ॥

ਮਨੋ ਜ੍ਵਾਲ ਬਾਲਾ ॥

ਸਰੂਪੰ ਕਰਾਲਾ ॥੫੨੩॥

ਧਰੇ ਖਗ ਪਾਣੰ ॥

ਤਿਹੂੰ ਲੋਗ ਮਾਣੰ ॥

ਦਯੰ ਦੀਹ ਦਾਨੰ ॥

ਭਰੇ ਸਉਜ ਮਾਨੰ ॥੫੨੪॥