ਪਾਧਰੀ ਛੰਦ ॥
ਜਹ ਤਹ ਬਿਲੋਕਿ ਸੋਭਾ ਅਪਾਰ ॥
ਬਨਿ ਬੈਠਿ ਸਰਬ ਰਾਜਾਧਿਕਾਰ ॥
ਇਹ ਭਾਤਿ ਕਹੈ ਨਹੀ ਪਰਤ ਬੈਨ ॥
ਲਖਿ ਨੈਨ ਰੂਪਿ ਰੀਝੰਤ ਨੈਨ ॥੩੬॥
ਅਵਿਲੋਕਿ ਨਾਚਿ ਐਸੋ ਸੁਰੰਗ ॥
ਸਰ ਤਾਨਿ ਨ੍ਰਿਪਨ ਮਾਰਤ ਅਨੰਗ ॥
ਸੋਭਾ ਅਪਾਰ ਬਰਣੀ ਨ ਜਾਇ ॥
ਰੀਝੇ ਅਵਿਲੋਕਿ ਰਾਨਾ ਰੁ ਰਾਇ ॥੩੭॥
ਆਗਮ ਬਸੰਤ ਜਨੁ ਭਇਓ ਆਜ ॥
ਇਹ ਭਾਤਿ ਸਰਬ ਦੇਖੈ ਸਮਾਜ ॥
ਰਾਜਾਧਿਰਾਜ ਬਨਿ ਬੈਠ ਐਸ ॥
ਤਿਨ ਕੇ ਸਮਾਨ ਨਹੀ ਇੰਦ੍ਰ ਹੈਸ ॥੩੮॥
ਇਕ ਮਾਸ ਲਾਗ ਤਹ ਭਇਓ ਨਾਚ ॥
ਬਿਨ ਪੀਐ ਕੈਫ ਕੋਊ ਨ ਬਾਚ ॥
ਜਹ ਜਹ ਬਿਲੋਕਿ ਆਭਾ ਅਪਾਰ ॥
ਤਹ ਤਹ ਸੁ ਰਾਜ ਰਾਜਨ ਕੁਮਾਰ ॥੩੯॥
ਲੈ ਸੰਗ ਤਾਸ ਸਾਰਸ੍ਵਤਿ ਆਪ ॥
ਜਿਹ ਕੋ ਜਪੰਤ ਸਭ ਜਗਤ ਜਾਪ ॥
ਨਿਰਖੋ ਕੁਮਾਰ ਇਹ ਸਿੰਧ ਰਾਜ ॥
ਜਾ ਕੀ ਸਮਾਨ ਨਹੀ ਇੰਦ੍ਰ ਸਾਜ ॥੪੦॥
ਅਵਿਲੋਕ ਸਿੰਧ ਰਾਜਾ ਕੁਮਾਰ ॥
ਨਹੀ ਤਾਸ ਚਿਤ ਕਿਨੋ ਸੁਮਾਰ ॥
ਤਿਹ ਛਾਡਿ ਪਾਛ ਆਗੈ ਚਲੀਸੁ ॥
ਜਨੁ ਸਰਬ ਸੋਭ ਕਹੁ ਲੀਲ ਲੀਸੁ ॥੪੧॥
ਪੁਨਿ ਕਹੈ ਤਾਸ ਸਾਰਸ੍ਵਤੀ ਬੈਨ ॥
ਇਹ ਪਸਚਮੇਸ ਅਬ ਦੇਖ ਨੈਨਿ ॥
ਅਵਿਲੋਕਿ ਰੂਪ ਤਾ ਕੋ ਅਪਾਰ ॥
ਨਹੀ ਮਧਿ ਚਿਤਿ ਆਨਿਓ ਕੁਮਾਰ ॥੪੨॥
ਮਧੁਭਾਰ ਛੰਦ ॥
ਦੇਖੋ ਕੁਮਾਰ ॥
ਰਾਜਾ ਜੁਝਾਰ ॥
ਸੁਭ ਵਾਰ ਦੇਸ ॥
ਸੁੰਦਰ ਸੁਬੇਸ ॥੪੩॥
ਦੇਖਿਓ ਬਿਚਾਰ ॥
ਰਾਜਾ ਅਪਾਰ ॥
ਆਨਾ ਨ ਚਿਤ ॥
ਪਰਮੰ ਪਵਿਤ ॥੪੪॥
ਤਬ ਆਗਿ ਚਾਲ ॥
ਸੁੰਦਰ ਸੁ ਬਾਲ ॥
ਮੁਸਕਿਆਤ ਐਸ ॥
ਘਨਿ ਬੀਜ ਜੈਸ ॥੪੫॥
ਨ੍ਰਿਪ ਪੇਖਿ ਰੀਝ ॥
ਸੁਰ ਨਾਰ ਖੀਝ ॥
ਬਢਿ ਤਾਸ ਜਾਨ ॥
ਘਟ ਆਪ ਮਾਨ ॥੪੬॥
ਸੁੰਦਰ ਸਰੂਪ ॥
ਸੌਂਦਰਜੁ ਭੂਪ ॥
ਸੋਭਾ ਅਪਾਰ ॥
ਸੋਭੈ ਸੁ ਧਾਰ ॥੪੭॥
ਦੇਖੋ ਨਰੇਾਂਦ੍ਰ ॥
ਡਾਢੇ ਮਹੇਾਂਦ੍ਰ ॥
ਮੁਲਤਾਨ ਰਾਜ ॥
ਰਾਜਾਨ ਰਾਜ ॥੪੮॥