ਅਥ ਕਾਛਨ ਦਸਮੋ ਗੁਰੂ ਕਥਨੰ ॥
ਚੌਪਈ ॥
ਚਲਾ ਮੁਨੀ ਤਜਿ ਪਰਹਰਿ ਆਸਾ ॥
ਮਹਾ ਮੋਨਿ ਅਰੁ ਮਹਾ ਉਦਾਸਾ ॥
ਪਰਮ ਤਤ ਬੇਤਾ ਬਡਭਾਗੀ ॥
ਮਹਾ ਮੋਨ ਹਰਿ ਕੋ ਅਨੁਰਾਗੀ ॥੨੦੫॥
ਪਰਮ ਪੁਰਖ ਪੂਰੋ ਬਡਭਾਗੀ ॥
ਮਹਾ ਮੁਨੀ ਹਰਿ ਕੇ ਰਸ ਪਾਗੀ ॥
ਬ੍ਰਹਮ ਭਗਤ ਖਟ ਗੁਨ ਰਸ ਲੀਨਾ ॥
ਏਕ ਨਾਮ ਕੇ ਰਸ ਸਉ ਭੀਨਾ ॥੨੦੬॥
ਉਜਲ ਗਾਤ ਮਹਾ ਮੁਨਿ ਸੋਹੈ ॥
ਸੁਰ ਨਰ ਮੁਨਿ ਸਭ ਕੋ ਮਨ ਮੋਹੈ ॥
ਜਹ ਜਹ ਜਾਇ ਦਤ ਸੁਭ ਕਰਮਾ ॥
ਤਹ ਤਹ ਹੋਤ ਸਭੈ ਨਿਹਕਰਮਾ ॥੨੦੭॥
ਭਰਮ ਮੋਹ ਤਿਹ ਦੇਖਤ ਭਾਗੈ ॥
ਰਾਮ ਭਗਤਿ ਸਭ ਹੀ ਉਠਿ ਲਾਗੈ ॥
ਪਾਪ ਤਾਪ ਸਭ ਦੂਰ ਪਰਾਈ ॥
ਨਿਸਿ ਦਿਨ ਰਹੈ ਏਕ ਲਿਵ ਲਾਈ ॥੨੦੮॥
ਕਾਛਨ ਏਕ ਤਹਾ ਮਿਲ ਗਈ ॥
ਸੋਆ ਚੂਕ ਪੁਕਾਰਤ ਭਈ ॥
ਭਾਵ ਯਾਹਿ ਮਨ ਮਾਹਿ ਨਿਹਾਰਾ ॥
ਦਸਵੋ ਗੁਰੂ ਤਾਹਿ ਬੀਚਾਰਾ ॥੨੦੯॥
ਜੋ ਸੋਵੈ ਸੋ ਮੂਲੁ ਗਵਾਵੈ ॥
ਜੋ ਜਾਗੈ ਹਰਿ ਹ੍ਰਿਦੈ ਬਸਾਵੈ ॥
ਸਤਿ ਬੋਲਿ ਯਾ ਕੀ ਹਮ ਮਾਨੀ ॥
ਜੋਗ ਧਿਆਨ ਜਾਗੈ ਤੇ ਜਾਨੀ ॥੨੧੦॥
ਇਤਿ ਕਾਛਨ ਗੁਰੂ ਦਸਵੋ ਸਮਾਪਤੰ ॥੧੦॥
ਅਥ ਸੁਰਥ ਯਾਰਮੋ ਗੁਰੂ ਕਥਨੰ ॥
ਚੌਪਈ ॥
ਆਗੇ ਦਤ ਦੇਵ ਤਬ ਚਲਾ ॥
ਸਾਧੇ ਸਰਬ ਜੋਗ ਕੀ ਕਲਾ ॥
ਅਮਿਤ ਤੇਜ ਅਰੁ ਉਜਲ ਪ੍ਰਭਾਉ ॥
ਜਾਨੁਕ ਬਨਾ ਦੂਸਰ ਹਰਿ ਰਾਉ ॥੨੧੧॥
ਸਭ ਹੀ ਕਲਾ ਜੋਗ ਕੀ ਸਾਧੀ ॥
ਮਹਾ ਸਿਧਿ ਮੋਨੀ ਮਨਿ ਲਾਧੀ ॥
ਅਧਿਕ ਤੇਜ ਅਰੁ ਅਧਿਕ ਪ੍ਰਭਾਵਾ ॥
ਜਾ ਲਖਿ ਇੰਦ੍ਰਾਸਨ ਥਹਰਾਵਾ ॥੨੧੨॥