ਅਥ ਨਲਨੀ ਸੁਕ ਉਨੀਵੋ ਗੁਰੂ ਕਥਨੰ ॥

ਕ੍ਰਿਪਾਣ ਕ੍ਰਿਤ ਛੰਦ ॥

ਮੁਨਿ ਅਤਿ ਅਪਾਰ ॥

ਗੁਣ ਗਣ ਉਦਾਰ ॥

ਬਿਦਿਆ ਬਿਚਾਰ ॥

ਨਿਤ ਕਰਤ ਚਾਰ ॥੩੮੯॥

ਲਖਿ ਛਬਿ ਸੁਰੰਗ ॥

ਲਾਜਤ ਅਨੰਗ ॥

ਪਿਖਿ ਬਿਮਲ ਅੰਗ ॥

ਚਕਿ ਰਹਤ ਗੰਗ ॥੩੯੦॥

ਲਖਿ ਦੁਤਿ ਅਪਾਰ ॥

ਰੀਝਤ ਕੁਮਾਰ ॥

ਗ︀ਯਾਨੀ ਅਪਾਰ ॥

ਗੁਨ ਗਨ ਉਦਾਰ ॥੩੯੧॥

ਅਬਯਕਤ ਅੰਗ ॥

ਆਭਾ ਅਭੰਗ ॥

ਸੋਭਾ ਸੁਰੰਗ ॥

ਤਨ ਜਨੁ ਅਨੰਗ ॥੩੯੨॥

ਬਹੁ ਕਰਤ ਨ︀ਯਾਸ ॥

ਨਿਸਿ ਦਿਨ ਉਦਾਸ ॥

ਤਜਿ ਸਰਬ ਆਸ ॥

ਅਤਿ ਬੁਧਿ ਪ੍ਰਕਾਸ ॥੩੯੩॥

ਤਨਿ ਸਹਤ ਧੂਪ ॥

ਸੰਨ︀ਯਾਸ ਭੂਪ ॥

ਤਨਿ ਛਬਿ ਅਨੂਪ ॥

ਜਨੁ ਸਿਵ ਸਰੂਪ ॥੩੯੪॥

ਮੁਖ ਛਬਿ ਪ੍ਰਚੰਡ ॥

ਆਭਾ ਅਭੰਗ ॥

ਜੁਟਿ ਜੋਗ ਜੰਗ ॥

ਨਹੀ ਮੁਰਤ ਅੰਗ ॥੩੯੫॥

ਅਤਿ ਛਬਿ ਪ੍ਰਕਾਸ ॥

ਨਿਸਿ ਦਿਨ ਨਿਰਾਸ ॥

ਮੁਨਿ ਮਨ ਸੁਬਾਸ ॥

ਗੁਨ ਗਨ ਉਦਾਸ ॥੩੯੬॥

ਅਬਯਕਤ ਜੋਗ ॥

ਨਹੀ ਕਉਨ ਸੋਗ ॥

ਨਿਤਪ੍ਰਤਿ ਅਰੋਗ ॥

ਤਜਿ ਰਾਜ ਭੋਗ ॥੩੯੭॥

ਮੁਨ ਮਨਿ ਕ੍ਰਿਪਾਲ ॥

ਗੁਨ ਗਨ ਦਿਆਲ ॥

ਸੁਭਿ ਮਤਿ ਸੁਢਾਲ ॥

ਦ੍ਰਿੜ ਬ੍ਰਿਤ ਕਰਾਲ ॥੩੯੮॥

ਤਨ ਸਹਤ ਸੀਤ ॥

ਨਹੀ ਮੁਰਤ ਚੀਤ ॥

ਬਹੁ ਬਰਖ ਬੀਤ ॥

ਜਨੁ ਜੋਗ ਜੀਤ ॥੩੯੯॥

ਚਾਲੰਤ ਬਾਤ ॥

ਥਰਕੰਤ ਪਾਤ ॥

ਪੀਅਰਾਤ ਗਾਤ ॥

ਨਹੀ ਬਦਤ ਬਾਤ ॥੪੦੦॥

ਭੰਗੰ ਭਛੰਤ ॥

ਕਾਛੀ ਕਛੰਤ ॥

ਕਿੰਗ੍ਰੀ ਬਜੰਤ ॥

ਭਗਵਤ ਭਨੰਤ ॥੪੦੧॥

ਨਹੀ ਡੁਲਤ ਅੰਗ ॥

ਮੁਨਿ ਮਨ ਅਭੰਗ ॥

ਜੁਟਿ ਜੋਗ ਜੰਗ ॥

ਜਿਮਿ ਉਡਤ ਚੰਗ ॥੪੦੨॥

ਨਹੀ ਕਰਤ ਹਾਇ ॥

ਤਪ ਕਰਤ ਚਾਇ ॥

ਨਿਤਪ੍ਰਤਿ ਬਨਾਇ ॥

ਬਹੁ ਭਗਤ ਭਾਇ ॥੪੦੩॥

ਮੁਖ ਭਛਤ ਪਉਨ ॥

ਤਜਿ ਧਾਮ ਗਉਨ ॥

ਮੁਨਿ ਰਹਤ ਮਉਨ ॥

ਸੁਭ ਰਾਜ ਭਉਨ ॥੪੦੪॥

ਸੰਨ︀ਯਾਸ ਦੇਵ ॥

ਮੁਨਿ ਮਨ ਅਭੇਵ ॥

ਅਨਜੁਰਿ ਅਜੇਵ ॥

ਅੰਤਰਿ ਅਤੇਵ ॥੪੦੫॥

ਅਨਭੂ ਪ੍ਰਕਾਸ ॥

ਨਿਤਪ੍ਰਤਿ ਉਦਾਸ ॥

ਗੁਨ ਅਧਿਕ ਜਾਸ ॥

ਲਖਿ ਲਜਤ ਅਨਾਸ ॥੪੦੬॥

ਬ੍ਰਹਮੰਨ ਦੇਵ ॥

ਗੁਨ ਗਨ ਅਭੇਵ ॥

ਦੇਵਾਨ ਦੇਵ ॥

ਅਨਭਿਖ ਅਜੇਵ ॥੪੦੭॥

ਸੰਨਿਆਸ ਨਾਥ ॥

ਅਨਧਰ ਪ੍ਰਮਾਥ ॥

ਇਕ ਰਟਤ ਗਾਥ ॥

ਟਕ ਏਕ ਸਾਥ ॥੪੦੮॥

ਗੁਨ ਗਨਿ ਅਪਾਰ ॥

ਮੁਨਿ ਮਨਿ ਉਦਾਰ ॥

ਸੁਭ ਮਤਿ ਸੁਢਾਰ ॥

ਬੁਧਿ ਕੋ ਪਹਾਰ ॥੪੦੯॥

ਸੰਨਿਆਸ ਭੇਖ ॥

ਅਨਿਬਿਖ ਅਦ੍ਵੈਖ ॥

ਜਾਪਤ ਅਭੇਖ ॥

ਬ੍ਰਿਧ ਬੁਧਿ ਅਲੇਖ ॥੪੧੦॥

ਕੁਲਕ ਛੰਦ ॥

ਧੰ ਧਕਿਤ ਇੰਦ ॥

ਚੰ ਚਕਿਤ ਚੰਦ ॥

ਥੰ ਥਕਤ ਪਉਨ ॥

ਭੰ ਭਜਤ ਮਉਨ ॥੪੧੧॥

ਜੰ ਜਕਿਤ ਜਛ ॥

ਪੰ ਪਚਤ ਪਛ ॥

ਧੰ ਧਕਤ ਸਿੰਧੁ ॥

ਬੰ ਬਕਤ ਬਿੰਧ ॥੪੧੨॥

ਸੰ ਸਕਤ ਸਿੰਧੁ ॥

ਗੰ ਗਕਤ ਗਿੰਧ ॥

ਤੰ ਤਕਤ ਦੇਵ ॥

ਅੰ ਅਕਤ ਭੇਵ ॥੪੧੩॥

ਲੰ ਲਖਤ ਜੋਗਿ ॥

ਭੰ ਭ੍ਰਮਤ ਭੋਗਿ ॥

ਬੰ ਬਕਤ ਬੈਨ ॥

ਚੰ ਚਕਤ ਨੈਨ ॥੪੧੪॥

ਤੰ ਤਜਤ ਅਤ੍ਰ ॥

ਛੰ ਛਕਤ ਛਤ੍ਰ ॥

ਪੰ ਪਰਤ ਪਾਨ ॥

ਭੰ ਭਰਤ ਭਾਨ ॥੪੧੫॥

ਬੰ ਬਜਤ ਬਾਦ ॥

ਨੰ ਨਜਤ ਨਾਦ ॥

ਅੰ ਉਠਤ ਰਾਗ ॥

ਉਫਟਤ ਸੁਹਾਗ ॥੪੧੬॥

ਛੰ ਸਕਤ ਸੂਰ ॥

ਭੰ ਭ੍ਰਮਤ ਹੂਰ ॥

ਰੰ ਰਿਝਤ ਚਿਤ ॥

ਤੰ ਤਜਤ ਬਿਤ ॥੪੧੭॥

ਛੰ ਛਕਤ ਜਛ ॥

ਭੰ ਭ੍ਰਮਤ ਪਛ ॥

ਭੰ ਭਿਰਤ ਭੂਪ ॥

ਨਵ ਨਿਰਖ ਰੂਪ ॥੪੧੮॥