ਬਿਸਨਪਦ ॥ ਪਰਜ ॥

ਦਸ ਸੈ ਬਰਖ ਰਾਜ ਤਿਨ ਕੀਨਾ ॥

ਕੈ ਕੈ ਦੂਰ ਦਤ ਕੇ ਮਤ ਕਹੁ ਰਾਜ ਜੋਗ ਦੋਊ ਲੀਨਾ ॥

ਜੇ ਜੇ ਛਪੇ ਲੁਕੇ ਕਹੂੰ ਬਾਚੇ ਰਹਿ ਰਹਿ ਵਹੈ ਗਏ ॥

ਐਸੇ ਏਕ ਨਾਮ ਲੈਬੇ ਕੋ ਜਗ ਮੋ ਰਹਤ ਭਏ ॥

ਭਾਤਿ ਭਾਤਿ ਸੌ ਰਾਜ ਕਰਤ ਯੌ ਭਾਤਿ ਭਾਤਿ ਧਨ ਜੋਰ︀ਯੋ ॥

ਜਹਾ ਜਹਾ ਮਾਨਸ ਸ੍ਰਉਨਨ ਸੁਨ ਤਹਾ ਤਹਾ ਤੇ ਤੋਰ︀ਯੋ ॥

ਇਹ ਬਿਧਿ ਜੀਤ ਦੇਸ ਪੁਰ ਦੇਸਨ ਜੀਤ ਨਿਸਾਨ ਬਜਾਯੋ ॥

ਆਪਨ ਕਰਣ ਕਾਰਣ ਕਰਿ ਮਾਨ︀ਯੋ ਕਾਲ ਪੁਰਖ ਬਿਸਰਾਯੋ ॥੧੧੯॥

ਰੂਆਮਲ ਛੰਦ ॥

ਦਸ ਸਹੰਸ੍ਰ ਪ੍ਰਮਾਣ ਬਰਖਨ ਕੀਨ ਰਾਜ ਸੁਧਾਰਿ ॥

ਭਾਤਿ ਭਾਤਿ ਧਰਾਨ ਲੈ ਅਰੁ ਸਤ੍ਰੁ ਸਰਬ ਸੰਘਾਰਿ ॥

ਜੀਤਿ ਜੀਤਿ ਅਨੂਪ ਭੂਪ ਅਨੂਪ ਰੂਪ ਅਪਾਰ ॥

ਭੂਪ ਮੇਧ ਠਟ੍ਰਯੋ ਨ੍ਰਿਪੋਤਮ ਏਕ ਜਗ ਸੁਧਾਰਿ ॥੧੨੦॥

ਦੇਸ ਦੇਸਨ ਕੇ ਨਰੇਸਨ ਬਾਧਿ ਕੈ ਇਕ ਬਾਰਿ ॥

ਰੋਹ ਦੇਸ ਬਿਖੈ ਗਯੋ ਲੈ ਪੁਤ੍ਰ ਮਿਤ੍ਰ ਕੁਮਾਰ ॥

ਨਾਰਿ ਸੰਜੁਤ ਬੈਠਿ ਬਿਧਵਤ ਕੀਨ ਜਗ ਅਰੰਭ ॥

ਬੋਲਿ ਬੋਲਿ ਕਰੋਰ ਰਿਤਜ ਔਰ ਬਿਪ ਅਸੰਭ ॥੧੨੧॥

ਰਾਜਮੇਧ ਕਰ︀ਯੋ ਲਗੈ ਆਰੰਭ ਭੂਪ ਅਪਾਰ ॥

ਭਾਤਿ ਭਾਤਿ ਸਮ੍ਰਿਧ ਜੋਰਿ ਸੁਮਿਤ੍ਰ ਪੁਤ੍ਰ ਕੁਮਾਰ ॥

ਭਾਤਿ ਅਨੇਕਨ ਕੇ ਜੁਰੇ ਜਨ ਆਨਿ ਕੈ ਤਿਹ ਦੇਸ ॥

ਛੀਨਿ ਛੀਨਿ ਲਏ ਨ੍ਰਿਪਾਬਰ ਦੇਸ ਦਿਰਬ ਅਵਿਨੇਸ ॥੧੨੨॥

ਦੇਖ ਕੇ ਇਹ ਭਾਤਿ ਸਰਬ ਸੁ ਭੂਪ ਸੰਪਤਿ ਨੈਣ ॥

ਗਰਬ ਸੋ ਭੁਜ ਦੰਡ ਕੈ ਇਹ ਭਾਤਿ ਬੋਲਾ ਬੈਣ ॥

ਭੂਪ ਮੇਧ ਕਰੋ ਸਬੈ ਤੁਮ ਆਜ ਜਗ ਅਰੰਭ ॥

ਸਤਜੁਗ ਮਾਹਿ ਭਯੋ ਜਿਹੀ ਬਿਧਿ ਕੀਨ ਰਾਜੈ ਜੰਭ ॥੧੨੩॥

ਮੰਤ੍ਰੀਯ ਬਾਚ ॥

ਲਛ ਜਉ ਨ੍ਰਿਪ ਮਾਰੀਯੈ ਤਬ ਹੋਤ ਹੈ ਨ੍ਰਿਪ ਮੇਧ ॥

ਏਕ ਏਕ ਅਨੇਕ ਸੰਪਤਿ ਦੀਜੀਯੈ ਭਵਿਖੇਧ ॥

ਲਛ ਲਛ ਤੁਰੰਗ ਏਕਹਿ ਦੀਜੀਐ ਅਬਿਚਾਰ ॥

ਜਗ ਪੂਰਣ ਹੋਤੁ ਹੈ ਸੁਨ ਰਾਜ ਰਾਜ ਵਤਾਰ ॥੧੨੪॥

ਭਾਤਿ ਭਾਤਿ ਸੁਮ੍ਰਿਧ ਸੰਪਤਿ ਦੀਜੀਯੈ ਇਕ ਬਾਰ ॥

ਲਛ ਹਸਤ ਤੁਰੰਗ ਦ੍ਵੈ ਲਛ ਸੁਵਰਨ ਭਾਰ ਅਪਾਰ ॥

ਕੋਟਿ ਕੋਟਿ ਦਿਜੇਕ ਏਕਹਿ ਦੀਜੀਯੈ ਅਬਿਲੰਬ ॥

ਜਗ ਪੂਰਣ ਹੋਇ ਤਉ ਸੁਨ ਰਾਜ ਰਾਜ ਅਸੰਭ ॥੧੨੫॥

ਪਾਰਸਨਾਥ ਬਾਚ ॥

ਰੂਆਲ ਛੰਦ ॥

ਸੁਵਰਨ ਕੀ ਨ ਇਤੀ ਕਮੀ ਜਉ ਟੁਟ ਹੈ ਬਹੁ ਬਰਖ ॥

ਹਸਤ ਕੀ ਨ ਕਮੀ ਮੁਝੈ ਹਯ ਸਾਰ ਲੀਜੈ ਪਰਖ ॥

ਅਉਰ ਜਉ ਧਨ ਚਾਹੀਯੈ ਸੋ ਲੀਜੀਯੈ ਅਬਿਚਾਰ ॥

ਚਿਤ ਮੈ ਨ ਕਛੂ ਕਰੋ ਸੁਨ ਮੰਤ੍ਰ ਮਿਤ੍ਰ ਅਵਤਾਰ ॥੧੨੬॥

ਯਉ ਜਬੈ ਨ੍ਰਿਪ ਉਚਰ︀ਯੋ ਤਬ ਮੰਤ੍ਰਿ ਬਰ ਸੁਨਿ ਬੈਨ ॥

ਹਾਥ ਜੋਰਿ ਸਲਾਮ ਕੈ ਨ੍ਰਿਪ ਨੀਚ ਕੈ ਜੁਗ ਨੈਨ ॥

ਅਉਰ ਏਕ ਸੁਨੋ ਨ੍ਰਿਪੋਤਮ ਉਚਰੌਂ ਇਕ ਗਾਥ ॥

ਜੌਨ ਮਧਿ ਸੁਨੀ ਪੁਰਾਨਨ ਅਉਰ ਸਿੰਮ੍ਰਿਤ ਸਾਥ ॥੧੨੭॥