ਨਰਾਜ ਛੰਦ ॥

ਸਭਗਤਿ ਏਕ ਭਾਵਨਾ ਸੁ ਕ੍ਰੋਧ ਸੂਰ ਧਾਇ ਹੈ ॥

ਅਸੇਖ ਮਾਰਤੰਡ ਜ︀ਯੋਂ ਬਿਸੇਖ ਸੋਭ ਪਾਇ ਹੈ ॥

ਸੰਘਾਰਿ ਸੈਣ ਸਤ੍ਰੁਵੀ ਜੁਝਾਰ ਜੋਧ ਜੁਟਿ ਹੈ ॥

ਕਰੂਰ ਕੂਰ ਸੂਰਮਾ ਤਰਕ ਤੰਗ ਤੁਟਿ ਹੈ ॥੨੫੦॥

ਸਿਮਟਿ ਸੂਰ ਸੈਹਥੀ ਸਰਕਿ ਸਾਗ ਸੇਲ ਹੈ ॥

ਦੁਰੰਤ ਘਾਇ ਝਾਲਿ ਕੈ ਅਨੰਤ ਸੈਣ ਪੇਲਿ ਹੈ ॥

ਤਮਕਿ ਤੇਗ ਦਾਮਿਣੀ ਸੜਕਿ ਸੂਰ ਮਟਿ ਹੈ ॥

ਨਿਪਟਿ ਕਟਿ ਕੁਟਿ ਕੈ ਅਕਟ ਅੰਗ ਸਟਿ ਹੈ ॥੨੫੧॥

ਨਿਪਟਿ ਸਿੰਘ ਜ︀ਯੋਂ ਪਲਟਿ ਸੂਰ ਸੇਲ ਬਾਹਿ ਹੈ ॥

ਬਿਸੇਖ ਬੂਥਨੀਸ ਕੀ ਅਸੇਖ ਸੈਣ ਗਾਹਿ ਹੈ ॥

ਅਰੁਝਿ ਬੀਰ ਅਪ ਮਝਿ ਗਝਿ ਆਨਿ ਜੁਝਿ ਹੈ ॥

ਬਿਸੇਖ ਦੇਵ ਦਈਤ ਜਛ ਕਿੰਨਰ ਕ੍ਰਿਤ ਬੁਝਿ ਹੈ ॥੨੫੨॥

ਸਰਕਿ ਸੇਲ ਸੂਰਮਾ ਮਟਿਕ ਬਾਜ ਸੁਟਿ ਹੈ ॥

ਅਮੰਡ ਮੰਡਲੀਕ ਸੇ ਅਫੁਟ ਸੂਰ ਫੁਟਿ ਹੈ ॥

ਸੁ ਪ੍ਰੇਮ ਨਾਮ ਸੂਰ ਕੋ ਬਿਸੇਖ ਭੂਪ ਜਾਨੀਐ ॥

ਸੁ ਸਾਖ ਤਾਸ ਕੀ ਸਦਾ ਤਿਹੂੰਨ ਲੋਕ ਮਾਨੀਐ ॥੨੫੩॥

ਅਨੂਪ ਰੂਪ ਭਾਨ ਸੋ ਅਭੂਤ ਰੂਪ ਮਾਨੀਐ ॥

ਸੰਜੋਗ ਨਾਮ ਸਤ੍ਰੁਹਾ ਸੁ ਬੀਰ ਤਾਸੁ ਜਾਨੀਐ ॥

ਸੁ ਸਾਤਿ ਨਾਮ ਸੂਰਮਾ ਸੁ ਅਉਰ ਏਕ ਬੋਲੀਐ ॥

ਪ੍ਰਤਾਪ ਜਾਸ ਕੋ ਸਦਾ ਸੁ ਸਰਬ ਲੋਗ ਤੋਲੀਐ ॥੨੫੪॥

ਅਖੰਡ ਮੰਡਲੀਕ ਸੋ ਪ੍ਰਚੰਡ ਰੂਪ ਦੇਖੀਐ ॥

ਸੁ ਕੋਪ ਸੁਧ ਸਿੰਘ ਕੀ ਸਮਾਨ ਸੂਰ ਪੇਖੀਐ ॥

ਸੁ ਪਾਠ ਨਾਮ ਤਾਸ ਕੋ ਅਠਾਟ ਤਾਸੁ ਭਾਖੀਐ ॥

ਭਜ︀ਯੋ ਨ ਜੁਧ ਤੇ ਕਹੂੰ ਨਿਸੇਸ ਸੂਰ ਸਾਖੀਐ ॥੨੫੫॥

ਸੁਕਰਮ ਨਾਮ ਏਕ ਕੋ ਸੁਸਿਛ ਦੂਜ ਜਾਨੀਐ ॥

ਅਭਿਜ ਮੰਡਲੀਕ ਸੋ ਅਛਿਜ ਤੇਜ ਮਾਨੀਐ ॥

ਸੁ ਕੋਪ ਸੂਰ ਸਿੰਘ ਜ︀ਯੋਂ ਘਟਾ ਸਮਾਨ ਜੁਟਿ ਹੈ ॥

ਦੁਰੰਤ ਬਾਜ ਬਾਜਿ ਹੈ ਅਨੰਤ ਸਸਤ੍ਰ ਛੁਟਿ ਹੈ ॥੨੫੬॥

ਸੁ ਜਗਿ ਨਾਮ ਏਕ ਕੋ ਪ੍ਰਬੋਧ ਅਉਰ ਮਾਨੀਐ ॥

ਸੁ ਦਾਨ ਤੀਸਰਾ ਹਠੀ ਅਖੰਡ ਤਾਸੁ ਜਾਨੀਐ ॥

ਸੁ ਨੇਮ ਨਾਮ ਅਉਰ ਹੈ ਅਖੰਡ ਤਾਸੁ ਭਾਖੀਐ ॥

ਜਗਤ ਜਾਸੁ ਜੀਤਿਆ ਜਹਾਨ ਭਾਨੁ ਸਾਖੀਐ ॥੨੫੭॥

ਸੁ ਸਤੁ ਨਾਮ ਏਕ ਕੋ ਸੰਤੋਖ ਅਉਰ ਬੋਲੀਐ ॥

ਸੁ ਤਪੁ ਨਾਮ ਤੀਸਰੋ ਦਸੰਤ੍ਰ ਜਾਸੁ ਛੋਲੀਐ ॥

ਸੁ ਜਾਪੁ ਨਾਮ ਏਕ ਕੋ ਪ੍ਰਤਾਪ ਆਜ ਤਾਸ ਕੋ ॥

ਅਨੇਕ ਜੁਧ ਜੀਤਿ ਕੈ ਬਰਿਯੋ ਜਿਨੈ ਨਿਰਾਸ ਕੋ ॥੨੫੮॥

ਛਪੈ ਛੰਦ ॥

ਅਤਿ ਪ੍ਰਚੰਡ ਬਲਵੰਡ ਨੇਮ ਨਾਮਾ ਇਕ ਅਤਿ ਭਟ ॥

ਪ੍ਰੇਮ ਨਾਮ ਦੂਸਰੋ ਸੂਰ ਬੀਰਾਰਿ ਰਣੋਤਕਟ ॥

ਸੰਜਮ ਏਕ ਬਲਿਸਟਿ ਧੀਰ ਨਾਮਾ ਚਤੁਰਥ ਗਨਿ ॥

ਪ੍ਰਾਣਯਾਮ ਪੰਚਵੋ ਧਿਆਨ ਨਾਮਾ ਖਸਟਮ ਭਨਿ ॥

ਜੋਧਾ ਅਪਾਰ ਅਨਖੰਡ ਸਤਿ ਅਤਿ ਪ੍ਰਤਾਪ ਤਿਹ ਮਾਨੀਐ ॥

ਸੁਰ ਅਸੁਰ ਨਾਗ ਗੰਧ੍ਰਬ ਧਰਮ ਨਾਮ ਜਵਨ ਕੋ ਜਾਨੀਐ ॥੨੫੯॥

ਸੁਭਾਚਾਰ ਜਿਹ ਨਾਮ ਸਬਲ ਦੂਸਰ ਅਨੁਮਾਨੋ ॥

ਬਿਕ੍ਰਮ ਤੀਸਰੋ ਸੁਭਟ ਬੁਧਿ ਚਤੁਰਥ ਜੀਅ ਜਾਨੋ ॥

ਪੰਚਮ ਅਨੁਰਕਤਤਾ ਛਠਮ ਸਾਮਾਧ ਅਭੈ ਭਟ ॥

ਉਦਮ ਅਰੁ ਉਪਕਾਰ ਅਮਿਟ ਅਨਜੀਤ ਅਨਾਕਟ ॥

ਜਿਹ ਨਿਰਖਿ ਸਤ੍ਰੁ ਤਜਿ ਆਸਨਨਿ ਬਿਮਨ ਚਿਤ ਭਾਜਤ ਤਵਨ ॥

ਬਲਿ ਟਾਰਿ ਹਾਰਿ ਆਹਵ ਹਠੀ ਅਠਟ ਠਾਟ ਭੁਲਤ ਗਵਨ ॥੨੬੦॥