ਸ੍ਰੀ ਭਗਵਤੀ ਛੰਦ ॥
ਕਿ ਸੰਬਾਹ ਉਠੇ ॥
ਕਿ ਸਾਵੰਤ ਜੁਟੇ ॥
ਕਿ ਨੀਸਾਣ ਹੁਕੇ ॥
ਕਿ ਬਾਜੰਤ੍ਰ ਧੁਕੇ ॥੨੬੮॥
ਕਿ ਬੰਬਾਲ ਨੇਜੇ ॥
ਕਿ ਜੰਜ੍ਵਾਲ ਤੇਜੇ ॥
ਕਿ ਸਾਵੰਤ ਢੂਕੇ ॥
ਕਿ ਹਾ ਹਾਇ ਕੂਕੇ ॥੨੬੯॥
ਕਿ ਸਿੰਧੂਰ ਗਜੇ ॥
ਕਿ ਤੰਦੂਰ ਬਜੇ ॥
ਕਿ ਸੰਬਾਹ ਜੁਟੇ ॥
ਕਿ ਸੰਨਾਹ ਫੁਟੇ ॥੨੭੦॥
ਕਿ ਡਾਕੰਤ ਡਉਰੂ ॥
ਕਿ ਭ੍ਰਾਮੰਤ ਭਉਰੂ ॥
ਕਿ ਆਹਾੜਿ ਡਿਗੇ ॥
ਕਿ ਰਾਕਤ੍ਰ ਭਿਗੇ ॥੨੭੧॥
ਕਿ ਚਾਮੁੰਡ ਚਰਮੰ ॥
ਕਿ ਸਾਵੰਤ ਧਰਮੰ ॥
ਕਿ ਆਵੰਤ ਜੁਧੰ ॥
ਕਿ ਸਾਨਧ ਬਧੰ ॥੨੭੨॥
ਕਿ ਸਾਵੰਤ ਸਜੇ ॥
ਕਿ ਨੀਸਾਣ ਬਜੇ ॥
ਕਿ ਜੰਜ੍ਵਾਲ ਕ੍ਰੋਧੰ ॥
ਕਿ ਬਿਸਾਰਿ ਬੋਧੰ ॥੨੭੩॥
ਕਿ ਆਹਾੜ ਮਾਨੀ ॥
ਕਿ ਜ︀ਯੋਂ ਮਛ ਪਾਨੀ ॥
ਕਿ ਸਸਤ੍ਰਾਸਤ੍ਰ ਬਾਹੈ ॥
ਕਿ ਜ︀ਯੋਂ ਜੀਤ ਚਾਹੈ ॥੨੭੪॥
ਕਿ ਸਾਵੰਤ ਸੋਹੇ ॥
ਕਿ ਸਾਰੰਗ ਰੋਹੇ ॥
ਕਿ ਸਸਤ੍ਰਾਸਤ੍ਰ ਬਾਹੇ ॥
ਭਲੇ ਸੈਣ ਗਾਹੇ ॥੨੭੫॥
ਕਿ ਭੈਰਉ ਭਭਕੈ ॥
ਕਿ ਕਾਲੀ ਕੁਹਕੈ ॥
ਕਿ ਜੋਗਨ ਜੁਟੀ ॥
ਕਿ ਲੈ ਪਤ੍ਰ ਟੁਟੀ ॥੨੭੬॥
ਕਿ ਦੇਵੀ ਦਮਕੇ ॥
ਕਿ ਕਾਲੀ ਕੁਹਕੇ ॥
ਕਿ ਭੈਰੋ ਭਕਾਰੈ ॥
ਕਿ ਡਉਰੂ ਡਕਾਰੈ ॥੨੭੭॥
ਕਿ ਬਹੁ ਸਸਤ੍ਰ ਬਰਖੇ ॥
ਕਿ ਪਰਮਾਸਤ੍ਰ ਕਰਖੇ ॥
ਕਿ ਦਈਤਾਸਤ੍ਰ ਛੁਟੇ ॥
ਦੇਵਾਸਤ੍ਰ ਮੁਕੇ ॥੨੭੮॥
ਕਿ ਸੈਲਾਸਤ੍ਰ ਸਾਜੇ ॥
ਕਿ ਪਉਨਾਸਤ੍ਰ ਬਾਜੇ ॥
ਕਿ ਮੇਘਾਸਤ੍ਰ ਬਰਖੇ ॥
ਕਿ ਅਗਨਾਸਤ੍ਰ ਕਰਖੇ ॥੨੭੯॥
ਕਿ ਹੰਸਾਸਤ੍ਰ ਛੁਟੇ ॥
ਕਿ ਕਾਕਸਤ੍ਰ ਤੁਟੇ ॥
ਕਿ ਮੇਘਾਸਤ੍ਰ ਬਰਖੇ ॥
ਕਿ ਸੂਕ੍ਰਾਸਤ੍ਰੁ ਕਰਖੇ ॥੨੮੦॥
ਕਿ ਸਾਵੰਤ੍ਰ ਸਜੇ ॥
ਕਿ ਬ੍ਰਯੋਮਾਸਤ੍ਰ ਗਜੇ ॥
ਕਿ ਜਛਾਸਤ੍ਰ ਛੁਟੇ ॥
ਕਿ ਕਿੰਨ੍ਰਾਸਤ੍ਰ ਮੁਕੇ ॥੨੮੧॥
ਕਿ ਗੰਧ੍ਰਾਬਸਾਤ੍ਰ ਬਾਹੈ ॥
ਕਿ ਨਰ ਅਸਤ੍ਰ ਗਾਹੈ ॥
ਕਿ ਚੰਚਾਲ ਨੈਣੰ ॥
ਕਿ ਮੈਮਤ ਬੈਣੰ ॥੨੮੨॥
ਕਿ ਆਹਾੜਿ ਡਿਗੈ ॥
ਕਿ ਆਰਕਤ ਭਿਗੈ ॥
ਕਿ ਸਸਤ੍ਰਾਸਤ੍ਰ ਬਜੇ ॥
ਕਿ ਸਾਵੰਤ ਗਜੇ ॥੨੮੩॥
ਕਿ ਆਵਰਤ ਹੂਰੰ ॥
ਕਿ ਸਾਵਰਤ ਪੂਰੰ ॥
ਫਿਰੀ ਐਣ ਗੈਣੰ ॥
ਕਿ ਆਰਕਤ ਨੈਣੰ ॥੨੮੪॥
ਕਿ ਪਾਵੰਗ ਪੁਲੇ ॥
ਕਿ ਸਰਬਾਸਤ੍ਰ ਖੁਲੇ ॥
ਕਿ ਹੰਕਾਰਿ ਬਾਹੈ ॥
ਅਧੰ ਅਧਿ ਲਾਹੈ ॥੨੮੫॥
ਛੁਟੀ ਈਸ ਤਾਰੀ ॥
ਕਿ ਸੰਨ︀ਯਾਸ ਧਾਰੀ ॥
ਕਿ ਗੰਧਰਬ ਗਜੇ ॥
ਕਿ ਬਾਦ੍ਰਿਤ ਬਜੇ ॥੨੮੬॥
ਕਿ ਪਾਪਾਸਤ੍ਰ ਬਰਖੇ ॥
ਕਿ ਧਰਮਾਸਤ੍ਰ ਕਰਖੇ ॥
ਅਰੋਗਾਸਤ੍ਰ ਛੁਟੇ ॥
ਸੁ ਭੋਗਾਸਤ੍ਰ ਸੁਟੇ ॥੨੮੭॥
ਬਿਬਾਦਾਸਤ੍ਰ ਸਜੇ ॥
ਬਿਰੋਧਾਸਤ੍ਰ ਬਜੇ ॥
ਕੁਮੰਤ੍ਰਾਸਤ੍ਰ ਛੁਟੇ ॥
ਸਮੁੰਤ੍ਰਾਸਤ੍ਰ ਟੁਟੇ ॥੨੮੮॥
ਕਿ ਕਾਮਾਸਤ੍ਰ ਛੁਟੇ ॥
ਕਰੋਧਾਸਤ੍ਰ ਤੁਟੇ ॥
ਬਿਰੋਧਾਸਤ੍ਰ ਬਰਖੇ ॥
ਬਿਮੋਹਾਸਤ੍ਰ ਕਰਖੇ ॥੨੮੯॥
ਚਰਿਤ੍ਰਾਸਤ੍ਰ ਛੁਟੇ ॥
ਕਿ ਮੋਹਾਸਤ੍ਰ ਜੁਟੇ ॥
ਕਿ ਤ੍ਰਾਸਾਸਤ੍ਰ ਬਰਖੇ ॥
ਕਿ ਕ੍ਰੋਧਾਸਤ੍ਰ ਕਰਖੇ ॥੨੯੦॥