ਅਥ ਸ੍ਰੀ ਚਕ੍ਰ ਕੇ ਨਾਮ ॥
ਦੋਹਰਾ ॥
ਕਵਚ ਸਬਦ ਪ੍ਰਿਥਮੈ ਕਹੋ ਅੰਤ ਸਬਦ ਅਰਿ ਦੇਹੁ ॥
ਸਭ ਹੀ ਨਾਮ ਕ੍ਰਿਪਾਨ ਕੇ ਜਾਨ ਚਤੁਰ ਜੀਅ ਲੇਹੁ ॥੨੮॥
ਸਤ੍ਰੁ ਸਬਦ ਪ੍ਰਿਥਮੈ ਕਹੋ ਅੰਤ ਦੁਸਟ ਪਦ ਭਾਖੁ ॥
ਸਭੈ ਨਾਮ ਜਗੰਨਾਥ ਕੋ ਸਦਾ ਹ੍ਰਿਦੈ ਮੋ ਰਾਖੁ ॥੨੯॥
ਪ੍ਰਿਥੀ ਸਬਦ ਪ੍ਰਿਥਮੈ ਭਨੋ ਪਾਲਕ ਬਹਰਿ ਉਚਾਰ ॥
ਸਕਲ ਨਾਮੁ ਸ੍ਰਿਸਟੇਸ ਕੇ ਸਦਾ ਹ੍ਰਿਦੈ ਮੋ ਧਾਰ ॥੩੦॥
ਸਿਸਟਿ ਨਾਮ ਪਹਲੇ ਕਹੋ ਬਹੁਰਿ ਉਚਾਰੋ ਨਾਥ ॥
ਸਕਲ ਨਾਮੁ ਮਮ ਈਸ ਕੇ ਸਦਾ ਬਸੋ ਜੀਅ ਸਾਥ ॥੩੧॥
ਸਿੰਘ ਸਬਦ ਭਾਖੋ ਪ੍ਰਥਮ ਬਾਹਨ ਬਹੁਰਿ ਉਚਾਰਿ ॥
ਸਭੈ ਨਾਮ ਜਗ ਮਾਤ ਕੇ ਲੀਜਹੁ ਸੁਕਬਿ ਸੁਧਾਰਿ ॥੩੨॥
ਰਿਪੁ ਖੰਡਨ ਮੰਡਨ ਜਗਤ ਖਲ ਖੰਡਨ ਜਗ ਮਾਹਿ ॥
ਤਾ ਕੇ ਨਾਮ ਉਚਾਰੀਐ ਜਿਹੇ ਸੁਨਿ ਦੁਖ ਟਰਿ ਜਾਹਿ ॥੩੩॥
ਸਭ ਸਸਤ੍ਰਨ ਕੇ ਨਾਮ ਕਹਿ ਪ੍ਰਿਥਮ ਅੰਤ ਪਤਿ ਭਾਖੁ ॥
ਸਭ ਹੀ ਨਾਮ ਕ੍ਰਿਪਾਨ ਕੇ ਜਾਣ ਹ੍ਰਿਦੈ ਮਹਿ ਰਾਖੁ ॥੩੪॥
ਖਤ੍ਰਿਯਾਕੈ ਖੇਲਕ ਖੜਗ ਖਗ ਖੰਡੋ ਖਤ੍ਰਿਆਰਿ ॥
ਖੇਲਾਤਕ ਖਲਕੇਮਰੀ ਅਸਿ ਕੇ ਨਾਮ ਬਿਚਾਰ ॥੩੫॥
ਭੂਤਾਤਕਿ ਸ੍ਰੀ ਭਗਵਤੀ ਭਵਹਾ ਨਾਮ ਬਖਾਨ ॥
ਸਿਰੀ ਭਵਾਨੀ ਭੈ ਹਰਨ ਸਭ ਕੋ ਕਰੌ ਕਲ︀ਯਾਨ ॥੩੬॥
ਅੜਿਲ ॥
ਭੂਤ ਸਬਦ ਕੌ ਭਾਖਿ ਬਹੁਰਿ ਅਰਿ ਭਾਖੀਐ ॥
ਸਭ ਅਸਿ ਜੂ ਕੇ ਨਾਮ ਜਾਨ ਜੀਅ ਰਾਖੀਐ ॥
ਨਾਮ ਮ੍ਰਿਗਨ ਸਭ ਕਹਿ ਧਨੁਸਰ ਉਚਾਰੀਐ ॥
ਹੋ ਸਭ ਖੰਡੇ ਕੇ ਨਾਮ ਸਤਿ ਜੀਅ ਧਾਰੀਐ ॥੩੭॥