ਦੋਹਰਾ ॥
ਬਿਸ ਕੇ ਨਾਮ ਉਚਰਿ ਕੈ ਬਿਖ ਪਦ ਬਹੁਰਿ ਬਖਾਨ ॥
ਨਾਮ ਸਕਲ ਹੀ ਬਾਣ ਕੇ ਲੀਜੋ ਚਤੁਰ ਪਛਾਨ ॥੧੦੮॥
ਬਾ ਪਦ ਪ੍ਰਿਥਮ ਬਖਾਨਿ ਕੈ ਪੁਨਿ ਨਕਾਰ ਪਦ ਦੇਹੁ ॥
ਨਾਮ ਸਕਲ ਸ੍ਰੀ ਬਾਨ ਕੇ ਜਾਨ ਚਤੁਰ ਚਿਤਿ ਲੇਹੁ ॥੧੦੯॥
ਕਾਨੀ ਨਾਮ ਬਖਾਨਿ ਕੈ ਧਰ ਪਦ ਬਹੁਰਿ ਬਖਾਨ ॥
ਹਿਰਦੈ ਸਮਝੋ ਚਤੁਰ ਤੁਮ ਸਕਲ ਨਾਮ ਏ ਬਾਨ ॥੧੧੦॥
ਫੋਕ ਸਬਦ ਪ੍ਰਿਥਮੈ ਉਚਰਿ ਧਰ ਪਦ ਬਹੁਰੌ ਦੇਹੁ ॥
ਨਾਮ ਸਕਲ ਸ੍ਰੀ ਬਾਨ ਕੇ ਚਤੁਰ ਹ੍ਰਿਦੈ ਲਖਿ ਲੇਹੁ ॥੧੧੧॥
ਪਸੁਪਤਿ ਪ੍ਰਥਮ ਬਖਾਨਿ ਕੈ ਅਸ੍ਰ ਸਬਦ ਪੁਨਿ ਦੇਹੁ ॥
ਨਾਮ ਸਕਲ ਸ੍ਰੀ ਬਾਨ ਕੇ ਚਿਤਿ ਚਤੁਰ ਲਖਿ ਲੇਹੁ ॥੧੧੨॥
ਸਹਸ ਨਾਮ ਸਿਵ ਕੇ ਉਚਰਿ ਅਸ੍ਰ ਸਬਦ ਪੁਨਿ ਦੇਹੁ ॥
ਨਾਮ ਸਕਲ ਸ੍ਰੀ ਬਾਨ ਕੇ ਚਤੁਰ ਚੀਨ ਚਿਤਿ ਲੇਹੁ ॥੧੧੩॥
ਪ੍ਰਿਥਮ ਕਰਨ ਕੇ ਨਾਮ ਕਹਿ ਪੁਨਿ ਅਰਿ ਸਬਦ ਬਖਾਨ ॥
ਨਾਮ ਸਕਲ ਸ੍ਰੀ ਬਾਨ ਕੇ ਲੀਜੋ ਚਤੁਰ ਪਛਾਨ ॥੧੧੪॥
ਭਾਨਜਾਤ ਕਰਨਾਤ ਕਰਿ ਐਸੀ ਭਾਤਿ ਬਖਾਨ ॥
ਨਾਮ ਸਕਲ ਸ੍ਰੀ ਬਾਨ ਕੇ ਚਤੁਰ ਲੀਜੀਅਹ ਜਾਨ ॥੧੧੫॥
ਸਭ ਅਰਜੁਨ ਕੇ ਨਾਮ ਕਹਿ ਆਯੁਧ ਸਬਦ ਬਖਾਨ ॥
ਨਾਮ ਸਕਲ ਸ੍ਰੀ ਬਾਨ ਕੇ ਲੀਜਹੁ ਚਤੁਰ ਪਛਾਨ ॥੧੧੬॥
ਜਿਸਨ ਧਨੰਜੈ ਕ੍ਰਿਸਨ ਭਨਿ ਸ੍ਵੇਤਵਾਹ ਲੈ ਨਾਇ ॥
ਆਯੁਧ ਬਹੁਰਿ ਬਖਾਨੀਅਹੁ ਸਬੈ ਬਾਨ ਹੁਇ ਜਾਇ ॥੧੧੭॥
ਅਰਜੁਨ ਪਾਰਥ ਕੇਸਗੁੜ ਸਾਚੀ ਸਬਯ ਬਖਾਨ ॥
ਆਯੁਧ ਬਹੁਰਿ ਬਖਾਨੀਐ ਨਾਮ ਬਾਨ ਕੇ ਜਾਨ ॥੧੧੮॥
ਬਿਜੈ ਕਪੀਧੁਜ ਜੈਦ੍ਰਥਰਿ ਸੂਰਜ ਜਾਰਿ ਫੁਨਿ ਭਾਖੁ ॥
ਆਯੁਧ ਬਹੁਰਿ ਬਖਾਨੀਐ ਨਾਮ ਬਾਨ ਲਖਿ ਰਾਖੁ ॥੧੧੯॥
ਤਿਮਰਰਿ ਬਲ ਬ੍ਰਤ ਨਿਸਚ ਹਾ ਕਹਿ ਸੁਤ ਬਹੁਰਿ ਉਚਾਰ ॥
ਆਯੁਧ ਉਚਰਿ ਸ੍ਰੀ ਬਾਨ ਕੇ ਨਿਕਸਹਿ ਨਾਮ ਅਪਾਰ ॥੧੨੦॥
ਸਹਸ੍ਰ ਬਿਸਨ ਕੇ ਨਾਮ ਲੈ ਅਨੁਜ ਸਬਦ ਕੌ ਦੇਹੁ ॥
ਤਨੁਜ ਉਚਰਿ ਪੁਨਿ ਸਸਤ੍ਰ ਕਹਿ ਨਾਮੁ ਬਾਨੁ ਲਖਿ ਲੇਹੁ ॥੧੨੧॥
ਨਰਕਿ ਨਿਵਾਰਨ ਅਘ ਹਰਨ ਕ੍ਰਿਪਾ ਸਿੰਧ ਕੌ ਭਾਖੁ ॥
ਅਨੁਜ ਤਨੁਜ ਕਹਿ ਸਸਤ੍ਰ ਕਹੁ ਨਾਮ ਬਾਨ ਲਖਿ ਰਾਖੁ ॥੧੨੨॥
ਬਿਘਨ ਹਰਨ ਬਿਆਧਨਿ ਦਰਨ ਪ੍ਰਿਥਮਯ ਸਬਦ ਬਖਾਨ ॥
ਅਨੁਜ ਤਨੁਜ ਕਹਿ ਸਸਤ੍ਰ ਕਹੁ ਨਾਮ ਬਾਨ ਜੀਅ ਜਾਨ ॥੧੨੩॥
ਮਕਰ ਕੇਤੁ ਕਹਿ ਮਕਰ ਧੁਜ ਪੁਨਿ ਆਯੁਧ ਪਦੁ ਦੇਹੁ ॥
ਸਭੈ ਨਾਮ ਸ੍ਰੀ ਬਾਨ ਕੇ ਚੀਨ ਚਤੁਰ ਚਿਤਿ ਲੇਹੁ ॥੧੨੪॥
ਪੁਹਪ ਧਨੁਖ ਅਲਿ ਪਨਚ ਕੇ ਪ੍ਰਿਥਮੈ ਨਾਮ ਬਖਾਨ ॥
ਆਯੁਧ ਬਹੁਰਿ ਬਖਾਨੀਐ ਜਾਨੁ ਨਾਮ ਸਭ ਬਾਨ ॥੧੨੫॥
ਸੰਬਰਾਰਿ ਤ੍ਰਿਪੁਰਾਰਿ ਅਰਿ ਪ੍ਰਿਥਮੈ ਸਬਦ ਬਖਾਨ ॥
ਆਯੁਧ ਬਹੁਰਿ ਬਖਾਨੀਐ ਨਾਮ ਬਾਨ ਕੇ ਮਾਨ ॥੧੨੬॥
ਸ੍ਰੀ ਸਾਰੰਗਗ੍ਰਾ ਬੀਰਹਾ ਬਲਹਾ ਬਾਨ ਬਖਾਨ ॥
ਬਿਸਿਖ ਬਿਸੀ ਬਾਸੀ ਧਰਨ ਬਾਨ ਨਾਮ ਜੀਅ ਜਾਨ ॥੧੨੭॥
ਬਿਖ ਕੇ ਪ੍ਰਿਥਮੇ ਨਾਮ ਕਹਿ ਧਰ ਪਦ ਬਹੁਰੌ ਦੇਹੁ ॥
ਨਾਮ ਸਕਲ ਸ੍ਰੀ ਬਾਨ ਕੇ ਚਤੁਰ ਚਿਤਿ ਲਖਿ ਲੇਹੁ ॥੧੨੮॥
ਸਕਲ ਸਿੰਧੁ ਕੇ ਨਾਮ ਲੈ ਤਨੈ ਸਬਦ ਕੌ ਦੇਹੁ ॥
ਧਰ ਪਦ ਬਹੁਰ ਬਖਾਨੀਐ ਨਾਮ ਬਾਨ ਲਖਿ ਲੇਹੁ ॥੧੨੯॥
ਉਦਧਿ ਸਿੰਧੁ ਸਰਿਤੇਸ ਜਾ ਕਹਿ ਧਰ ਬਹੁਰਿ ਬਖਾਨ ॥
ਬੰਸੀਧਰ ਕੇ ਨਾਮ ਸਭ ਲੀਜਹੁ ਚਤੁਰ ਪਛਾਨ ॥੧੩੦॥
ਬਧ ਨਾਸਨੀ ਬੀਰਹਾ ਬਿਖ ਬਿਸਖਾਗ੍ਰਜ ਬਖਾਨ ॥
ਧਰ ਪਦ ਬਹੁਰਿ ਬਖਾਨੀਐ ਨਾਮ ਬਾਨ ਕੇ ਮਾਨ ॥੧੩੧॥
ਸਭ ਮਨੁਖਨ ਕੇ ਨਾਮ ਕਹਿ ਹਾ ਪਦ ਬਹੁਰੋ ਦੇਹੁ ॥
ਸਕਲ ਨਾਮ ਸ੍ਰੀ ਬਾਨ ਕੇ ਚਤੁਰ ਚਿਤਿ ਲਖਿ ਲੇਹੁ ॥੧੩੨॥
ਕਾਲਕੂਟ ਕਹਿ ਕਸਟਕਰਿ ਸਿਵਕੰਠੀ ਅਹਿ ਉਚਾਰਿ ॥
ਧਰ ਪਦ ਬਹੁਰਿ ਬਖਾਨੀਐ ਜਾਨੁ ਬਾਨ ਨਿਰਧਾਰ ॥੧੩੩॥
ਸਿਵ ਕੇ ਨਾਮ ਉਚਾਰਿ ਕੈ ਕੰਠੀ ਪਦ ਪੁਨਿ ਦੇਹੁ ॥
ਪੁਨਿ ਧਰ ਸਬਦ ਬਖਾਨੀਐ ਨਾਮ ਬਾਨ ਲਖਿ ਲੇਹੁ ॥੧੩੪॥
ਬਿਆਧਿ ਬਿਖੀ ਮੁਖਿ ਪ੍ਰਿਥਮ ਕਹਿ ਧਰ ਪਦ ਬਹੁਰਿ ਬਖਾਨ ॥
ਨਾਮ ਸਭੈ ਏ ਬਾਨ ਕੇ ਲੀਜੋ ਚਤੁਰ ਪਛਾਨ ॥੧੩੫॥
ਖਪਰਾ ਨਾਲਿਕ ਧਨੁਖ ਸੁਤ ਲੈ ਸੁ ਕਮਾਨਜ ਨਾਉ ॥
ਸਕਰ ਕਾਨ ਨਰਾਚ ਭਨਿ ਧਰ ਸਭ ਸਰ ਕੇ ਗਾਉ ॥੧੩੬॥
ਬਾਰਿਦ ਜਿਉ ਬਰਸਤ ਰਹੈ ਜਸੁ ਅੰਕੁਰ ਜਿਹ ਹੋਇ ॥
ਬਾਰਿਦ ਸੋ ਬਾਰਿਦ ਨਹੀ ਤਾਹਿ ਬਤਾਵਹੁ ਕੋਇ ॥੧੩੭॥
ਬਿਖਧਰ ਬਿਸੀ ਬਿਸੋਕਕਰ ਬਾਰਣਾਰਿ ਜਿਹ ਨਾਮ ॥
ਨਾਮ ਸਬੈ ਸ੍ਰੀ ਬਾਨ ਕੇ ਲੀਨੇ ਹੋਵਹਿ ਕਾਮ ॥੧੩੮॥
ਅਰਿ ਬੇਧਨ ਛੇਦਨ ਲਹ︀ਯੋ ਬੇਦਨ ਕਰ ਜਿਹ ਨਾਉ ॥
ਰਛ ਕਰਨ ਅਪਨਾਨ ਕੀ ਪਰੋ ਦੁਸਟ ਕੇ ਗਾਉ ॥੧੩੯॥
ਜਦੁਪਤਾਰਿ ਬਿਸਨਾਧਿਪ ਅਰਿ ਕ੍ਰਿਸਨਾਤਕ ਜਿਹ ਨਾਮ ॥
ਸਦਾ ਹਮਾਰੀ ਜੈ ਕਰੋ ਸਕਲ ਕਰੋ ਮਮ ਕਾਮ ॥੧੪੦॥
ਹਲਧਰ ਸਬਦ ਬਖਾਨਿ ਕੈ ਅਨੁਜ ਉਚਰਿ ਅਰਿ ਭਾਖੁ ॥
ਸਕਲ ਨਾਮ ਸ੍ਰੀ ਬਾਨ ਕੇ ਚੀਨਿ ਚਤੁਰ ਚਿਤ ਰਾਖੁ ॥੧੪੧॥
ਰਉਹਣਾਯ ਮੁਸਲੀ ਹਲੀ ਰੇਵਤੀਸ ਬਲਰਾਮ ॥
ਅਨੁਜ ਉਚਰਿ ਪੁਨਿ ਅਰਿ ਉਚਰਿ ਜਾਨੁ ਬਾਨ ਕੇ ਨਾਮ ॥੧੪੨॥
ਤਾਲਕੇਤੁ ਲਾਗਲਿ ਉਚਰਿ ਕ੍ਰਿਸਨਾਗ੍ਰਜ ਪਦ ਦੇਹੁ ॥
ਅਨੁਜ ਉਚਰਿ ਅਰਿ ਉਚਰੀਐ ਨਾਮ ਬਾਨ ਲਖਿ ਲੇਹੁ ॥੧੪੩॥
ਨੀਲਾਬਰ ਰੁਕਮਿਆਂਤ ਕਰ ਪਊਰਾਣਿਕ ਅਰਿ ਭਾਖੁ ॥
ਅਨੁਜ ਉਚਰਿ ਅਰਿ ਉਚਰੀਐ ਨਾਮ ਬਾਨ ਲਖਿ ਰਾਖੁ ॥੧੪੪॥
ਸਭ ਅਰਜੁਨ ਕੇ ਨਾਮ ਲੈ ਸੂਤ ਸਬਦ ਪੁਨਿ ਦੇਹੁ ॥
ਪੁਨਿ ਅਰਿ ਸਬਦ ਬਖਾਨੀਐ ਨਾਮ ਬਾਨ ਲਖਿ ਲੇਹੁ ॥੧੪੫॥
ਪ੍ਰਿਥਮ ਪਵਨ ਕੇ ਨਾਮ ਲੈ ਸੁਤ ਪਦ ਬਹੁਰਿ ਬਖਾਨ ॥
ਅਨੁਜ ਉਚਰਿ ਸੂਤਰਿ ਉਚਰਿ ਨਾਮ ਬਾਨ ਪਹਿਚਾਨੁ ॥੧੪੬॥
ਮਾਰੁਤ ਪਵਨ ਘਨਾਤਕਰ ਕਹਿ ਸੁਤ ਸਬਦ ਉਚਾਰਿ ॥
ਅਨੁਜ ਉਚਰਿ ਸੂਤਰਿ ਉਚਰਿ ਸਰ ਕੇ ਨਾਮ ਬਿਚਾਰੁ ॥੧੪੭॥
ਸਰਬ ਬਿਆਪਕ ਸਰਬਦਾ ਸਲ੍ਰਯਜਨ ਸੁ ਬਖਾਨ ॥
ਤਨੁਜ ਅਨੁਜ ਸੂਤਰਿ ਉਚਰਿ ਨਾਮ ਬਾਨ ਕੇ ਜਾਨ ॥੧੪੮॥
ਪ੍ਰਿਥਮ ਬਾਰ ਕੇ ਨਾਮ ਲੈ ਪੁਨਿ ਅਰਿ ਸਬਦ ਬਖਾਨ ॥
ਤਨੁਜ ਅਨੁਜ ਸੂਤਰਿ ਉਚਰਿ ਨਾਮ ਬਾਨ ਪਹਿਚਾਨ ॥੧੪੯॥
ਪ੍ਰਿਥਮ ਅਗਨਿ ਕੇ ਨਾਮ ਲੈ ਅੰਤਿ ਸਬਦ ਅਰਿ ਦੇਹੁ ॥
ਤਨੁਜ ਅਨੁਜ ਸੂਤਰਿ ਉਚਰਿ ਨਾਮ ਬਾਨ ਲਖਿ ਲੇਹੁ ॥੧੫੦॥
ਪ੍ਰਿਥਮ ਅਗਨਿ ਕੇ ਨਾਮ ਲੈ ਅੰਤਿ ਸਬਦਿ ਅਰਿ ਭਾਖੁ ॥
ਤਨੁਜ ਅਨੁਜ ਕਹਿ ਅਰਿ ਉਚਰਿ ਨਾਮ ਬਾਨ ਲਖਿ ਰਾਖੁ ॥੧੫੧॥
ਪ੍ਰਿਥਮ ਅਗਨਿ ਕੇ ਨਾਮ ਲੈ ਅਰਿ ਅਰਿ ਪਦ ਪੁਨਿ ਦੇਹੁ ॥
ਤਨੁਜ ਅਨੁਜ ਕਹਿ ਅਰਿ ਉਚਰਿ ਨਾਮ ਬਾਨ ਲਖਿ ਲੇਹੁ ॥੧੫੨॥
ਪਾਵਕਾਰਿ ਅਗਨਾਤ ਕਰ ਕਹਿ ਅਰਿ ਸਬਦ ਬਖਾਨ ॥
ਅਰਿ ਕਹਿ ਅਨੁਜ ਤਨੁਜ ਉਚਰਿ ਸੂਤਰਿ ਬਾਨ ਪਛਾਨ ॥੧੫੩॥
ਹਿਮ ਬਾਰਿ ਬਕਹਾ ਗਦੀ ਭੀਮ ਸਬਦ ਪੁਨਿ ਦੇਹੁ ॥
ਤਨੁਜ ਅਨੁਜ ਸੁਤਅਰਿ ਉਚਰਿ ਨਾਮ ਬਾਨ ਲਖਿ ਲੇਹੁ ॥੧੫੪॥
ਦੁਰਜੋਧਨ ਕੇ ਨਾਮ ਲੈ ਅੰਤੁ ਸਬਦ ਅਰਿ ਦੇਹੁ ॥
ਅਨੁਜ ਉਚਰਿ ਸੁਤਅਰਿ ਉਚਰਿ ਨਾਮ ਬਾਨ ਲਖਿ ਲੇਹੁ ॥੧੫੫॥
ਅੰਧ ਸੁਤਨ ਕੇ ਨਾਮ ਲੈ ਅੰਤਿ ਸਬਦ ਅਰਿ ਭਾਖੁ ॥
ਅਨੁਜ ਉਚਰਿ ਸੁਤਅਰਿ ਉਚਰਿ ਨਾਮ ਬਾਨ ਲਖਿ ਰਾਖੁ ॥੧੫੬॥
ਦੁਸਾਸਨ ਦੁਰਮੁਖ ਦ੍ਰੁਜੈ ਕਹਿ ਅਰਿ ਸਬਦ ਬਖਾਨ ॥
ਅਨੁਜਾ ਉਚਰਿ ਸੁਤਅਰਿ ਉਚਰਿ ਨਾਮ ਬਾਨ ਪਹਿਚਾਨ ॥੧੫੭॥
ਦਸਲਾ ਕਰਭਿਖ ਆਦਿ ਕਹਿ ਅੰਤਿ ਸਬਦ ਅਰਿ ਭਾਖੁ ॥
ਅਨੁਜ ਤਨੁਜ ਸਤ੍ਰੁ ਉਚਰਿ ਨਾਮ ਬਾਨ ਲਖਿ ਰਾਖੁ ॥੧੫੮॥
ਪ੍ਰਿਥਮ ਭੀਖਮ ਕੇ ਨਾਮ ਲੈ ਅੰਤਿ ਸਬਦ ਅਰਿ ਦੇਹੁ ॥
ਸੁਤ ਆਦਿ ਅੰਤਅਰਿ ਉਚਰਿ ਨਾਮ ਬਾਨ ਲਖਿ ਲੇਹੁ ॥੧੫੯॥
ਤਟਤਿ ਜਾਨਵੀ ਅਗ੍ਰਜਾ ਪ੍ਰਿਥਮੈ ਸਬਦ ਬਖਾਨ ॥
ਤਨੁਜ ਸਤ੍ਰੁ ਸੁਤਅਰਿ ਉਚਰਿ ਨਾਮ ਬਾਨ ਪਹਿਚਾਨ ॥੧੬੦॥
ਗੰਗਾ ਗਿਰਿਜਾ ਪ੍ਰਿਥਮ ਕਹਿ ਪੁਤ੍ਰ ਸਬਦ ਪੁਨਿ ਦੇਹੁ ॥
ਸਤ੍ਰੁ ਉਚਰਿ ਸੁਤਅਰਿ ਉਚਰਿ ਨਾਮ ਬਾਨ ਲਖਿ ਲੇਹੁ ॥੧੬੧॥
ਨਾਕਾਲੇ ਸਰਿਤੇਸਰੀ ਪ੍ਰਿਥਮੈ ਸਬਦ ਉਚਾਰਿ ॥
ਸੁਤਅਰਿ ਕਹਿ ਸੂਤਰਿ ਉਚਰਿ ਸਭ ਸਰ ਨਾਮ ਉਚਾਰਿ ॥੧੬੨॥
ਭੀਖਮ ਸਾਤਨੁ ਸੁਤ ਉਚਰਿ ਪੁਨਿ ਅਰਿ ਸਬਦ ਬਖਾਨ ॥
ਸੂਤ ਉਚਰਿ ਅੰਤ ਅਰਿ ਉਚਰਿ ਨਾਮ ਬਾਨ ਪਹਿਚਾਨ ॥੧੬੩॥
ਗਾਗੇਯ ਨਦੀਅਜ ਉਚਰਿ ਸਰਿਤਜ ਸਤ੍ਰੁ ਬਖਾਨ ॥
ਸੂਤ ਉਚਰਿ ਅੰਤ ਅਰਿ ਉਚਰਿ ਨਾਮ ਬਾਨ ਪਹਿਚਾਨ ॥੧੬੪॥
ਤਾਲਕੇਤੁ ਸਵਿਤਾਸ ਭਨਿ ਆਦਿ ਅੰਤ ਅਰਿ ਦੇਹੁ ॥
ਸੂਤ ਉਚਰਿ ਰਿਪੁ ਪੁਨਿ ਉਚਰਿ ਨਾਮ ਬਾਨ ਲਖਿ ਲੇਹੁ ॥੧੬੫॥
ਪ੍ਰਿਥਮ ਦ੍ਰੋਣ ਕਹਿ ਸਿਖ︀ਯ ਕਹਿ ਸੂਤਰਿ ਬਹੁਰਿ ਬਖਾਨ ॥
ਨਾਮ ਬਾਨ ਕੇ ਸਕਲ ਹੀ ਲੀਜੋ ਚਤੁਰ ਪਛਾਨ ॥੧੬੬॥
ਭਾਰਦ੍ਵਾਜ ਦ੍ਰੋਣਜ ਪਿਤਾ ਉਚਰਿ ਸਿਖ︀ਯ ਪਦ ਦੇਹੁ ॥
ਸੂਤਰਿ ਬਹੁਰਿ ਬਖਾਨੀਯੈ ਨਾਮ ਬਾਨ ਲਖਿ ਲੇਹੁ ॥੧੬੭॥
ਸੋਰਠਾ ॥
ਪ੍ਰਿਥਮ ਜੁਧਿਸਟਰ ਭਾਖਿ ਬੰਧੁ ਸਬਦ ਪੁਨਿ ਭਾਖਯੈ ॥
ਜਾਨ ਹ੍ਰਿਦੈ ਮੈ ਰਾਖੁ ਸਕਲ ਨਾਮ ਏ ਬਾਨ ਕੇ ॥੧੬੮॥